ਕਿਸਾਨ ਅੰਦੋਲਨ: ਮੋਦੀ ਨੇ ਮੰਗੀ ਮਾਫ਼ੀ, ਚੰਨੀ ਨੇ ਕਿਹਾ ਐੱਮਐੱਸਪੀ ਦਾ ਕਾਨੂੰਨ ਵੀ ਲਿਆਓ

ਪੰਜਾਬ ਤੇ ਹਰਿਆਣਾ ਦੇ ਕਿਸਾਨ ਕਰੀਬ ਇੱਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਧਰਨੇ 'ਤੇ ਬੈਠੇ ਸਨ।

ਲਾਈਵ ਕਵਰੇਜ

  1. ਖੇਤੀ ਕਾਨੂੰਨਾਂ ਦੇ ਰੱਦ ਕੀਤੇ ਜਾਣ ਦੇ ਫ਼ੈਸਲੇ ਦੇ ਐਲਾਨ ਬਾਬਤ ਇਸ ਲਾਈਵ ਪੇਜ ਰਾਹੀਂ ਅਸੀਂ ਜੋ ਅਪਡੇਟਸ ਪਹੁੰਚਾ ਰਹੇ ਸੀ ਉਸ ਨੂੰ ਅਸੀਂ ਅੱਜ ਇੱਥੇ ਹੀ ਖ਼ਤਮ ਕਰਦੇ ਹਾਂ। ਬਾਕੀ ਅਪਡੇਟਸ ਸਵੇਰੇ ਪਹੁੰਚਾਈਆਂ ਜਾਣਗੀਆਂ।

    ਧੰਨਵਾਦ

  2. ਖੇਤੀ ਕਾਨੂੰਨ ਵਾਪਸ ਲਏ ਜਾਣ ਬਾਰੇ ਅੰਦੋਲਨ ’ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਵਾਲੇ ਕੀ ਕਹਿੰਦੇ

    ਵੀਡੀਓ ਕੈਪਸ਼ਨ, ਖ਼ੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਬਾਰੇ ਅੰਦੋਲਨ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਕੀ ਕਹਿੰਦੇ

    ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ।

    ਇਸ ਬਾਬਤ ਕਿਸਾਨਾਂ ’ਚ ਜਿਥੇ ਇੱਕ ਪਾਸੇ ਖੁਸ਼ੀ ਹੈ, ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰ ਵਾਲੇ ਭਾਵੁਕ ਹਨ। ਅਸੀਂ ਕੁਝ ਅਜਿਹੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਬੈਠੇ ਹਨ।

  3. ਖੇਤੀ ਕਾਨੂੰਨਾਂ ’ਚ ਕੰਟਰੈਕਟ ਫਾਰਮਿੰਗ ਕਾਨੂੰਨ ਕੀ ਹੈ ਅਤੇ ਇਸ 'ਚ ਕਿਹੜੇ ਨਿਯਮ ਹਨ

  4. ਖੇਤੀ ਕਾਨੂੰਨ ਰੱਦ ਹੋਣ ਬਾਰੇ ਪੰਜਾਬ ਦੇ ਸਿਆਸਤਾਨ ਕੀ ਕਹਿ ਰਹੇ ਹਨ

    ਵੀਡੀਓ ਕੈਪਸ਼ਨ, ਖੇਤੀ ਕਾਨੂੰਨ ਰੱਦ ਹੋਣ ਬਾਰੇ ਪੰਜਾਬ ਦੇ ਸਿਆਸਤਾਨ ਕੀ ਕਹਿ ਰਹੇ ਹਨ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਪਿਛਲੇ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਸਨ।

    ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਮਗਰੋਂ ਸਿੱਧੂ, ਹਰਸਿਮਰਤ ਤੇ ਕੈਪਟਨ ਸਮੇਤ ਪੰਜਾਬ ਦੇ ਸਿਆਸਤਦਾਨ ਕੀ ਕਹਿ ਰਹੇ ਹਨ।

  5. ਖੇਤੀ ਕਾਨੂੰਨ ਵਾਪਸ ਲੈਣਾ ਮੋਦੀ ਸਰਕਾਰ ਲਈ ਕਿੰਨਾ ਵੱਡਾ ਝਟਕਾ, ਜ਼ੁਬੈਰ ਅਹਿਮਦ, ਬੀਬੀਸੀ ਪੱਤਰਕਾਰ

    ਵੀਡੀਓ ਕੈਪਸ਼ਨ, ਖੇਤੀ ਕਾਨੂੰਨ ਵਾਪਸਾ ਲੈਣਾ ਮੋਦੀ ਸਰਕਾਰ ਲਈ ਕਿੰਨਾ ਵੱਡਾ ਝਟਕਾ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਪਿਛਲੇ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਸਨ।

    ਪ੍ਰਧਾਨ ਮੰਤਰੀ ਦੇ ਇਸ ਫ਼ੈਸਲੇ ਦਾ ਕਿਹੋ-ਜਿਹਾ ਅਸਰ ਹੋਵੇਗਾ ਅਤੇ ਸਰਕਾਰ ਦੇ ਅਕਸ ਉੱਪਰ ਇਸ ਫ਼ੈਸਲੇ ਦਾ ਕੀ ਅਸਰ ਹੋਵੇਗਾ।

    ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ ਅਰਥਸ਼ਾਸਤਰੀ ਅਤੇ ਲੇਖਕ ਗੁਰਚਰਣ ਦਾਸ ਨਾਲ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਨੇ ਗੱਲਬਾਤ ਕੀਤੀ।

  6. ਕਿਸਾਨਾਂ ਲਈ ਜਸ਼ਨਾਂ ਦਾ ਰਿਹਾ ਦਿਨ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰਵਾਪਸ ਲੈਣ ਦਾ ਐਲਾਨ ਕੀਤਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਪਿਛਲੇ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਸਨ।

    ਇਸ ਤੋਂ ਬਾਅਦ ਵੱਖ-ਵੱਖ ਮੋਰਚਿਆਂ ਉੱਪਰ ਬੈਠੇ ਕਿਸਾਨਾਂ ਵਿੱਚ ਖ਼ੁਸ਼ੀ ਅਤੇ ਹੁਲਾਸ ਦੀ ਲਹਿਰ ਦੌੜ ਗਈ।

    ਪੇਸ਼ ਹਨ ਕੁਝ ਤਸਵੀਰਾਂ

    ਕਿਸਾਨ ਅੰਦੋਲਨ

    ਤਸਵੀਰ ਸਰੋਤ, Getty Images

    ਕਿਸਾਨ ਅੰਦੋਲਨ

    ਤਸਵੀਰ ਸਰੋਤ, Getty Images

    ਕਿਸਾਨ ਅੰਦੋਲਨ

    ਤਸਵੀਰ ਸਰੋਤ, Getty Images

    ਕਿਸਾਨ ਅੰਦੋਲਨ

    ਤਸਵੀਰ ਸਰੋਤ, Getty Images

    ਕਿਸਾਨ ਅੰਦੋਲਨ

    ਤਸਵੀਰ ਸਰੋਤ, Getty Images

  7. ਪੰਜਾਬ ਤੇ ਭਾਰਤੀ ਇਤਿਹਾਸ ਵਿੱਚ ਲੜੇ ਗਏ ਵੱਡੇ ਕਿਸਾਨੀ ਅੰਦੋਲਨ

    ਕਿਸਾਨ ਅੰਦੋਲਨ

    ਤਸਵੀਰ ਸਰੋਤ, Hindustan times

    ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲਗਾਤਾਰ ਕੀਤੇ ਗਏ ਇੱਕ ਸਾਲ ਦੇ ਸੰਘਰਸ਼ ਮਗਰੋਂ ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

    ਕਿਸਾਨੀ ਸੰਘਰਸ਼ ਪੰਜਾਬ ਅਤੇ ਭਾਰਤ ਦੇ ਇਤਿਹਾਸ ਦਾ ਵੀ ਹਿੱਸਾ ਰਹੇ ਹਨ। ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੁਣ ਤੱਕ ਕਈ ਵੱਡੇ ਕਿਸਾਨੀ ਘੋਲ ਲੜੇ ਗਏ ਹਨ। ਤੁਹਾਨੂੰ ਦੱਸਸਦੇ ਹਾਂ ਪੰਜਾਬ ਤੇ ਭਾਰਤੀ ਇਤਿਹਾਸ ਵਿੱਚ ਹੁਣ ਤੱਕ ਕਿਹੜੇ ਵੱਡੇ ਸੰਘਰਸ਼ ਲੜੇ ਗਏ ਹਨ।

    ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

  8. ਸਿੰਘੂ ਬਾਰਡਰ 'ਤੇ ਕੀ ਹੈ ਮਾਹੌਲ

    ਪੀਐੱਮ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਸਿੰਘੂ ਬਾਰਡਰ 'ਤੇ ਕੀ ਹੈ ਮਾਹੌਲ... ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਦੀ ਰਿਪੋਰਟ।

  9. ਪ੍ਰਧਾਨ ਮੰਤਰੀ ਦੇ ਐਲਾਨ ਦੇ ਕੀ ਹਨ ਮਾਅਨੇ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਵਿਖੇ ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਗੱਲ ਕਰ ਰਹੇ ਹਨ।

    (ਕੈਮਰਾ - ਮਯੰਕ ਮੋਂਗੀਆ)

  10. ‘ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਆਏ?’

    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, ANI

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਵਿਖੇ ‘ਦਾਸਤਾਨ-ਏ-ਸ਼ਹਾਦਤ’ ਯਾਦਗਾਰ ਲੋਕਾਂ ਨੂੰ ਸਮਰਪਿਤ ਕੀਤੀ।

    ਇਸ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਵਿੱਚ ਉਨ੍ਹਾਂ ਨੇ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਬਾਰੇ ਪ੍ਰਧਾਨ ਮੰਤਰੀ ਦੇ ਬਿਆਨ ਉੱਪਰ ਪ੍ਰਤੀਕਰਮ ਦਿੱਤਾ ਅਤੇ ਕਿਹਾ ਕਿ ਇਹ ਲੋਕਤੰਤਰ ਅਤੇ ਲੋਕ ਸ਼ਕਤੀ ਦੀ ਜਿੱਤ ਹੈ।

    ਉਨ੍ਹਾਂ ਨੇ ਕਿਹਾ-

    • ਉਨ੍ਹਾਂ ਨੇ ਕਿਹਾ ਕਿ ਸਭ ਕੁਝ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਆਏ।
    • ਜਦੋਂ ਇਹ ਕਾਨੂੰਨ ਆਰਡੀਨੈਂਸ ਦੀ ਸ਼ਕਲ ਵਿੱਚ ਆਏ ਸਨ ਉਸੇ ਸਮੇਂ ਸਮਝ ਲੈਣਾ ਚਾਹੀਦਾ ਸੀ ਕਿ ਦੇਸ਼ ਦੇ ਲੋਕ ਇਸ ਨੂੰ ਪਸੰਦ ਨਹੀਂ ਕਰਨਗੇ। ਫਿਰ ਵੀ ਇਸ ਮਾਮਲੇ ਨੂੰ ਲੰਬੇ ਸਮੇਂ ਤੱਕ ਲਟਕਾਇਆ ਗਿਆ।
    • ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੀ ਖੇਤੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਤੋਂ ਸਰਕਾਰ ਨੂੰ ਪਿੱਛੇ ਹਟਣਾ ਪਿਆ ਹੈ।
    • ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਾਪਸ ਲਏ ਜਾਣ ਦਾ ਐਲਾਨ ਕੀਤਾ ਗਿਆ ਹੈ ਪਰ ਜਦੋਂ ਸੰਸਦ ਵਿੱਚ ਰੱਦ ਕੀਤੇ ਜਾਣਗੇ ਉਦੋਂ ਤੱਕ ਦੇਖਾਂਗੇ।
    • ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕਾਨੂੰਨ ਰੱਦ ਕਰਨ ਦਾ ਬਿਲ ਲਿਆਂਦਾ ਜਾਵੇ ਤਾਂ ਐਮਐਸਪੀ ਦਾ ਕਾਨੂੰਨ ਵੀ ਲਿਆਂਦਾ ਜਾਣਾ ਚਾਹੀਦਾ ਹੈ।
    • ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਉਹ ਆਪਣੀ ਦਿੱਲੀ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਬਾਰੇ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਵੀ ਵਾਪਸ ਲੈਣਾ ਚਾਹੀਦਾ ਹੈ।
    • ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਸੰਸਦ ਵਿੱਚ ਉਚਿਤ ਵੋਟਿੰਗ ਦੇ ਕਾਨੂੰਨਾਂ ਨੂੰ ਪਾਸ ਕਰਵਾਇਆ ਪਰ ਆਖ਼ਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣਾ ਗਿਆ।
    • ਇਸ ਲਈ ਕਿਸਾਨਾਂ, ਮਜ਼ਦੂਰਾਂ ਦੇ ਸੰਘਰਸ਼ ਦੀ ਜਿੱਤ ਹੈ।
  11. ਖੇਤੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਜਸ਼ਨ ਮਨਾਉਂਦੇ ਕਿਸਾਨ, ਟੀਮ ਬੀਬੀਸੀ, ਏਐਨਆਈ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ।

    ਇਸ ਐਲਾਨ ਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਤਾਂ ਹਲਚਲ ਹੈ ਪਰ ਕਿਸਾਨ ਜਸ਼ਨ ਮਨਾ ਰਹੇ ਹਨ। ਇੱਕ ਪਾਸੇ ਕਿਸਾਨ ਭੰਗੜਾ ਪਾ ਰਹੇ ਹਨ ਅਤੇ ਦੂਜੇ ਪਾਸੇ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ।

    ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਦਾ ਹਿੱਸਾ ਰਹੇ ਕਿਸਾਨਾਂ ਦੀ ਖੁਸ਼ੀ ਉਨ੍ਹਾਂ ਦੇ ਚਹਿਰਿਆਂ ’ਤੇ ਸਾਫ਼ ਨਜ਼ਰ ਆ ਰਹੀ ਹੈ।

  12. ਪ੍ਰਿਅੰਕਾ ਗਾਂਧੀ- 'ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਵਾਪਸ ਲਏ ਕਾਨੂੰਨ'

    ਵੀਡੀਓ ਕੈਪਸ਼ਨ, ਪ੍ਰਿਅੰਕਾ ਗਾਂਧੀ ਦਾ ਇਲਜ਼ਾਮ, ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਵਾਪਸ ਲਏ ਕਾਨੂੰਨ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਪੀਐੱਮ ਮੋਦੀ ਦੀ ਮੰਸ਼ਾ ’ਤੇ ਸਵਾਲ ਖੜੇ ਕੀਤੇ ਹਨ। ਨਾਲ ਹੀ ਉਨ੍ਹਾਂ ਦੇ ਇਸ ਨੂੰ ਕਿਸਾਨਾਂ ਦੀ ਜਿੱਤ ਦੱਸਿਆ ਹੈ। ਰਿਪੋਰਟ- ਏਐਨਆਈ ਐਡਿਟ- ਸਦਫ਼ ਖ਼ਾਨ

  13. ‘ਹੁਣ ਬੈਠਣ ਦਾ ਕੀ ਫ਼ਾਇਦਾ’- ਕੈਪਟਨ

    ਕੈਪਟਨ ਅਮਰਿੰਦਰ ਸਿੰਘ

    ਤਸਵੀਰ ਸਰੋਤ, ANI

    ਕੈਪਟਨ ਅਮਰਿੰਦਰ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ, “ਹਰ ਖੇਤਰ ਦੀ ਆਪਣੀ ਖੇਤੀਬਾੜੀ ਹੈ। ਏਪੀਐਮਸੀ ਵਰਗੇ ਕਾਨੂੰਨ ਸਿਰਫ਼ ਪੰਜਾਬ ਅਤੇ ਸ਼ਾਇਦ ਹਰਿਆਣਾ ਵਿੱਚ ਲਾਗੂ ਸਨ। ਇਨ੍ਹਾਂ ਦਾ ਹੋਰ ਕਿਸੇ ਸੂਬੇ ਉੱਪਰ ਪ੍ਰਭਾਵ ਨਹੀਂ ਸੀ।”

    “ਪੰਜਾਬ ਨੇ ਜ਼ਿਆਦਾ ਪ੍ਰਤੀਕਿਰਿਆ ਕੀਤੀ ਕਿਉਂਕਿ ਇਸ ਉੱਪਰ ਜ਼ਿਆਦਾ ਅਸਰ ਪੈਣਾ ਸੀ। ਇਸ ਲਈ ਉਨ੍ਹਾਂ ਨੇ ਕਾਨੂੰਨ ਵਾਪਸ ਲਏ ਹਨ।”

    “ਮੈਂ ਤਿੰਨ ਮਹੀਨਿਆਂ ਤੋਂ ਕਹਿੰਦਾ ਰਿਹਾ ਹਾਂ। ਮੈਂ ਕਿਹਾ ਸੀ ਕਿ ਕਿਸਾਨਾਂ ਦਾ ਮੁੱਦਾ ਪਹਿਲਾਂ ਆਉਂਦਾ ਹੈ। ਫਿਰ ਹੀ ਅਸੀਂ ਤੁਹਾਡੇ ਨਾਲ ਸੀਟਾਂ ਸਾਂਝੀਆਂ ਕਰਾਂਗੇ।”

    “ਪ੍ਰਧਾਨ ਮੰਤਰੀ ਨੇ ਮਾਫ਼ੀ ਮੰਗੀ ਹੈ। ਹੁਣ ਸਵਾਲ ਇਹ ਹੈ ਕਿ ਸੰਸਦ ਦਾ ਇਜਲਾਸ ਕਦੋਂ ਹੁੰਦਾ ਹੈ। ਇਹ ਅੱਜ ਤੋਂ 10 ਦਿਨਾਂ ਬਾਅਦ 10 ਨਵੰਬਰ ਨੂੰ ਬੈਠੇਗਾ।”

    “ਬਿਲ ਲਿਆਂਦਾ ਜਾਵੇਗਾ ਅਤੇ ਕਾਨੂੰਨ ਵਾਪਸ ਲੈ ਲਏ ਜਾਣਗੇ। ਮਸਲਾ ਉੱਥੇ ਖ਼ਤਮ ਹੋ ਜਾਵੇਗਾ। ਫਿਰ ਹੁਣ ਬੈਠਣ ਦਾ ਕੀ ਮਤਲਬ ਰਹਿ ਗਿਆ।”

  14. ਕਿਸਾਨ ਅੰਦੋਲਨ: ਹੁਣ ਤੱਕ ਦਾ ਸਫ਼ਰ

    • 5 ਜੂਨ ਨੂੰ ਜਦੋਂ ਦੇ ਇਹ ਆਰਡੀਨੈਂਸ ਹੋਂਦ ਵਿੱਚ ਆਏ ਹਨ, ਉਦੋਂ ਤੋਂ ਹੀ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੱਕ ਕਿਸਾਨ ਰੋਸ ਵਜੋਂ ਸੜਕਾਂ 'ਤੇ ਉਤਰ ਆਏ ਸਨ।
    • ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਬਾਦਲ ਪਿੰਡ ਵਿੱਚ ਉਨ੍ਹਾਂ ਦੀ ਰਿਹਾਇਸ਼ ਦਾ ਘੇਰਾਓ ਵੀ ਕੀਤਾ ਹੋਇਆ ਹੈ।
    • ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਕੇਂਦਰ ਦੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਮੰਗ ਪੱਤਰ ਸੌਂਪਿਆ ਅਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਕਿਹਾ ਕਿ 'ਚਲੋ ਦਿੱਲੀ' ਸਰਕਾਰ ਨਾਲ ਹਾਂ।
    ਵੀਡੀਓ ਕੈਪਸ਼ਨ, ਕਿਸਾਨਾਂ ਨੂੰ ਰੋਕਣ ਲਈ ਹਰਿਆਣਾ- ਪੰਜਾਬ ਬਾਰਡਰ ਉੱਤੇ ਕਿਹੋ ਜਿਹੇ ਬੰਦੋਬਸਤ ਕੀਤੇ ਹੋਏ ਹਨ (ਵੀਡੀਓ 25 ਨਵੰਬਰ 2020 ਦਾ ਹੈ)
    • ਪੰਜਾਬ ਸਰਕਾਰ ਨੇ ਕੇਂਦਰ ਦੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਸੀ ਅਤੇ ਉਸ ਵੇਲੇ ਅਕਾਲੀ ਦਲ ਨੇ ਇਸ ਮਤੇ ਦੇ ਵਿਰੋਧ ਵਿੱਚ ਵਿਧਾਨ ਸਭਾ 'ਤੋਂ ਵਾਕਆਊਟ ਕੀਤਾ ਸੀ।
    • ਕਾਂਗਰਸ ਤੇ ਹੋਰ ਪਾਰਟੀਆਂ ਨੇ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਤੇ ਕਿਹਾ ਕਿ ਨਵੇਂ ਕਾਨੂੰਨ ਜ਼ਰੀਏ ਐੱਮਐੱਸੀਪੀ ਸਿਸਟਮ ਨੂੰ ਢਾਹ ਲੱਗੇਗੀ ਤੇ ਵੱਡੀਆਂ ਕੰਪਨੀਆਂ ਕਿਸਾਨਾਂ ਦਾ ਸ਼ੋਸ਼ਣ ਕਰਨਗੀਆਂ।
    • 25 ਨਵੰਬਰ 2020 ਨੂੰ ਪੰਜਬ ਅਤੇ ਹਿਰਿਆਣਾ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ਵੱਲ ਕੂਚ ਕੀਤਾ।
    ਵੀਡੀਓ ਕੈਪਸ਼ਨ, ਮੀਡੀਆ ’ਤੇ ਕੁਝ ਸਿਆਸੀ ਆਗੂਆਂ ਦੀ ਖ਼ਾਲਿਸਤਾਨ ਬਾਰੇ ਚਰਚਾ ’ਚ ਟਿਕਰੀ ਧਰਨੇ 'ਤੇ ਬੈਠੀ ਕਿਸਾਨ ਆਗੂ ਨੂੰ ਸੁਣੋ (ਵੀਡੀਓ ਦਸੰਬਰ 2020 ਦਾ ਹੈ)
    • ਪਹਿਲਾਂ ਆਰਡੀਨੈਂਸਾਂ ਦਾ ਸਮਰਥਨ ਕਰਨ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਵਿੱਚ ਆਪਣੀ ਭਾਈਵਾਲ ਭਾਜਪਾ ਤੋਂ ਤੋੜ-ਵਿਛੋੜਾ ਕਰ ਲਿਆ।
    • ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਸਾਡੇ ਤੋਂ ਨਹੀਂ ਪੁੱਛਿਆ। ਸਿੱਟੇ ਵਜੋਂ ਹਰਸਿਮਰਤ ਬਾਦਲ ਨੂੰ ਅਸਤੀਫ਼ਾ ਵੀ ਦੇਣਾ ਪਿਆ।
    • ਹਾਲਾਂਕਿ, ਬਿੱਲ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ, "ਕਿਸਾਨਾਂ ਨੂੰ ਵਰਗਲਾਉਣ 'ਚ ਬਹੁਤ ਸਾਰੀਆਂ ਸ਼ਕਤੀਆਂ ਲੱਗੀਆਂ ਹੋਈਆਂ ਹਨ। ਮੈਂ ਕਿਸਾਨ ਭੈਣਾਂ ਤੇ ਭਰਾਵਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਐੱਮਐੱਸਪੀ ਅਤੇ ਸਰਕਾਰੀ ਖਰੀਦ ਦੀ ਵਿਵਸਥਾ ਬਣੀ ਰਹੇਗੀ।"
    ਵੀਡੀਓ ਕੈਪਸ਼ਨ, ਕਿਸਾਨੀ ਸੰਘਰਸ਼ ਦੇ ਦੁਆਲੇ ਪੰਜਾਬੀ ਗਾਇਕਾਂ ਦੇ ਮੋਰਚੇ ਦੇ ਕੀ ਮਾਅਨੇ? (ਵੀਡੀਓ ਨਵੰਬਰ 2020 ਦਾ ਹੈ)
    • ਪੰਜਾਬੀ ਗਾਇਕ ਅਤੇ ਅਦਾਕਾਰਾਂ ਨੇ ਵੀ ਆਪੋ-ਆਪਣੇ ਅੰਦਾਜ਼ ਵਿੱਚ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦੱਸਿਆ।
    • ਪੰਜਾਬ ਦੇ ਗੱਦੀਓਂ ਲਾਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੰਘ ਕਹਿੰਦੇ ਰਹੇ ਹਨ ਕਿ ਜੇ ਭਾਜਪਾ ਕਿਸਾਨਾਂ ਦਾ ਮਸਲਾ ਹੱਲ ਕਰ ਦੇਵੇ ਤਾਂ ਉਹ ਉਸ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਸ ਨਾਲ ਸੀਟਾਂ ਦੀ ਸਾਂਝ ਕਰ ਸਕਦੇ ਹਨ।
    • ਇਸੇ ਮਹੀਨੇ 11 ਤਰੀਕ ਨੂੰ ਪੰਜਾਬ ਦੀ ਮੌਜੂਦਾ ਚੰਨੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕੀਤਾ।
    • ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਅੰਦੋਲਨ ਤੁਰੰਤ ਹੀ ਬੰਦ ਨਹੀਂ ਹੋ ਜਾਵੇਗਾ ਅਤੇ ਅਗਲੀ ਰਣਨੀਤੀ ਉੱਪਰ ਵਿਚਾਰ ਕੀਤਾ ਜਾਵੇਗਾ।
    ਵੀਡੀਓ ਕੈਪਸ਼ਨ, ਟਰੈਕਟਰ ਪਰੇਡ ਕਰ ਰਹੇ ਕਿਸਾਨਾਂ ਨੇ ਲਾਲ ਕਿਲਾ ’ਤੇ ਕੇਸਰੀ ਨਿਸ਼ਾਨ ਝੁਲਾਇਆ (ਵੀਡੀਓ 26 ਜਨਵਰੀ 2021 ਦਾ ਹੈ)
  15. ਨਵਜੋਤ ਸਿੰਘ ਸਿੱਧੂ ਨੇ ਕੀ ਕਿਹਾ?

    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, ANI

    ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੁਲਤਾਨ ਪੁਰ ਲੋਧੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ,“ਗੁਰੂ ਨਾਨਕ ਅਤੇ ਅੰਬੇਦਕਰ ਜਿਸ ਆਪਸੀ ਭਾਈਚਾਰੇ ਦੀ, ਅਨੇਕਤਾ ਵਿੱਚ ਏਕਤਾ ਦੀ ਗੱਲ ਕਰਦੇ ਹਨ ਉਸ ਨੂੰ ਸੰਯੁਕਤ ਕਿਸਾਨ ਏਕਤਾ ਮੋਰਚੇ ਨੇ ਸਾਕਾਰ ਕੀਤਾ ਹੈ।”

    “ਅੰਦੋਲਨ ਨੇ ਸਮੁੱਚੇ ਦੇਸ਼ ਨੂੰ ਪਗੜੀ ਸੰਭਾਲ ਜੱਟਾ ਵਾਂਗ ਇੱਕਜੁੱਟ ਕੀਤਾ ਹੈ।”

    “ਉਨ੍ਹਾਂ ਨੇ ਕਿਹਾ ਕਿ ਅਸਲੀ ਲੜਾਈ ਤਾਂ ਉਦੋਂ ਸ਼ੁਰੂ ਹੋਵੇਗੀ ਜਦੋਂ ਇਹ ਜੇਤੂ ਕਿਸਾਨ ਆਪਣੇ ਘਰਾਂ ਨੂੰ ਪਰਤਣਗੇ। ਕਿਸਾਨ ਅਜੇ ਵੀ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਗੁਰੂ ਨਾਨਕ ਦਾ ਫ਼ਲਸਫ਼ਾ ਵੀ ਪੰਜਾਬ ਨੂੰ ਕਰਜ਼ੇ ਵਿੱਚ ਕੱਢੇਗਾ।”

    “ਬਾਬੇ ਨਾਨਕ ਦਾ ਸਰਬੱਤ ਦਾ ਭਲਾ ਕਿੱਥੇ ਹੋਇਆ ਪੰਜਾਬ ਵਿੱਚ? ਸਿਰਫ਼ ਇੱਕ ਫ਼ੀਸਦੀ ਲੋਕਾਂ ਦਾ ਭਲਾ ਹੋਇਆ 99 ਫ਼ੀਸਦੀ ਵਾਂਝੇ ਹਨ।”

    “ਇਹ ਸਾਰੇ ਸਰੋਤ ਪੰਜਾਬ ਦੇ ਖਜਾਨੇ ਵਿੱਚ ਆਉਣੇ ਚਾਹੀਦੇ ਹਨ ਤੇ ਉਨ੍ਹਾਂ 99 ਫ਼ੀਸਦੀ ਲੋਕਾਂ ਕੋਲ ਤਿੰਨ ਗੁਣਾ - ਚਾਰ ਗੁਣਾਂ ਹੋਕੇ ਵਾਪਸ ਜਾਣਾ ਚਾਹੀਦਾ ਹੈ।”

  16. ‘ਜਿੰਨਾ ਖ਼ੁਸ਼ ਹੋਣਾ ਚਾਹੀਦਾ ਹੈ ਉਨੇ ਖ਼ੁਸ਼ ਹਾਂ ਨਾ ਵੱਧ ਨਾ ਘੱਟ’, ਦਿਲਨਵਾਜ਼ ਪਾਸ਼ਾ, ਬੀਬੀਸੀ ਪੱਤਰਕਾਰ

    ਜੋਗਿੰਦਰ ਸਿੰਘ ਉਗਰਾਹਾਂ

    ਤਸਵੀਰ ਸਰੋਤ, BB

    ਤਸਵੀਰ ਕੈਪਸ਼ਨ, ਜੋਗਿੰਦਰ ਸਿੰਘ ਉਗਰਾਹਾਂ (ਫ਼ਾਈਲ ਫ਼ੋਟੋ)

    ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨਾਲ ਗੱਲਬਾਤ ਕਰਦਿਆਂ ਕਿਹਾ,

    “ਜਦੋਂ ਕਿਸੇ ਦੀ ਗੱਲ ਮੰਨੀ ਜਾਂਦੀ ਹੈ ਤਾਂ ਉਹ ਖ਼ੁਸ਼ ਤਾਂ ਹੁੰਦਾ ਹੀ ਹੈ, ਅਸੀਂ ਵੀ ਉਨੇ ਹੀ ਖ਼ੁਸ਼ ਹਾਂ ਜਿੰਨਾ ਹੋਣਾ ਚਾਹੀਦਾ ਹੈ, ਨਾ ਘੱਟ ਨਾ ਜ਼ਿਆਦਾ।

    “ਇਹ ਤਾਂ ਅਸੀਂ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਦੇਰ ਆਈ ਦਰੁਸਤ ਆਈ। ਇੰਨਾ ਵੀ ਪਤਾ ਸੀ ਕਿ ਲੜਾਈ ਲੰਬੀ ਚੱਲੇਗੀ।”

    “ਮੋਦੀ ਸਾਬ੍ਹ ਜਿਸ ਦੇ ਕਹਿਣ 'ਤੇ ਇਹ ਕੰਮ ਕਰ ਰਹੇ ਹਨ ਉਹ ਬਹੁਤ ਵੱਡਾ ਹੈ। ਉਸ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਫ਼ੈਸਲਾ ਹੋ ਸਕਦਾ ਸੀ, ਹੁਣ ਵੀ ਨਹੀਂ ਹੋਇਆ ਹੈ।”

    “ਇਹ ਇੱਕ ਵੱਡੀ ਪ੍ਰਾਪਤੀ ਹੈ ਪਰ ਜੋ ਮੰਗਾਂ ਰਹਿੰਦੀਆਂ ਹਨ ਉਨ੍ਹਾਂ 'ਤੇ ਵਿਚਾਰ-ਚਰਚਾ ਕੀਤੀ ਜਾਵੇਗੀ ਕਿ ਕਿੰਨੀਆਂ ਰਹਿ ਗਈਆਂ ਤੇ ਕਿੰਨੀਆਂ ਮੰਨੀਆਂ ਗਈਆਂ।”

    “ਹਾਲਾਂਕਿ ਰਾਹ ਤਬਦੀਲੀ ਕਰਨਾ ਤਾਂ ਸੰਯੁਕਤ ਮੋਰਚੇ ਦੀ ਮੀਟਿੰਗ ਵਿੱਚ ਹੀ ਫ਼ੈਸਲਾ ਲਿਆ ਜਾਵੇਗਾ। ਕਿਸੇ ਇੱਕ ਸੰਗਠਨ ਲਈ ਇਸ ਬਾਰੇ ਕੁਝ ਕਹਿਣਾ ਠੀਕ ਨਹੀਂ ਹੋਵੇਗਾ।”

    “ਜੋ ਬਾਕੀ ਗੱਲਾਂ ਰਹਿੰਦੀਆਂ ਹਨ। ਉਨ੍ਹਾਂ ਲਈ ਸੰਘਰਸ਼ ਕਰਾਂਗੇ, ਕਦੋਂ ਤੱਕ ਕਰਾਂਗੇ ਕਿਵੇਂ ਕਰਾਂਗੇ ਕਿੱਥੇ ਕਰਾਂਗੇ ਇਹ ਦੇਖਿਆ ਜਾਵੇਗਾ।”

    ਕੀ ਹੁਣ ਕਿਸਾਨ ਘਰਾਂ ਨੂੰ ਚਲੇ ਜਾਣਗੇ, ਭਾਜਪਾ ਦਾ ਵਿਰੋਧ ਬੰਦ ਹੋ ਜਾਵੇਗਾ?

    “ਇਸ ਤਰ੍ਹਾਂ ਕਿਵੇਂ ਵਿਰੋਧ ਦਾ ਰਸਤਾ ਬੰਦ ਹੋ ਜਾਵੇਗਾ? ਉਸ ਮੰਗ ਉੱਪਰ ਜੋ ਸੰਘਰਸ਼ ਤਿੱਖਾ ਸੀ ਉਹ ਨਹੀਂ ਹੋਵੇਗਾ ਪਰ ਅਸੀਂ ਇਹ ਕਿਵੇਂ ਕਹਾਂਗੇ ਕਿ ਕੇਂਦਰ ਵਿੱਚ ਬੈਠੀ ਇਹ ਸਰਕਾਰ ਅੱਜ ਤੋਂ ਦੁੱਧ ਧੋਤੀ ਹੋ ਗਈ।”

    ਉਨ੍ਹਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਾਪਸ ਹੋ ਜਾਣ ਨਾਲ ਸਾਡੇ ਘਰ ਕੋਈ ਖ਼ਜਾਨਾ ਨਹੀਂ ਡਿੱਗ ਜਾਣਾ।

  17. ‘ਅਸੀਂ ਕੁਝ ਕਿਸਾਨਾਂ ਨੂੰ ਖੇਤੀ ਕਾਨੂਨਾਂ ਦੇ ਲਾਭ ਨਹੀਂ ਸਮਝਾ ਸਕੇ’: ਖੇਤੀ ਮੰਤਰੀ

    ਨਰਿੰਦਰ ਤੋਮਰ

    ਤਸਵੀਰ ਸਰੋਤ, ANI

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ-

    “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਸੁਧਾਰਾਂ ਨਾਲ ਖੇਤੀ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੁਝ ਕਾਰਨਾਂ ਕਰਕੇ ਕੁਝ ਕਿਸਾਨਾਂ ਨੇ ਵਿਰੋਧ ਕੀਤਾ।”

    “ਅਸੀਂ ਗੱਲਬਾਤ ਦੇ ਰਸਤੇ ਰਾਹੀਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਸਫ਼ਲ ਨਹੀਂ ਹੋਏ।”

    “ਇਸ ਲਈ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ ਜੋ ਕਿ ਇੱਕ ਸਵਾਗਤੀ ਕਦਮ ਹੈ।”

    “ਪ੍ਰਧਾਨ ਮੰਤਰੀ ਤਿੰਨ ਖੇਤੀ ਬਿਲ ਲੈ ਕੇ ਆਏ ਸਨ ਜਿਨ੍ਹਾਂ ਨੂੰ ਸੰਸਦ ਨੇ ਪਾਸ ਕੀਤਾ ਸੀ।”

    “ਇਨ੍ਹਾਂ ਪਿੱਛੇ ਪ੍ਰਧਾਨ ਮੰਤਰੀ ਦਾ ਸਪਸ਼ਟ ਇਰਾਦਾ ਕਿਸਾਨਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਬਦਲਾਅ ਲੈ ਕੇ ਆਉਣਾ ਸੀ।”

    “(ਪਰ) ਮੈਨੂੰ ਦੁੱਖ ਹੈ ਕਿ ਅਸੀਂ ਦੇਸ਼ ਦੇ ਕੁਝ ਕਿਸਾਨਾਂ ਨੂੰ ਇਨ੍ਹਾਂ ਦੇ ਲਾਭ ਸਮਝਾਅ ਨਹੀਂ ਸਕੇ।”

  18. ਵੱਖ-ਵੱਖ ਥਾਵਾਂ ਤੋਂ ਜਸ਼ਨਾਂ ਦੀਆਂ ਤਸਵੀਰਾਂ

    ਕਿਸਾਨ ਅੰਦੋਲਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅੰਮ੍ਰਿਤਸਰ ਵਿੱਚ ਕਿਸਾਨ ਖੇਤੀ ਕਾਨੂੰਨ ਵਾਪਸੀ ਦੇ ਐਲਾਨ ਤੋਂ ਬਾਅਦ ਜਿੱਤ ਦੇ ਨਿਸ਼ਾਨ ਬਣਾਉਂਦੇ ਹੋਏ
    ਕਿਸਾਨ ਅੰਦੋਲਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਗਾਜ਼ੀਪੁਰ ਬਾਰਡਰ ਉੱਤੇ ਜਲੇਬੀਆਂ ਵੰਡ ਰਹੇ ਅੰਦੋਲਨਕਾਰੀ
    ਕਿਸਾਨ ਅੰਦੋਲਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਗਾਜ਼ੀ ਬਾਰਡਰ ’ਤੇ ਪਟਾਕੇ ਚਲਾਉਂਦੇ ਕਿਸਾਨ
  19. ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਪੀਐੱਮ ਮੋਦੀ ਦੇ ਐਲਾਨ ’ਤੇ ਕੀ ਬੋਲੇ ਸਿਆਸੀ ਆਗੂ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ।

    ਇਸ ਬਾਬਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਪ੍ਰਤੀਕਰਮ ਆ ਰਿਹਾ ਹੈ।

    (ਰਿਪੋਰਟ- ਗੁਰਪ੍ਰੀਤ ਚਾਵਲਾ, ਏਐਨਆਈ ਐਡਿਟ - ਸਦਫ਼ ਖ਼ਾਨ)

    ਵੀਡੀਓ ਕੈਪਸ਼ਨ, ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਪੀਐੱਮ ਮੋਦੀ ਦੇ ਐਲਾਨ ’ਤੇ ਕੀ ਬੋਲੇ ਸਿਆਸੀ ਆਗੂ
  20. ਪ੍ਰਿਯੰਕਾ ਗਾਂਧੀ ਨੇ ਕਿਹਾ ਤੁਹਾਡੀ ਨੀਅਤ 'ਤੇ ਵਿਸ਼ਵਾਸ ਕਰਨਾ ਔਖਾ ਹੈ

    Priyanka Gandhi

    ਤਸਵੀਰ ਸਰੋਤ, ANI

    ਕਾਂਗਰਸ ਦੀ ਆਗੂ ਪ੍ਰਿਯੰਕਾ ਗਾਂਧੀ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਾਪਸ ਲੈਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਫੈਸਲੇ 'ਤੇ ਕਿਹਾ, ''ਹੁਣ ਚੋਣਾਂ ਵਿੱਚ ਹਾਰ ਨਜ਼ਰ ਆਉਣ ਲੱਗੀ ਤਾਂ ਤੁਹਾਨੂੰ ਅਚਾਨਕ ਇਸ ਦੇਸ਼ ਦੀ ਸਚਾਈ ਸਮਝ ਆਉਣ ਲੱਗੀ ਹੈ।''

    ਉਨ੍ਹਾਂ ਕਿਹਾ, ''600 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ, 350 ਤੋਂ ਵੱਧ ਦਿਨਾਂ ਦਾ ਸੰਘਰਸ਼, ਮੋਦੀ ਜੀ, ਤੁਹਾਡੇ ਮੰਤਰੀ ਦੇ ਬੇਟੇ ਨੇ ਕਿਸਾਨਾਂ ਨੂੰ ਕੁਚਲ ਕੇ ਮਾਰ ਦਿੱਤਾ, ਤੁਹਾਨੂੰ ਕੋਈ ਪ੍ਰਵਾਹ ਨਹੀਂ ਸੀ, ਤੁਹਾਡੀ ਪਾਰਟੀ ਦੇ ਲੀਡਰਾਂ ਨੇ ਕਿਸਾਨਾਂ ਦਾ ਅਪਮਾਨ ਕਰਦੇ ਹੋਏ ਉਨ੍ਹਾਂ ਨੂੰ ਅਤਿਵਾਦੀ, ਦੇਸ਼ਧ੍ਰੋਹੀ, ਗੁੰਡੇ ਕਿਹਾ, ਤੁਸੀਂ ਖੁਦ ਅੰਦੋਲਨਜੀਵੀ ਕਿਹਾ ਤੇ ਉਨ੍ਹਾਂ ਉਪਰ ਲਾਠੀਆਂ ਵਰਾਹੀਆਂ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।''

    ''ਹੁਣ ਚੋਣਾਂ ਵਿੱਚ ਹਾਰ ਨਜ਼ਰ ਆਉਣ ਲੱਗੀ ਤਾਂ ਤੁਹਾਨੂੰ ਅਚਾਨਕ ਇਸ ਦੇਸ਼ ਦੀ ਸਚਾਈ ਸਮਝ ਆਉਣ ਲੱਗੀ ਕਿ ਇਹ ਦੇਸ਼ ਕਿਸਾਨਾਂ ਨੇ ਬਣਾਇਆ। ਇਹ ਦੇਸ਼ ਕਿਸਾਨਾਂ ਦਾ ਹੈ। ਕਿਸਾਨ ਹੀ ਇਸ ਦੇਸ਼ ਦਾ ਸੱਚਾ ਰਖਵਾਲਾ ਹੈ ਅਤੇ ਕੋਈ ਸਰਕਾਰ ਕਿਸਾਨਾਂ ਦੇ ਹਿੱਤ ਨੂੰ ਕੁਚਲ ਕੇ ਇਸ ਦੇਸ਼ ਨੂੰ ਨਹੀਂ ਚਲਾ ਸਕਦੀ।''

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post