ਭਾਜਪਾ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ, ਜਾਣੋ ਕਿਹੜੇ ਹਨ ਪ੍ਰਮੁੱਖ ਨਾਮ

ਪੰਜਾਬ ਵਿੱਚ ਈਡੀ ਦੇ ਛਾਪਿਆਂ ਨੂੰ ਕਾਂਗਰਸ ਦਲਿਤਾਂ ’ਤੇ ਹਮਲਾ ਦੱਸ ਰਹੀ ਹੈ ਤਾਂ ਭਾਜਪਾ ਇਸ ਨੂੰ ਕਾਂਗਰਸ ਦਾ ਦਲਿਤ ਕਾਰਡ ਖੇਡਣਾ ਕਰਾਰ ਦੇ ਰਹੀ ਹੈ।

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

  2. ਅੱਜ ਦੀਆਂ ਪ੍ਰਮੁੱਖ ਸਿਆਸੀ ਸਰਗਮਰੀਆਂ

    ਅਮਰੀਕੀ ਡਾਲਰ

    ਤਸਵੀਰ ਸਰੋਤ, JUNG YEON-JE

    • ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਹੋ ਰਹੀ ਗਿਰਾਵਟ ਪਿਛਲੇ ਹਫ਼ਤੇ ਤੋਂ ਘਟੀ ਹੈ। ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 2.3 ਅਰਬ ਅਮਰੀਕੀ ਡਾਲਰ ਦਾ ਵਾਧਾ ਹੋਇਆ ਹੈ।
    • ਗੁਰਦਾਸਪੁਰ ਵਿੱਚ ਪੁਲਿਸ ਨੇ ਰਾਕੇਟ ਲਾਂਚਰ ਤੇ ਗ੍ਰੇਨੇਡ ਸਣੇ ਹੋਰ ਸਮੱਗਰੀ ਫੜੀ ਹੈ।
    • ਭਾਜਪਾ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਕਈ ਨਵੇਂ ਰਲ਼ੇ ਆਗੂਆਂ ਨੂੰ ਵੀ ਪਾਰਟੀ ਨੇ ਟਿਕਟਾਂ ਦਿੱਤੀਆਂ ਹਨ।
    • ਆਮ ਆਦਮੀ ਪਾਰਟੀ ਨੇ ਆਪਣੀ ਬਾਰ੍ਹਵੀਂ ਸੂਚੀ ਜਾਰੀ ਕਰਕੇ ਚਾਰ ਵਿਧਾਨ ਸਭਾ ਹਲਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਇੰਡੀਆ ਗੇਟ 'ਤੇ ਸੁਤੰਤਰਤਾ ਸੇਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਜਾਵੇਗੀ।
    • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਹ ਅਰਵਿੰਦ ਕੇਜਰਵਾਲ ’ਤੇ ਮਾਣਹਾਣੀ ਦਾ ਦਾਅਵਾ ਕਰਨਗੇ।
    • ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਹੋਏ ਇੱਕ ਵਰਚੁਅਲ ਪ੍ਰੋਗਰਾਮ ਵਿੱਚ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਦੇਸ਼ ਵਿੱਚ "ਹਿੰਸਾ ਅਤੇ ਤਣਾਅ ਦਾ ਮਾਹੌਲ" ਹੈ।
    • ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਾਂਗਰਸ ਪਾਰਟੀ ਪੰਜਾਬ 'ਚ ਦਲਿਤ ਕਾਰਡ ਖੇਡਣਾ ਚਾਹੁੰਦੀ ਹੈ।
  3. ਆਪ ਵੱਲੋਂ ਉਮੀਦਵਾਰਾਂ ਦੀ 12ਵੀਂ ਸੂਚੀ ਜਾਰੀ

    ਭਗਵੰਤ ਮਾਨ ਤੇ ਕੇਜਰੀਵਾਲ

    ਤਸਵੀਰ ਸਰੋਤ, Getty Images

    ਆਮ ਆਦਮੀ ਪਾਰਟੀ ਪੰਜਾਬ ਵੱਲੋਂ ਅੱਜ ਆਪਣੇ ਉਮੀਦਵਰਾਂ ਦੀ ਬਾਰ੍ਹਵੀਂ ਸੂਚੀ ਜਾਰੀ ਕੀਤੀ ਗਈ ਹੈ।

    ਇਸ ਸੂਚੀ ਵਿੱਚ ਸੁਜਾਨਪੁਰ, ਖਡੂਰ ਸਾਹਿਬ, ਦਾਖਾ ਅਤੇ ਲਹਿਰਾ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

    ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੇ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਜਾ ਰਹੇ ਹਨ।

    • ਆਮ ਆਦਮੀ ਪਾਰਟੀ ਨੇ 7 ਸਾਲਾਂ ਵਿੱਚ ਬਦਲੇ 5 ਸੂਬਾ ਪ੍ਰਧਾਨ ਅਤੇ 3 ਵਿਰੋਧੀ ਧਿਰ ਆਗੂ
    ਆਮ ਆਦਮੀ ਪਾਰਟੀ

    ਤਸਵੀਰ ਸਰੋਤ, aap

  4. ਗੁਰਨਾਮ ਸਿੰਘ ਚਢੂਨੀ ਗੁਰਦਾਸਪੁਰ 'ਚ ਕੀ ਬੋਲੇ

    ਗੁਰਨਾਮ ਸਿੰਘ ਚਢੂਨੀ

    ਤਸਵੀਰ ਸਰੋਤ, Gurnam Singh Charuni/facebook

    ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਵਾਲਾ ਮੁਤਾਬਕ ਕਿਸਾਨ ਆਗੂ ਤੇ ਸੰਯੁਕਤ ਸੰਘਰਸ਼ ਮੋਰਚੇ ਦੇ ਮੁਖੀ ਗੁਰਨਾਮ ਸਿੰਘ ਚਡੂਨੀ ਪਹੁੰਚੇ ਗੁਰਦਾਸਪੁਰ, ਜਿੱਥੇ ਉਨ੍ਹਾਂ ਨੇ ਮੋਰਚਾ ਦੇ ਉਮੀਦਵਾਰ ਇੰਦਰਪਾਲ ਸਿੰਘ ਬੈਂਸ ਦੇ ਹੱਕ ਵਿੱਚ ਪ੍ਰਚਾਰ ਸ਼ੁਰੂ ਕੀਤਾ।

    ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨੇ ਕਿਹਾ, ''ਅੱਜ ਕਿਸਾਨ ਚੋਣ ਮੈਦਾਨ 'ਚ ਇੱਕ ਮਕਸਦ ਲੈਕੇ ਆਏ ਹਨ ਕਿਉਂਕਿ ਸਾਲਾਂ ਤੋਂ ਰਾਜਨੀਤੀ 'ਚ ਰਾਜਨੇਤਾਵਾਂ ਨੇ ਕਾਰਪੋਰੇਟ ਘਰਾਣਿਆਂ ਦੇ ਸਿਰ 'ਤੇ ਲੁੱਟਿਆ ਹੈ ਅਤੇ ਅੱਜ ਦੇਸ਼ ਦਾ, ਪੰਜਾਬ ਦਾ ਹਰ ਵਰਗ ਵੱਖ ਵੱਖ ਮੁਦਿਆਂ 'ਤੇ ਦੁਖੀ ਹੈ।''

    ਉਨ੍ਹਾਂ ਨੇ ਕਿਹਾ, "ਜਿਵੇਂ ਅੱਜ ਪੰਜਾਬ 'ਚ ਸਿਹਤ ਸਹੂਲਤਾਂ ਅਤੇ ਸਿਖਿਆ ਦਾ ਮਿਆਰ ਬਹੁਤ ਮਾੜਾ ਹੈ ਉਸ 'ਚ ਵੱਡੇ ਬਦਲਾਵ ਦੀ ਲੋੜ ਹੈ ਅਤੇ ਬੇਰੋਜ਼ਗਾਰੀ, ਨਸ਼ਾ ਵੱਡੇ ਮੁਦੇ ਹਨ ਅਤੇ ਆਮ ਲੋਕਾਂ ਦੀਆ ਮੰਗਾਂ ਨੂੰ ਲੈਕੇ ਜਿਥੇ ਕਿਸਾਨ ਅੰਦੋਲਨ ਲੜਿਆ ਗਿਆ ਸੀ ਉਥੇ ਹੀ ਹੁਣ ਚੋਣ ਮੈਦਾਨ 'ਚ ਵੀ ਨਵਾਂ ਬਦਲਾਵ ਲਿਆਂਦਾ ਜਾਵੇਗਾ।''

    ਉਥੇ ਹੀ ਉਹਨਾਂ ਕਿਹਾ ਕਿ ਜਲਦ ਉਹ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨਗੇ ਜਿਸ 'ਚ ਹਰ ਵਰਗ, ਕਿਸਾਨ, ਮਜ਼ਦੂਰ, ਛੋਟੇ ਕਾਰੋਬਾਰੀ ਅਤੇ ਮੁਲਾਜਿਮ ਦਾ ਧਿਆਨ ਹੋਵੇਗਾ।

  5. ਗੁਰਦਾਸਪੁਰ ਵਿੱਚ ਪੁਲਿਸ ਨੇ ਰਾਕੇਟ ਲਾਂਚਰ ਤੇ ਗ੍ਰੇਨੇਡ ਸਣੇ ਹੋਰ ਸਮੱਗਰੀ ਫੜੀ

    ਗ੍ਰੇਨੇਡ

    ਤਸਵੀਰ ਸਰੋਤ, Gurpreet Singh Chawla/BBC

    ਇੰਸਪੈਕਟਰ ਜਨਰਲ ਪੁਲਿਸ (ਆਈਜੀਪੀ) ਮੋਹਨੀਸ਼ ਚਾਵਲਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ’’ਗਣਤੰਤਰ ਦਿਵਸ ਦੇ ਨੇੜੇ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐਮਐਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐਮਐਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79 ਕਿਲੋ ਆਰ.ਡੀ.ਐਕਸ., 9 ਇਲੈਕਟ੍ਰੀਕਲ ਡੈਟੋਨੇਟਰ ਅਤੇ ਆਈਈਡੀ ਨਾਲ ਸਬੰਧਤ ਟਾਈਮਰ ਉਪਕਰਣ ਬਰਾਮਦ ਕੀਤੇ ਹਨ।"

    ਯੂਬੀਜੀਐਲ,150 ਮੀਟਰ ਲੰਮੀ ਰੇਂਜ ਵਾਲੀ ਇੱਕ ਛੋਟੀ ਰੇਂਜ ਦਾ ਗ੍ਰੇਨੇਡ ਲਾਂਚਿੰਗ ਏਰੀਆ ਹਥਿਆਰ ਹੈ।

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਇਹ ਜਾਣਕਾਰੀ ਦਿੱਤੀ।

    ਇਹ ਬਰਾਮਦਗੀ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਹਿਣ ਵਾਲੇ ਮਲਕੀਤ ਸਿੰਘ ਦੇ ਖੁਲਾਸੇ ‘ਤੇ ਕੀਤੀ ਗਈ, ਜਿਸ ਨੂੰ ਖੂਫੀਆ ਜਾਣਕਾਰੀ ਦੇ ਆਧਾਰ ‘ਤੇ ਗੁਰਦਾਸਪੁਰ ਪੁਲਿਸ ਵਲੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ।

    ਪੁਲਿਸ ਨੇ ਮਲਕੀਤ ਦੇ ਸਾਥੀ-ਸਾਜਿਸ਼ਘਾੜਿਆਂ ’ਤੇ ਵੀ ਮੁਕੱਦਮਾ ਦਰਜ ਕੀਤਾ ਹੈ। ਇਨ੍ਹਾਂ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ ਸੁੱਖ ਘੁੰਮਣ, ਥਰਨਜੋਤ ਸਿੰਘ ਉਰਫ ਥੰਨਾ ਅਤੇ ਸੁਖਮੀਤਪਾਲ ਸਿੰਘ ਉਰਫ ਸੁੱਖ ਬਿਖਾਰੀਵਾਲ ਹੈ। ਇਹ ਸਾਰੇ ਗੁਰਦਾਸਪੁਰ ਦੇ ਵਸਨੀਕ ਹਨ।

    ਗ੍ਰੇਨੇਡ

    ਤਸਵੀਰ ਸਰੋਤ, Gurpreet Singh Chawla/BBC

  6. ਭਾਜਪਾ ਵੱਲੋਂ ਉਮੀਦਵਾਰਾਂ ਦੀ ਸੂਚੀ ਵਿੱਚ ਕਿਹੜੇ ਹਨ ਪ੍ਰਮੁੱਖ ਨਾਮ

    ਭਾਜਪਾ

    ਤਸਵੀਰ ਸਰੋਤ, Getty Images

    20 ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ।

    ਇਸ ਲਿਸਟ ਵਿੱਚ 34 ਉਮੀਦਵਾਰਾਂ ਦੇ ਨਾਮ ਹਨ।

    ਲਿਸਟ ਮੁਤਾਬਕ ਪਾਰਟੀ ਨੇ ਆਪਣੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੂੰ ਜਲੰਧਰ ਕੇਂਦਰੀ ਤੋਂ, ਤੀਕਸ਼ਣ ਸੂਦ ਨੂੰ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।

    ਪਿਛਲੇ ਦਿਨਾਂ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਮਰਹੂਮ ਅਕਾਲੀ ਆਗੂ ਦੇ ਪੋਤੇ ਕੰਵਰਵੀਰ ਸਿੰਘ ਟੌਹੜਾ ਅਮਲੋਹ ਤੋਂ, ਇਸੇ ਤਰ੍ਹਾਂ ਦੀਦਾਰ ਸਿੰਘ ਭੱਟੀ ਫ਼ਤਹਿਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰੇ ਹਨ।

    ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਰਾਣਾ ਗੁਰਮੀਤ ਸਿੰਘ ਸੋਢੀ ਫਿਰੋਜ਼ਪੁਰ ਸ਼ਹਿਰੀ ਤੋਂ ਪਾਰਟੀ ਦੇ ਉਮੀਦਵਾਰ ਬਣਾਏ ਗਏ ਹਨ।

    ਇਹ ਪਹਿਲੀ ਵਾਰ ਹੈ ਕਿ ਭਾਜਪਾ ਇਕੱਲਿਆਂ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ 80 ਸੀਟਾਂ ਉੱਪਰ ਆਪਣੇ ਉਮੀਦਵਾਰ ਖੜ੍ਹੇ ਕਰ ਰਹੀ ਹੈ। ਸਾਲ 2017 ਵਿੱਚ ਪਾਰਟੀ ਨੇ 23 ਸੀਟਾਂ ਲੜੀਆਂ ਸਨ ਅਤੇ ਮੌਜੂਦਾ ਵਿਧਾਨ ਸਭਾ ਵਿੱਚ ਉਸ ਦੇ ਦੋ ਵਿਧਾਇਕ ਹਨ।

    • ਪੰਜਾਬ ਚੋਣਾਂ 2022: ਭਾਜਪਾ ਦਾ ਸਿੱਖ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਕਿੰਨਾ ਲਾਹੇਵੰਦ ਹੋਵੇਗਾ
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਦੀਆਂ ਕੁਝ ਰੋਚਕ ਗੱਲਾਂ ਜੋ ਤੁਸੀ ਸ਼ਾਇਦ ਪਹਿਲਾਂ ਨਾ ਸੁਣੀਆਂ ਹੋਣ

    ਭਗਵੰਤ ਮਾਨ

    ਭਗਵੰਤ ਮਾਨ ਨੂੰ ਬਤੌਰ ਕਾਮੇਡੀਅਨ ਅਤੇ ਸਿਆਸਤਦਾਨ ਕਾਫ਼ੀ ਲੋਕ ਜਾਣਦੇ ਹਨ। ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਹਨ।

    ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਵੀ ਹਨ।

    2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਮੇਂ ਤੋਂ ਹੀ ਭਗਵੰਤ ਮਾਨ ਪਾਰਟੀ ਦੇ ਸਟਾਰ ਪ੍ਰਚਾਰਕ ਰਹੇ ਹਨ।

    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਉਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਸ਼ਕਤੀ ਅਤੇ ਕਮਜ਼ੋਰੀ ਵਜੋਂ ਦੇਖੇ ਜਾਣ ਵਾਲੇ ਆਗੂ ਹਨ।

    ਭਗਵੰਤ ਮਾਨ ਦੀ ਕਲਾ, ਸਿਆਸਤ ਅਤੇ ਨਿੱਜੀ ਜ਼ਿੰਦਗੀ ਬਾਰੇ ਇੱਥੇ ਸੰਖ਼ੇਪ ਝਾਤ ਪਾਈ ਗਈ ਹੈ।

    • ਭਗਵੰਤ ਮਾਨ ਨਾਲ ਜੁੜੀਆਂ ਦਿਲਚਪ ਤੇ ਅਣਸੁਣੀਆਂ ਗੱਲਾਂ
  8. ਬਲਬੀਰ ਸਿੰਘ ਰਾਜੇਵਾਲ ਨੂੰ ਕਿਉਂ ਲਗਦਾ ਹੈ ਕਿ ਪੰਜਾਬੀਆਂ ਦੀ ‘ਧੀਮੀ ਨਸਲਕੁਸ਼ੀ ਹੋ ਰਹੀ ਹੈ’

    ਬਲਬੀਰ ਸਿੰਘ ਰਾਜੇਵਾਲ

    ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਹਿਲਾਂ ਸਾਡਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਸੀ। ਸਗੋਂ ਇਹ ਤਾਂ ਲੋਕਾਂ ਦੀ ਇੱਛਾ ਸੀ ਅਤੇ ਲੋਕਾਂ ਦੇ ਦਬਾਅ ਤਹਿਤ ਇਹ ਫ਼ੈਸਲਾ ਲਿਆ ਹੈ।

    ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਹ ਸ਼ਬਦ ਬੀਬੀਸੀ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ।

    ਉਨ੍ਹਾਂ ਨੇ ਕਿਹਾ ਕਿ ਜੋ ਪੰਜਾਬੀ ਬਾਹਰ ਜਾ ਰਹੇ ਹਨ ਉਹ ਵਾਪਸ ਨਹੀਂ ਆਉਣੇ,''ਉਹ ਉੱਥੇ ਹੀ ਰਹਿਣਗੇ। ਉਨ੍ਹਾਂ ਦੇ ਅਗਲੇ ਬੱਚੇ ਉੱਥੇ ਦੇ ਵਾਤਾਵਰਣ ਵਿੱਚ ਰਹਿਣਗੇ ਉੱਥੇ ਹੀ ਪੜ੍ਹਨਗੇ। ਤੀਸਰੀ ਪੀੜ੍ਹੀ ਜਾ ਕੇ ਬਿਲਕੁਲ ਹੀ ਪੰਜਾਬੀ ਨਹੀਂ ਰਹਿਣੀ।''

  9. ਇੰਡੀਆ ਗੇਟ 'ਤੇ ਲੱਗੇਗਾ ਨੇਤਾ ਜੀ ਦਾ ਬੁੱਤ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਇੰਡੀਆ ਗੇਟ 'ਤੇ ਸੁਤੰਤਰਤਾ ਸੇਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਜਾਵੇਗੀ।

    ਉਨ੍ਹਾਂ ਕਿਹਾ, “ਪੂਰਾ ਰਾਸ਼ਟਰ ਜਦੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾ ਰਿਹਾ ਹੈ, ਮੈਨੂੰ ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਗ੍ਰੇਨਾਈਟ ਦੀ ਮੂਰਤੀ ਇੰਡੀਆ ਗੇਟ ‘ਤੇ ਲਗਾਈ ਜਾਵੇਗੀ ਜੋ ਕਿ ‘ਭਾਰਤ ਦੇ ਉਨ੍ਹਾਂ ਪ੍ਰਤੀ ਕਰਜ਼ ਦਾ ਇੱਕ ਪ੍ਰਤੀਕ ਹੋਵੇਗੀ'।

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਆਪਣੇ ਅਗਲੇ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਜਦੋਂ ਤੱਕ ਮੂਰਤੀ ਤਿਆਰ ਨਹੀਂ ਹੋ ਜਾਂਦੀ, ਉਦੋਂ ਤੱਕ ਇੰਡੀਆ ਗੇਟ 'ਤੇ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਰਹੇਗੀ।

    ਪੀਐਮ ਮੋਦੀ 23 ਜਨਵਰੀ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਵਾਲੇ ਦਿਨ ਇਸ ਹੋਲੋਗ੍ਰਾਮ ਸਟੈਚੂ ਦਾ ਉਦਘਾਟਨ ਕਰਨਗੇ।

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

    ਪਿਛਲੇ ਦਿਨੀਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਸੂਬੇ ਦੀ ਝਾਕੀ ਸ਼ਾਮਲ ਨਾ ਕੀਤੇ ਜਾਣ ਬਾਰੇ ਇਤਰਾਜ਼ ਜਤਾਇਆ ਸੀ ਤੇਇਸ ਨੂੰ ਬੰਗਾਲ ਦੇ ਲੋਕਾਂ ਦਾ ਅਪਮਾਨ ਅਤੇ ਅਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਦੇ ਯੋਗਦਾਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਅਸਵੀਕਾਰ ਕਰਨਾ ਦੱਸਿਆ ਸੀ।

    • ਗਣਤੰਤਰ ਦਿਵਸ ’ਤੇ ਝਾਂਕੀਆਂ ਨਾ ਸ਼ਾਮਿਲ ’ਤੇ ਇਹ ਸੂਬੇ ਕੇਂਦਰ ਤੋਂ ਨਰਾਜ਼, ਇੰਝ ਹੁੰਦੀ ਹੈ ਝਾਂਕੀਆਂ ਦੀ ਚੋਣ
  10. ਮੈਂ ਅਰਵਿੰਦ ਕੇਜਰੀਵਾਲ ’ਤੇ ਮਾਣਹਾਣੀ ਦਾ ਕੇਸ ਕਰਾਂਗਾ - ਚਰਨਜੀਤ ਸਿੰਘ ਚੰਨੀ

    channi

    ਤਸਵੀਰ ਸਰੋਤ, charanjeet channi/fb

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਹ ਅਰਵਿੰਦ ਕੇਜਰਵਾਲ ’ਤੇ ਮਾਣਹਾਣੀ ਦਾ ਦਾਅਵਾ ਕਰਨਗੇ।

    ਚਰਨਜੀਤ ਚੰਨੀ ਨੇ ਕਿਹਾ, ਹਰ ਇੱਕ ਚੀਜ਼ ਦੀ ਸੀਮਾ ਹੁੰਦੀ ਹੈ। ਅਰਵਿੰਦ ਕੇਜਰੀਵਾਲ ਹਰ ਵਾਰ ਉਸ ਸੀਮਾ ਨੂੰ ਲੰਘ ਜਾਂਦੇ ਹਨ। ਉਨ੍ਹਾਂ ਨੇ ਪਹਿਲਾਂ ਨਿਤਿਨ ਗਡਕਰੀ ’ਤੇ ਝੂਠੇ ਇਲਜ਼ਾਮ ਲਗਾਏ ਸਨ ਤੇ ਫਿਰ ਉਨ੍ਹਾਂ ਤੋਂ ਮਾਫੀ ਮੰਗੀ ਸੀ।”

    “ਅਰੁਣ ਜੇਤਲੀ ਤੇ ਬਿਕਰਮ ਮਜੀਠਿਆ ਤੋਂ ਵੀ ਉਨ੍ਹਾਂ ਨੇ ਮਾਫੀ ਮੰਗੀ ਹੈ।”

    “ਅਰਵਿੰਦ ਕੇਜਰੀਵਾਲ ਨੇ ਪੈਸਿਆਂ ਦੀ ਤਸਵੀਰ ਮੇਰੇ ਨਾਲ ਲਗਾਈ ਹੈ ਤੇ ਮੇਰੇ ’ਤੇ ਝੂਠੇ ਇਲਜ਼ਾਮ ਲਗਾਏ ਹਨ।”

    “ਮੈਂ ਆਪਣੀ ਪਾਰਟੀ ਤੋਂ ਇਜਾਜ਼ਤ ਮੰਗੀ ਹੈ ਕਿ ਮੈਂ ਅਰਵਿੰਦ ਕੇਜਰੀਵਾਲ ’ਤੇ ਮਾਣਹਾਣੀ ਦਾ ਮੁਕੱਦਮਾ ਕਰ ਸਕਾਂ।”

    ਅਸਲ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਚਰਨਜੀਤ ਚੰਨੀ ਚਮਕੌਰ ਸਾਹਿਬ ਦੀ ਸੀਟ ਹਾਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਈਡੀ ਦੀਆਂ ਕਥਿਤ ਰੇਡਾਂ ਨੂੰ ਜੋੜ ਕੇ ਚਰਨਜੀਤ ਚੰਨੀ ’ਤੇ ਹਮਲਾ ਕੀਤਾ ਸੀ।

  11. ਅਸ਼ੋਕ ਗਹਿਲੋਤ ਨੇ ਕਿਹਾ, ’ਦੇਸ ਚ ਤਣਾਅ ਤੇ ਹਿੰਸਾ ਦਾ ਮਾਹੌਲ’, ਮੋਦੀ ਨੇ ਕਿਹਾ, ‘ਦੇਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼’

    ਅਸ਼ੋਕ ਗਹਿਲੋਤ

    ਤਸਵੀਰ ਸਰੋਤ, Ashok Gehlot/FB

    ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਆਯੋਜਿਤ ਇੱਕ ਵਰਚੁਅਲ ਪ੍ਰੋਗਰਾਮ ਵਿੱਚ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਦੇਸ਼ ਵਿੱਚ "ਹਿੰਸਾ ਅਤੇ ਤਣਾਅ ਦਾ ਮਾਹੌਲ" ਹੈ।

    ਦਰਅਸਲ ਪ੍ਰਧਾਨ ਮੰਤਰੀ ਮੋਦੀ ਅਤੇ ਅਸ਼ੋਕ ਗਹਿਲੋਤ ਵੀਰਵਾਰ ਨੂੰ 'ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਸੇ ਸਵਰਨਿਮ ਭਾਰਤ ਕੀ ਔਰ' ਸਮਾਰੋਹ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਏ ਸਨ।

    ਇਸ ਪ੍ਰੋਗਰਾਮ 'ਚ ਰਾਜਸਥਾਨ ਦੇ ਸੀਐੱਮ ਗਹਿਲੋਤ ਨੇ ਕਿਹਾ, 'ਤੁਹਾਡਾ ਸੰਦੇਸ਼ ਦੇਸ਼ ਦੇ 4,000 ਕੇਂਦਰਾਂ ਰਾਹੀਂ ਪੂਰੇ ਦੇਸ਼ 'ਚ ਪਹੁੰਚੇਗਾ। ਇਸ ਹਿਸਾਬ ਨਾਲ ਅਸੀਂ ਚਾਹੁੰਦੇ ਹਾਂ ਕਿ ਦੇਸ਼ ਵਿਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਾ ਪੈਦਾ ਹੋਵੇ ਅਤੇ ਮਜ਼ਬੂਤ ​​ਹੋਵੇ, ਜਿਸ ਦੀ ਅੱਜ ਸਭ ਤੋਂ ਵੱਡੀ ਲੋੜ ਹੈ।''

    ''ਕਿਉਂਕਿ ਥੋੜ੍ਹਾ ਦੇਖਿਆ ਜਾ ਰਿਹਾ ਹੈ ਕਿ ਦੇਸ਼ ਅੰਦਰ ਤਣਾਅ ਦਾ ਮਾਹੌਲ ਹੈ, ਹਿੰਸਾ ਦਾ ਮਾਹੌਲ ਹੈ। ਉਸ ਤੋਂ ਛੁਟਕਾਰਾ ਮਿਲੇ, ਇਹ ਤੁਹਾਡੀ, ਸਾਡੀ ਸਾਰੀਆਂ ਦੀ ਇੱਛਾ ਰਹਿੰਦੀ ਹੈ।

    ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

    ਅਸ਼ੋਕ ਗਹਿਲੋਤ ਦੇ ਬਿਆਨ ਤੋਂ ਬਾਅਦ, ਰਾਜਸਥਾਨ ਦੇ ਭਾਜਪਾ ਪ੍ਰਧਾਨ ਸਤੀਸ਼ ਪੂਨੀਆ ਨੇ ਅਸ਼ੋਕ ਗਹਿਲੋਤ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਆਦਤ ਅਨੁਸਾਰ ਆਪਣੇ ਹੀ ਦੇਸ਼ 'ਤੇ, ਦੇਸ਼ ਦੀ ਵਿਵਸਥਾ 'ਤੇ ਸਵਾਲ ਉਠਾਏ ਹਨ।

  12. ਅਸ਼ਵਨੀ ਸ਼ਰਮਾ, ‘ਕਾਂਗਰਸ ਪੰਜਾਬ ਵਿੱਚ ਦਲਿਤ ਕਾਰਡ ਖੇਡਣਾ ਚਾਹੁੰਦੀ ਹੈ’

    ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਾਂਗਰਸ ਪਾਰਟੀ ਪੰਜਾਬ 'ਚ ਦਲਿਤ ਕਾਰਡ ਖੇਡਣਾ ਚਾਹੁੰਦੀ ਹੈ।

    ਉਨ੍ਹਾਂ ਨੇ ਇਸ ਸਭ ਕਾਂਗਰਸ ਆਗੂ ਰਾਜ ਕੁਮਾਰ ਵੇਰਕਾ ਦੀ ਪ੍ਰੈੱਸ ਕਾਨਫਰੰਸ ਦੇ ਜਵਾਬ 'ਚ ਕਿਹਾ, ਜੇ ਕੋਈ ਚੋਰੀ ਕਰਦਾ ਹੈ ਤੇ ਉਸ 'ਤੇ ਕਾਰਵਾਈ ਹੋਵੇ ਤਾਂ ਉਸ ਨਾਲ ਬੀਜੇਪੀ ਦਾ ਕੀ ਲੈਣਾ-ਦੇਣਾ। ਪੰਜਾਬ 'ਚ ਈਡੀ ਨੇ ਰੇਡ ਕੀਤੀ ਤੇ ਸਭ ਨੂੰ ਪਤਾ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਪੰਜਾਬ 'ਚ ਕਿੰਨਾ ਵੱਡਾ ਮੁਦਾ ਹੈ।”

    “ਪਿਛਲੀ ਵਾਰ ਕਾਂਗਰਸ ਸਰਕਾਰ ਇਸੇ ਵਾਅਦੇ ਨਾਲ ਆਈ ਸੀ ਕਿ ਅਸੀਂ ਇਸ ਨੂੰ ਖਤਮ ਕਰਾਂਗੇ ਪਰ ਖਤਮ ਤਾਂ ਕੀ ਕਰਨੀ ਸੀ, ਇਸ ਗੋਰਖ ਧੰਦੇ ਦੇ ਅੰਦਰ ਕਾਂਗਰਸ ਦੇ ਮੰਤਰੀ, ਐੱਮਐੱਲਏ ਸਮੇਂ ਸਮੇਂ 'ਤੇ ਲਿਪਤ ਪਾਏ ਗਏ।”

    ਅਸ਼ਵਨੀ ਸ਼ਰਮਾ

    ਤਸਵੀਰ ਸਰੋਤ, Ashwani Sharma

  13. ਕਾਂਗਰਸ ਦਾ ਇਲਜ਼ਾਮ, ‘ਈਡੀ ਦੇ ਛਾਪਿਆਂ ਜ਼ਰੀਏ ਦਲਿਤ ਸੀਐੱਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ’

    ਰਾਜਕੁਮਾਰ ਵੇਰਕਾ

    ਤਸਵੀਰ ਸਰੋਤ, Getty Images

    ਕਾਂਗਰਸ ਆਗੂ ਰਾਜ ਕੁਮਾਰ ਵੇਰਕਾ ਨੇ ਪ੍ਰੈੱਸ ਕਾਨਫਰੰਸ ਕਰਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

    ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਲਿਤਾਂ ਅਤੇ ਪਿੱਛੜਿਆਂ ਦੀ ਗੱਲ ਕਰਨ ਦਾ ਨਾਟਕ ਕਰਦੇ ਹਨ। ਵੇਰਕਾ ਨੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਈਡੀ ਦੇ ਛਾਪੇ ਦੀ ਸਾਜ਼ਿਸ਼ ਰਚ ਕੇ ਪੰਜਾਬ ਦੇ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ।

    ਉਨ੍ਹਾਂ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਹਮੇਸ਼ਾ ਹੀ ਦਲਿਤ ਵਿਰੋਧੀ ਰਹੀ ਹੈ ਅਤੇ ਇਸ ਲਈ ਮੋਦੀ ਸਰਕਾਰ ਦਲਿਤਾਂ ਅਤੇ ਪੰਜਾਬ ਦੇ ਲੋਕਾਂ ਨੂੰ ਦਬਾਉਣ ਤੇ ਡਰਾਉਣ ਲਈ ਅਜਿਹੇ ਹੱਥਕੰਡੇ ਅਪਣਾ ਰਹੀ ਹੈ।

    ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਈਡੀ ਦੀ ਕਾਰਵਾਈ 'ਤੇ ਸ਼ਿਕਾਇਤ ਕਰਦਿਆਂ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਗਿਆ ਹੈ।

    ਇਸ ਸਬੰਧੀ ਕਾਂਗਰਸ ਦਾ ਇੱਕ ਪ੍ਰਤੀਨਿਧੀ ਮੰਡਲ ਨੇ ਵੀਡੀਓ ਕਾਨਫਰੰਸ ਰਹਿਣ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨਾਲ ਮੁਲਾਕਾਤ ਕੀਤੀ ਅਤੇ ਪੱਤਰ ਸੌਂਪਿਆ।

    ਇਸ ਪੱਤਰ 'ਚ ਕਾਂਗਰਸ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਸੂਬੇ 'ਚ ਈਡੀ ਵੱਲੋਂ ਕੀਤੀ ਗਈ ਛਾਪੇਮਾਰੀ 'ਰਾਜਨੀਤੀ ਨਾਲ ਪ੍ਰੇਰਿਤ' ਹੈ।

  14. ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਜਸਪਾਲ ਸਿੰਘ ਤੇ ਅਨੁਰੀਤ ਭਾਰਦਵਾਜ ਤੁਹਾਡੇ ਲਈ ਅਹਿਮ ਅਪਡੇਟ ਲਿਆ ਰਹੇ ਹਨ। ਕੱਲ ਤੱਕ ਦੇ ਅਹਿਮ ਘਟਨਾਕ੍ਰਮ ਬਾਰੇ ਜਾਣਨ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ।