You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪੰਜਾਬ ਵਿਚ ਜੂਨ ਮਹੀਨੇ ਨਾਲੋਂ ਮਰੀਜ਼ਾਂ ਦੀ ਰੋਜ਼ਾਨਾਂ ਗਿਣਤੀ ਕਰੀਬ 3 ਗੁਣਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਮਾਸਕ ਪਾ ਕੇ ਲੌਕਾਂ ਨੂੰ ਦੇਸ ਭਗਤੀ ਦਿਖਾਉਣ ਲਈ ਕਿਹਾ ਤਾਂ ਨੈਂਸੀ ਪਲੋਸੀ ਨੇ ਟਰੰਪ ਨੂੰ ਕਹਿ ਦਿੱਤਾ 'ਵਾਇਰਸ'

ਲਾਈਵ ਕਵਰੇਜ

  1. ਪੰਜਾਬ ਕੋਰੋਨਾਵਾਇਰਸ ਅਪਡੇਟ : 441 ਨਵੇਂ ਮਾਮਲੇ

    ਪੰਜਾਬ ਵਿਚ ਬੁੱਧਵਾਰ ਨੂੰ 414 ਨਵੇਂ ਮਾਮਲੇ ਸਾਹਮਣੇ ਆਏ ਹਨ ।

    ਜੁਲਾਈ ਮਹੀਨੇ ਵਿਚ ਆ ਰਹੇ ਨਵੇਂ ਕੇਸਾਂ ਦੀ ਦਰ ਜੂਨ ਨਾਲੋਂ ਕਰੀਬ ਕਰੀਬ 3 ਗੁਣਾ ਹੈ।

    ਪੰਜਾਬ ਵਿਚ ਟੈਸਟਿੰਗ ਵਧਾਉਣ ਲਈ ਪੰਜਾਬ ਸਰਕਾਰ ਨੇ 7 ਹੋਰ ਮਸ਼ੀਨਾਂ ਲਾਉਣ ਦਾ ਫੈਸਲਾ ਲਿਆ ਹੈ।

    ਪੰਜਾਬ ਚ ਹੁਣ ਤੱਕ ਕਰੀਬ 11 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ।

  2. ਕੋਰੋਨਾ ਕਾਲ ਦੇ ਨੈਗੇਟਿਵ ਮਾਹੌਲ ਵਿਚ ਪੜ੍ਹੋ ਇੱਕ ਪੌਜ਼ਿਟਿਵ ਊਰਜਾ ਦੇਣ ਵਾਲੀ ਰਿਪੋਰਟ

  3. ਪੰਜਾਬ ‘ਚ ਹਰ ਦਿਨ ਆਉਣ ਵਾਲੇ ਨਵੇਂ ਕੇਸ ਕਿਵੇਂ ਹੋਏ 3-ਗੁਣਾ?

  4. ਕੋਰੋਨਾ ਕਾਰਟੂਨ

  5. ਪੰਜਾਬ ਦੀ ਖੇਡ ਸਨਅਤ ਨੂੰ ਚੀਨ ਤੋਂ ਕੱਚਾ ਮਾਲ ਨਾ ਮਿਲਣ ’ਤੇ ਕੀ ਨੁਕਸਾਨ ਝੱਲਣਾ ਪੈ ਸਕਦਾ

  6. ਦਿੱਲੀ ਪਹੁੰਚਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ‘ਪੇਡ’ ਕੁਆਰੰਟੀਨ

    ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਦਿੱਲੀ ਪਹੁੰਚਣ ਵਾਲੇ ਕੌਮਾਂਤਰੀ ਯਾਤਰੀ ਹੁਣ 7 ਦਿਨ ਸਰਕਾਰੀ ਕੁਆਰੰਟੀਨ ‘ਚ ਰਹਿਣਗੇ, ਜਿਸ ਦਾ ਕਿਰਾਇਆ ਉਨ੍ਹਾਂ ਨੂੰ ਖ਼ੁਦ ਦੇਣਾ ਪਵੇਗਾ ਅਤੇ ਫਿਰ ਅਗਲੇ 7 ਦਿਨ ਹੋਮ ਕੁਆਰੰਟੀਨ ਹੋਣਗੇ।

    ਕੁਆਰੰਟੀਨ ਹੋਣ ਤੋਂ ਪਹਿਲਾਂ ਵੀ ਉਨ੍ਹਾਂ ਦੀ ਦੋ ਵਾਰ ਸਕ੍ਰੀਨਿੰਗ ਹੋਵੇਗੀ।

  7. ਕੋਰੋਨਾ ਪੰਜਾਬ ਅਪਡੇਟ : ਜੂਨ ਦੇ ਮੁਕਾਬਲੇ ਰੋਜ਼ਾਨਾਂ ਮਰੀਜ਼ਾਂ ਦੀ ਗਿਣਤੀ 3 ਗਣਾ ਹੋਈ

    ਪੰਜਾਬ, ਜਿਸ ਦੇ ਕੋਰੋਨਾ ਮਾਡਲ ਦੇ ਚਰਚੇ ਅਮਰੀਕਾ ਤੱਕ ਸਨ...ਪਰ ਹੁਣ ਇੱਥੇ ਸਥਿਤੀ ਕੁਝ ਵਿਗੜਦੀ ਵੀ ਨਜ਼ਰ ਆ ਰਹੀ ਹੈ>

    ਜੂਨ ਮਹੀਨੇ ਤੱਕ ਜਿਥੇ ਹਰ ਦਿਨ ਔਸਤਨ 100 ਨਵੇਂ ਕੇਸ ਸਾਹਮਣੇ ਆ ਰਹੇ ਸਨ>

    ਹੁਣ ਇਹ ਗਿਣਤੀ 281 ਦੇ ਕਰੀਬ ਹੋ ਗਈ ਹੈ, ਯਾਨੀ ਕਰੀਬ-ਕਰੀਬ ਤਿੱਗਣੀ।

    ਮੌਜੂਦਾ ਹਾਲਾਤ ਨੂੰ ਵੇਖਦਿਆਂ, ਪੰਜਾਬ ਵਿਚ ਟੈਸਟਿੰਗ ਵਧਾਉਣ ਨੂੰ ਲੈ ਕੇ ਹੋਰ ਜ਼ੋਰ ਦਿੱਤਾ ਜਾ ਰਿਹਾ ਹੈ।

    ਪੰਜਾਬ ਕੈਬਨਿਟ ਦੀ ਹੋਈ ਬੈਠਕ ਵਿਚ ਅੱਜ 7 ਨਵੀਆਂ ਟੈਸਟਿੰਗ ਲਈ RNA extraction machines ਲਿਆਉਣ ਨੂੰ ਮਨਜ਼ੂਰੀ ਮਿਲੀ ਹੈ। ਪੰਜਾਬ ਚ ਹੁਣ ਤੱਕ ਕਰੀਬ 11 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ।

  8. ਚੰਗੀ ਖ਼ਬਰ: ਪਿਛਲੇ 24 ਘੰਟਿਆਂ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਮਰੀਜ਼ਾਂ ਨੂੰ ਮਿਲੀ ਛੁੱਟੀ

    ਭਾਰਤੀ ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 28,472 ਮਰੀਜ਼ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਇਹ ਹੁਣ ਤੱਕ ਦਾ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦਾ ਸਭ ਤੋਂ ਵੱਡਾ ਅੰਕੜਾ ਹੈ।

    ਕੇਂਦਰ ਸਰਕਾਰ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 7 ਲੱਖ 50 ਹਜ਼ਾਰ ਤੋਂ ਵੱਧ ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ ਅਤੇ ਮੌਜੂਦਾ ਰਿਕਵਰੀ ਦੀ ਦਰ 63.13 ਪ੍ਰਤੀਸ਼ਤ ਤੋਂ ਵੱਧ ਹੈ।

    ਸਿਹਤ ਮੰਤਰਾਲੇ ਦੇ ਅਨੁਸਾਰ, 19 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਅਤੇ ਸੂਬਿਆਂ ਵਿੱਚ ਰਿਕਵਰੀ ਰੇਟ ਰਾਸ਼ਟਰੀ ਔਸਤ ਨਾਲੋਂ ਵਧੇਰੇ ਹੈ।

  9. ਕੋਰੋਨਾ ਮਹਾਂਮਾਰੀ ਦੇ ਕਾਰਨ ਨੋਬਲ ਪੁਰਸਕਾਰ ਦਾ ਸਾਲਾਨਾ ਸਮਾਰੋਹ ਰੱਦ

    ਕੋਰੋਨਾ ਮਹਾਂਮਾਰੀ ਦੇ ਕਾਰਨ ਨੋਬਲ ਪੁਰਸਕਾਰ ਦਾ ਸਾਲਾਨਾ ਸਮਾਰੋਹ ਰੱਦ ਕਰ ਦਿੱਤਾ ਗਿਆ ਹੈ।

    ਨੋਬਲ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਇਸ ਸਾਲ ਵੀ ਕੀਤਾ ਜਾਵੇਗਾ, ਪਰ ਆਮ ਤੌਰ 'ਤੇ 10 ਦਸੰਬਰ ਨੂੰ ਕੋਈ ਸਮਾਰੋਹ ਨਹੀਂ ਹੋਵੇਗਾ।

    ਪਿਛਲੀ ਵਾਰ 1956 ਵਿਚ ਨੋਬਲ ਪੁਰਸਕਾਰ ਦੀ ਰਸਮ ਨਹੀਂ ਹੋਈ ਸੀ ਜਦੋਂ ਉਸ ਵੇਲੇ ਦੇ ਸੋਵੀਅਤ ਯੂਨੀਅਨ ਨੇ ਹੰਗਰੀ ਉੱਤੇ ਹਮਲਾ ਕੀਤਾ ਸੀ।

  10. ਇਹ 'ਟਰੰਪ ਵਾਇਰਸ' ਹੈ: ਨੈਂਸੀ ਪਲੋਸੀ

    ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਅਤੇ ਸੀਨੀਅਰ ਡੈਮੋਕਰੇਟ ਨੇਤਾ, ਨੈਂਸੀ ਪਲੋਸੀ ਨੇ ਕੋਰੋਨਾਵਾਇਰਸ ਨੂੰ ‘ਟਰੰਪ ਵਾਇਰਸ’ਕਿਹਾ ਹੈ।

    ਉਨ੍ਹਾਂ ਨੇ ਇਹ, ਮਹਾਂਮਾਰੀ ਸੰਕਟ ਨੂੰ ਸਹੀ ਢੰਗ ਨਾਲ ਨਾ ਸੰਭਾਲਣ ਲਈ ਰਾਸ਼ਟਰਪਤੀ ਡੌਨਲਡ ਟਰੰਪ ਦੀ ਅਲੋਚਨਾ ਕਰਦਿਆਂ ਕਿਹਾ।

    ਨੈਂਸੀ ਪਲੋਸੀ ਦਾ ਇਹ ਬਿਆਨ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਕਿ ਜਿਸ ਵਿਚ ਉਨ੍ਹਾਂ ਨੇ ਲੋਕਾਂ ਨੂੰ ਫੇਸ ਮਾਸਕ ਪਹਿਨਣ ਦੀ ਅਪੀਲ ਕੀਤੀ ਸੀ ਅਤੇ ਚੇਤਾਵਨੀ ਦਿੱਤੀ ਕਿ ‘ਚੀਜ਼ਾਂ ਬਿਹਤਰ ਹੋਣ ਤੋਂ ਪਹਿਲਾਂ ਵਿਗੜ ਸਕਦੀਆਂ ਹਨ’।

    ਸੀਐਨਐਨ ਨਾਲ ਗੱਲ ਕਰਦਿਆਂ ਪੈਲੋਸੀ ਨੇ ਕਿਹਾ, “ਅੱਜ ਰਾਸ਼ਟਰਪਤੀ ਦੇ ਬਿਆਨ ਨੂੰ ਸੁਣਦਿਆਂ, ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ। ਇਹ ਮਹਾਂਮਾਰੀ ਬਿਹਤਰ ਬਣਨ ਤੋਂ ਪਹਿਲਾਂ ਬਦਤਰ ਹੋ ਗਈ ਹੈ ਕਿਉਂਕਿ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ”

    ਉਨ੍ਹਾਂ ਨੇ ਕਿਹਾ, "ਅਸਲ ਵਿੱਚ ਇਹ ਸਪੱਸ਼ਟ ਤੌਰ ਉੱਤੇ ਟਰੰਪ ਵਾਇਰਸ ਹੈ।"

  11. ਕੋਰੋਨਾਵਾਇਰਸ: ਭਾਰਤ ਦੀ ਤਾਜ਼ਾ ਸਥਿਤੀ

    ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ:

    ਕੁੱਲ ਕੇਸ - 11,92,915

    ਸਰਗਰਮ ਕੇਸ - 4,11,133 (34.46%)

    ਇਲਾਜ ਤੋਂ ਬਾਅਦ ਠੀਕ ਹੋਏ ਮਰੀਜ਼ - 7,53,050 (63.13%)

    ਹੁਣ ਤੱਕ ਕੁੱਲ ਮੌਤਾਂ -28,732 (2.41%)

    ਕੇਂਦਰ ਸਰਕਾਰ ਦੇ ਅਨੁਸਾਰ, ਕੋਰੋਨਾਵਾਇਰਸ ਦੀ ਲਾਗ ਕਾਰਨ ਆਪਣੀ ਜਾਨ ਗੁਆਉਣ ਵਾਲੇ 70 ਪ੍ਰਤੀਸ਼ਤ ਤੋਂ ਵੱਧ ਲੋਕ ਹੋਰ ਵੀ ਕਈ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ।

    ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਵਿਚ ਕੋਰੋਨਾ ਪੌਜ਼ੀਟਿਵਿਟੀ ਰੇਟ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ, ਜੋ ਕਿ ਇਕ ਚੰਗਾ ਸੰਕੇਤ ਹੈ।

  12. ਕਸ਼ਮੀਰ: ਅੱਜ ਸ਼ਾਮ ਤੋਂ 27 ਜੁਲਾਈ ਤੱਕ ਸਖ਼ਤ ਲੌਕਡਾਊਨ

    ਕਸ਼ਮੀਰ ਵਿੱਚ, ਅੱਜ (ਬੁੱਧਵਾਰ) ਸ਼ਾਮ 6 ਵਜੇ ਤੋਂ 27 ਜੁਲਾਈ ਤੱਕ ਸਾਰੇ ਜ਼ਿਲ੍ਹਿਆਂ ਵਿੱਚ (ਬਾਂਦੀਪੁਰਾ ਨੂੰ ਛੱਡ ਕੇ) ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।

    ਇਸ ਮਿਆਦ ਦੇ ਦੌਰਾਨ, ਆਫ਼ਤ ਪ੍ਰਬੰਧਨ ਅਤੇ ਮੁੜ ਵਸੇਬੇ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ, ਬਾਗਬਾਨੀ ਅਤੇ ਨਿਰਮਾਣ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ।

    ਐਲਪੀਜੀ, ਤੇਲ ਟੈਂਕਰਾਂ ਅਤੇ ਮਾਲ ਲਿਜਾਣ ਵਾਲੇ ਵਾਹਨਾਂ ਦੀ ਆਵਾਜਾਈ ਵੀ ਜਾਰੀ ਰਹੇਗੀ।

  13. ਕੋਰੋਨਾਵਾਇਰਸ ਬਾਰੇ ਦੇਸ਼ ਦੁਨੀਆਂ ਦੇ ਦੁਪਹਿਰ 2 ਵਜੇ ਤੱਕ ਦੇ ਤਾਜ਼ਾ ਹਾਲਾਤ

    • ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਵਿੱਚ ਕੋਰੋਨਾਵਾਇਰਸ ਲਾਗ ਦੇ 1 ਕਰੋੜ 49 ਲੱਖ 59 ਹਜ਼ਾਰ 031 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6 ਲੱਖ 16 ਹਜ਼ਾਰ 764 ਹੋ ਗਿਆ ਹੈ।
    • ਕੋਰੋਨਾ ਮਾਮਲਿਆਂ ਵਿੱਚ ਸਭ ਤੋਂ ਜ਼ਿਆਦਾ ਅਸਰ ਅਮਰੀਕਾ ਉੱਤੇ ਹੈ। ਇੱਥੇ ਲਾਗ ਦੇ ਕੁੱਲ ਮਾਮਲੇ 39,02,135 ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 1 ਲੱਖ 42ਹਜ਼ਾਰ 068 ਹੋ ਗਿਆ ਹੈ।
    • ਦੁਨੀਆਂ ਵਿੱਚ ਤੀਜੇ ਨੰਬਰ ਤੇ ਭਾਰਤ ਹੈ, ਜਿੱਥੇ ਕੋਵਿਡ-19 ਦੇ ਮਾਮਲਿਆਂ ਦਾ ਅੰਕੜਾ 11 ਲੱਖ 93 ਹਜ਼ਾਰ 078 ਹੋ ਗਿਆ ਹੈ ਅਤੇ ਮੌਤਾਂ ਦੀ ਗਿਣਤੀ 28,732 ਹੋ ਗਈ ਹੈ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ 10,889 ਕੇਸ ਦਰਜ ਕੀਤੇ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 263 ਹੋ ਗਈ ਹੈ। 7389 ਲੋਕ ਠੀਕ ਵੀ ਹੋਏ ਹਨ।
    • ਅਮਰੀਕਾ ਨੇ ਚੀਨ ਉੱਤੇ ਉਨ੍ਹਾਂ ਹੈਕਰਾਂ ਦੀ ਮਦਦ ਕਰਨ ਦਾ ਇਲਜ਼ਾਮ ਲਗਾਇਆ ਹੈ ਜਿਹੜੇ ਕੋਰੋਨਾ ਵੈਕਸੀਨ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਮਰੀਕੀ ਅਧਿਕਾਰੀਆਂ ਨੇ ਚੀਨ ਦੇ 2 ਨਾਗਰਿਕਾਂ ਉੱਤੇ ਇਲਜ਼ਾਮ ਲਗਾਇਆ ਹੈ ਕਿ ਕੋਰੋਨਾ ਵੈਕਸੀਨ ਉੱਤੇ ਰਿਸਰਚ ਕਰ ਰਹੀ ਅਮਰੀਕੀ ਕੰਪਨੀ ਦੀ ਜਾਸੂਸੀ ਕਰ ਰਹੇ ਸਨ ਅਤੇ ਅਜਿਹਾ ਕਰਨ ਵਿੱਚ ਉਨ੍ਹਾਂ ਨੂੰ ਚੀਨੀ ਸਰਕਾਰ ਤੋਂ ਮਦਦ ਮਿਲ ਰਹੀ ਸੀ।
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਦੀ ਹਾਲਤ ਅਜੇ ਹੋਰ ਵੀ ਮਾੜੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਹਾਲਾਤ ਠੀਕ ਹੋਣਗੇ। ਕੋਰੋਨਾ ਦੀ ਰੋਜ਼ਾਨਾ ਪ੍ਰੈੱਸ ਬ੍ਰੀਫਿੰਗ ਦੀ ਮੁੜ ਸ਼ੁਰੂਆਤ ਕਰਦਿਆਂ ਟਰੰਪ ਨੇ ਸਾਰੇ ਅਮਰੀਕੀਆਂ ਨੂੰ ਫੇਸ ਮਾਸਕ ਪਹਿਨਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸਦਾ ਅਸਰ ਹੋਵੇਗਾ।
  14. ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ?

    ਮਨੁੱਖੀ ਸਰੀਰ ਤੇ ਉਸਦਾ ਇਮੀਊਨ ਸਿਸਟਮ ਕਿਵੇਂ ਕੋਰੋਨਾਵਾਇਰਸ ਨਾਲ ਲੜਦਾ ਹੈ, ਵੇਖੋ ਇਸ ਵੀਡੀਓ ਵਿੱਚ।

  15. ਕੀ ਬਦਲਾਅ ਆਉਣ ਕਾਰਨ ਵਾਇਰਸ ਜ਼ਿਆਦਾ ਘਾਤਕ ਬਣ ਗਿਆ ਹੈ

    ਜਿਹੜਾ ਕੋਰੋਨਾਵਾਇਰਸ ਇਸ ਵੇਲੇ ਵਿਸ਼ਵ ਵਿੱਚ ਦਹਿਸ਼ਤ ਫੈਲਾ ਰਿਹਾ ਹੈ, ਉਹ ਚੀਨ ਵਿੱਚ ਪਹਿਲੀ ਵਾਰ ਸਾਹਮਣੇ ਆਏ ਵਾਇਰਸ ਨਾਲੋਂ ਬਿਲਕੁਲ ਵੱਖਰਾ ਹੈ।

    ਸਾਰਸ-ਸੀਓਵੀ-2 ਇਸ ਵਾਇਰਸ ਦਾ ਅਧਿਕਾਰਤ ਨਾਮ ਹੈ, ਜੋ ਕੋਵਿਡ-19 ਬਿਮਾਰੀ ਦਾ ਕਾਰਨ ਬਣਦਾ ਹੈ। ਇਸਨੇ ਵਿਸ਼ਵ ਭਰ ਵਿੱਚ ਤਬਾਹੀ ਮਚਾਈ ਹੋਈ ਹੈ, ਇਹ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ।

    ਵਿਗਿਆਨੀਆਂ ਨੇ ਇਸ ਵਿੱਚ ਹਜ਼ਾਰਾਂ ਪਰਿਵਰਤਨ ਦੇਖੇ ਜਾਂ ਵਾਇਰਸ ਵਿੱਚ ਵੰਸ਼ਿਕ ਤੌਰ 'ਤੇ ਨਾਲ ਤਬਦੀਲੀ ਦੇਖੀ ਹੈ, ਪਰ ਇੱਕ ਅਜਿਹੀ ਤਬਦੀਲੀ ਜੋ ਪ੍ਰਮੁੱਖ ਤੌਰ 'ਤੇ ਸਾਹਮਣੇ ਆਈ ਹੈ, ਉਹ ਹੈ ਇਸਦੇ ਵਿਵਹਾਰ ਵਿੱਚ ਤਬਦੀਲੀ ਆਉਣਾ।

    ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

  16. ਕੋਰੋਨਾਵਾਇਰਸ ਦੀ ਵੈਕਸੀਨ ਬਣਨ ਮਗਰੋਂ ਭਾਰਤ ਤੱਕ ਕਦੋਂ ਪਹੁੰਚ ਸਕੇਗੀ

    ਕੋਰੋਨਾਵਾਇਰਸ ਦੀ ਵੈਕਸੀਨ ਵਿਕਸਤ ਕਰਨ ਵਿੱਚ ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਨੂੰ ਵੱਡੀ ਕਾਮਯਾਬੀ ਮਿਲੀ ਹੈ। ਯੂਨੀਵਰਸਿਟੀ ਦੀ ਇਸ ਵੈਕਸੀਨ ਦੇ ਇਨਸਾਨਾਂ ਉੱਤੇ ਕੀਤੇ ਪ੍ਰੀਖਣਾਂ ਵਿੱਚ ਇਹ ਸੁਰੱਖਿਅਤ ਸਾਬਿਤ ਹੋਈ ਹੈ।

    ਹਾਲਾਂਕਿ ਇਹ ਸ਼ੁਰੂਆਤੀ ਰੁਝਾਨ ਹੈ। ਅੱਗੇ ਇਸ ਦਾ ਹੋਰ ਲੋਕਾਂ 'ਤੇ ਟ੍ਰਾਇਲ ਹੋਣਾ ਬਾਕੀ ਹੈ। ਯੂਨੀਵਰਸਿਟੀ ਨੇ ਹਿਊਮਨ ਟ੍ਰਾਇਲ ਦੌਰਾਨ ਇਹ ਦੇਖਿਆ ਹੈ ਕਿ ਇਸ ਵੈਕਸੀਨ ਨਾਲ ਲੋਕਾਂ ਵਿੱਚ ਕੋਰੋਨਾਵਾਇਰਸ ਨਾਲ ਲੜਨ ਦੀ ਇਮਯੂਨਿਟੀ ਯਾਨੀ ਵਾਇਰਸ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਵਿਕਸਤ ਹੋਈ ਹੈ।

    ਸੋਮਵਾਰ ਨੂੰ ਚੀਨ ਵਿੱਚ ਫੇਜ਼ ਟੂ ਦੌਰਾਨ ਟ੍ਰਾਇਲ ਕੀਤੀ ਜਾ ਰਹੀ ਵੈਕਸੀਨ ਦਾ ਨਤੀਜਾ ਸਾਹਮਣੇ ਆਇਆ ਹੈ। 'ਦਿ ਲੈਂਸੇਟ' ਦੀ ਰਿਪੋਰਟ ਮੁਤਾਬਕ ਚੀਨ ਨੂੰ ਵੀ ਸਕਾਰਾਤਮਕ ਰੁਝਾਨ ਮਿਲੇ ਹਨ। ਪੂਰੀ ਖ਼ਬਰ ਇੱਥੇ ਪੜ੍ਹੋ

  17. ਚੀਨ ਉੱਤੇ ਵੈਕਸੀਨ ਰਿਸਰਚ ਨੂੰ ਹੈਕ ਕਰਨ ਦਾ ਇਲਜ਼ਾਮ

    ਅਮਰੀਕਾ ਨੇ ਚੀਨ ਉੱਤੇ ਉਨ੍ਹਾਂ ਹੈਕਰਾਂ ਦੀ ਮਦਦ ਕਰਨ ਦਾ ਇਲਜ਼ਾਮ ਲਗਾਇਆ ਹੈ ਜਿਹੜੇ ਕੋਰੋਨਾ ਵੈਕਸੀਨ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।

    ਅਮਰੀਕੀ ਅਧਿਕਾਰੀਆਂ ਨੇ ਚੀਨ ਦੇ ਦੋ ਨਾਗਰਿਕਾਂ ਉੱਤੇ ਇਲਜ਼ਾਮ ਲਗਾਇਆ ਹੈ ਕਿ ਕੋਰੋਨਾ ਵੈਕਸੀਨ ਉੱਤੇ ਰਿਸਰਚ ਕਰ ਰਹੀ ਅਮਰੀਕੀ ਕੰਪਨੀ ਦੀ ਜਾਸੂਸੀ ਕਰ ਰਹੇ ਸਨ ਅਤੇ ਅਜਿਹਾ ਕਰਨ ਵਿੱਚ ਉਨ੍ਹਾਂ ਨੂੰ ਚੀਨੀ ਸਰਕਾਰ ਤੋਂ ਮਦਦ ਮਿਲ ਰਹੀ ਸੀ।

    ਅਮਰੀਕੀ ਨੇ ਚੀਨੀ ਸਾਇਬਰ ਜਾਸੂਸੀ ਦੇ ਖ਼ਿਲਾਫ਼ ਮੁਹਿੰਮ ਛੇੜੀ ਹੈ ਅਤੇ ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ।

  18. ਟਰੰਪ ਮੁਤਾਬਕ ਕੋਰੋਨਾ ਮਹਾਂਮਾਰੀ ਹਾਲੇ ਹੋਰ ਵੀ ਮਾੜੀ ਹੋਵੇਗੀ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਦੀ ਹਾਲਤ ਅਜੇ ਹੋਰ ਵੀ ਮਾੜੀ ਹੋਵੇਗੀ।

    ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਹਾਲਾਤ ਠੀਕ ਹੋਣਗੇ।

    ਕੋਰੋਨਾ ਦੀ ਰੋਜ਼ਾਨਾ ਪ੍ਰੈੱਸ ਬ੍ਰੀਫਿੰਗ ਦੀ ਮੁੜ ਸ਼ੁਰੂਆਤ ਕਰਦਿਆਂ ਟਰੰਪ ਨੇ ਸਾਰੇ ਅਮਰੀਕੀਆਂ ਨੂੰ ਫੇਸ ਮਾਸਕ ਪਹਿਨਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸਦਾ ਅਸਰ ਹੋਵੇਗਾ।

    ਮੀਡੀਆ ਨਾਲ ਗੱਲ਼ਬਾਤ ਦੌਰਾਨ ਹਾਲਾਂਕਿ ਟਰੰਪ ਨੇ ਖ਼ੁਦ ਮਾਸਕ ਨਹੀਂ ਪਹਨਿਆ ਸੀ ਅਤੇ ਇਸ ਤੋਂ ਪਹਿਲਾਂ ਤਾਂ ਉਹ ਮਾਸਕ ਪਾਉਣ ਦਾ ਮਜ਼ਾਕ ਵੀ ਉਡਾਉਂਦੇ ਸਨ।

    ਇਸ ਦੌਰਾਨ ਉਨ੍ਹਾਂ ਚੇਤਾਵਨੀ ਦਿੱਤੀ ਕਿ ਮੰਦਭਾਗਾ ਹੈ ਕਿ ਇਹ ਮਹਾਂਮਾਰੀ ਠੀਕ ਹੋਣ ਤੋਂ ਪਹਿਲਾਂ ਅਜੇ ਹੋਰ ਵੀ ਖ਼ਰਾਬ ਹੋਵੇਗੀ। "ਅਸੀਂ ਸਭ ਨੂੰ ਕਹਿ ਰਹੇ ਹਾਂ ਕਿ ਜੇ ਸੋਸ਼ਲ ਡਿਸਟੈਂਸਿੰਗ ਨਹੀਂ ਕਰ ਸਕਦੇ ਤਾਂ ਮਾਸਕ ਪਹਿਨੋ। ਮਾਸਕ ਨੂੰ ਤੁਸੀਂ ਪਸੰਦ ਕਰੋ ਜਾਂ ਨਾ ਪਰ ਇਸਦਾ ਅਸਰ ਤਾਂ ਹੁੰਦਾ ਹੈ।"

  19. ਕੋਰੋਨਾਵਾਇਰਸ ਨਾਲ ਜੁੜੀਆਂ ਤਾਜ਼ਾ ਅਪਡੇਟਸ

    • ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਲਾਗ ਦੇ 1 ਕਰੋੜ 48 ਲੱਖ 93 ਹਜ਼ਾਰ 706 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6 ਲੱਖ 15 ਹਜ਼ਾਰ 364 ਹੋ ਗਿਆ ਹੈ।
    • ਕੋਰੋਨਾ ਮਾਮਲਿਆਂ ਵਿੱਚ ਸਭ ਤੋਂ ਜ਼ਿਆਦਾ ਅਸਰ ਅਮਰੀਕਾ ਉੱਤੇ ਹੈ। ਇੱਥੇ ਲਾਗ ਦੇ ਕੁੱਲ ਮਾਮਲੇ 38,97,429 ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 1 ਲੱਖ 41 ਹਜ਼ਾਰ 969 ਹੋ ਗਿਆ ਹੈ।
    • ਦੁਨੀਆਂ ਵਿੱਚ ਤੀਜੇ ਨੰਬਰ ਤੇ ਭਾਰਤ ਹੈ, ਜਿੱਥੇ ਕੋਵਿਡ-19 ਦੇ ਮਾਮਲਿਆਂ ਦਾ ਅੰਕੜਾ 11 ਲੱਖ 55 ਹਜ਼ਾਰ 354 ਹੋ ਗਿਆ ਹੈ ਅਤੇ ਮੌਤਾਂ ਦੀ ਗਿਣਤੀ 28,084 ਹੋ ਗਈ ਹੈ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ 10,510 ਕੇਸ ਦਰਜ ਕੀਤੇ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 262 ਹੋ ਗਈ ਹੈ। 7118 ਲੋਕ ਠੀਕ ਵੀ ਹੋ ਗਏ ਹਨ।
    • ਭਾਰਤ ਦੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਮਾਸਕ ਨਾਲ ਜੁੜੀ ਇੱਕ ਸਲਾਹ ਜਾਰੀ ਕਰਦਿਆਂ ਲਿਖਿਆ ਹੈ ਕਿ ਵਾਲਵ ਲੱਗਿਆ N95 ਮਾਸਕ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਦੇ ਯੋਗ ਨਹੀਂ ਹੈ।
    • ਵਿਸ਼ਵ ਸਿਹਤ ਸੰਗਠਨ ਨੇ ਅਫ਼ਰੀਕਾ ਵਿੱਚ ਕੋਰੋਨਾਵਾਇਰਸ ਫੈਲਣ ਬਾਰੇ ਚੇਤਾਵਨੀ ਜਾਰੀ ਕੀਤੀ ਹੈ। WHO ਮੁਤਾਬਕ ਇਹ ਸੰਭਵ ਹੈ ਕਿ ਕੋਰੋਨਾਵਾਇਰਸ ਦੇ ਮਾਮਲੇ ਵਿੱਚ ਅਫ਼ਰੀਕਾ ਮੌਜੂਦਾ ਅੰਕੜਿਆਂ ਅਨੁਸਾਰ ਜਿਸ ਸਥਿਤੀ 'ਚ ਹੈ, ਆਉਣ ਵਾਲੇ ਦਿਨਾਂ ਵਿੱਚ ਇੱਥੇ ਹਾਲਾਤ ਇਸ ਨਾਲੋਂ ਵੀ ਮਾੜੀ ਹੋ ਸਕਦੀ ਹੈ
    • ਔਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀ ਗਈ ਕੋਰੋਨਾਵਾਇਰਸ ਵੈਕਸੀਨ ਦੇ ਨਤੀਜੇ ਸੁਰੱਖਿਅਤ ਆਉਣ ਤੋਂ ਬਾਅਦ ਹੁਣ ਭਾਰਤ ਵਿੱਚ ਵੀ ਔਕਸਫਰੋਡ ਵੈਕਸੀਨ ਦਾ ਟ੍ਰਾਇਲ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਰ ਪੂਨਾਵਾਲਾ ਨੇ ਔਕਸਫੋਰਡ ਯੂਨੀਵਰਸਿਟੀ ਨੂੰ ਵੈਕਸੀਨ 'ਤੇ ਮਿਲੀ ਕਾਮਯਾਬੀ ਬਾਰੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਭਾਰਤ ਵਿੱਚ ਵੀ ਵੈਕਸੀਨ ਦਾ ਫੇਜ਼-3 ਟ੍ਰਾਇਲ ਜਲਦੀ ਸ਼ੁਰੂ ਹੋ ਜਾਵੇਗਾ। ਪੂਨਾਵਾਲਾ ਨੇ ਕਿਹਾ ਕਿ ਲਾਈਸੈਂਸ ਮਿਲਦਿਆਂ ਹੀ ਇਸ ਤੇ ਕੰਮ ਸ਼ੁਰੂ ਕੀਤਾ ਜਾਵੇਗਾ।
    • ਆਸਟਰੇਲੀਆ ਵਿੱਚ ਵੱਡੀਆਂ ਮਾਰਕੀਟਸ ਅਤੇ ਬੈਂਕਾਂ ਸਣੇ ਹੋਰ ਕਾਰੋਬਾਰੀ ਅਦਾਰਿਆਂ ਵਿੱਚ ਮਾਸਕ ਲਾਜ਼ਮੀ ਕੀਤਾ ਗਿਆ
  20. ਕੋਰੋਨਾਵਾਇਰਸ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਪੰਜਾਬ ਸਣੇ ਭਾਰਤ ਅਤੇ ਦੁਨੀਆਂ ਦੀਆਂ ਅਹਿਮ ਖ਼ਬਰਾਂ ਤੁਹਾਨੂੰ ਬੀਬੀਸੀ ਪੰਜਾਬੀ ਦੇ ਇਸ LIVE ਪੇਜ ਉੱਤੇ ਮਿਲਣਗੀਆਂ। ਇਸ ਦੇ ਨਾਲ ਹੀ ਤੁਸੀਂ ਜਾਣਕਾਰੀ ਭਰਪੂਰ ਵੀਡੀਓਜ਼ ਵੀ ਦੇਖ ਸਕਦੇ ਹੋ। ਤੁਸੀਂ 21 ਜੁਲਾਈ (ਮੰਗਲਵਾਰ) ਦੀਆਂ ਅਪਡੇਟਸ ਲਈ ਇੱਥੇ ਕਲਿੱਕ ਕਰ ਸਕਦੇ ਹੋ।