ਪੰਜਾਬ ਵਿਧਾਨ ਸਭਾ ਚੋਣਾਂ:ਮੰਗਲਵਾਰ ਦੇ ਮੁੱਖ ਘਟਨਾਕ੍ਰਮ
ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਪੇਸ਼ ਹੈ ਅੱਜ ਦੇ ਅਹਿਮ ਘਟਨਾਕ੍ਰਮ
- ਅਦਾਕਾਰ ਤੇ ਸਮਾਜਿਕ ਕਾਰਕੁਨ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਸੋਨੀਪਤ ਨੇੜੇ ਮੌਤ ਹੋ ਗਈ ਹੈ।
- ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ।
- ਇਸ ਮੈਨੀਫੈਸਟੋ ਵਿੱਚ ਪੱਕੇ ਮਕਾਨ, ਮੁਫ਼ਤ ਬਿਜਲੀ,ਸਿਹਤ ਬੀਮਾ, ਸ਼ਗਨ ਸਕੀਮ, ਨੀਲੇ ਕਾਰਡ ਦੇਣ ਦਾ ਵਾਅਦਾ ਕੀਤਾ ਗਿਆ।
- ਪਾਰਟੀ ਨੇ ਫਲ ਸਬਜ਼ੀਆਂ ਅਤੇ ਦੁੱਧ ਉੱਪਰ ਐੱਮਐੱਸਪੀ ਦੇਣ ਦੀ ਗੱਲ ਵੀ ਆਖੀ।
- ਆਮ ਆਦਮੀ ਪਾਰਟੀ ਦੇ ਸਾਬਕਾ ਸਾਂਸਦ ਅਤੇ ਭਾਜਪਾ ਆਗੂ ਹਰਿੰਦਰ ਸਿੰਘ ਖ਼ਾਲਸਾ ਵੀ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋਏ।
- ਪ੍ਰਿਯੰਕਾ ਗਾਂਧੀ ਨੇ ਅੰਮ੍ਰਿਤਸਰ ਪੂਰਬੀ ਅਤੇ ਰੋਪੜ ਵਿਖੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਪੰਜਾਬੀ ਹੋਣ ਹੋਣ ਉੱਪਰ ਮਾਣ ਮਹਿਸੂਸ ਹੋਣ ਬਾਰੇ ਬਿਆਨ ਦਿੱਤਾ।
- ਰਾਹੁਲ ਗਾਂਧੀ ਵੀ ਮਾਨਸਾ,ਰਾਜਪੁਰਾ ਵਿਖੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ।
- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਮੌੜ ਅਤੇ ਰਾਜਨਾਥ ਸਿੰਘ ਨੇ ਫ਼ਰੀਦਕੋਟ ਵਿਖੇ ਚੋਣ ਪ੍ਰਚਾਰ ਕੀਤਾ।
- ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਲੁਧਿਆਣਾ ਅਤੇ ਧੂਰੀ ਵਿਖੇ ਨਜ਼ਰ ਆਏ ਜਦਕਿ ਭਗਵੰਤ ਮਾਨ ਨੇ ਬਠਿੰਡਾ ਦੇ ਕਈ ਹਲਕਿਆਂ ਵਿੱਚ ਪ੍ਰਚਾਰ ਕੀਤਾ।
- ਜੇਕਰ ਬੁੱਧਵਾਰ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਠਾਨਕੋਟ ਵਿਖੇ ਰੈਲੀ ਕਰਨਗੇ।




















