ਕਿਸਾਨ ਅੰਦੋਲਨ: ਐੱਮਐੱਸਪੀ ਦੀ ਮੰਗ ਤੇ ਕਿਸਾਨਾਂ ਦੀ ਘਰ ਵਾਪਸੀ ਬਾਰੇ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕੀ ਕਿਹਾ

ਇੱਕ ਸਾਲ ਪਹਿਲਾਂ ਪੰਜਾਬ ਤੇ ਹਰਿਆਣਾ ਤੋਂ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚ ਗਏ ਸਨ।

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ।

  2. ਰਾਜਾਵੜਿੰਗ ਨੇ ਕਿਸਾਨ ਅੰਦੋਲਨ ਬਾਰੇ ਕੀ ਕਿਹਾ

    ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵੀ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ‘ਤੇ ਕਿਸਾਨਾਂ ਦੇ ਬਲਿਦਾਨ ਨੂੰ ਯਾਦ ਕੀਤਾ।

    ਉਨ੍ਹਾਂ ਨੇ ਲਿਖਿਆ,’’ਤਿੰਨ ਬੇਰਹਿਮ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸਾਡੇ ਕਿਸਾਨਾਂ ਵੱਲੋਂ ਕੀਤੇ ਗਏ ਸਿਰਮੌਰ ਬਲਿਦਾਨ ਅੱਗੇ ਨਤਮਸਤਕ ਹੋਣ ਵਿੱਚ ਮੈਂ ਸਮੂਹ ਪੰਜਾਬੀਆਂ ਦੇ ਨਾਲ ਹਾਂ।

    ਸਾਡੇ ਅੰਨਦਾਤਿਆਂ ਨੇ ਨਾ ਸਿਰਫ਼ ਖੇਤਾਂ ਉੱਪਰ ਆਪਣਾ ਹੱਕ ਸਗੋਂ ਇੱਕ ਲੋਕਤੰਤਰ ਵਿੱਚ ਲੋਕਤੰਤਰੀ ਪ੍ਰਦਰਸ਼ਨ ਵੀ ਬਹਾਲ ਕੀਤਾ ਹੈ।‘’

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਖੇਤੀ ਕਾਨੂੰਨਾਂ ’ਚ ਕੰਟਰੈਕਟ ਫਾਰਮਿੰਗ ਕਾਨੂੰਨ ਕੀ ਹੈ

    ਕਣਕ

    ਕੰਟਰੈਕਟ ਫਾਰਮਿੰਗ ਦਾ ਪੰਜਾਬੀ ਅਨੁਵਾਦ ਕਰੀਏ ਤਾਂ ਮਤਲਬ ਨਿਕਲਦਾ ਹੈ ਇਕਰਾਰਨਾਮਾ ਕਰਕੇ ਖੇਤੀ ਕਰਨਾ। ਸੌਖੇ ਸ਼ਬਦਾਂ ਵਿੱਚ ਕੰਟਰੈਕਟ ਫਾਰਮਿੰਗ ਉਹ ਹੈ ਜਦੋਂ ਕਿਸਾਨ ਕਿਸੇ ਜਿਣਸ ਦੇ ਉਤਪਾਦ ਤੋਂ ਪਹਿਲਾਂ ਹੀ ਉਸ ਦੀ ਵਿਕਰੀ ਸਬੰਧੀ ਕਿਸੇ ਨਾਲ ਇਕਰਾਰਨਾਮਾ ਕਰ ਲਵੇ।

    ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਇਸ ਰਿਪੋਰਟ ਵਿੱਚ ਦੱਸ ਰਹੇ ਹਨ ਕਿ ਖੇਤੀ ਕਾਨੂੰਨਾਂ ’ਚ ਕੰਟਰੈਕਟ ਫਾਰਮਿੰਗ ਕਾਨੂੰਨ ਕੀ ਹੈ ਅਤੇ ਇਸ 'ਚ ਕਿਹੜੇ ਨਿਯਮ ਹਨ।

    ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

    ਵੀਡੀਓ ਕੈਪਸ਼ਨ, (ਵੀਡੀਓ ਅਕਤੂਬਰ 2020 ਦਾ ਹੈ)
  4. ਕਿਸਾਨ ਅੰਦੋਲਨ ਦਾ ਇੱਕ ਪੁਰਾ ਹੋਣ ਸਾਲ ਬਾਰੇ ਕੀ ਕਹਿ ਰਹੇ ਪਟਿਆਲਾ ਦੇ ਕਿਸਾਨ

  5. ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਸਾਨਾਂ ਦੀ ਘਰ ਵਾਪਸੀ ਬਾਰੇ ਕੀ ਕਿਹਾ

    ਕਿਸਾਨ ਅੰਦੋਲਨ

    ਬੀਬੀਸੀ ਪੰਜਾਬੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਕਿਸਾਨ ਆਗੂ ਡਾ਼ ਦਰਸ਼ਨਪਾਲ ਨਾਲ ਕਿਸਾਨ ਅੰਦੋਲਨ ਦੇ ਭਵਿੱਖ ਬਾਰੇ ਗੱਲਬਾਤ ਕੀਤੀ।

    ਡਾ. ਦਰਸ਼ਨਪਾਲ ਨੇ ਕਹੀਆਂ ਇਹ ਗੱਲਾ:-

    • ਜਿਨ੍ਹਾਂ ਕਿਸਾਨਾਂ ਉੱਪਰ ਪਰਚੇ ਦਰਜ ਕੀਤੇ ਗਏ ਹਨ ਉਹ ਵਾਪਸ ਲਏ ਜਾਣ।
    • ਲਖੀਮਪੁਰ ਖੀਰੀ ਦਾ ਕੇਸ ਵੀ ਬਰਕਰਾਰ ਹੈ।
    • ਬਿਜਲੀ ਸੋਧ ਬਿਲ 2020 ਵਾਪਸ ਲੈਣਾ ਅਤੇ ਏਅਰ ਕੁਆਲਿਟੀ ਇੰਡੈਕਸ ਬਿਲ ਬਾਰੇ ਮੰਗ ਖੇਤੀ ਮੰਤਰੀ ਨਰਿੰਦਰ ਤੋਮਰ ਮੰਨ ਚੁੱਕੇ ਸਨ।
    • ਮੈਨੂੰ ਕਈ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਵਿਧਾਨ ਸਭਾ ਦੀ ਟਿਕਟ ਲਈ ਸੱਦਾ ਦਿੱਤਾ ਆਇਆ ਹੈ, ਪਰ ਮੈਂ ਚੋਣਾਂ ਨਹੀਂ ਲੜਾਂਗਾ।
    • ਸਿਆਸਤ ਇੱਕ ਅਜਿਹਾ ਟੋਭਾ ਹੈ ਜਿਸ ਵਿੱਚੋਂ ਲਿਬੜੇ ਬਿਨਾਂ ਨਿਕਲਿਆ ਨਹੀਂ ਜਾ ਸਕਦਾ।
    • ਐੱਮਐੱਸਪੀ ਦੀ ਮੰਗ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਹੈ।
    • ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖ਼ੁਸ਼ ਹੋਣ ਕਿ ਉਨ੍ਹਾਂ ਦੇ ਆਗੂ ਹੁਣ ਭਾਰਤ ਪੱਧਰ ਦੇ ਆਗੂ ਬਣੇ ਹਨ ਤੇ ਦੇਸ਼ ਦੇ ਦੂਜੇ ਹਿੱਸਿਆਂ ਦੇ ਲੋਕ ਅਗਵਾਈ ਲਈ ਉਨ੍ਹਾਂ ਵੱਲ ਦੇਖ ਰਹੇ ਹਨ।
    • ਇਸ ਮੋਰਚੇ ਤੋਂ ਮੁਸਲਮਾਨਾਂ ਵਿੱਚ ਆਤਮ-ਵਿਸ਼ਵਾਸ ਜਾਗਿਆ ਹੈ। ਉਨ੍ਹਾਂ ਵਿੱਚ ਡਰ ਰਹਿੰਦਾ ਸੀ ਕਿ ਕਿਤੇ ਮੌਬ ਲਿੰਚਿੰਗ ਹੀ ਨਾ ਹੋ ਜਾਵੇ।
    • ਸੰਸਦੀ ਇਜਲਾਸ ਦੇ ਪਹਿਲੇ ਦਿਨ ਕੀਤੇ ਜਾਣ ਵਾਲੇ ਸੰਸਦ ਦੇ ਘਿਰਾਓ ਨੂੰ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਕੁਝ ਸਮੇਂ ਲਈ ਮੁਲਤਵੀ ਕੀਤਾ ਜਾ ਸਕਦਾ ਹੈ।
    • ਮੋਰਚੇ ਦੀ ਅਗਲੀ ਨੀਤੀ ਬਾਰੇ 27 ਨਵੰਬਰ ਨੂੰ ਹੋਣ ਵਾਲੀ ਜਥੇਬੰਦੀਆਂ ਦੀ ਬੈਠਕ ਵਿੱਚ ਫ਼ੈਸਲਾ ਲਿਆ ਜਾਵੇਗਾ।
  6. ਕਿਸਾਨ ਆਗੂ ਡਾ. ਦਰਸ਼ਨਪਾਲ ਨਾਲ ਗੱਲਬਾਤ

  7. ਕਿਸਾਨ ਅੰਦੋਲਨ ਦਾ ਕੌਮਾਂਤਰੀ ਪੱਖ

    ਇੱਕ ਸਾਲ ਦੇ ਅਰਸੇ ਦੌਰਾਨ ਕਿਸਾਨ ਅੰਦੋਲਨ ਨੂੰ ਕਈ ਕੌਮਾਂਤਰੀ ਹਸਤੀਆਂ ਦੀ ਹਮਾਇਤ ਹਾਸਲ ਹੋਈ।

    ਗਾਇਕਾ ਰਿਹਾਨਾ ਨੇ ਕਿਸਾਨ ਅੰਦੋਲਨ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ ਕਿ ਕੋਈ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਿਹਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਅੰਦੋਲਨ ਦੇ ਹਮਾਇਤੀਆਂ ਨੇ ਕਿਸਾਨਾਂ ਦੇ ਪੱਖ ਦੀ ਗੱਲ ਕਰਨ ਲਈ ਰਿਹਾਨਾ ਦਾ ਸ਼ੁਕਰੀਆ ਕੀਤਾ ਤਾਂ ਇਸ ਦੇ ਵਿਰੋਧ ਵਿੱਚ ਵੀ ਕਈ ਲੋਕ ਬੋਲੇ।

    ਇੰਗਲੈਂਡ ਦੀ ਇੱਕ ਸਾਂਸਦ ਕਲਾਊਡੀਆ ਨੇ ਲਿਖਿਆ, "ਭਾਰਤੀ ਕਿਸਾਨਾਂ ਨਾਲ ਇਕਜੁਟਤਾ। ਧੰਨਵਾਦ ਰਿਹਾਨਾ। ਜਿੱਥੇ ਸਿਆਸੀ ਲੀਡਰਸ਼ਿਪ ਨਹੀਂ ਦਿਖ ਰਹੀ, ਦੂਜਿਆਂ ਦੇ ਅੱਗੇ ਆਉਣ ਲਈ ਧੰਨਵਾਦੀ ਹਾਂ। "

    ਪੋਰਨ ਸਟਾਰ ਰਹਿ ਚੁੱਕੇ ਮੀਆ ਖਲੀਫਾ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਸੀ। ਉਨ੍ਹਾਂ ਨੇ ਕਿਹਾ, "ਮਨੁੱਖੀ ਹੱਕਾਂ ਦੀ ਕੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਨੇ ਦਿੱਲੀ ਦੇ ਆਲੇ-ਦੁਆਲੇ ਇੰਟਰਨੈੱਟ ਬੰਦ ਕਰ ਦਿੱਤਾ।"

    ਹਿੰਦੀ ਸਿਨੇਮਾ ਜਗਤ ਦੇ ਕਈ ਵੱਡੇ ਚਿਹਰਿਆਂ ਨੇ ਕਿਹਾ ਸੀ ਕਿ ਰਿਹਾਨਾ ਦਾ ਟਵੀਟ ਭਾਰਤ ਦੇ ਅੰਦਰੂਨੀ ਮਾਮਾਲੇ ਵਿੱਚ ਦਖ਼ਲ ਦੱਸਿਆ।

    ਫਿਰ ਵੀ ਕਈ ਹੋਰ ਕੌਮਾਂਤਰੀ ਹਸਤੀਆਂ ਨੇ ਕਿਸਾਨ ਅੰਦੋਲਨ ਦੇ ਪੱਖ ਵਿੱਚ ਲਿਖਿਆ ਸੀ।

    ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਨੇ ਵੀ ਕਿਸਾਨਾਂ ਦੇ ਨਾਲ ਇਕਜੁੱਟਤਾ ਵਿੱਚ ਟਵੀਟ ਕੀਤਾ ਸੀ।

    ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਵੀ ਕਿਸਾਨਾਂ ਦੇ ਪੱਖ ਵਿੱਚ ਬੋਲੇ ਸੀ।

    ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਇੱਕ ਤਰਜਮਾਨ ਨੇ ਆਪਣੇ ਬਿਆਨ 'ਚ ਭਾਰਤ ਦੇ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰਦਿਆਂ 'ਸ਼ਾਂਤਮਈ ਪ੍ਰਦਰਸ਼ਨਾਂ ਨੂੰ ਲੋਕਤੰਤਰ ਦੀ ਕਸੌਟੀ' ਦੱਸਿਆ ਸੀ।

    ਕੌਮਾਂਤਰੀ ਹਸਤੀਆਂ ਦੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕਣ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਖੇਤੀ ਕਾਨੂੰਨ ਪਾਰਲੀਮੈਂਟ ਵਿੱਚ ਪੂਰੀ ਬਹਿਸ ਤੋਂ ਬਾਅਦ ਪਾਸ ਕੀਤੇ ਗਏ ਹਨ। ਕੁਝ ਇੱਕ ਕਿਸਾਨਾਂ ਨੂੰ ਇਨ੍ਹਾਂ ਬਾਰੇ ਖ਼ਦਸ਼ੇ ਹਨ।

    ਵੀਡੀਓ ਕੈਪਸ਼ਨ, ਰਿਹਾਨਾ ਕੌਣ ਹਨ (ਵੀਡੀਓ ਹੱਕ 3 ਫ਼ਰਵਰੀ 2021 ਦਾ ਹੈ)
  8. ਸਿੱਖ ਬਣਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ

    ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਅਤੇ ਫੁੱਟ ਪਾਉਣ ਵਾਲੀ ਬਿਆਨਬਾਜ਼ੀ ਨੂੰ ਹੱਲਾਸ਼ੇਰੀ ਦੇਣ ਵਾਲੇ ਲੋਕਾਂ ਦੇ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ।

    ਬੁੱਧਵਾਰ ਨੂੰ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਬੀਬੀਸੀ ਨਾਲ ਵਿਸ਼ੇਸ਼ ਤੌਰ 'ਤੇ ਸਾਂਝੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਨੇ ਨੈੱਟਵਰਕ ਵਿੱਚ 80 ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਹੁਣ ਬੰਦ ਕਰਵਾ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਜਾਅਲੀ ਸਨ।

    ਲੋਕਾਂ 'ਤੇ ਪ੍ਰਭਾਵ ਪਾਉਣ ਲਈ ਹਿੰਦੂ ਰਾਸ਼ਟਰਵਾਦ ਅਤੇ ਭਾਰਤ-ਪੱਖੀ ਸਰਕਾਰ ਦੇ ਬਿਰਤਾਂਤ ਨੂੰ ਉਤਸ਼ਾਹਿਤ ਕਰਨ ਲਈ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਖਾਤਿਆਂ ਦੀ ਵਰਤੋਂ ਕੀਤੀ ਗਈ ਹੈ।

    ਬੀਬੀਸੀ ਦੀ ਖ਼ਾਸ ਪੜਤਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

    ਕਿਸਾਨ
  9. ਪ੍ਰਿਅੰਕਾ ਗਾਂਧੀ ਮੁਤਾਬਕ ਅੰਦੋਲਨ ਕਿਵੇਂ ਯਾਦ ਕੀਤਾ ਜਾਵੇਗਾ

    ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਲਿਖਿਆ,

    ‘’ਕਿਸਾਨ ਅੰਦੋਲਨ ਦਾ ਇੱਕ ਸਾਲ

    ਕਿਸਨਾਂ ਦੇ ਅਡਿੱਗ ਸੱਤਿਆਗ੍ਰਹਿ, 700 ਕਿਸਨਾਂ ਦੀ ਸ਼ਹਾਦਤ ਅਤੇ ਬੇਦਰਦ ਭਾਜਪਾ ਸਰਕਾਰ ਦੇ ਹੰਕਾਰ ਅਤੇ ਅੰਨਦਾਤਿਆਂ ਉੱਪਰ ਅਤਿਆਚਾਰ ਦੇ ਲਈ ਜਾਣਿਆ ਜਾਵੇਗਾ।

    ਲੇਕਿਨ ਭਾਰਤ ਵਿੱਚ ਕਿਸਾਨ ਦੀ ਜੈ-ਜੈਕਾਰ ਹਮੇਸ਼ਾ ਸੀ, ਹੈ ਅਤੇ ਰਹੇਗੀ। ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਇਸ ਦਾ ਸਬੂਤ ਹੈ।

    ਜੈ ਕਿਸਾਨ।‘’

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਸਿੰਘੂ ਬਾਰਡਰ ਤੋਂ LIVE

    ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਸਿੰਘੂ ਬਾਰਡਰ ਤੋਂ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ LIVE ਤਸਵੀਰਾਂ ਦਿਖਾ ਰਹੇ ਹਨ

  11. ਕਿਸਾਨ ਅੰਦੋਲਨ ਦੇ ਵੱਖੋ-ਵੱਖ ਰੰਗ ਤਸਵੀਰਾਂ ਦੀ ਜ਼ੁਬਾਨੀ

  12. ਟਿੱਕਰੀ ਬਾਰਡਰ ਦੇ ਰੰਗ

    ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਕਰਦਿਆਂ ਇੱਕ ਸਾਲ ਹੋ ਗਏ। ਤਸਵੀਰਾਂ ਰਾਹੀਂ ਦੇਖੋ ਟਿੱਕਰੀ ਬਾਰਡਰ 'ਤੇ ਅੱਜ ਕੀ ਹੋ ਰਿਹਾ

    ਕਿਸਾਨ ਅੰਦੋਲਨ

    ਤਸਵੀਰ ਸਰੋਤ, SKM

    Farmers Protest

    ਤਸਵੀਰ ਸਰੋਤ, SKM

  13. ਖ਼ੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਅੰਦੋਲਨ ਦੌਰਾਨ ਮਾਰੇ ਗਏ ਪਰਿਵਾਰਾਂ ਦੇ ਜੀਅ ਕੀ ਕਹਿੰਦੇ

    ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ।

    ਇਸ ਬਾਬਤ ਕਿਸਾਨਾਂ ’ਚ ਜਿਥੇ ਇੱਕ ਪਾਸੇ ਖੁਸ਼ੀ ਹੈ, ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰ ਵਾਲੇ ਭਾਵੁਕ ਹਨ।

    ਅਸੀਂ ਕੁਝ ਅਜਿਹੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਬੈਠੇ ਹਨ।

    ਰਿਪੋਰਟ - ਗੁਰਮਿੰਦਰ ਗਰੇਵਾਲ, ਸੁਖਚਰਨਪ੍ਰੀਤ, ਸੁਰਿੰਦਰ ਮਾਨ

    ਐਡਿਟ - ਰਾਜਨ ਪਪਨੇਜਾ

  14. ਕਿਸਾਨ ਅੰਦੋਲਨ ਦੇ ਦੌਰਾਨ ਦਿਸੇ ਵੱਖੋ-ਵੱਖ ਰੰਗ

    ਕਿਸਾਨ

    ਤਸਵੀਰ ਸਰੋਤ, SKM

    ਕਿਸਾਨ ਅੰਦੋਲਨ ਦੌਰਾਨ ਕਈ ਉਤਰਾਅ-ਚੜਾਅ ਵੇਖਣ ਨੂੰ ਮਿਲੇ ਹਨ।

    ਕਿਸਾਨ ਦਿੱਲੀ ਦੇ ਟਿੱਕਰੀ ਬਾਰਡਰ, ਸਿੰਘੂ ਬਾਰਡਰ ਤੇ ਗਾਜ਼ੀਪੁਰ ਬਾਰਡਰ ’ਤੇ ਮੁੱਖ ਤੌਰ ਉੱਤੇ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਹੋਰ ਮੰਗਾਂ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਲਿਆਂਦਾ ਜਾਵੇ ਵੀ ਮੰਨੀਆਂ ਜਾਣ।

    ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ ਅਤੇ ਇਸ ਉੱਪਰ ਕੇਂਦਰੀ ਕੈਬਨਿਟ ਨੇ ਮੁਹਰ ਵੀ ਲਗਾ ਦਿੱਤੀ ਹੈ।

    ਕਿਸਾਨਾਂ ਦੇ ਇਸ ਅੰਦਲੋਨ ਨੂੰ ਕੌਮੀ ਤੇ ਕੌਮਾਂਤਰੀ ਪਛਾਣ ਮਿਲੀ ਹੈ।

    ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਬੀਬੀਸੀ ਪੰਜਾਬੀ ਵੱਲੋਂ ਇਹ ਫੀਚਰ ਤਿਆਰ ਕੀਤਾ ਗਿਆ ਸੀ।

    ਕਿਸਾਨ ਅੰਦੋਲਨ ਦੀ ਪੰਜਾਬ ਵਿੱਚ ਸ਼ੁਰੂਆਤ ਤੋਂ ਦਿੱਲੀ ਪੁੱਜਣ ਅਤੇ ਉਸ ਤੋਂ ਬਾਅਦ ਦੀਆਂ ਕਈ ਪ੍ਰਮੁੱਖ ਘਟਨਾਵਾਂ ਅਤੇ ਰੰਗਾਂ ਨੂੰ ਇਸ ਫੀਚਰ ਵਿੱਚ ਸੰਜੋਇਆ ਗਿਆ ਹੈ।

    ਪੂਰਾ ਫੀਚਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

  15. ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ

    ਖ਼ਬਰ ਏਜੰਸੀ ਏਐਨਆਈ ਮੁਤਾਬਕ ਕਿਸਾਨ ਅੰਦੋਲਨ ਦਾ ਇੱਕ ਸਾਲ ਪੂੁਰਾ ਹੋਣ ਮੌਕੇ ਅੰਮ੍ਰਿਤਸਰ ਵਿੱਚ ਕਿਸਾਨਾਂ ਨੇ ਇਕੱਠਾ ਹੋ ਕੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

    ਕਿਸਾਨ

    ਤਸਵੀਰ ਸਰੋਤ, ANI

    ਕਿਸਾਨ

    ਤਸਵੀਰ ਸਰੋਤ, ANI

    ਕਿਸਾਨ

    ਤਸਵੀਰ ਸਰੋਤ, ANI

  16. ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਕੀ ਕਿਹਾ

    ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਿਖਿਆ, ''ਮੈਂ ਸਾਡਾ ਅਨਾਜ ਉਗਾਉਣ ਵਾਲਿਆਂ ਦੀ ਅਜਿੱਤ ਭਾਵਨਾ ਨੂੰ ਸਲਾਮ ਕਰਦਾ ਹਾਂ ਜੋ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿਰੋਧ ਕਰਦੇ ਹੋਏ ਪਿਛਲੇ ਸਾਲ ਤੋਂ ਬੈਠੇ ਹਨ।

    ਉਨ੍ਹਾਂ ਦਾ ਅਹਿੰਸਕ ਸੰਘਰਸ਼ ਨਾ ਸਿਰਫ਼ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸਗੋਂ ਲੋਕਤੰਤਰੀ ਕਦਰਾਂ-ਕੀਤਮਾਂ ਲਈ ਬਹਾਦਰੀ, ਧੀਰਜ ਅਤੇ ਦ੍ਰਿੜਤਾ ਦੀ ਅਨੋਖੀ ਗਾਥਾ ਹੈ।''

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਿਆ,''ਅੱਜ ਕਿਸਾਨ ਅੰਦੋਲਨ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ। ਇਸ ਇਤਿਹਾਸਕ ਅੰਦੋਲਨ ਨੇ ਗਰਮੀ- ਸਰਦੀ, ਮੀਂਹ-ਤੂਫ਼ਾਨ ਦੇ ਨਾਲ ਕਈ ਸਾਜ਼ਿਸ਼ਾਂ ਦਾ ਸਾਹਮਣਾ ਕੀਤਾ ਹੈ।

    ਦੇਸ਼ ਦੇ ਕਿਸਾਨ ਨੇ ਸਾਨੂੰ ਸਾਰਿਆਂ ਨੂੰ ਸਿਖਾ ਦਿੱਤਾ ਹੈ ਕਿ ਧੀਰਜ ਦੇ ਨਾਲ ਹੱਕ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ। ਕਿਸਾਨ ਭਰਾਵਾਂ ਦੇ ਹੌਂਸਲੇ, ਹਿੰਮਤ, ਜਜ਼ਬੇ ਅਤੇ ਕੁਰਬਾਨੀ ਨੂੰ ਮੈਂ ਸਲਾਮ ਕਰਦਾ ਹਾਂ।''

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  17. ਅੰਦੋਲਨ ’ਚ ਸ਼ਾਮਲ ਇਨ੍ਹਾਂ ਔਰਤਾਂ ਨੇ ਖ਼ੁਦ ’ਚ ਕੀ ਬਦਲਾਅ ਵੇਖੇ

    ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਸੰਘਰਸ਼ ਆਪਣੇ ਆਖਰੀ ਪੜਾਅ ਵਿੱਚ ਦਾਖ਼ਲ ਹੋ ਚੁੱਕਿਆ ਹੈ।

    ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਕਈ ਵਿਲੱਖਣ ਵਰਤਾਰੇ ਸਾਹਮਣੇ ਆਏ ਹਨ। ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਰਹੀ ਹੈ ।

    ਬਰਨਾਲਾ ਦੇ ਇੱਕ ਕਿਸਾਨ ਧਰਨੇ ਵਿੱਚ ਇਸ ਦੀ ਉੱਘੜਵੀਂ ਮਿਸਾਲ ਸਾਹਮਣੇ ਆਈ ਹੈ।

    ਇੱਥੇ ਔਰਤਾਂ ਨਾ ਸਿਰਫ਼ ਸਟੇਜਾਂ ਉੱਤੇ ਗੀਤ ਗਾਉਂਦੀਆਂ ਜਾਂ ਭਾਸ਼ਣ ਦਿੰਦੀਆਂ ਹਨ ਸਗੋਂ ਹਫ਼ਤੇ ਦੇ ਦੋ ਦਿਨ ਸਿਰਫ਼ ਔਰਤਾਂ ਹੀ ਸਾਰਾ ਦਿਨ ਸਟੇਜ ਚਲਾਉਂਦੀਆਂ ਹਨ।

    (ਰਿਪੋਰਟ- ਸੁਖਚਰਨ ਪ੍ਰੀਤ, ਐਡਿਟ - ਰਾਜਨ ਪਪਨੇਜਾ)

  18. ਜੀਂਦ ਤੋਂ ਦਿੱਲੀ ਜਾ ਰਹੇ ਕਿਸਾਨਾਂ ਨੇ ਕੀ ਕਿਹਾ

    ਕਿਸਾਨ

    ਤਸਵੀਰ ਸਰੋਤ, SAT SINGH/BBC

    ਹਰਿਆਣਾ ਦੇ ਕਿਸਾਨਾਂ ਨੇ ਜੀਂਦ ਤੋਂ ਦਿੱਲੀ ਦੇ ਟੀਕਰੀ ਬਾਰਡਰ ਵੱਲ ਚਾਲੇ ਪਾਏ।

    ਬੀਬੀਸੀ ਪੰਜਾਬੀ ਦੇ ਸਹਿਯੋਗੀ ਸੱਤ ਸਿੰਘ ਨੇ ਜੀਂਦ ਤੋਂ ਦਿੱਲੀ ਜਾ ਰਹੇ ਕੁਝ ਕਿਨਾਂ ਨਾਲ ਗੱਲਬਾਤ ਕੀਤੀ।

    ਇੱਕ ਕਿਸਾਨ ਅਜ਼ਾਦ ਪਹਲਵਾ ਨੇ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਦਾ ''ਇੱਕ ਸਾਲ ਪੂਰਾ ਹੋਣ ਦੇ ਮੌਕੇ ‘ਤੇ ਲਗਭਗ 10 ਲੱਖ ਕਿਸਾਨ ਹਰਿਆਣਾ ਤੋਂ ਦਿੱਲੀ ਜਾਣਗੇ ਅਤੇ ਦੇਸ਼ ਭਰ ਤੋਂ ਲਗਭਗ ਇੱਕ ਕਰੋੜ ਕਿਸਾਨ ਦਿੱਲੀ ਪਹੁੰਚਣਗੇ।''

    ਉਨ੍ਹਾਂ ਨੇ ਕਿਹਾ ਕਿ ਇਹ ਇਤਿਹਾਸਕ ਪ੍ਰਦਰਸ਼ਨ ਹੋਵੇਗਾ।

    ਕਿਸਾਨ

    ਤਸਵੀਰ ਸਰੋਤ, SAT SINGH/BBC

  19. 'ਕਿਸਾਨ ਅੰਦੋਲਨ ਦੌਰਾਨ ਪਈਆਂ ਡਾਂਗਾਂ ਨੇ ਮੈਨੂੰ ਮਸ਼ਹੂਰ ਕਰ ਦਿੱਤਾ'

    ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਜਲਾ ਦੇ 60 ਸਾਲਾ ਕਿਸਾਨ ਸੁਖਦੇਵ ਸਿੰਘ ਦੀ ਡਾਂਗਾਂ ਵਾਲੀ ਫੋਟੋ ਕਿਸਾਨ ਅੰਦੋਲਨ ਦੌਰਾਨ ਕਾਫੀ ਵਾਇਰਲ ਹੋਈ ਸੀ।

    27 ਨਵੰਬਰ ਨੂੰ ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਉਨ੍ਹਾਂ ’ਤੇ ਕਾਰਵਾਈ ਕੀਤੀ ਗਈ ਸੀ।

    ਸੁਖਦੇਵ ਸਿੰਘ ਉਸ ਦਿਨ ਅਤੇ ਉਸ ਤੋਂ ਬਾਅਦ ਦਾ ਘਟਨਾਕ੍ਰਮ ਬਿਆਨ ਕਰ ਰਹੇ ਹਨ। ਸੁਖਦੇਵ ਸਿੰਘ ਆਰਥਿਕ ਪੱਖੋਂ ਸਾਧਾਰਨ ਪਰਿਵਾਰ ਤੋਂ ਹੀ ਆਉਂਦੇ ਹਨ।

    ਉਨ੍ਹਾਂ ਦੇ ਉੱਪਰ ਕਰਜਾ ਚੁਕਾਉਣ ਦਾ ਵੀ ਬੋਝ ਹੈ। ਸੁਖਦੇਵ ਸਿੰਘ ਕਿਸਾਨ ਅੰਦੋਲਨ ਨੂੰ ਇੱਕ ਸਾਲ ਪੂਰਾ ਹੋਣ ’ਤੇ ਮੁੜ ਸਿੰਘੂ ਬਾਰਡਰ ਜਾਣ ਦੀ ਤਿਆਰੀ ਕਰ ਰਹੇ ਹਨ।

    ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ ਐਡਿਟ- ਅਸਮਾ ਹਾਫ਼ਿਜ਼

    ਵੀਡੀਓ ਕੈਪਸ਼ਨ, 'ਕਿਸਾਨ ਅੰਦੋਲਨ ਦੌਰਾਨ ਪਈਆਂ ਡਾਂਗਾਂ ਨੇ ਮੈਨੂੰ ਮਸ਼ਹੂਰ ਕਰ ਦਿੱਤਾ'
  20. ਕਿਸਾਨ ਅੰਦੋਲਨ: ਪੰਜਾਬ ਤੋਂ ਸ਼ੁਰੂ ਹੋਏ ਵਿਰੋਧ ਤੋਂ ਲੈ ਕੇ ਹੁਣ ਤੱਕ ਕੀ-ਕੀ ਹੋਇਆ

    ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ 'ਤੇ ਮੁੜ ਵੱਡੀ ਗਿਣਤੀ ਵਿੱਚ ਦਿੱਲੀ ਬਾਰਡਰਾਂ 'ਤੇ ਪੰਜਾਬ ਹਰਿਆਣਾ ਤੋਂ ਕਿਸਾਨ ਇਕੱਠੇ ਹੋ ਰਹੇ ਹਨ।

    ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਜਦੋਂ ਤੱਕ ਸੰਸਦ 'ਚ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨ ਧਰਨੇ ਉੱਤੇ ਡਟੇ ਰਹਿਣਗੇ।

    ਕਿਸਾਨਾਂ ਦੇ ਵਿਰੋਧ ਤੋਂ ਲੈ ਕੇ ਸਰਕਾਰ ਦੇ ਕਾਨੂੰਨ ਵਾਪਸੀ ਦੇ ਐਲਾਨ ਤੱਕ ਦੀਆਂ 11 ਅਹਿਮ ਘਟਨਾਵਾਂ ਵੀਡੀਓ ਰਾਹੀਂ ਜਾਣੋ।

    ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਪੰਜਾਬ ਤੋਂ ਸ਼ੁਰੂ ਹੋਏ ਵਿਰੋਧ ਤੋਂ ਲੈ ਕੇ ਸਰਕਾਰ ਦੇ ਝੁਕਣ ਤੱਕ