ਅੱਜ ਦਾ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ ਜੇਕਰ 12 ਜੁਲਾਈ ਦਿਨ ਐਤਵਾਰ ਦੀਆਂ ਅਪਡੇਟਸ ਲੈਣਾ ਚਾਹੁੰਦੇ ਹੋ ਤਾ ਇਸ ਲਿੰਕ ਉੱਤੇ ਆ ਸਕਦੇ ਹੋ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ
ਕੋਰੋਨਾਵਾਇਰਸ ਅਪਡੇਟ: ਭਾਰਤ ਵਿੱਚ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਨਵੀਂ ਦਵਾਈ ਨੂੰ ਮਿਲੀ ਪ੍ਰਵਾਨਗੀ
ਭਾਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਕੇਸ 8 ਲੱਖ ਤੋਂ ਪਾਰ ਹੋਏ। ਪੂਰੀ ਦੁਨੀਆਂ ਵਿੱਚ 5.59 ਲੱਖ ਤੋਂ ਵੱਧ ਮੌਤਾਂ
ਲਾਈਵ ਕਵਰੇਜ
ਕੋਰੋਨਾਵਾਇਰਸ: ਦੁਨੀਆਂ ਭਰ ਵਿੱਚ ਕੀ ਹੋਇਆ
- ਵਿਸਵ ਸਿਹਤ ਸੰਗਠ ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਡਾਕਟਰ ਮਾਈਕ ਰਿਆਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਨਵੇਂ ਕੋਰੋਨਾਵਾਇਰਸ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕੇਗਾ ਅਜਿਹਾ ਲਗਦਾ ਨਹੀਂ ਹੈ
- ਕੋਰੋਨਾ ਮਹਾਂਮਾਰੀ ਕਾਰਨ ਅਮੀਰਾਤ ਏਅਰਲਾਈਨਜ਼ ਵਿੱਚ 9,000 ਲੋਕਾਂ ਦੀ ਜਾ ਸਕਦੀ ਹੈ ਨੌਕਰੀ
- ਭਾਰਤ ਦੇ ਡਰਗ ਕੰਟਰੋਲਰ ਸੰਸਥਾ ਸੀਡੀਐੱਸਸੀਓ ਨੇ ਚਮੜੀ ਦੀ ਬਿਮਾਰੀ ਸੋਰਾਇਸਸ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਆਇਲਾਇਜ਼ੋਮੇਵ ਨੂੰ ਗੰਭੀਰ ਕੋਰੋਨਾ ਮਰੀਜ਼ਾਂ ਲਈ ਵਰਤਣ ਦੀ ਆਗਿਆ ਦੇ ਦਿੱਤੀ ਹੈ
- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਾਣਕਾਰੀ ਦਿੱਤੀ ਹੈ ਕਿ ਸੂਬਾ ਸਰਕਾਰ ਨੇ ਆਪਣੇ ਅਧੀਨ ਆਉਂਦੀਆਂ ਸਾਰੀਆਂ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇ ਨਜ਼ਰ ਰੱਦ ਕਰ ਦਿੱਤੀਆਂ ਹਨ
- ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਸ਼ੀਕਾਂਤ ਦਾਸ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਲੰਘੇ 100 ਸਾਲਾਂ ਵਿੱਚ ਸਾਹਮਣੇ ਆਉਣ ਵਾਲਾ ਸਭ ਤੋਂ ਵੱਡਾ ਆਰਥਿਕ ਅਤੇ ਸਿਹਤ ਸੰਕਟ ਹੈ
ਕੋਰੋਨਾ ਮਹਾਂਮਾਰੀ ਕਾਰਨ ਅਮੀਰਾਤ ਏਅਰਲਾਈਨਜ਼ ਵਿੱਚ 9,000 ਲੋਕਾਂ ਦੀ ਜਾ ਸਕਦੀ ਹੈ ਨੌਕਰੀ
ਜੋਨਾਥਨ ਜੋਸਫ਼, ਬਿਜ਼ਨਸ ਰਿਪੋਰਟਰ, ਬੀਬੀਸੀ ਨਿਊਜ਼
ਅਮੀਰਾਤ ਏਅਰਲਾਈਨਜ਼ ਦੇ ਪ੍ਰਧਾਨ ਸਰ ਟਿਮ ਕਲਾਰਕ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਸੰਕਟ ਕਾਰਨ ਅਮੀਰਾਤ ਏਅਰਲਾਈਨਜ਼ ਆਉਣ ਵਾਲੇ ਦਿਨਾਂ ਵਿੱਚ ਘੱਟੋ ਘੱਟ 9000 ਨੌਕਰੀਆਂ ਵਿੱਚ ਕਟੌਤੀ ਕਰਨ ਜਾ ਰਹੀ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਦੁਨੀਆਂ ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਏਅਰਲਾਈਨ ਨੇ ਦੱਸਿਆ ਕਿ ਕਿੰਨੇ ਲੋਕਾਂ ਨੂੰ ਬਰਖ਼ਾਸਤ ਕੀਤਾ ਜਾ ਰਿਹਾ ਹੈ। ਇਸ ਸੰਕਟ ਦੇ ਸਾਹਮਣੇ ਆਉਣ ਤੋਂ ਪਹਿਲਾਂ, 60 ਹਜ਼ਾਰ ਲੋਕ ਅਮੀਰਾਤ ਏਅਰਲਾਈਨਜ਼ ਵਿੱਚ ਕੰਮ ਕਰਦੇ ਸਨ।
ਸਰ ਟਿਮ ਕਲਾਰਕ ਨੇ ਕਿਹਾ, "ਏਅਰਲਾਈਨਾਂ ਨੇ ਆਪਣੇ ਦਸ ਪ੍ਰਤੀਸ਼ਤ ਕਰਮਚਾਰੀ ਪਹਿਲਾਂ ਹੀ ਕੱਢ ਦਿੱਤੇ ਹਨ। ਪਰ ਸਾਨੂੰ ਆਪਣੇ ਕੁਝ ਹੋਰ ਕਰਮਚਾਰੀਆਂ ਨੂੰ ਕੱਢਣਾ ਪੈ ਸਕਦਾ ਹੈ, ਸ਼ਾਇਦ ਕੁੱਲ ਦਾ 15 ਪ੍ਰਤੀਸ਼ਤ."

ਤਸਵੀਰ ਸਰੋਤ, Getty Images
Coronavirus Round-Up: ਕੋਰੋਨਾਵਾਇਰਸ ਦੇ ਮੁਕੰਮਲ ਖ਼ਾਤਮੇ 'ਤੇ WHO ਨੂੰ ਸ਼ੱਕ ਕਿਉਂ?
ਕੋਰੋਨਾਵਾਇਰਸ ਦਾ ਮੁਕੰਮਲ ਖ਼ਾਤਮਾ ਹੋਵੇਗਾ ਜਾਂ ਨਹੀਂ? ਅਮਰੀਕਾ 'ਚ ਲਗਾਤਾਰ ਵੱਧਦੇ ਮਾਮਲੇ ਕੀ ਲੌਕਡਾਊਨ ਖੋਲ੍ਹਣ 'ਚ ਵਰਤੀ ਗਈ ਜਲਦਬਾਜ਼ੀ ਦਾ ਨਤੀਜਾ ਹੈ? ਭਾਰਤ 'ਚ ਲਾਗ ਦੀ ਗਿਣਤੀ ਹੋਈ 8 ਲੱਖ ਦੇ ਪਾਰ, ਹੁਣ ਕੀ ਕਰੇਗੀ ਸਰਕਾਰ?
ਜਾਣੋਂ ਅੱਜ ਦੇ ਕੋਰੋਨਾਵਾਇਰਸ ਰਾਊਂਡ-ਅਪ ‘ਚ
ਵੀਡੀਓ ਕੈਪਸ਼ਨ, Coronavirus Round-Up: ਕੋਰੋਨਾਵਾਇਰਸ ਦੇ ਮੁਕੰਮਲ ਖ਼ਾਤਮੇ ‘ਤੇ WHO ਨੂੰ ਸ਼ੱਕ ਕਿਉਂ? ਪੀਐਮ ਮੋਦੀ ਨੇ ਕੋਵਿਡ -19 ਨੂੰ ਲੈ ਕੇ ਹੋਈ ਬੈਠਕ ‘ਚ ਕੇਂਦਰ-ਦਿੱਲੀ ਸਰਕਾਰ ਦੀ ਪ੍ਰਸ਼ੰਸਾ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਬਾਰੇ ਇੱਕ ਮੀਟਿੰਗ ਵਿੱਚ ਦਿੱਲੀ ‘ਚ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਕੇਂਦਰ, ਦਿੱਲੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਦੂਜੇ ਰਾਜਾਂ ਦੁਆਰਾ ਵੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਨਿਰਦੇਸ਼ ਦਿੱਤਾ ਕਿ ਕੋਰੋਨਾਵਾਇਰਸ ਦੀ ਅਸਲ ਸਮੇਂ ਦੀ ਨਿਗਰਾਨੀ ਦੇਸ਼ ਵਿੱਚ ਰਾਸ਼ਟਰੀ ਪੱਧਰ 'ਤੇ ਕੀਤੀ ਜਾਣੀ ਚਾਹੀਦੀ ਹੈ ਅਤੇ ਸਾਰੇ ਪ੍ਰਭਾਵਿਤ ਰਾਜਾਂ ਨੂੰ ਸਲਾਹ ਦਿੱਤੀ ਜਾਣੀ ਚਾਹੀਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾ: ਹਰਸ਼ਵਰਧਨ, ਨੀਤੀ ਆਯੋਗ ਦੇ ਮੈਂਬਰ, ਕੈਬਨਿਟ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਬੈਠਕ ਵਿੱਚ ਮੌਜੂਦ ਸਨ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਦੇ ਦੌਰ 'ਚ ਡਿਊਟੀ ਨਿਭਾਉਂਦੀ ਇਹ ਗਰਭਵਤੀ ਡਾਕਟਰ
ਗਰਭਵਤੀ ਡਾਕਟਰ ਲਈ ਕੋਰੋਨਾਵਾਇਰਸ ਦੇ ਦੌਰ ਵਿੱਚ ਡਿਊਟੀ ਨਿਭਾਉਣਾ ਕਿੰਨਾ ਚੁਣੌਤੀ ਭਰਿਆ? ਚੰਡੀਗੜ੍ਹ ਦੇ ਜੀਐਮਸੀਐਚ-32 ਦੀ ਗਾਇਨੀਕੋਲੋਜਿਸਟ ਨੇ ਸਾਂਝਾ ਕੀਤਾ ਤਜਰਬਾ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦੇ ਦੌਰ 'ਚ ਡਿਊਟੀ ਨਿਭਾਉਂਦੀ ਗਰਭਵਤੀ ਡਾਕਟਰ ਨੇ ਸਾਂਝਾ ਕੀਤਾ ਤਜਰਬਾ ਭਾਰਤ ਵਿੱਚ ਕੋਰੋਨਾ ਲਈ ਇਸ ਦਵਾਈ ਨੂੰ ਮਿਲੀ ਪ੍ਰਵਾਨਗੀ
ਭਾਰਤ ਦੇ ਡਰਗ ਕੰਟਰੋਲਰ ਸੰਸਥਾ ਸੀਡੀਐੱਸਸੀਓ ਨੇ ਚਮੜੀ ਦੀ ਬਿਮਾਰੀ ਸੋਰਾਇਸਸ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਆਇਲਾਇਜ਼ੋਮੇਵ ਨੂੰ ਗੰਭੀਰ ਕੋਰੋਨਾ ਮਰੀਜ਼ਾਂ ਲਈ ਵਰਤਣ ਦੀ ਆਗਿਆ ਦੇ ਦਿੱਤੀ ਹੈ।
ਖ਼ਬਰ ਏਜੰਸੀ ਪੀਟੀਆਈ ਮੁੁਤਾਬਕ, ਇਹ ਆਗਿਆ ਦਿੰਦੇ ਸਮੇਂ ਕਿਹਾ ਗਿਆ ਹੈ ਕਿ ਇਸ ਦੀ ਵਰਤੋਂ ਸਿਰਫ਼ ਐਮਰਜੈਂਸੀ ਵਿੱਚ ਹੀ ਕੀਤੀ ਜਾ ਸਕਦੀ ਹੈ। ਵਰਤੋਂ ਤੋਂ ਪਹਿਲਾਂ ਮਰੀਜ਼ ਦੀ ਲਿਖਤੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ।
ਸੰਸਥਾ ਦੇ ਇੱਕ ਅਧਿਕਾਰੀ ਨੇ ਕਿਹਾ ਹੈ,“ਭਾਰਤ ਵਿੱਚ ਕੋਵਿਡ-19 ਮਰੀਜ਼ਾਂ ਉੱਪਰ ਇਸ ਦਵਾਈ ਦਾ ਕਲੀਨੀਕਿਲ ਟਰਾਇਲ ਕੀਤਾ ਗਿਆ ਹੈ। ਏਮਜ਼ ਦੇ ਪਲਮਨੌਲੋਜਿਸਟ, ਫਾਰਮਕੌਲੋਜਿਸਟ, ਮੈਡੀਸਨ ਮਾਹਰਾਂ ਸਮੇਥ ਕਈ ਹੋਰ ਮਾਹਰਾਂ ਦੀ ਇੱਕ ਕਮੇਟੀ ਨੇ ਇਸ ਦਵਾਈ ਨੂੰ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰ ਰਹੇ ਕੋਵਿਡ-19 ਦੇ ਮਰੀਜ਼ਾਂ ਵਿੱਚ ਸਾਯਟੋਕਾਈਨ ਰਿਲੀਜ਼ ਸਿੰਡਰੌਮ ਦੇ ਇਲਾਜ ਲਈ ਢੁਕਵਾਂ ਪਾਇਆ। ਇਸ ਤੋਂ ਬਾਅਦ ਹੀ ਦਵਾਈ ਨੂੰ ਪ੍ਰਵਾਨਗੀ ਦਿੱਤੀ ਗਈ ਹੈ।”

ਤਸਵੀਰ ਸਰੋਤ, Reuters
ਜਪਾਨੀਆਂ ਦੇ ਖਾਣੇ 'ਚ ਅਜਿਹਾ ਕੀ ਹੈ ਜੋ ਉਹ ਲੰਬੀ ਉਮਰ ਜਿਉਂਦੇ ਹਨ
ਜਪਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਦੁਨੀਆਂ ਦੇ ਸਭ ਤੋਂ ਵੱਧ ਸੌ ਸਾਲ ਦੀ ਉਮਰ ਪੂਰੀ ਕਰਨ ਵਾਲੇ ਲੋਕ ਹਨ। ਇੱਥੇ 1 ਲੱਖ ਦੀ ਆਬਾਦੀ 'ਤੇ 48 ਲੋਕ ਅਜਿਹੇ ਹਨ ਜਿੰਨ੍ਹਾਂ ਨੇ 100 ਦਾ ਅੰਕੜਾ ਪੂਰਾ ਕੀਤਾ ਹੈ।
ਦੁਨੀਆ 'ਚ ਇਸ ਅੰਕੜੇ ਦੇ ਨੇੜੇ-ਤੇੜੇ ਕੋਈ ਹੋਰ ਦੂਜਾ ਦੇਸ਼ ਨਹੀਂ ਹੈ।
ਅਜਿਹੇ ਅੰਕੜੇ ਸਾਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ ਕਿ ਇਸ ਪਿੱਛੇ ਕੀ ਰਾਜ਼ ਹੈ? ਉਨ੍ਹਾਂ ਕੋਲ ਅਜਿਹਾ ਕੀ ਹੈ ਜਿਸ ਤੋਂ ਅਸੀਂ ਵਾਂਝੇ ਹਾਂ?
ਕੀ ਉਨ੍ਹਾਂ ਦੀ ਲੰਬੀ ਉਮਰ ਦਾ ਭੇਤ ਉਨ੍ਹਾਂ ਦਾ ਖਾਣ-ਪੀਣ ਹੈ?

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਅਜਿਹੇ ਖਾਣੇ ਦਾ ਫਾਇਦਾ ਇਹ ਹੈ ਕਿ ਬੈਡ ਕੌਲੇਸਟ੍ਰੋਲ, ਭਾਰ ਵਧਣਾ ਅਤੇ ਬਲੱਡ ਪ੍ਰੈਸ਼ਰ ਤੋਂ ਰਾਹਤ ਮਿਲ ਸਕਦੀ ਹੈ ਦਿੱਲੀ ਸਰਕਾਰ ਵੱਲੋਂ ਯੂਨੀਵਰਸਿਟੀ ਪ੍ਰੀਖਿਆਵਾਂ ਰੱਦ, ਕੇਂਦਰ ਨੂੰ ਵੀ ਅਪੀਲ
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਾਣਕਾਰੀ ਦਿੱਤੀ ਹੈ ਕਿ ਸੂਬਾ ਸਰਕਾਰ ਨੇ ਆਪਣੇ ਅਧੀਨ ਆਉਂਦੀਆਂ ਸਾਰੀਆਂ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇ ਨਜ਼ਰ ਰੱਦ ਕਰ ਦਿੱਤੀਆਂ ਹਨ।
ਰੱਦ ਕੀਤੀਆਂ ਪ੍ਰੀਖਿਆਵਾਂ ਵਿੱਚ ਆਖ਼ਰੀ ਸਾਲ ਦੀਆਂ ਪ੍ਰਖਿਆਵਾਂ ਵੀ ਸ਼ਾਮਲ ਹਨ।
ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵੱਲੋਂ ਨਿਰਧਾਰਿਤ ਮੁਲਾਂਕਣ ਮਾਪਦੰਡਾਂ ਮੁਤਾਬਕ ਡਿਗਰੀਆਂ ਦਿੱਤੀਆਂ ਜਾਣਗੀਆਂ।
ਦਿੱਲੀ ਦੇ ਮੁੱਖ ਮੰਤਰੀ ਕੇਂਦਰੀ ਸੂਬੇ ਵਿੱਚ ਪੈਂਦੀਆਂ ਕੇਂਦਰੀ ਅਖ਼ਤਿਆਰ ਵਾਲੀਆਂ ਯੂਨੀਵਰਸਿਟੀਆਂ ਬਾਬਤ ਵੀ ਅਜਿਹਾ ਹੀ ਫੈਸਲਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।
ਪੰਜਾਬ ਅਤੇ ਮਹਾਰਾਸ਼ਟਰ ਸਰਕਾਰਾਂ ਵੀ ਇਸੇ ਤਰ੍ਹਾਂ ਦੀ ਅਪੀਲ ਕਰ ਚੁੱਕਿਆਂ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ 100 ਸਾਲਾਂ ਦਾ ਸਭ ਤੋਂ ਵੱਡਾ ਆਰਥਿਕ ਸੰਕਟ- RBI ਗਵਰਨਰ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਸ਼ੀਕਾਂਤ ਦਾਸ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਲੰਘੇ 100 ਸਾਲਾਂ ਵਿੱਚ ਸਾਹਮਣੇ ਆਉਣ ਵਾਲਾ ਸਭ ਤੋਂ ਵੱਡਾ ਆਰਥਿਕ ਅਤੇ ਸਿਹਤ ਸੰਕਟ ਹੈ ਜੋ ਉਤਪਾਦਨ, ਰੋਜ਼ਗਾਰ ਅਤੇ ਲੋਕਾਂ ਦੀ ਸਿਹਤ ਉੱਪਰ ਬੁਨਿਆਦੀ ਅਤੇ ਨਾਂਹਮੁਖੀ ਅਸਰ ਪਾਵੇਗਾ।
ਉਨ੍ਹਾਂ ਨੇ ਇਹ ਗੱਲ ਸੱਤਵੀਂ ਐੱਸਬੀਆਈ ਬੈਂਕਿੰਗ ਅਤੇ ਇਕਨਾਮਿਕ ਕਾਨਕਲੇਵ ਵਿੱਚ ਆਪਣੇ ਕੀ ਨੋਟ ਅਡਰੈਸ ਵਿੱਚ ਕਹੀ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਨੇ ਮੌਜੂਦਾ ਵਿਸ਼ਵੀ ਤੰਤਰ, ਵਿਸ਼ਵੀ ਪੂਰਤੀ ਤੰਤਰ, ਲੇਬਰ ਅਤੇ ਪੂੰਜੀ ਦੇ ਵਹਾਅ ਉੱਪਰ ਅਸਰ ਪਾਇਆ ਹੈ। ਇਹ ਮਹਾਮਾਰੀ ਸਾਡੇ ਆਰਥਿਕ ਅਤੇ ਵਿੱਤੀ ਢਾਂਚੇ ਦੀ ਮਜ਼ਬੂਤੀ ਅਤੇ ਸਹਿਣ ਸ਼ਕਤੀ ਦੀ ਸ਼ਾਇਦ ਸਭ ਤੋਂ ਵੱਡੀ ਪ੍ਰੀਖਿਆ ਹੋਵੇਗੀ।
'ਲੋਕਾਂ ਨੂੰ ਪਿਆਰ ਕਰਨੋ ਤਾਂ ਏਡਜ਼ ਨਹੀਂ ਰੋਕ ਸਕਿਆ, ਕੋਰੋਨਾ ਕੀ ਚੀਜ਼ ਹੈ'
ਕਹਿੰਦੇ ਹਨ, ਪ੍ਰੇਮ ਕਿਸੇ ਵੀ ਵਾਇਰਸ ਤੋਂ ਵੱਡਾ ਹੁੰਦਾ ਹੈ। ਉਹ ਕੋਵਿਡ ਮਹਾਮਾਰੀ ਨੂੰ ਵੀ ਹਰਾ ਦੇਵੇਗਾ ਅਤੇ ਜ਼ਿੰਦਾ ਰਹੇਗਾ। ਇਹੀ ਹੈ ਮੁਹੱਬਤ ਦਾ ਭਵਿੱਖ।

ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ
ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ? ਅਮਰੀਕਾ ਵਿੱਚ ਤਾਂ ਲੋਕਾਂ ਨੂੰ ਕੋਰੋਨਾ ਦੀ ਫਿਕਰ ਹੀ ਨਹੀਂ, ਮੈਨੂੰ ਇੱਥੇ ਹੀ ਰਹਿਣ ਦਿਓ- ਕੇਰਲ ਵਿੱਚ ਅਮਰੀਕੀ ਨਾਗਰਿਕ
ਜੌਹਨੀ ਪੌਲ ਪਿਛਲੇ ਪੰਜ ਮਹੀਨਿਆਂ ਤੋਂ ਭਾਰਤ ਦੇ ਕੇਰਲਾ ਵਿੱਚ ਰਹਿ ਰਹੇ ਹਨ। ਉਹ ਇੱਥੇ ਇੱਕ ਸੈਲਾਨੀ ਵਜੋਂ ਆਏ ਸਨ ਪਰ ਕੋਰੋਨਾਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਇੱਥੇ ਹੀ ਫਸ ਗਏ।
ਹੁਣ ਉਨ੍ਹਾਂ ਨੇ ਕੇਰਲ ਹਾਈ ਕੋਰਟ ਵਿੱਚ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਕੇਰਲ ਵਿੱਚ ਹੀ 180 ਦਿਨ ਹੋਰ ਰਹਿਣ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਵੀਜ਼ਾ ਬਿਜ਼ਨਸ ਵੀਜ਼ੇ ਵਿੱਚ ਬਦਲ ਦਿੱਤਾ ਜਾਵੇ ਤਾਂ ਤੋ ਉਹ ਇੱਥੇ ਇੱਕ ਟਰੈਵਲ ਕੰਪਨੀ ਸ਼ੁਰੂ ਕਰ ਸਕਣ।
ਉਨ੍ਹਾਂ ਨੇ ਖ਼ਬਰ ਏਜੰਸੀ ਏਐੱਨਆਈ ਨੁੰ ਦੱਸਿਆ ਕਿ ਕਾਸ਼ “ਮੇਰਾ ਪਰਿਵਾਰ ਵੀ ਇੱਥੇ ਆ ਸਕਦਾ। ਜੋ ਕੁਝ ਇੱਥੇ ਹੋ ਰਿਹਾ ਹੈ ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹਾਂ। ਅਮਰੀਕਾ ਵਿੱਚ ਤਾਂ ਲੋਕ ਕੋਵਿਡ-19 ਦੀ ਫਿਕਰ ਹੀ ਨਹੀਂ ਕਰਦੇ।”
ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਕਰ ਕੇ ਅਮਰੀਕਾ ਵਿੱਚ ਅਫ਼ਰਾ-ਤਫ਼ਰੀ ਫ਼ੈਲੀ ਹੋਈ ਹੈ ਅਤੇ ਸਰਕਾਰ ਵੀ ਭਾਰਤ ਸਰਕਾਰ ਵਾਂਗ ਧਿਆਨ ਨਹੀਂ ਰੱਖ ਰਹੀ ਹੈ।”
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਭਾਰਤ ਵਿੱਚ ਕੋਰੋਨਾ ਦੇ ਹਾਲਾਤ ’ਤੇ ਇੱਕ ਨਜ਼ਰ

ਕੋਰੋਨਾਵਾਇਰਸ ਅਤੇ ਪਿਆਰ ਦਾ ਭਵਿੱਖ: 'ਲੋਕਾਂ ਨੂੰ ਪਿਆਰ ਕਰਨੋ ਤਾਂ ਏਡਜ਼ ਨਹੀਂ ਰੋਕ ਸਕਿਆ, ਕੋਰੋਨਾਵਾਇਰਸ ਕੀ ਕਰੇਗਾ'
ਕਹਿੰਦੇ ਹਨ, ਪ੍ਰੇਮ ਕਿਸੇ ਵੀ ਵਾਇਰਸ ਤੋਂ ਵੱਡਾ ਹੁੰਦਾ ਹੈ। ਉਹ ਕੋਵਿਡ ਮਹਾਮਾਰੀ ਨੂੰ ਵੀ ਹਰਾ ਦੇਵੇਗਾ ਅਤੇ ਜ਼ਿੰਦਾ ਰਹੇਗਾ। ਇਹੀ ਹੈ ਮੁਹੱਬਤ ਦਾ ਭਵਿੱਖ।
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਭਵਿੱਖ ਵਿੱਚ ਕੁਝ ਇਸ ਤਰ੍ਹਾਂ ਦਾ ਹੋਵੇਗਾ ਪਿਆਰ ਕੋਰੋਨਾਵਾਇਰਸ ਦਾ ਮੁਕੰਮਲ ਖ਼ਾਤਮਾ ਮੁਸ਼ਕਲ-WHO
ਵਿਸਵ ਸਿਹਤ ਸੰਗਠ ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਡਾਕਟਰ ਮਾਈਕ ਰਿਆਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਨਵੇਂ ਕੋਰੋਨਾਵਾਇਰਸ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕੇਗਾ ਅਜਿਹਾ ਲਗਦਾ ਨਹੀਂ ਹੈ।
ਜਿਨੇਵਾ ਵਿੱਚ ਆਨਲਾਈਨ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨੇ ਕਿਹਾ,“ਹਾਲੇ ਜੋ ਸਥਿਤੀ ਨਜ਼ਰ ਆ ਰਹੀ ਹੈ ਉਸ ਵਿੱਚ ਅਜਿਹਾ ਨਹੀਂ ਲਗਦਾ ਕਿ ਇਸ ਵਾਇਰਸ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇਗਾ।”
ਉਨ੍ਹਾਂ ਨੇ ਕਿਹਾ,“ ਜਿਹੜੇ ਕਲਸਟਰਾਂ ਵਿੱਚ ਲਾਗ ਦੇ ਮਾਮਲੇ ਵਧੇਰੇ ਸਾਹਮਣੇ ਆ ਰਹੇ ਹਨ ਉੱਥੇ ਕੋਰੋਨਾਵਇਰਸ ਨੂੰ ਫੈਲਣ ਤੋਂ ਰੋਕ ਕੇ ਅਸੀਂ ਮਹਾਮਾਰੀ ਦੇ ਦੂਜੇ ਦੌਰ ਤੋਂ ਬਚ ਸਕਦੇ ਹਾਂ ਅਤੇ ਲੌਕਡਾਊਨ ਤੋਂ ਅੱਗ ਵਧ ਸਕਦੇ ਹਾਂ।”
ਏਡਜ਼ ਤੋ ਲਿਆ ਜਾ ਸਕਦਾ ਹੈ ਸਬਕ
ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸਾਨੂੰ ਏਡਜ਼ ਫੈਲਾਉਣ ਵਾਲੇ HIV ਤੋਂ ਸਬਕ ਲੈਣਾ ਚਾਹੀਦਾ ਹੈ।
ਸਾਲ 1980 ਵਿੱਚ ਜਦੋਂ ਇਹ ਸਾਹਮਣੇ ਆਇਆ ਸੀ ਤਾਂ ਇਹ ਬਹੁਤ ਜਾਨਲੇਵਾ ਸਮਝਿਆ ਜਾਂਦਾ ਸੀ ਪਰ ਹੁਣ ਇਸ ਨੂੰ ਦਵਾਈਆਂ ਨਾਲ ਸਾਂਭਿਆ ਜਾ ਸਕਦਾ ਹੈ।
ਹਾਲਾਂਕਿ ਇਸ ਦੀ ਵੀ ਹਾਲੇ ਤੱਕ ਕੋਈ ਦਵਾਈ ਨਹੀਂ ਹੈ। HIV ਨੂੰ ਵੀ ਸਰੀਰ ਆਪਣੀ ਤਾਕਤ ਨਾਲ ਖ਼ਤਮ ਨਹੀਂ ਕਰ ਸਕਦਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸ ਅੱਠ ਲੱਖ ਤੋਂ ਪਾਰ
ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸ ਅੱਠ ਲੱਖ ਤੋਂ ਪਾਰ ਹੋ ਗਏ ਹਨ। ਸ਼ੁੱਕਰਵਾਰ ਨੂੰ ਚੌਵੀ ਘੰਟਿਆਂ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ 27,114 ਕੇਸਾਂ ਦਾ ਦਰਜ ਕੀਤਾ ਗਿਆ।
ਹੁਣ ਭਾਰਤ ਵਿੱਚ ਕੋਰੋਨਾਵਾਇਰਸ ਦੇ ਪੌਜਿਟੀਵ ਕੇਸਾਂ ਦੀ ਗਿਣਤੀ 8,20,916 ਹੋ ਗਈ ਹੈ। ਜਿਸ ਵਿੱਚੋਂ 2,83,407 ਜਣਿਆਂ ਦੀ ਜਾਨ ਜਾ ਚੁੱਕੀ ਹੈ। 2,83,407 ਸਰਗਰਮ ਕੇਸ ਹਨ ਅਤੇ 5,15,386 ਵਿਅਕਤੀ ਠੀਕ ਵੀ ਹੋ ਚੁੱਕੇ ਹਨ।
ਭਾਰਤ ਵਿੱਚ ਮਹਾਰਾਸ਼ਟਰ, ਤਾਮਿਲਨਾਡੂ ਅਤੇ ਦਿੱਲੀ ਕੋਰੋਨਾਵਾਇਰਸ ਮਹਾਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬੇ ਹਨ।
ਭਾਰਤ ਵਿੱਚ ਟੈਸਟਿੰਗ
ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਨੇ ਦੱਸਿਆ ਹੈ ਕਿ ਲੰਘੀ ਦਸ ਜੁਲਾਈ ਤੱਕ ਭਾਰਤ ਵਿੱਚ ਕੋਰੋਨਾਵਾਇਰਸ ਦੇ 1.13 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।
ਸ਼ੁੱਕਰਵਾਰ ਨੂੰ ਭਾਰਤ ਵਿੱਚ 2.28 ਲੱਖ ਸੈਂਪਲਾਂ ਦੀ ਜਾਂਚ ਕੀਤੀ ਗਈ।
ਵਿਸ਼ਵ ਪੱਧਰ ’ਤੇ ਭਾਰਤ ਤੀਜਾ ਸਭ ਤੋਂ ਪ੍ਰਭਾਵਿਤ ਦੇਸ਼
ਜ਼ਿਕਰਯੋਗ ਹੈ ਕਿ ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਭਾਰਤ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕਾ (31,84,573 ਕੇਸ) ਅਤੇ ਬ੍ਰਾਜ਼ੀਲ (18,00,827) ਤੋਂ ਬਾਅਦ ਤੀਜੇ ਨੰਬਰ ’ਤੇ ਬਣਿਆ ਹੋਇਆ ਹੈ।
Skip X post, 1X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਸਮਾਜਿਕ ਫੈਲਾਅ ਨਹੀਂ- ਹਰਸ਼ ਵਰਧਨ
ਭਾਰਤ ਦੇ ਸਿਹਤ ਮੰਤਰੀ ਡਾ਼ ਹਰਸ਼ ਵਰਧਨ ਨੇ ਸ਼ੁੱਕਰਵਾਰ ਨੂੰ ਕਿਹਾ, “ਇੰਨਾ ਵੱਡਾ ਦੇਸ਼ ਹੋਣ ਦੇ ਬਾਵਜੂਦ ਅਸੀਂ ਕੋਵਿਡ-19 ਸਮਾਜਿਕ ਫੈਲਾਅ ਦੇ ਪੜਾਅ ’ਤੇ ਨਹੀਂ ਪਹੁੰਚੇ ਹਾਂ। ਹਾਲਾਂਕਿ ਕੁਝ ਥਾਵਾਂ ਹਨ ਜਿੱਥੇ ਕੁਝ ਜ਼ਿਆਦਾ ਫੈਲਾਅ ਹੋ ਸਕਦਾ ਹੈ।”
ਉਨ੍ਹਾਂ ਨੇ ਕਿਹਾ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 63% ਹੈ ਜਦਕਿ ਮੌਤ ਦਰ 2.72% ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ “ਕੇਸਾਂ ਦੀ ਗਿਣਤੀ ਦੀ ਪ੍ਰਵਾਹ ਨਹੀਂ ਹੈ। ਅਸੀਂ ਤਾਂ ਟੈਸਟ ਵਧਾ ਰਹੇ ਹਾਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਪਛਾਣ ਕਰ ਕੇ ਇਲਾਜ ਨਾਲ ਠੀਕ ਕੀਤੇ ਜਾ ਸਕਣ।”
Skip X post, 2X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਕੋਰੋਨਾਵਾਇਰਸ ਯੂਰਪ: ਯੂਪੀ, ਬਿਹਾਰ ਵਿੱਚ ਮੁੜ ਤੋਂ ਲੌਕਡਾਊਨ

ਤਸਵੀਰ ਸਰੋਤ, ANI
ਬਿਹਾਰ ਸਰਕਾਰ ਨੇ ਨਾਲੰਦਾ, ਵੈਸ਼ਾਲੀ, ਬੇਗੂਸਰਾਇ, ਜਸੂਈ ਅਤੇ ਗੋਪਾਲਗੰਜ ਵਿੱਚ ਸ਼ਨੀਵਾਰ ਤੋਂ ਪੂਰਣ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ।
Skip X post, 1X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਉੱਤਰ ਪ੍ਰਦੇਸ਼ ਵਿੱਚ ਕਰਫਿਊ ਜਾਰੀ
ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਤਿੰਨ ਦਿਨਾਂ ਦੇ ਕਰਫਿਊ ਦਾ ਐਲਾਨ ਕੀਤਾ ਹੈ ਜੋ ਕਿ ਬੀਤੀ ਸ਼ਾਮ ਦਸ ਵਜੇ ਤੋਂ ਸ਼ੁਰੂ ਹੋ ਚੁੱਕਿਆ ਹੈ।
ਖ਼ਬਰ ਏਜੰਸੀ ਏਐੱਨ ਮੁਤਾਬਕ ਕਰਫਿਊ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਦੇ ਰਸਤੇ ਤੋਂ ਉੱਤਰ ਪ੍ਰਦੇਸ਼ ਵਿੱਚ ਦਾਖ਼ਲ ਹੋਣ ਵਾਲਿਆਂ ਦੇ ਪਛਾਣ ਪੱਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਜਿਵੇਂ- ਵਾਰਾਣਸੀ, ਲਖਨਊ ਅਤੇ ਇਲਾਹਾਬਾਦ ਵਰਗੇ ਵੱਡੇੋ ਸ਼ਹਿਰਾਂ ਵਿੱਚ ਕਰਫਿਊ ਦਾ ਅਸਰ ਸਾਫ਼ ਦੇਖਿਆ ਜਾ ਸਕਦਾ ਹੈ।
Skip X post, 2X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਅੱਜ ਤੋਂ ਇੱਕ ਵਿਆਪਕ ਸਫ਼ਾਈ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।
Skip X post, 3X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਕੋਰੋਨਾਵਾਇਰਸ: ਕੀ ਭਾਰਤ ਦੁਨੀਆਂ ਦਾ ਅਗਲਾ ਹੌਟਸਪੌਟ ਹੈ, ਮਹਾਂਮਾਰੀ ਦੇ ਫੈਲਾਅ ਬਾਰੇ 5 ਨੁਕਤੇ

ਕੋਰੋਨਾ ਮਹਾਂਮਾਰੀ ਨੇ ਭਾਰਤ ਵਿੱਚ ਹੌਲੀ-ਹੌਲੀ ਪੈਰ ਪਸਾਰਨਾ ਸ਼ੁਰੂ ਕੀਤਾ ਸੀ ਪਰ ਹੁਣ ਕੇਸਾਂ ਦੇ ਮਾਮਲੇ ਵਿੱਚ ਤੀਜੇ ਨੰਬਰ 'ਤੇ ਆ ਗਿਆ ਹੈ।
ਅਮਰੀਕਾ ਅਤੇ ਬ੍ਰਜ਼ੀਲ ਤੋਂ ਬਾਅਦ ਜੇ ਕਿਸੇ ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਜੇ ਸਭ ਤੋਂ ਵੱਧ ਕਿਸੇ ਦੇਸ਼ ਵਿੱਚ ਕੇਸ ਹਨ ਤਾਂ ਉਹ ਹੈ, ਭਾਰਤ।
ਭਾਰਤ ਵਸੋਂ ਦੇ ਮਾਮਲੇ ਵਿੱਚ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਜਿੱਥੇ ਜ਼ਿਆਦਾਤਰ ਲੋਕ ਸ਼ਹਿਰਾਂ ਦੇ ਛੋਟੇ-ਛੋਟੇ ਘਰਾਂ ਵਿੱਚ ਰਹਿੰਦੇ ਹਨ। ਸ਼ਾਇਦ ਭਾਰਤ ਦਾ ਸ਼ੁਰੂ ਤੋਂ ਹੀ ਇਸ ਮਹਾਂਮਾਰੀ ਦਾ ਸਭ ਤੋਂ ਵੱਡਾ ਕੇਂਦਰ ਬਣਨਾ ਤੈਅ ਸੀ।
ਭਾਰਤ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਾਅ ਬਾਰੇ ਪੰਜ ਨੁਕਤੇ ਹਨ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ
ਕੋਰੋਨਾਵਾਇਰਸ : ਕੀ ਤੁਹਾਡੀਆਂ ਵੀ ਇਹ ਆਦਤਾਂ ਬਦਲ ਗਈਆਂ ਨੇ
ਕੋਰੋਨਾਵਾਇਰਸ ਕਾਰਨ ਕਾਰੋਬਾਰ ਬੰਦ ਪਏ ਹਨ, ਅੰਤਰਰਾਸ਼ਟਰੀ ਆਵਾਜਾਈ ਰੁਕੀ ਪਈ ਹੈ। ਕੰਪਨੀਆਂ ਖ਼ਾਸ ਤੌਰ 'ਤੇ ਆਈਟੀ ਸੈਕਟਰ ਲੋਕਾਂ ਨੂੰ ਘਰੋਂ ਹੀ ਕੰਮ ਦੀ ਸੁਵਿਧਾ ਦੇ ਰਹੀ ਹੈ।
ਇਸ ਨਾਲ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਆਵਾਜਾਈ, ਖਾਣ-ਪੀਣ, ਘੁੰਮਣ-ਫ਼ਿਰਨ, ਸਮਾਜਿਕ ਮੇਲ-ਜੋਲ ਅਤੇ ਕੰਮ ਕਾਜ ਸਬੰਧੀ ਵਿਵਹਾਰ ਅਤੇ ਆਦਤਾਂ 'ਚ ਵੀ ਬਦਲਾਅ ਆਉਣ ਦੀ ਸੰਭਾਵਨਾ ਹੈ। ਪੂਰੀ ਖ਼ਬਰ ਪੜ੍ਹੋ।

ਤਸਵੀਰ ਸਰੋਤ, Getty Images




