ਅਸੀਂ ਵਾਤਾਵਰਨ ਸਬੰਧੀ ਗਲਾਸਗੋ ਵਿੱਚ ਹੋ ਰਹੇ ਸ਼ਿਖ਼ਰ ਸੰਮੇਲਨ ਬਾਰੇ ਆਪਣੀ ਲਾਈਵ ਕਵਰੇਜ ਨੂੰ ਸਮਾਪਤ ਕਰ ਰਹੇ ਹਾਂ। ਵਾਤਾਵਰਨ ਤਬਦੀਲੀ ਸਬੰਧੀ ਹੋਰ ਖ਼ਬਰਾਂ ਤੁਸੀਂ ਬੀਬੀਸੀ ਪੰਜਾਬੀ ਦੀ ਵੈਬਸਾਈਟ ’ਤੇ ਪੜ੍ਹ ਸਕਦੇ ਹੋ
ਵਾਤਾਵਰਨ ਤਬਦੀਲੀ: ਨਰਿੰਦਰ ਮੋਦੀ ਨੇ ਕਿਹਾ, ‘2070 ਤੱਕ ਭਾਰਤ ਕਾਰਬਨ ਨਿਕਾਸੀ ਨੂੰ ਸਿਫ਼ਰ ਤੱਕ ਲੈ ਕੇ ਆਵੇਗਾ’
ਗਲਾਸਗੋ ਵਿੱਚ 31 ਅਕਤੂਬਰ ਤੋਂ 12 ਨਵੰਬਰ ਤੱਕ ਹੋਣ ਵਾਲੇ ਸਿਖਰ ਸੰਮੇਲਨ ਨੂੰ ਜਲਵਾਯੂ ਤਬਦੀਲੀ ਨੂੰ ਕਾਬੂ ਵਿੱਚ ਲਿਆਉਣ ਲਈ ਅਹਿਮ ਮੰਨਿਆ ਜਾ ਰਿਹਾ ਹੈ
ਲਾਈਵ ਕਵਰੇਜ
ਵਾਤਾਵਰਨ ਤਬਦੀਲੀ: ਨਰਿੰਦਰ ਮੋਦੀ ਨੇ ਕਿਹਾ, ‘2070 ਤੱਕ ਭਾਰਤ ਕਾਰਬਨ ਨਿਕਾਸੀ ਨੂੰ ਸਿਫ਼ਰ ਤੱਕ ਲੈ ਕੇ ਆਵੇਗਾ’
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਰਗਾ ਵਿਕਾਸਸ਼ੀਲ ਦੇਸ਼ ਕਰੋੜਾਂ ਲੋਕਾਂ ਨੂੰ ਗਰੀਬੀ ’ਤੋਂ ਬਾਹਰ ਕੱਢਣ ਲਈ ਲੱਗਾ ਹੋਇਆ ਹੈ। ਕਰੋੜਾਂ ਲੋਕਾਂ ਦੀ ਈਜ਼ ਆਫ ਲਾਈਫ (ਜ਼ਿੰਦਗੀ ਸੌਖੀ ਕਰਨ ਵਿੱਚ) ’ਤੇ ਦਿਨ-ਰਾਤ ਲੱਗਾ ਹੋਇਆ ਹੈ।
ਮੋਦੀ ਨੇ ਕਿਹਾ, “ਪੈਰਿਸ ਵਿੱਚ ਹੋਇਆ ਪ੍ਰਬੰਧ, ਇੱਕ ਸਮਿਟ ਨਹੀਂ, ਸੈਂਟੀਮੈਂਟ ਸੀ, ਇੱਕ ਵਾਅਦਾ ਸੀ ਅਤੇ ਭਾਰਤ ਉਹ ਵਾਅਦੇ, ਵਿਸ਼ਵ ਨਾਲ ਨਹੀਂ ਕਰ ਰਿਹਾ ਸੀ, ਬਲਕਿ ਉਹ ਵਾਅਦੇ, ਸਵਾ ਸੌ ਕਰੋੜ ਭਾਰਤਵਾਸੀਆਂ, ਆਪਣੇ ਆਪ ਨਾਲ ਕਰ ਰਿਹਾ ਸੀ।”
“ਅੱਜ ਭਾਰਤ ਦੀ ਆਬਾਦੀ 17 ਫੀਸਦ ਹੋਣ ਦੇ ਬਾਵਜੂਦ, ਜਿਸ ਦੀ ਏਮੀਸ਼ਨ ਵਿੱਚ ਜ਼ਿੰਮੇਵਾਰੀ ਸਿਰਫ਼ 5 ਫੀਸਦ ਰਹੀ ਹੈ, ਉਸ ਭਾਰਤ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਕੋਈ ਕਮੀ ਨਹੀਂ ਛੱਡੀ ਹੈ।”
“ਮੈਂ ਅੱਜ ਤੁਹਾਡੇ ਸਾਹਮਣੇ ਇੱਕ ਸ਼ਬਦ ਮੁਹਿੰਮ (One word Movement) ਦਾ ਪ੍ਰਸਤਾਵ ਰੱਖਦਾ ਹਾਂ। ਇਹ ਮੁਹਿੰਮ ਇੱਕ ਸ਼ਬਦ, ਕਲਾਈਮੇਟ ਦੇ ਸੰਦਰਭ ਵਿੱਚ, One word ਇੱਕ ਵਿਸ਼ਵ ਦਾ ਮੂਲ ਆਧਾਰ ਬਣ ਸਕਦਾ ਹੈ।”
“ਇਹ ਇੱਕ ਸ਼ਬਦ ਹੈ, LIFE ਐੱਲ, ਆਈ, ਐੱਫ, ਈ ਯਾਨਿ ਲਾਈਫਸਟਾਈਲ ਫਾਰ ਐਨਵਾਇਰਮੈਂਟ।”

ਤਸਵੀਰ ਸਰੋਤ, ANI
ਨਰਿੰਦਰ ਮੋਦੀ ਨੇ ਦੁਨੀਆਂ ਸਾਹਮਣੇ ਭਾਰਤ ਵੱਲੋਂ 5 ਵਾਅਦੇ ਕੀਤੇ
- ਭਾਰਤ 2030 ਤੱਕ ਆਪਣੀ ਗ਼ੈਰ-ਜੈਵਿਕ ਊਰਜਾ ਸਮਰੱਥਾ ਨੂੰ 500 ਗੀਗਾਵਟ ਤੱਕ ਪਹੁੰਚਾਏਗਾ
- 2030 ਤੱਕ ਆਪਣੀ 50 ਫੀਸਦ ਊਰਜਾ ਸਬੰਧੀ ਜ਼ਰੂਰਤਾਂ ਨੂੰ ਨਵਿਆਉਣਯੋਗ ਸਰੋਤਾਂ ਨਾਲ ਪੂਰਾ ਕਰੇਗਾ
- ਭਾਰਤ ਹੁਣ ਤੋਂ ਲੈ ਕੇ ਕੁੱਲ ਪ੍ਰੋਜੈਕਟ ਕਾਰਬਨ ਐਮਿਸ਼ਨ ਵਿੱਚ ਬਿਲੀਅਨ ਟਨ ਦੀ ਕਮੀ ਲਿਆਵੇਗਾ
- ਭਾਰਤ ਆਪਣੀ ਅਰਥਵਿਵਸਥਾ ਦੀ ਕਾਰਬਨ ਇੰਟੈਨਸਿਟੀ ਨੂੰ 45 ਤੋਂ ਵੀ ਘੱਟ ਕਰੇਗਾ
- 2070 ਭਾਰਤ ਜ਼ੀਰੋ ਦਾ ਟੀਚਾ ਹਾਸਿਲ ਕਰੇਗਾ
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸੱਚਾਈ ਹੈ ਕਿ ਕਲਾਈਮੇਟ ਫਾਈਨੈਂਸ ਨੂੰ ਲੈਕੇ ਅੱਜ ਤੱਕ ਕੀਤੇ ਗਏ ਵਾਅਦੇ ਖੋਖਲੇ ਸਾਬਿਤ ਹੋਏ ਹਨ।
“ਜਦੋਂ ਅਸੀਂ ਕਲਾਈਮੇਟ ਐਕਸ਼ਨ ’ਤੇ ਆਪਣੀਆਂ ਇੱਛਾਵਾਂ ਵਧਾ ਰਹੇ ਹਾਂ ਤਾਂ ਕਲਾਈਮੇਟ ਫਾਈਨੈਂਸ ਉੱਤੇ ਵਿਸ਼ਵ ਦੀਆਂ ਇੱਛਾਵਾਂ ਉੱਥੇ ਨਹੀਂ ਰਹਿ ਸਕਦੀਆਂ ਜਿੱਥੇ ਪੈਰਿਸ ਸਮਝੌਤਾ ਸੀ।”
ਕਾਰਬਨ ਨਿਕਾਸੀ ਨੂੰ 2070 ਤੱਕ ਸਿਫ਼ਰ ਤੱਕ ਲਿਆਉਣ ਦੇ ਐਲਾਨ ’ਤੇ ਕਈ ਖਿੱਤਿਆਂ ਵੱਲੋਂ ਮਾਯੂਸੀ ਜ਼ਾਹਿਰ ਕੀਤੀ ਗਈ ਹੈ ਕਿਉਂਕਿ ਇਸ ਸੰਮੇਲਨ ਦਾ ਟੀਚਾ 2050 ਤੱਕ ਕਾਰਬਨ ਨਿਕਾਸੀ ਨੂੰ ਸਿਫ਼ਰ ਤੱਕ ਲਿਆਉਣ ਦਾ ਹੈ। ਚੀਨ ਵੱਲੋਂ ਇਹ ਟੀਚਾ 2060 ਤੱਕ ਦਾ ਰੱਖਿਆ ਹੈ।
COP26 ਵਿੱਚ ਬੋਲੇ ਮੋਦੀ, ਵਾਤਾਵਰਨ ਤਬਦੀਲੀ ਲਈ ਦਿੱਤੇ 3 ਸੁਝਾਅ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਾਸਗੋ ਵਿੱਚ ਪ੍ਰਬੰਧਿਤ ਹੋ ਰਹੀ ਸੀਓਪੀ26 ਵਿੱਚ ਕਿਹਾ ਹੈ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਲਈ ਵਾਤਾਵਰਨ ਤਬਦੀਲੀ ਵੱਡੀ ਚੁਣੌਤੀ ਹੈ।
ਉਨ੍ਹਾਂ ਨੇ ਕਿਹਾ, “ਦੁਨੀਆਂ ਵਿੱਚ ਵਾਤਾਵਰਨ ਤਬਦੀਲੀ ਨੂੰ ਲੈ ਕੇ ਹੋ ਰਹੀ ਚਰਚਾ ਵਿੱਚ ਅਨੁਕੂਲਨ (ਅਡੈਪਟੇਸ਼ਨ) ਨੂੰ ਓਨਾਂ ਮਹੱਤਵ ਨਹੀਂ ਮਿਲਿਆ ਜਿੰਨਾ ਅਸਰ ਘੱਟ ਕਰਨ ਨੂੰ (ਮਿਟੀਗੇਸ਼ਨ) ਮਿਲਿਆ ਹੈ।”
“ਇਹ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਅਨਿਆਂ ਹੈ ਜੋ ਵਾਤਾਵਰਨ ਤਬਦੀਲੀ ਤੋਂ ਵੱਧ ਪ੍ਰਭਾਵਿਤ ਹੈ।”
“ਭਾਰਤ ਸਣੇ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਲਈ ਵਾਤਾਵਰਨ ਚੁਣੌਤੀ ਹੈ। ਖੇਤੀਬਾੜੀ ਦੇ ਤਰੀਕੇ ਵਿੱਚ ਬਦਲਾਅ ਆ ਰਿਹਾ ਹੈ। ਬੇਮੌਸਮੀ ਬਾਰਿਸ਼ ਅਤੇ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”

ਤਸਵੀਰ ਸਰੋਤ, Reuters
ਮੋਦੀ ਨੇ ਕਿਹਾ ਵਾਤਾਵਰਨ ਤਬਦੀਲੀ ਬਾਰੇ 3 ਸੁਝਾਅ ਦਿੱਤੇ
ਸਾਨੂੰ ਅਨੁਕੂਲਨ ਨੂੰ ਆਪਣੀਆਂ ਵਿਕਾਸ ਨੀਤੀਆਂ ਅਤੇ ਯੋਜਨਾਵਾਂ ਦਾ ਅਨਿੱਖੜਵਾਂ ਹਿੱਸਾ ਬਣਾਉਣਾ ਹੋਵੇਗਾ
ਭਾਰਤ ਵਿੱਚ ਨਲ ਅਤੇ ਜਲ, ਸਵੱਛ ਭਾਰਤ ਮਿਸ਼ਨ ਅਤੇ ਉੱਜਵਲ ਵਰਗੀਆਂ ਯੋਜਨਾਵਾਂ ਨਾਲ ਸਾਡੇ ਜ਼ਰੂਰਤ ਮੰਦ ਨਾਗਰਿਕਾਂ ਨੂੰ ਅਨੁਕੂਲਨ ਲਾਭ ਤਾਂ ਮਿਲਿਆ ਹੀ ਹੈ, ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਵੀ ਆਇਆ ਹੈ
ਕਈ ਰਵਾਇਤੀ ਭਾਈਚਾਰਿਆਂ ਵਿੱਚ ਕੁਦਰਤ ਨਾਲ ਮਿਲ-ਜੁਲ ਕੇ ਰਹਿਣ ਦਾ ਗਿਆਨ ਹੈ ਅਤੇ ਸਾਡੀ ਅਨੁਕੂਲਨ ਨੀਤੀਆਂ ਵਿੱਚ ਇਨ੍ਹਾਂ ਨੂੰ ਉੱਚਿਤ ਮਹੱਤਵ ਦੇਣਾ ਚਾਹੀਦਾ ਹੈ।ਇਸ ਨੂੰ ਸਕੂਲ ਦੇ ਸਿਲੇਬਸ ਵਿੱਚ ਜੋੜਿਆ ਜਾਣਾ ਚਾਹੀਦਾ ਹੈ।
ਸਥਾਨਕ ਅਲੁਕੂਲਨ ਲਈ ਗਲੋਬਲ ਸਹਿਯੋਗ ਲਈ ਭਾਰਤ ਨੇ ਕੋਇਲੇਸ਼ਨ ਫਾਰ ਡਿਜਾਸਟਰ ਰੈਜੀਟੈਂਸ ਇੰਨਫਰਾਸਟ੍ਰਕਚਰ ਪਹਿਲ ਦੀ ਸ਼ੁਰੂਆਤ ਕੀਤੀ ਸੀ। ਮੈਂ ਸਾਰੇ ਦੇਸ਼ਾਂ ਨੂੰ ਇਸ ਪਹਿਲ ਨਾਲ ਜੁੜਨ ਦੀ ਅਪੀਲ ਕਰਦਾ ਹਾਂ।
ਪੈਰਾਗਵੇ ਦਰਿਆ ਦੇ ਸੁੱਕਣ ਦੀ ਕਹਾਣੀ ਨਾਲ ਸਮਝੋ ਪੰਜਾਬ ਦੇ ਪਾਣੀਆਂ ਦਾ ਸੰਕਟ
ਪੰਜਾਬ ਦਾ ਨਾਂ ਇਸਦੇ ਪੰਜ ਦਰਿਆਵਾਂ ਕਰਕੇ ਪੰਜ -ਆਬ ਤੋਂ ਪਿਆ ਹੈ। ਪੈਰਾਗਵੇ ਦੁਨੀਆਂ ਦਾ ਇੱਕ ਹੋਰ ਮੁਲਕ ਹੈ ਜਿਸ ਦਾ ਨਾਂ ਇਸਦੇ ਦਰਿਆ ਪੈਰਾਗਵੇ ਕਰਕੇ ਪਿਆ ਹੈ। ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਲੜਾਈ ਦਹਾਕਿਆਂ ਪੁਰਾਣੀ ਹੈ।
ਪੰਜਾਬ ਦੇ ਦਰਿਆਵਾਂ ਵਿਚ ਪਾਣੀ ਲਗਾਤਾਰ ਘਟਦਾ ਆ ਰਿਹਾ ਹੈ। ਇਸ ਸੰਕਟ ਨੂੰ ਸਮਝਣ ਲਈ ਪੈਰਾਗਵੇ ਦਰਿਆ ਦੇ ਸੁੱਕਣ ਅਤੇ ਇਸ ਮੁਲਕ ਦੀ ਆਰਥਿਕਤਾ ਉੱਤੇ ਪਏ ਬੁਰੇ ਅਸਰ ਦੀ ਕਹਾਣੀ ਨਾਲ ਬਿਹਤਰ ਸਮਝਿਆ ਜਾ ਸਕਦਾ ਹੈ।
ਪੇਸ਼ ਹੈ ਬੀਬੀਸੀ ਮੁੰਡੋ ਦੀ ਪੈਰਾਗਵੇ ਦਰਿਆ ਦੇ ਸੁੱਕਣ ਕਾਰਨ ਪੈਰਾਗਵੇ ਮੁਲਕ ਉੱਤੇ ਪਏ ਅਸਰ ਦੀ ਕਹਾਣੀ...
ਪੂਰੀ ਕਹਾਣੀ ਜਾਨਣ ਲਈ ਇਸ ਲਿੰਕ ਤੇ ਕਲਿੱਕ ਕਰੋ।

ਤਸਵੀਰ ਸਰੋਤ, EPA
ਤਸਵੀਰ ਕੈਪਸ਼ਨ, ਪੈਰਾਗਵੇ ਦੇ ਲੋਕਾਂ ਦੇ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵੀ ਵਿਘਨ ਪਿਆ ਹੈ ਜੇਕਰ ਅਸੀਂ ਪਲ ਨੂੰ ਸਾਂਭ ਨਾ ਸਕੇ ਤਾਂ ਕੋਈ ਵੀ ਬਚ ਸਕੇਗਾ- ਜੋ ਬਾਈਡਨ
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਗਲਾਸਗੋ ਵਿੱਚ COP26 ਵਾਤਾਵਰਨ ਤਬਦੀਲੀ ਨਾਲ ਨਜਿੱਠਣ ਦੇ ਮਾਮਲੇ ਵਿੱਚ ਇੱਕ ਦਹਾਕੇ ਦੀ ਅਭਿਲਾਸ਼ਾ ਨੂੰ “ਅੱਗੇ ਵਧਣਾ” ਚਾਹੀਦਾ ਹੈ।
ਉਨ੍ਹਾਂ ਨੇ ਇਸ ਦੌਰਾਨ ਪਿਛਲੇ ਇੱਕ ਸਾਲ ਵਿੱਚ ਅਮਰੀਕਾ ਅਤੇ ਦੁਨੀਆਂ ਦੇ ਹੋਰ ਖੇਤਰਾਂ ਵਿੱਚ ਕੁਦਰਤੀ ਬਿਪਤਾਵਾਂ ਵੱਲ ਇਸ਼ਾਰਾ ਕੀਤਾ।
ਉਹ ਅੱਗੇ ਕਹਿੰਦੇ ਹਨ, “ਜੇਕਰ ਅਸੀਂ ਇਸ ਪਲ ਨੂੰ ਸਾਂਭਣ ਵਿੱਚ ਅਸੀਂ ਅਸਫ਼ਲ ਰਹਿੰਦੇ ਹਾਂ ਤਾਂ ਸਾਡੇ ਵਿੱਚੋਂ ਕੋਈ ਬੁਰੇ ਹਾਲਾਤ ਤੋਂ ਬਚ ਨਹੀਂ ਸਕਦਾ ਜੋ ਆਉਣੇ ਬਾਕੀ ਹਨ।”
ਉਨ੍ਹਾਂ ਨੇ ਕਿਹਾ ਕੇਵਲ ਚੀਨ ਹੀ ਅਮਰੀਕਾ ਨਾਲੋਂ ਵੱਧ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਕਰਦਾ ਹੈ।
“ਇਤਿਹਾਸ ਵਿੱਚ ਕੋਈ ਵੀ ਦੇਸ਼ ਅਮਰੀਕਾ ਨਾਲੋਂ ਵੱਧ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਲਈ ਜ਼ਿੰਮੇਵਾਰੀ ਨਹੀਂ ਹੈ।”

COP26 ਲਈ ਗਲਾਸਗੋ ਪੁੱਜੇ ਆਗੂਆਂ ਦੀਆਂ ਮੇਜ਼ਬਾਨ ਬੋਰਿਸ ਜੌਨਸਨ ਨਾਲ ਤਸਵੀਰਾਂ
ਗਲਾਸਗੋ ਵਿੱਚ COP26 ਕਾਨਫਰੰਸ 31 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਇਸ 13 ਦਿਨਾਂ ਦੀ ਕਾਨਫਰੰਸ ਨੂੰ COP26 ਕਾਨਫਰੰਸ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ - 'ਕਾਨਫਰੰਸ ਆਫ਼ ਪਾਰਟੀਜ਼'।
ਗਲਾਸਗੋ ਦਾ ਏਜੰਡਾ ਬਹੁਤ ਵੱਡਾ ਹੈ, ਪਰ ਉਨ੍ਹਾਂ ਵਿੱਚੋਂ ਸਭ ਤੋਂ ਅਹਿਮ ਅਤੇ ਮਹੱਤਵਪੂਰਨ ਪੈਰਿਸ ਸਮਝੌਤੇ ਦੇ ਨਿਯਮਾਂ ਨੂੰ ਅੰਤਿਮ ਰੂਪ ਦੇਣਾ ਹੈ।
ਗਲਾਸਗੋ ਵਿੱਚ ਦੁਨੀਆ ਭਰ ਦੇ ਵੱਡੇ ਲੀਡਰ ਪੁੱਜਣੇ ਸ਼ੁਰੂ ਹੋ ਗਏ ਹਨ।
COP26 ਲਈ ਗਲਾਸਗੋ ਪੁੱਜੇ ਆਗੂਆਂ ਦੀਆਂ ਮੇਜ਼ਬਾਨ ਬੋਰਿਸ ਜੌਨਸਨ ਨਾਲ ਤਸਵੀਰਾਂ...

ਤਸਵੀਰ ਸਰੋਤ, PA Media
ਤਸਵੀਰ ਕੈਪਸ਼ਨ, ਬੋਰਿਸ ਜੌਨਸਨ ਕੋਮੋਰੋਜ਼ ਦੇ ਰਾਸ਼ਟਰਪਤੀ ਅਜ਼ਾਲੀ ਅਸੌਮਾਨੀ ਦਾ ਸਵਾਗਤ ਕਰਦੇ ਹੋਏ 
ਤਸਵੀਰ ਸਰੋਤ, Reuters
ਤਸਵੀਰ ਕੈਪਸ਼ਨ, ਬੌਰਿਸ ਜੌਨਸਨ ਅਤੇ ਯੂਐਨ ਸਕੱਤਰ ਐਨਟੋਨੀਓ ਗੁਟਰੇਸ ਯੂਰੋਪੀਅਨ ਕਮੀਸ਼ਨ ਦੀ ਪ੍ਰੇਜ਼ੀਡੈਂਟ ਉਰਸੁਲਾ ਵੋਨ ਡੇਨ ਲੀਅਨ ਦਾ ਸਵਾਗਤ ਕਰਦੇ ਹੋਏ 
ਤਸਵੀਰ ਸਰੋਤ, PA Media
ਤਸਵੀਰ ਕੈਪਸ਼ਨ, ਸਲੋਵਾਕੀਆ ਦੀ ਰਾਸ਼ਟਰਪਤੀ ਜ਼ੁਜ਼ਾਨਾ ਕਾਪੂਟੋਵਾ ਵੀ ਕਾਨਫਰੰਸ ਲਈ ਗਲਾਸਗੋ ਪੁੱਜੇ 
ਤਸਵੀਰ ਸਰੋਤ, PA Media
ਤਸਵੀਰ ਕੈਪਸ਼ਨ, ਬੋਰਿਸ ਜੌਨਸਨ ਜੁਲੀਅਸ ਮਾਦਾ ਬਾਓ ਦੇ ਰਾਸ਼ਟਰਪਤੀ ਸਾਇਰਾ ਲਿਓਨੀ ਦਾ ਸਵਾਗਤ ਕਰਦੇ ਹੋਏ ਵਾਤਾਵਰਨ ਤਬਦੀਲੀ, ਚਿੰਤਾ ਦਾ ਵਿਸ਼ਾ

ਤਸਵੀਰ ਸਰੋਤ, Luis Sinco

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Images
ਅਸੀਂ ਆਪਣੀਆਂ ਕਬਰਾਂ ਆਪ ਪੁੱਟ ਰਹੇ ਹਾਂ˸ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੀ ਚਿਤਾਵਨੀ

ਤਸਵੀਰ ਸਰੋਤ, Reuters
ਤਸਵੀਰ ਕੈਪਸ਼ਨ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੀਨੀਓ ਗੁਟੇਰੇਸ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੀਨੀਓ ਗੁਟੇਰੇਸ ਨੇ ਕਿਹਾ ਕਿ ਜੈਵਿਕ ਈਂਧਨ ਦੀ ਸਾਡੀ ਲਤ ਮਨੁੱਖਤਾ ਨੂੰ ਵਿਨਾਸ਼ ਵੱਲ ਧੱਕ ਰਹੀ ਹੈ।
ਉਨ੍ਹਾਂ ਨੇ ਕਿਹਾ, “ਹੁਣ ਜਾਂ ਤਾਂ ਅਸੀਂ ਇਸ ਨੂੰ ਰੋਕ ਦਈਏ ਜਾਂ ਇਹ ਸਾਨੂੰ ਰੋਕ ਦੇਵੇ। ਹੁਣ ਇਹ ਕਹਿਣ ਦਾ ਵੇਲਾ ਆ ਗਿਆ ਹੈ ਕਿ ਹੁਣ ਬਹੁਤ ਹੋ ਗਿਆ ਹੈ, ਖ਼ੁਦ ਨੂੰ ਕਾਰਬਨ ਨਾਲ ਮਾਰਨ ਦਾ ਦੌਰ ਹੁਣ ਚੱਲ ਪਿਆ ਹੈ।”
“ਡੂੰਘੀਆਂ ਤੋਂ ਡੂੰਘੀਆਂ ਮਾਈਨਿੰਗ ਬਹੁਤ ਹੋਈਆਂ ਅਤੇ ਡ੍ਰਿਲਿੰਗ ਕਰਦੇ ਜਾਣਾ, ਅਸੀਂ ਤਾਂ ਆਪਣੀਆਂ ਕਬਰਾਂ ਆਪ ਪੁੱਟ ਰਹੇ ਹਾਂ।”
ਵਿਕਸਿਤ ਦੁਨੀਆਂ ਦੀ ਖ਼ਾਸ ਡਿਊਟੀ ਹੈ- ਬੋਰਿਸ ਜੌਹਨਸਨ

ਤਸਵੀਰ ਸਰੋਤ, Reuters
ਬੋਰਿਸ ਜੌਹਨਸਨ ਨੇ ਸੰਯੁਕਤ ਰਾਸ਼ਟਰ ਵੱਲੋਂ ਆਯੋਜਿਤ ਵਾਤਾਵਰਣ ਸਬੰਧਿਤ ਸਮਿਟ ਵਿੱਚ ਕਿਹਾ, “ਸੰਸਾਰ ਦਾ ਗੁੱਸਾ ਅਤੇ ਬੇਚੈਨੀ ਉਦੋਂ ਤੱਕ ਬੇਕਾਬੂ ਰਹੇਗੀ ਜਦੋਂ ਤੱਕ ਅਸੀਂ ਇਸ COP26 ਨੂੰ ਗਲਾਸਗੋ ਵਿੱਚ ਉਹ ਪਲ ਨਹੀਂ ਬਣਾ ਦਿੰਦੇ ਜਦੋਂ ਅਸੀਂ ਵਾਤਾਵਰਨ ਤਬਦੀਲੀ ਬਾਰੇ ਸੱਚਮੁੱਚ ਤਿਆਰ ਨਹੀਂ ਹੋ ਜਾਂਦੇ।”
ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੋਲ “ਕਿਆਮਤ ਦੇ ਦਿਨ ਨੂੰ ਨਸ਼ਟ ਕਰਨ ਵਾਲੀ ਤਕਨੀਕ” ਹੈ।
ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਾਰਾ ਕੁਝ “ਇੱਕ ਵਾਰ” ਵਿੱਚ ਨਹੀਂ ਕੀਤਾ ਜਾ ਸਕਦਾ।
ਜੌਹਸਨ ਅੱਗੇ ਕਹਿੰਦੇ ਹਨ ਕਿ ਵਿਕਸਿਤ ਦੁਨੀਆਂ ਨੂੰ ਹਰਿਤ ਵਿਵਸਥਾਵਾਂ ਵੱਲ ਕਦਮ ਵਧਾਉਣ ਲਈ ”ਹਰ ਕਿਸੇ ਦੀ ਮਦਦ ਕਰਨ ਲਈ ਖ਼ਾਸ ਜ਼ਿੰਮੇਵਾਰੀ ਨੂੰ ਪਛਾਨਣਾ ਚਾਹੀਦਾ ਹੈ।”
6 ਅਸਰਦਾਰ ਤਰੀਕੇ, ਜਿਸ ਨਾਲ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ
ਵਾਤਾਵਰਨ ਤਬਦੀਲੀ ਮਨੁੱਖਤਾ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਬਣ ਕੇ ਉਭਰੀ ਹੈ। ਇਹ ਸਾਡੀ ਚੰਗੀ ਕਿਸਮਤ ਹੈ ਕਿ ਦੁਨੀਆਂ ਭਰ ਦੇ ਬਹੁਤ ਸਾਰੇ ਬੁੱਧੀਜੀਵੀ ਇਸ ਸਮੱਸਿਆ ਦੇ ਹੱਲ ਲਈ ਕੰਮ ਕਰ ਰਹੇ ਹਨ।
ਇਸ ਰਿਪੋਰਟ 'ਚ ਬੀਬੀਸੀ ਸੀਰੀਜ਼ '39 ਵੇਜ਼ ਟੂ ਸੇਵ ਦਿ ਪਲੈਨੇਟ' 'ਚੋਂ ਵਾਤਾਵਰਨ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਛੇ ਸਭ ਤੋਂ ਵਧੀਆ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ।

ਤਸਵੀਰਾਂ ’ਚ ਵੇਖੋ ਵਾਤਾਵਰਨ ਦੀ ਕੀ ਹਾਲ ਅਸੀਂ ਕਰ ਚੁੱਕੇ ਹਾਂ
ਵਾਤਾਵਰਨ ਤਬਦੀਲੀ ਦਾ ਮਾੜਾ ਪ੍ਰਭਾਵ ਹਾਲ ਹੀ ਦਿਨਾਂ ’ਚ ਕਾਫ਼ੀ ਵੇਖਿਆ ਗਿਆ ਹੈ।
ਅਸੀਂ ਤੁਹਾਨੂੰ ਕੁਝ ਤਸਵੀਰਾਂ ਵਿਖਾਉਂਦੇ ਹਾਂ ਜੋ ਦੱਸ ਰਹੀਆਂ ਹਨ ਕਿ ਵਾਤਾਵਰਨ ਤਬਦੀਲੀ ਦਾ ਕੀ ਅਸਰ ਸਾਡੀਆਂ ਜ਼ਿੰਦਗੀਆਂ ’ਤੇ ਹੋਇਆ ਹੈ।

ਤਸਵੀਰ ਸਰੋਤ, ARUN SANKAR/AFP via Getty Images
ਤਸਵੀਰ ਕੈਪਸ਼ਨ, ਚੇਨੰਈ ਦੀ ਇਹ ਤਸਵੀਰ ਸਾਲ 2019 ਦੀ ਹੈ। ਇਹ ਤਸਵੀਰ ਦੱਸ ਰਹੀ ਹੈ ਕਿ ਕਿਵੇਂ ਇੱਕ ਸ਼ਖ਼ਸ ਸੁੱਕ ਗਏ ਤਲਾਬ ਤੋਂ ਪਾਣੀ ਦੀ ਭਾਲ ਕਰ ਰਿਹਾ ਹੈ। 
ਤਸਵੀਰ ਸਰੋਤ, Raj K Raj/Hindustan Times via Getty Images
ਤਸਵੀਰ ਕੈਪਸ਼ਨ, ਇਹ ਤਸਵੀਰ 2016 ’ਚ ਕੇਰਲਾ ਵਿੱਚ ਆਏ ਹੜਾਂ ਦੀ ਹੈ। ਗੁਜਰਾਤ ਤੋਂ ਆਏ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਦੀ ਟੀਮ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਵੰਡ ਰਹੀ ਹੈ 
ਤਸਵੀਰ ਸਰੋਤ, UDAY DEOLEKAR/AFP via Getty Images
ਤਸਵੀਰ ਕੈਪਸ਼ਨ, ਇਹ ਤਸਵੀਰ ਮਹਾਰਾਸ਼ਟਰ ’ਚ 2019 ਵਿੱਚ ਆਏ ਹੜ੍ਹਾਂ ਦੀ ਹੈ। ਮਹਾਰਾਸ਼ਟਰ ਦੇ ਸੰਗਲੀ ਇਲਾਕੇ ਵਿੱਚ ਭਾਰੀ ਮੀਂਹ ਤੋਂ ਬਾਅਦ ਅਜਿਹੇ ਹਾਲਾਤ ਬਣੇ ਸਨ। ਭਾਰਤੀ ਫੌਜ ਇਨ੍ਹਾਂ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਂ ਲੈ ਕੇ ਜਾ ਰਹੀ ਹੈ। 
ਤਸਵੀਰ ਸਰੋਤ, AFP via Getty Images
ਤਸਵੀਰ ਕੈਪਸ਼ਨ, ਇਹ ਤਸਵੀਰ ਅਹਿਮਦਾਬਾਦ ਦੇ ਨਟਵਰਗੜ੍ਹ ਦੀ ਹੈ ਜਿਥੇ ਲੋਕ ਖੂਹ ’ਚੋਂ ਪਾਣੀ ਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਤਸਵੀਰ ਸਾਲ 2003 ਦੀ ਹੈ ਜਦੋਂ ਇੱਕ ਰਿਪੋਰਟ ਮੁਤਾਬਕ ਗਰਮ ਹਵਾਵਾਂ ਨਾਲ ਕਰੀਬ 1300 ਲੋਕਾਂ ਦੀ ਮੌਤ ਇੱਕ ਸਾਲ ਵਿੱਚ ਹੋਈ ਸੀ। ਗਲਾਸਗੋ 'ਚ ਬ੍ਰਿਟੇਨ ਦੇ PM ਨੇ ਇਹ ਕਿਹਾ

ਤਸਵੀਰ ਸਰੋਤ, Getty Images
ਵਾਤਾਵਰਨ ਤਬਦੀਲੀ: ਜੇਕਰ ਤੁਸੀਂ ਵੱਧ ਗਰਮੀ ਵਿਚ ਕੰਮ ਕਰਦੇ ਹੋ ਤਾਂ ਤੁਹਾਡੇ ਅੰਗਾਂ 'ਤੇ ਇਹ ਅਸਰ ਪੈਦਾ ਹੈ
ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਗਰਮੀ ਦੇ ਤਣਾਅ ਦੇ ਖ਼ਤਰਨਾਕ ਪੱਧਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ - ਇੱਕ ਖ਼ਤਰਨਾਕ ਸਥਿਤੀ ਜਿਸ ਨਾਲ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ।
ਬਹੁਤ ਸਾਰੇ ਲੋਕ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਅਜਿਹੀਆਂ ਨੌਕਰੀਆਂ ਕਰਦੇ ਹਨ, ਜੋ ਉਨ੍ਹਾਂ ਨੂੰ ਸੰਭਾਵਿਤ ਤੌਰ 'ਤੇ ਜਾਨ ਲਈ ਖ਼ਤਰੇ ਵਾਲੀਆਂ ਸਥਿਤੀਆਂ ਦੇ ਰੂਬਰੂ ਕਰਦੀਆਂ ਹਨ।
ਇਨ੍ਹਾਂ ਵਿੱਚ ਫਾਰਮ, ਨਿਰਮਾਣ ਸਥਾਨਾਂ ਜਾਂ ਹਸਪਤਾਲਾਂ ਵਿੱਚ ਕੰਮ ਕਰਨਾ ਸ਼ਾਮਲ ਹੈ।
ਗਲੋਬਲ ਵਾਰਮਿੰਗ ਗਰਮੀ ਦੀਆਂ ਸਥਿਤੀਆਂ ਦੀ ਸੰਭਾਵਨਾ ਨੂੰ ਵਧਾਏਗੀ, ਜੋ "ਮਨੁੱਖਾਂ ਲਈ ਬਹੁਤ ਗਰਮ" ਹੋ ਸਕਦੀ ਹੈ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ।

ਤਸਵੀਰ ਸਰੋਤ, G TENG FONG GENERAL HOSPITAL
ਇਸ ਸ਼ਖ਼ਸ ਨੇ ਲਾ ਦਿੱਤਾ 'ਮਿੰਨੀ ਜੰਗਲ', ਜਾਣੋ ਇਸ ਨਾਲ ਸਾਡੀ ਜ਼ਿੰਦਗੀ 'ਤੇ ਕੀ ਅਸਰ ਪਏਗਾ
ਫਰੀਦਕੋਟ ਨਾਲ ਸਬੰਧਤ ਬੀੜ ਸੁਸਾਇਟੀ ਵੱਲੋਂ 'ਮਿੰਨੀ ਜੰਗਲ' ਤਿਆਰ ਕੀਤਾ ਗਿਆ ਹੈ।
2008 ਤੋਂ ਵਾਤਾਵਰਨ ਸਬੰਧੀ ਸੇਵਾ ਨਿਭਾਈ ਜਾ ਰਹੀ ਹੈ। ਇਸ ਵਿੱਚ ਰਵਾਇਤੀ ਰੁਖ ਲਾਏ ਗਏ ਹਨ।
ਇਹ ਕਈ ਪਿੰਡਾਂ ਵਿੱਚ ਵਾਤਾਵਰਨ ਸਬੰਧੀ ਕੰਮ ਕਰ ਚੁੱਕੇ ਹਨ, ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਦੇ ਹਨ।
ਕੀ ਹੁੰਦਾ ਹੈ ਇਸ ਨਾਲ ਫਾਇਦਾ, ਮਾਹਿਰ ਤੋਂ ਜਾਣੋ।
ਰਿਪੋਰਟ: ਖੁਸ਼ਹਾਲ ਲਾਲੀ
ਵੀਡੀਓ ਕੈਪਸ਼ਨ, ਇਸ ਸ਼ਖ਼ਸ ਨੇ ਲਾ ਦਿੱਤਾ 'ਮਿੰਨੀ ਜੰਗਲ', ਜਾਣੋ ਇਸ ਨਾਲ ਸਾਡੀ ਜ਼ਿੰਦਗੀ 'ਤੇ ਕੀ ਅਸਰ ਪਏਗਾ COP 26 'ਚ ਆਗੂਆਂ ਦਾ ਆਉਣਾ ਹੋਇਆ ਸ਼ੁਰੂ, ਬੋਰਿਸ ਜੌਨਸਨ ਨੇ ਕਿਹਾ, ‘ਹੁਣ ਗੱਲ ਨਹੀਂ, ਕੰਮ ਕਰੋ’
ਦੁਨੀਆ ਭਰ ਦੇ ਆਗੂ ਹੌਲੀ ਹੌਲੀ ਵਾਤਾਵਰਨ ਤਬਦੀਲੀ ਕਾਨਫਰੰਸ COP26 ਵਿੱਚ ਹਿੱਸਾ ਲੈਣ ਲਈ ਗਲਾਸਗੋ ਪਹੁੰਚ ਰਹੇ ਹਨ।
ਇੱਕ ਪਾਸੇ ਦੁਨੀਆ ਵਿੱਚ ਸਭ ਤੋਂ ਵੱਧ ਕਾਰਬਨ ਨਿਕਾਸੀ ਕਰਨ ਵਾਲੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗੈਰਹਾਜ਼ਰੀ ਕਾਰਨ ਨਿਰੀਖਕਾਂ ਵਿੱਚ ਨਿਰਾਸ਼ਾ ਦੀ ਲਹਿਰ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਸੰਮੇਲਨ ਦੁਨੀਆ ਨੂੰ ਵਾਤਾਵਰਨ ਤਬਦੀਲੀ ਦੇ ਖਤਰਿਆਂ ਤੋਂ ਬਚਾਉਣ ਦਾ ਆਖਰੀ ਮੌਕਾ ਹੈ।
ਅਜਿਹੇ 'ਚ ਵਾਤਾਵਰਨ ਤਬਦੀਲੀ ਦੇ ਸਿੱਧੇ ਪ੍ਰਭਾਵ ਦਾ ਸਾਹਮਣਾ ਕਰ ਰਹੇ ਅਤੇ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਾਰੇ ਦੇਸ਼ਾਂ ਦੇ ਨੇਤਾਵਾਂ ਦੀ ਮੰਗ ਹੈ ਕਿ ਜਲਵਾਯੂ ਪਰਿਵਰਤਨ ਦੀ ਰਫ਼ਤਾਰ ਨੂੰ ਹੌਲੀ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਵਿਸ਼ਵ ਨੇਤਾਵਾਂ ਨੂੰ ਜਲਵਾਯੂ ਪਰਿਵਰਤਨ ਦੀ ਦਰ ਨੂੰ ਹੌਲੀ ਕਰਨ ਲਈ ਇੱਛਾਵਾਂ ਤੋਂ ਪਰੇ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post

ਤਸਵੀਰ ਸਰੋਤ, Stefan Rousseau/PA Wire
ਵਾਤਾਵਰਨ ਤਬਦੀਲੀ: ਭਾਰਤ 'ਚ ਵਾਤਾਵਰਨ ਨੂੰ ਗੰਭੀਰ ਖ਼ਤਰੇ ਵੱਲ ਇਸ਼ਾਰਾ ਕਰਦੇ ਤੱਥ
ਪੂਰੀ ਦੁਨੀਆਂ ਵਿੱਚ ਲਗਾਤਾਰ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਭਾਰਤ ਵਿੱਚ ਵੀ ਗਰਮੀਆਂ ਵਿੱਚ ਤਾਪਮਾਨ 45 ਡਿਗਰੀ ਤੱਕ ਰਿਕਾਰਡ ਕੀਤਾ ਜਾ ਰਿਹਾ।
ਭਾਰਤ ਦੇ ਸ਼ਹਿਰ ਦਿੱਲੀ, ਅਹਿਮਦਾਬਾਦ ਅਤੇ ਲੇਹ ਤੋਂ ਬੀਬੀਸੀ ਟੀਮ ਦੀ ਇਹ ਰਿਪੋਰਟ ਤੁਹਾਨੂੰ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦੇਵੇਗੀ।
ਵੀਡੀਓ ਕੈਪਸ਼ਨ, ਵਾਤਾਵਰਨ ਤਬਦੀਲੀ: ਭਾਰਤ 'ਚ ਵਾਤਾਵਰਨ ਨੂੰ ਗੰਭੀਰ ਖ਼ਤਰੇ ਵੱਲ ਇਸ਼ਾਰਾ ਕਰਦੇ ਤੱਥ COP26: ਕੀ ਉਡਾਣਾਂ ਦੀ ਗਿਣਤੀ ਨੂੰ ਘਟਾਉਣਾ ਅਸਲ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ?
ਯੂਕੇ ਦੇ ਵਿਦੇਸ਼ ਸਕੱਤਰ ਲਿਜ਼ ਟਰਸ ਨੇ COP26 ਸੰਮੇਲਨ ਲਈ ਗਲਾਸਗੋ ਜਾਣ ਲਈ ਵਿਸ਼ਵ ਨੇਤਾਵਾਂ ਦੀ ਜ਼ਰੂਰਤ ਦਾ ਬਚਾਅ ਕੀਤਾ ਹੈ - ਪਰ ਜਦੋਂ ਵਾਤਾਵਰਨ ਦੀ ਗੱਲ ਆਉਂਦੀ ਹੈ ਤਾਂ ਹਵਾਈ ਯਾਤਰਾ ਨੂੰ ਕਿਵੇਂ ਸਹੀ ਠਹਿਰਾਇਆ ਜਾ ਸਕਦਾ ਹੈ?
ਹਵਾਈ ਜਹਾਜ਼ ਰਾਹੀ ਸਫਰ ਤੈਅ ਕਰਨਾ ਮੌਸਮ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ ਵਿੱਚ ਯਾਤਰਾ ਕਰਨ ਦਾ ਸਭ ਤੋਂ ਨੁਕਸਾਨਦਾਇਕ ਤਰੀਕਾ ਹੈ।
2019 ਵਿੱਚ, ਪ੍ਰਚਾਰਕ ਗ੍ਰੇਟਾ ਥਨਬਰਗ ਨੇ ਹਵਾਈ ਯਾਤਰਾ ਦੀ ਬਜਾਏ ਇੱਕ ਜ਼ੀਰੋ-ਐਮਿਸ਼ਨ ਯਾਟ ਵਿੱਚ ਨਿਊਯਾਰਕ ’ਚ ਇੱਕ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਵਿੱਚ ਜਾਣ ਦੀ ਚੋਣ ਕੀਤੀ।
ਸਿਆਸਤਦਾਨਾਂ ਅਤੇ ਮਸ਼ਹੂਰ ਹਸਤੀਆਂ ਵੱਲੋਂ ਨਿੱਜੀ ਜੈੱਟਾਂ ਦੀ ਵਰਤੋਂ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰ ਧਰਤੀ ਲਈ ਹਵਾਈ ਸਫ਼ਰ ਕਿੰਨਾ ਮਾੜਾ ਹੈ?
ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਦੇ ਅਨੁਸਾਰ, ਹਵਾਬਾਜ਼ੀ ਦੁਨੀਆ ਦੇ ਗਲੋਬਲ ਕਾਰਬਨ ਨਿਕਾਸ ਵਿੱਚ ਲਗਭਗ 2% ਯੋਗਦਾਨ ਪਾਉਂਦੀ ਹੈ।
ਇਹ ਸੜਕੀ ਆਵਾਜਾਈ ਤੋਂ ਹੋਣ ਵਾਲੇ ਕੁੱਲ ਨਿਕਾਸ ਨਾਲੋਂ ਕਾਫ਼ੀ ਘੱਟ ਹੈ, ਜਿਸ ਬਾਰੇ ਸਾਡੇ ਵਰਲਡ ਇਨ ਡੇਟਾ ਨੇ ਕਿਹਾ ਹੈ ਕਿ ਗਲੋਬਲ CO2 ਨਿਕਾਸ ਦਾ ਲਗਭਗ 12% ਯੋਗਦਾਨ ਹੈ।
ਪਰ ਉਚਾਈ 'ਤੇ ਗੈਰ-CO2 ਨਿਕਾਸ ਵੀ ਹੁੰਦੇ ਹਨ, ਜਿਸ ਕਾਰਨ ਵਾਧੂ ਵਾਰਮਿੰਗ ਹੁੰਦੀ ਹੈ।

ਤਸਵੀਰ ਸਰੋਤ, Reuters
COP26: ਕੁੱਲ ਆਲਮ ਵਿੱਚ ਬਦਲਦੇ ਵਾਤਾਵਰਨ ਦੇ ਪੰਜਾਬ ਲਈ ਕੀ ਮਾਅਨੇ ਹਨ?
ਕੁੱਲ ਆਲਮ ਵਿੱਚ ਬਦਲਦੇ ਵਾਤਾਵਰਨ ਦੇ ਪੰਜਾਬ ਲਈ ਕੀ ਮਾਅਨੇ ਹਨ?
ਇਸੇ ਬਾਰੇ ਬਾਘਾਪੁਰਾਣਾ (ਮੋਗਾ) ਵਿਖੇ ਵਾਤਾਵਰਨ ਮਾਹਰਾਂ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਅਤੇ ਡਾ. ਵੀ ਕੇ ਗਰਗ ਸਣੇ ਵਾਤਾਵਰਨ ਲਈ ਕੰਮ ਕਰਨ ਵਾਲੇ ਕੁਝ ਲੋਕਾਂ ਨਾਲ ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ ਨੇ ਗੱਲਬਾਤ ਕੀਤੀ ਹੈ।
ਵਾਤਾਵਰਨ ਮਾਹਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਹੁਣ ਸਾਡੀ ਵਰਤੋਂ ਦਾ ਪੱਧਰ ਬਹੁਤ ਵੱਧ ਗਿਆ ਹੈ।
ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ’ਚ ਲੋਕ ਕੁਦਰਤ ਦੇ ਸੋਮਿਆਂ ਨੂੰ ਵਰਤਦੇ ਹੋਏ ਧਿਆਨ ਵੀ ਰੱਖਦੇ ਸੀ ਅਤੇ ਕੁਦਰਤ ਦਾ ਧੰਨਵਾਦੀ ਹੁੰਦੇ ਸੀ ਪਰ ਹੁਣ ਲੋਕ ਬੇਕਦਰੀ ਨਾਲ ਇਨ੍ਹਾਂ ਸੋਮਿਆਂ ਦੀ ਵਰਤੋਂ ਕਰ ਰਹੇ ਹਨ।
ਡਾ. ਵੀ ਕੇ ਗਰਗ ਨੇ ਕਿਹਾ ਕਿ ਇਸ ਵਾਤਾਵਰਨ ਤਬਦੀਲੀ ਦਾ ਅਸਰ ਸਾਡੇ ਸਾਰਿਆਂ ਉੱਤੇ ਹੈ।
ਇਹ ਸੋਚ ਕਿ ਅਸੀਂ ਇਸ ਬਾਰੇ ਚਿੰਤਾ ਕਰਨੀ ਨਹੀਂ ਛੱਡ ਸਕਦੇ ਕਿ ਸਾਨੂੰ ਕੋਈ ਫਰਕ ਨਹੀਂ ਪੈਣਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਧਿਆਨ ਨਹੀਂ ਦਿੱਤਾ ਤਾਂ ਇਹ ਧਰਤੀ ਸਾਡੇ ਰਹਿਣ ਲਾਇਕ ਵੀ ਨਹੀਂ ਰਹੇਗੀ।

ਤਸਵੀਰ ਸਰੋਤ, EPA
ਵਾਤਾਵਰਨ ਲਈ ਜ਼ਹਿਰੀਲੀ ਗੈਸ ਕਾਰਬਨ ਡਾਇਆਕਸਾਈਡ ਤੋਂ ਵੀ ਬਣਦੇ ਹਨ ਹੀਰੇ
ਇਹ 25 ਹਜ਼ਾਰ ਡਾਲਰ ਦਾ ਨਗ ਹਵਾ ਵਿੱਚੋਂ ਕੱਢੀ ਗਈ ਕਾਰਬਨ ਨਾਲ ਬਣਾਇਆ ਗਿਆ ਹੈ।
ਵੇਖੋ ਇਹ ਕਿਵੇਂ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਵਿੱਚ ਮਦਦ ਕਰ ਸਕੇਗਾ।
ਵੀਡੀਓ ਕੈਪਸ਼ਨ, ਮੌਸਮੀ ਤਬਦੀਲੀ: ਕੀ ਕੋਈ ਹੀਰਾ ਵੀ ਵਾਤਾਵਰਨ ਤਬਦੀਲੀ ਖ਼ਿਲਾਫ਼ ਲੜ ਸਕਦਾ ਹੈ ਅਦਾਕਾਰ ਲਿਓਨਾਰਡੋ ਵੀ ਵਾਤਾਵਰਨ ਤਬਦੀਲੀ ਬਾਰੇ ਚਿੰਤਤ

ਤਸਵੀਰ ਸਰੋਤ, Getty Images



