ਅਸੀਂ ਅਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ
ਬਿਹਾਰ ਚੋਣ ਨਤੀਜੇ: NDA ਨੂੰ ਸਪੱਸ਼ਟ ਬਹੁਮਤ, RJD ਨੂੰ ਸਭ ਤੋਂ ਵੱਧ ਸੀਟਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਐਨਡੀਏ ਦੇ ਬਹੁਮਤ ਹਾਸਲ ਕਰਨ ਦੀ ਗਠਜੋੜ ਆਗੂਆਂ ਤੇ ਲੋਕਾਂ ਨੂੰ ਵਧਾਈ ਦਿੱਤੀ।
ਲਾਈਵ ਕਵਰੇਜ
ਕੀ ਤੇਜਸਵੀ ਨੇ ਕਾਂਗਰਸ ਨੂੰ 70 ਸੀਟਾਂ ਦੇ ਕੇ ਗਲਤੀ ਕੀਤੀ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨਾਲ ਮਹਾਗਠਜੋੜ ਤਹਿਤ 70 ਸੀਟਾਂ 'ਤੇ ਚੋਣ ਲੜਨ ਵਾਲੀ ਕਾਂਗਰਸ ਨੂੰ 19 ਸੀਟਾਂ ਹੀ ਮਿਲੀਆਂ, ਯਾਨੀ ਕਾਮਯਾਬੀ ਦੀ ਦਰ ਉਸ ਦੀਆਂ ਆਪਣੀਆਂ ਉਮੀਦਾਂ ਤੋਂ ਕਾਫ਼ੀ ਥੱਲੇ ਹੈ।
ਜੇ ਬਿਹਾਰ ਦੀ ਸਿਆਸਤ ਵਿੱਚ ਹਾਲ ਦੇ ਦਹਾਕਿਆਂ ਵਿੱਚ ਕਾਂਗਰਸ ਦੇ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਇਹ ਬਹੁਤੀ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Hindustan Times
ਬਿਹਾਰ ਚੋਣ ਨਤੀਜੇ ਦਾ ਪੂਰਾ ਵੇਰਵਾ ਸਿਰਫ਼ 9 ਨੁਕਤਿਆਂ ਰਾਹੀਂ ਜਾਣੋ
ਸਿਆਸੀ ਹਲਕਿਆਂ ਵਿੱਚ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਦੀ ਸਰਕਾਰ ਦਾ ਰਾਹ ਉੱਤਰ ਪ੍ਰਦੇਸ਼ ਤੋਂ ਹੋ ਕੇ ਲੰਘਦਾ ਹੈ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਬਿਹਾਰ ਦੀ ਹਿੱਸੇਦਾਰੀ ਤੋਂ ਬਿਨਾਂ ਕੇਂਦਰ ਵਿੱਚ ਕੋਈ ਵੀ ਸਰਕਾਰ ਮਜ਼ਬੂਤ ਨਹੀਂ ਹੋ ਸਕਦੀ।
ਚੋਣ ਨਤੀਜਿਆਂ ਬਾਰੇ ਕੁਝ ਦਿਲਚਸਪ ਤੱਥ ਜਾਣਨ ਲਈ ਕਲਿੱਕ ਕਰੋ।

ਤਸਵੀਰ ਸਰੋਤ, Getty Images
ਬਿਹਾਰ ਚੋਣਾਂ ਦੇ ਨਤੀਜੇ : ਕੀ ਕਹਿੰਦੇ ਨੇ ਚੋਣ ਕਮਿਸ਼ਨ ਦੇ ਅੰਕੜੇ
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਬਿਹਾਰ ਚੋਣ ਨਤੀਜੇ : ਵਿਧਾਨ ਸਭਾ ਦਾ ਕੀ ਬਣਿਆ ਸਰੂਪ
- ਬਿਹਾਰ ਚੋਣਾਂ ਵਿਚ ਐੱਨਡੀਏ ਨੂੰ 125 ਸੀਟਾਂ ਹਾਸਲ ਹੋਈਆਂ ਹਨ, ਭਾਜਪਾ ਨੂੰ 74 ਸੀਟਾਂ ਮਿਲਿਆਂ।
- ਤੇਜਸਵੀ ਦਾ ਮਹਾਗਠਜੋੜ 110 ਸੀਟਾਂ ਉੱਤੇ ਸਿਮਟ ਕੇ ਸੱਤਾ ਤੋਂ ਦੂਰ ਪਰ ਆਰਜੇਡੀ 75 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣੀ।
- ਮਹਾਗਠਜੋੜ ਦੀ ਤਰਫੋਂ ਕਾਂਗਰਸ ਨੇ 70 ਸੀਟਾਂ ਲੜੀਆਂ ਪਰ ਜਿੱਤ ਕੇਵਲ 19 ਉੱਤੇ ਹੀ ਨਸੀਬ ਹੋ ਸਕੀ।
- ਖੱਬੇਪੱਖੀ ਪਾਰਟੀਆਂ ਨੇ 29 ਸੀਟਾਂ ਲੜੀਆਂ ਅਤੇ 16 ਉੱਤੇ ਜਿੱਤ ਹਾਸਲ ਕੀਤੀ
- ਅਸਦਉਦਦੀਨ ਓਵੈਸੀ ਦੀ ਪਾਰਟੀ ਨੂੰ 5 ਸੀਟਾਂ ਉੱਤੇ ਜਿੱਤ ਮਿਲੀ ਅਤੇ ਬਸਪਾ ਹਿੱਸੇ ਇੱਕ ਸੀਟ ਆਈ
- ਚਿਰਾਗ ਪਾਸਵਾਨ ਦੀ ਪਾਰਟੀ ਵੀ ਇੱਕ ਸੀਟ ਨਾਲ ਖਾਤ ਹੀ ਖੋਲ ਸਕੀ
- ਨਿਤੀਸ਼ ਦੀ ਗੈਰਹਾਜ਼ਰੀ ਵਿਚ ਭਾਜਪਾ ਨੇ ਇਕੱਲੇ ਹੀ ਕੀਤਾ ਜਿੱਤ ਦਾ ਐਲਾਨ
- ਆਰਜੇਡੀ ਆਗੂਆਂ ਨੇ ਨਿਤੀਸ਼ ਕੁਮਾਰ ਉੱਤੇ ਚੋਣ ਗੜਬੜੀ ਦੇ ਇਲਜ਼ਾਮ ਵੀ ਲਾਏ ਪਰ ਚੋਣ ਕਮਿਸ਼ਨ ਨੇ ਕਿਹਾ ਕਿਸੇ ਦਾ ਦਬਾਅ ਨਹੀਂ
- ਐੱਨਡੀਏ ਵਿਚ ਸਭ ਤੋਂ ਵੱਧ ਨੁਕਸਾਨ ਜੇਡੀਯੂ ਅਤੇ ਮਹਾਗਠਜੋੜ ਵਿਚ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੂੰ ਸਹਿਣਾ ਪਿਆ

ਤਸਵੀਰ ਸਰੋਤ, Getty Images
ਜਨਤਾ ਦਲ ਯੂ ਨੇ ਲੋਕ ਫਤਵੇ ਲਈ ਕੀਤਾ ਧੰਨਵਾਦ
ਨਤੀਜਿਆਂ ਦੌਰਾਨ ਰੋਚਕ ਗੱਲ ਇਹ ਰਹੀ ਕਿ ਐੱਨਡੀਏ ਦੀ ਜਿੱਤ ਦਾ ਐਲਾਨ ਇਕੱਲੀ ਭਾਜਪਾ ਨੇ ਆਪਣੇ ਦਫਡਤਰ ਕੀਤਾ, ਨਿਤੀਸ਼ ਕੁਮਾਰ ਦੀ ਪਾਰਟੀ ਨੇ ਸਿਰਫ਼ ਟਵੀਟ ਨਾਲ ਹੀ ਧੰਨਵਾਦ ਕੀਤਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਬਿਹਾਰ ਚੋਣਾਂ : ਭਾਜਪਾ ਤੋਂ ਅੱਗੇ ਰਹੀ ਆਰਜੇਡੀ

ਬਿਹਾਰ ਚੋਣ ਨਤੀਜੇ : ਤਾਜ਼ਾ ਅਪਡੇਟ
ਭਾਰਤ ਦੇ ਚੋਣ ਕਮਿਸ਼ਨ ਨੇ ਮੰਗਲਵਾਰ ਰਾਤੀਂ ਇੱਕ ਵਜੇ ਦਿੱਤੀ ਜਾਣਕਾਰੀ ਵਿਚ ਦੱਸਿਆ:
- 10 ਨਵੰਬਰ ਨੂੰ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਈ ਸੀ ਅਤੇ ਰਾਤੀ ਇੱਕ ਵਜੇ ਵੀ 17 ਸੀਟਾਂ ਉੱਤ ਜਾਰੀ ਸੀ
- ਕੁੱਲ 243 ਸੀਟਾਂ ਵਿਚੋਂ 233 ਸੀਟਾਂ ਦੇ ਨਤੀਜੇ ਦਾ ਐਲਾਨ ਹੋ ਚੁੱਕਿਆ,20 ਸੀਟਾਂ ਅਗਲੇ ਇੱਕ ਦੋ ਘੰਟੇ ਵਿਚ ਆ ਜਾਵੇਗਾ।
- 17 ਸੀਟਾਂ ਉੱਤੇ ਗਿਣਤੀ ਜਾਰੀ ਹੈ ਅਤੇ ਬਾਕੀ 3 ਥਾਵਾਂ ਉੱਤੇਪੂਰੀ ਹੋ ਚੁੱਕੀਹੈ। ਆਖਰੀ ਰਾਊਂਡ ਦੀ ਗਿਣਤੀ ਚੱਲ ਰਹੀ ਹੈ।
- ਚੋਣ ਕਮਿਸ਼ਨ ਦੀ ਟੀਮ ਗਰਾਉਂਡ ਉੱਤੇ ਹੈ ਅਤੇ ਕੰਮ ਜਲਦ ਹੀ ਪੂਰਾ ਹੋਣ ਦੀ ਆਸ ਹੈ ।
- ਸਾਰੇ ਚੋਣ ਅਮਲੇ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਚੋਣ ਅਮਲ ਲਈ ਸਿਰੇ ਚੜਾਉਣ ਵਿਚ ਮਦਦ ਲਈ ਧੰਨਵਾਦ
- ਦੂਜੇ ਰਾਜਾਂ ਵਿਚ ਹੋਈਆਂ ਜਿਮਨੀ ਚੋਣਾਂ ਦੇ ਨਤੀਜੇ ਵੀ ਆ ਚੁੱਕੇ ਹਨ, ਕੇਵਲ ਮੱਧ ਪ੍ਰਦੇਸ ਦੀਆਂ ਦੋ ਸੀਟਾਂ ਦਾ ਨਤੀਜਾ ਬਕਾਇਆ ਹੈ।

ਤਸਵੀਰ ਸਰੋਤ, EC India
ਬਿਹਾਰ ਚੋਣਾਂ : ਹੁਣ ਤੱਕ ਪਾਰਟੀ ਵਾਇਜ਼ ਨਤੀਜੇ

ਤਸਵੀਰ ਸਰੋਤ, EC India
ਮੋਦੀ ਤੇ ਅਮਿਤ ਸ਼ਾਹ ਨੇ ਦਿੱਤੀ ਜਿੱਤ ਦੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਚੋਣ ਕਮਿਸ਼ਨ ਦੇ ਗਿਣਤੀ ਪੂਰੀ ਹੋਣ ਦੇ ਐਲਾਨ ਤੋਂ ਪਹਿਲਾਂ ਹੀ ਜਿੱਤ ਦਾ ਪਾਰਟੀ ਵਰਕਰਾਂ ਤੇ ਗਠਜੋੜ ਆਗੂਆਂ ਨੂੰ ਵਧਾਈ ਦੇ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਐੱਨਡੀਏ ਦੇ ਸਭ ਕਾ ਸਾਥ, ਸਭ ਕਾ ਵਿਕਾਸ ਔਰ ਸਭ ਕਾ ਵਿਸ਼ਵਾਸ਼ ਦੇ ਸੰਕਲਪ ਦੇ ਹੱਕ ਵਿਚ ਫਤਵਾ ਦਿੱਤਾ ਹੈ।
Skip X post, 1X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
Skip X post, 2X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਭਾਜਪਾ ਨੇ ਕੀਤਾ ਜਿੱਤ ਦਾ ਐਲਾਨ ਤੇ ਬਿਹਾਰ ਦੇ ਲੋਕਾਂ ਦਾ ਧੰਨਵਾਦ
ਭਾਰਤੀ ਜਨਤਾ ਪਾਰਟੀ ਨੇ ਬਿਹਾਰ ਵਿਚ ਜਿੱਤ ਦਾ ਐਲਾਨ ਕਰਦਿਆਂ ਭਾਜਪਾ ਅਤੇ ਐਨਡੀਏ ਦੇ ਆਗੂਆਂ ਅਤੇ ਵਰਕਰਾਂ ਦੀ ਧੰਨਵਾਦ ਕੀਤਾ। ਪਾਰਟੀ ਦੇ ਬਿਹਾਰ ਮਾਮਲਿਆਂ ਦੇ ਇੰਚਾਰਜ ਭੁਪਿੰਦਰ ਯਾਦਵ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਨਿਤੀਸ਼ ਕੁਮਾਰ ਦੀ ਸਰਕਾਰ ਨੂੰ ਇੱਕ ਵਾਰ ਫੇਰ ਮੌਕਾ ਦਿੱਤਾ ਹੈ।
ਆਰਜੇਡੀ ਦੇ ਚੋਣ ਧਾਂਦਲੀਆਂ ਦੇ ਇਲਜਾਮਾਂ ਦੇ ਜਵਾਬ ਵਿਚ ਸਾਬਕਾ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਆਰਜੇਡੀ ‘ਖਸਿਆਣੀ ਬਿੱਲੀ ਖੰਭਾ ਨੋਚੇ’ ਵਾਂਗ ਵਿਵਹਾਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਪੱਸ਼ਟ ਲੋਕ ਫਤਵੇ ਲ਼ਈ ਉਹ ਬਿਹਾਰ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ।
Skip X post, 1X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
Skip X post, 2X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਬਿਹਾਰ ਵਿਚ ਕਿਸ ਦਾ ਕਿੰਨਾ ਵੋਟ ਸ਼ੇਅਰ ਰਿਹਾ ( 11.23PM)

ਤਸਵੀਰ ਸਰੋਤ, EC India

ਤਸਵੀਰ ਸਰੋਤ, EC India
ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਦਾ ਖ਼ਾਤਾ ਖੁੱਲ੍ਹਿਆ
ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਨੂੰ ਇੱਕ ਸੀਟ ਮਿਲੀ
ਚਿਰਾਗ ਪਾਸਵਾਨ ਦੀ ਪਾਰਟੀ ਲੋਕ ਜਨ ਸ਼ਕਤੀ ਨੂੰ ਵੀ ਇੱਕ ਸੀਟ ਮਿਲ ਗਈ ਹੈ। ਸਵੇਰੇ ਅੱਠ ਵਜੇ ਜਦੋਂ ਤੋਂ ਗਿਣਤੀ ਸ਼ੁਰੂ ਹੋਈ ਤਾਂ ਇੱਕ ਵੇਲੇ ਇਹ 12 ਸੀਟਾਂ ਉੱਤੇ ਵੀ ਅੱਗੇ ਚੱਲ ਰਹੀ ਸੀ ਪਰ ਸ਼ਾਮ ਤੱਕ ਇੱਕ ਵੀ ਸੀਟ ਨਹੀਂ ਮਿਲੀ ਸੀ। ਦੇਰ ਸ਼ਾਮ ਚੋਣ ਕਮਿਸ਼ਨ ਨੇ ਜੋ ਤਾਜਾ ਅੰਕੜੇ ਜਾਰੀ ਕੀਤੇ ਹਨ ਉਨ੍ਹਾਂ ਵਿਚ ਲੋਜਪਾ ਨੂੰ ਇੱਕ ਸੀਟ ਉੱਤੇ ਜੇਤੂ ਦਿਖਾਇਆ ਗਿਆ ਹੈ।

ਤਸਵੀਰ ਸਰੋਤ, Election Commission
ਨਿਤੀਸ਼ ਕੁਮਾਰ 7 ਦਿਨਾਂ ਦੇ ਮੁੱਖ ਮੰਤਰੀ ਤੋਂ ਬਾਅਦ ਕਿਵੇਂ 15 ਸਾਲ ਸੱਤਾ 'ਚ ਰਹੇ
ਵੀਡੀਓ ਕੈਪਸ਼ਨ, ਨਿਤੀਸ਼ ਕੁਮਾਰ 7 ਦਿਨਾਂ ਦੇ ਮੁੱਖ ਮੰਤਰੀ ਤੋਂ ਬਾਅਦ ਕਿਵੇਂ 15 ਸਾਲ ਸੱਤਾ 'ਚ ਰਹੇ ਨਿਤੀਸ਼ ਦੀ ਰਾਜਨੀਤੀ ਨੂੰ ਬੇਹੱਦ ਨੇੜਿਉਂ ਸਮਝਣ ਵਾਲੇ ਕਹਿੰਦੇ ਹਨ ਕਿ ਸਿਆਸਤ ਦੇ ਮਾਹਰ ਖਿਡਾਰੀ ਨਿਤੀਸ਼ ਕੁਮਾਰ ਇਹ ਬਾਖ਼ੂਬੀ ਜਾਣਦੇ ਹਨ ਕਿ ਉਨ੍ਹਾਂ ਨੇ ਕਦੋਂ, ਕਿੰਨਾਂ ਅਤੇ ਕੀ ਬੋਲਣਾ ਹੈ।
ਪੜ੍ਹਨ ਲਈ ਇੱਥੇ ਕਲਿੱਕ ਕਰੋ।
ਚੋਣ ਕਮਿਸ਼ਨ ਦਾ ਆਰਜੇਡੀ ਨੂੰ ਭਰੋਸਾ
ਚੋਣ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਆਰਜੇਡੀ ਦੇ ਆਗੂ ਮਨੋਜ ਝਾਅ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਦਾ ਨਿਵਾਰਣ ਕਰਨ ਦਾ ਭਰੋਸਾ ਦਿੱਤਾ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਚੋਣ ਕਮਿਸ਼ਨ ਨੇ ਆਰਜੇਡੀ ਦੇ ਇਲਜ਼ਾਮਾਂ ਬਾਰੇ ਕੀ ਕਿਹਾ
ਚੋਣ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਚੋਣ ਕਮਿਸ਼ਨ ਕਿਸੇ ਵੀ ਤਰ੍ਹਾਂ ਦੇ ਦਬਾਅ ਹੇਠ ਨਹੀਂ ਹੈ ਅਤੇ ਨਿਯਮਾਂ ਤਹਿਤ ਹੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਮਾਰਜ਼ਨ ਬਹੁਤ ਘੱਟ ਉੱਤੇ ਪੋਸਟਲ ਬੈਲੇਟ ਫਰਕ ਤੋਂ ਵੱਧ ਹਨ ਉੱਥੇ ਦੁਬਾਰਾ ਗਿਣਤੀ ਕਰਾਉਣਗੇ।
ਹੁਣ ਤੱਕ 146 ਸੀਟਾਂ ਦੇ ਨਤੀਜੇ ਆ ਚੁੱਕੇ ਹਨ ਅਤੇ 97 ਰੁਝਾਨ ਚੱਲ ਰਹੇ ਹਨ।
ਦੁਬਾਰਾ ਗਿਣਤੀ ਬਾਰੇ ਚੋਣ ਕਮਿਸ਼ਨ ਦਾ ਨਿਯਮ ਹੈ, ''ਜਿੱਥੇ ਵੋਟਾਂ ਦੀ ਜਿੱਤ ਹਾਰ ਦਾ ਫਰਕ ਪੋਸਟਲ ਬੈਲੇਟ ਜੋ ਰੱਦ ਹੋਇਆ ਤਾਂ ਉਸ ਤੋਂ ਘੱਟ ਹੈ ਤਾਂ ਉੱਥੇ ਦੁਬਾਰਾ ਗਿਣਤੀ ਵੀਡੀਓਗ੍ਰਾਫੀ ਤਹਿਤ ਕੀਤੀ ਜਾਵੇਗੀ।"

ਤਸਵੀਰ ਸਰੋਤ, ANI
ਨਿਤੀਸ਼ ਕੁਮਾਰ ਉੱਤੇ ਵੋਟਾਂ ਦੀ ਗਿਣਤੀ ਪ੍ਰਭਾਵਿਤ ਕਰਨ ਦਾ ਇਲਜ਼ਾਮ
ਰਾਸ਼ਟਰੀ ਜਨਤਾ ਦਲ ਦੇ ਆਗੂਆਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਉੱਤੇ ਵੋਟਾਂ ਦੀ ਗਿਣਤੀ ਪ੍ਰਭਾਵਿਤ ਕਰਨ ਦਾ ਇਲਜਾਮ ਲਾਇਆ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪਾਰਟੀ ਦੇ ਸੀਨੀਅਰ ਆਗੂ ਮਨੋਜ ਝਾਅ ਦੀ ਅਗਵਾਈ ਵਿਚ ਇੱਕ ਵਫ਼ਦ ਚੋਣ ਕਮਿਸ਼ਨ ਨੂੰ ਮਿਲ ਜਾ ਰਿਹਾ ਹੈ। ਇਨ੍ਹਾਂ ਦਾ ਇਲਜਾਮ ਹੈ ਕਿ ਨਿਤਿਸ਼ ਕੁਮਾਰ ਵੋਟਾਂ ਦੀ ਗਿਣਤੀ ਨੂੰ ਪ੍ਰਭਾਵਿਤ ਕਰ ਰਹੇ ਹਨ।
ਇਸੇ ਦੌਰਾਨ ਭਾਰਤੀ ਜਨਤੀ ਪਾਰਟੀ ਦੇ ਆਗੂ ਸ਼ਹਿਨਵਾਜ਼ ਹੂਸੈਨ ਨੇ ਇਨ੍ਹਾਂ ਇਲਜਾਮਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਆਰਜੇਡੀ ਘਟੀਆ ਇਲਜਾਮ ਲਗਾ ਕੇ ਭਰਮ ਦੀ ਸਥਿਤੀ ਪੈਦਾ ਕਰਨੀ ਚਾਹੁੰਦੀ ਹੈ। ਆਰਜੇਡੀ ਸਰਕਾਰ ਤੇ ਚੋਣ ਕਮਿਸ਼ਨ ਉੱਤੇ ਹਾਰ ਦਾ ਠੀਕਰਾ ਨਾ ਭੰਨੇ।
ਨਿਤੀਸ਼ ਕੁਮਾਰ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਯੂ ਦੇ ਬੁਲਾਰੇ ਨੇ ਵੀ ਆਰਜੇਡੀ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ.
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪੂਰੇ ਨਤੀਜੇ ਆਉਣ ਉੱਤੇ ਕਰਾਂਗੇ ਭੂਮਿਕਾ ਬਾਰੇ ਫੈਸਲਾ - ਓਵੈਸੀ
ਅਸਦਉਦਦੀਨ ਓਵੈਸੀ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ, “ਪੂਰੇ ਨਤੀਜੇ ਆਉਣ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ ਕਿ ਸਾਡੀ ਪਾਰਟੀ ਦੀ ਕੀ ਭੂਮਿਕਾ ਹੋਵੇਗੀ। ਪੂਰੇ ਨਤੀਜੇ ਆਉਣ ਤੋਂ ਬਾਅਦ ਹੀ ਗੱਲ ਹੋਵੇਗੀ ਅਤੇ ਇਸ ਬਾਰੇ ਫੈਸਲਾ ਬਿਹਾਰ ਇਕਾਈ ਨਾਲ ਬੈਠ ਕੇ ਗੱਲ ਕੀਤੀ ਜਾਵੇਗੀ। ਪੂਰੇ ਸਮੇਂ ਦੌਰਾਨ ਸਾਡੇ ਬਾਰੇ ਕਿਸ ਨੇ ਕੀ ਕਿਹਾ ਇਸ ਬਾਰੇ ਵੀ ਗੱਲ ਕੀਤੀ ਜਾਵੇਗੀ।’’
ਵੋਟ ਕੱਟਵਾ ਪਾਰਟੀ ਦੇ ਸਵਾਲਾਂ ਦੇ ਜਵਾਬ ਦਿੰਦੀਆਂ ਉਨ੍ਹਾਂ ਕਿਹਾ ਕਿ ਮੈਂ ਮੱਧ ਪ੍ਰਦੇਸ, ਕਰਨਾਟਕ ਅਤੇ ਗੁਜਰਾਤ ਵਿਚ ਨਹੀਂ ਗਿਆ ਉੱਥੇ ਇਨ੍ਹਾਂ ਦੀ ਹਾਰ ਕਿਵੇਂ ਹੋਈ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਵਿਚ ਜਾਕੇ ਚੋਣਾਂ ਲੜਾਂਗੇ।
ਉਨ੍ਹਾਂ ਕਿਹਾ ਕਿ ਉਹ ਬੰਗਾਲ ਅਤੇ ਉੱਤਰ ਪ੍ਰਦੇਸ ਜਾਕੇ ਚੋਣਾਂ ਲੜਣਗੇ।

ਤਸਵੀਰ ਸਰੋਤ, ANI