You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਚੀਨ ਵਿੱਚ ਫਿਰ ਮਾਮਲੇ ਆਉਣ ਮਗਰੋਂ ਲੌਕਡਾਊਨ ਦੀਆਂ ਪਾਬੰਦੀਆਂ ਹੋਈਆਂ ਸਖ਼ਤ

ਕੋਰੋਨਾਵਵਾਇਰਸ ਦਾ ਗਲੋਬਲ ਅੰਕੜਾਂ 78.45 ਲੱਖ ਹੈ ਜਦਕਿ ਮੌਤਾਂ ਦੀ ਗਿਣਤੀ 4,31,000 ਨੂੰ ਪਾਰ ਕਰ ਚੁੱਕੀ ਹੈ।

ਲਾਈਵ ਕਵਰੇਜ

  1. ਡਿਪਰੈਸ਼ਨ ਦੇ ਲੱਛਣ: ਤੁਹਾਨੂੰ ਕਦੋਂ ਆਪਣੀ ਮਾਨਸਿਕ ਸਿਹਤ ਦੀ ਫ਼ਿਕਰ ਕਰਨ ਦੀ ਲੋੜ ਹੈ

  2. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। 16 ਜੂਨ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ

  3. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

    ਚੀਨ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਲੌਕਡਾਊਨ ਦੀਆਂ ਪਾਬੰਦੀਆਂ ਨੂੰ ਸਖ਼ਤ ਕਰ ਦਿੱਤਾ ਗਿਆ ਹੈ।

    ਇੰਗਲੈਂਡ ਵਿੱਚ ਲੌਕਡਾਊਨ ਖੁੱਲ੍ਹਣ ਮਗਰੋਂ ਦੁਕਾਨਾਂ ਉੱਤੇ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਹਨ।

    ਫਰਾਂਸ ਵਿੱਚਯੂਰਪੀ ਯੂਨੀਅਨ ਦੇ ਦੇਸਾਂ ਵੱਲ ਯਾਤਰਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਰੈਸਟੌਰੈਂਟ ਵੀ ਖੋਲ੍ਹ ਦਿੱਤੇ ਗਏ ਹਨ।

    ਬਾਕੀ ਯੂਰਪੀ ਦੇਸ ਵੀ ਹੁਣ ਲੌਕਡਾਊਨ ਵਿੱਚ ਸਰਹੱਦੀ ਬੰਦਿਸ਼ਾਂ ਨੂੰ ਹਟਾਉਣ ਵੱਲ ਕੰਮ ਕਰ ਰਹੇ ਹਨ।

    ਅਰਵਿੰਦਰ ਕੇਜਰੀਵਾਲ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਵਿੱਚ ਮੁੜ ਤੋਂ ਲੌਕਡਾਊਨ ਨਹੀਂ ਲਗਾਇਆ ਜਾਵੇਗਾ।

    ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਲੋਕਾਂ ਦੀ ਜ਼ਿੰਦਗੀ ਤੇ ਰੋਜ਼ੀ-ਰੋਟੀ ਬਚਾਉਣ ਲਈ ਵਿੱਤੀ ਤੇ ਗੈਰ-ਵਿੱਤੀ ਮਦਦ ਮੰਗੀ ਹੈ।

    ਮੁੰਬਈ ਵਿੱਚ ਕਰੀਬ ਤਿੰਨ ਮਹੀਨਿਆਂ ਮਗਰੋਂ ਲੋਕਲ ਟਰੇਨਾਂ ਸ਼ੁਰੂ ਹੋਈਆਂ ਹਨ ਪਰ ਅਜੇ ਕੇਵਲ ਉਹ ਐਮਰਜੈਂਸੀ ਵਰਕਰਾਂ ਲਈ ਹੀ ਸ਼ੁਰੂ ਕੀਤੀਆਂ ਗਈਆਂ ਹਨ।

  4. ਆਸਟ੍ਰੀਆ ਵਿੱਚ ਮਾਸਕ ਲਗਾਉਣ ਲਈ ਢਿੱਲ ਦਿੱਤੀ ਗਈ

    ਆਸਟ੍ਰੀਆ ਵਿੱਚ ਹੁਣ ਦੁਕਾਨਾਂ ਵਿੱਚ ਮਾਸਕ ਲਗਾਉਣਾ ਜ਼ਰੂਰੀ ਨਹੀਂ ਹੋਵੇਗਾ। ਅਪ੍ਰੈਲ ਦੀ ਸ਼ੁਰੂਆਤ ਵਿੱਚ ਦੇਸ ਵਿੱਚ ਇੱਥੇ ਮਾਸਕ ਲਗਾਉਣਾ ਜ਼ਰੂਰੀ ਕਰ ਦਿੱਤਾ ਸੀ। ਪਰ ਲੋਕਾਂ ਨੂੰ ਜਨਤਕ ਟਰਾਂਸਪੋਰਟ ਤੇ ਟੈਕਸੀਆਂ ਵਿੱਚ ਮਾਸਕ ਪਾਉਣਾ ਪਵੇਗਾ।ਪਰ ਸਰਕਾਰ ਨੇ ਇਹ ਵੀ ਹਦਾਇਤ ਦਿੱਤੀ ਹੈ ਕਿ ਲੋਕਾਂ ਨੂੰ ਮਾਸਕ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈ ਤਾਂ ਜੋ ਭੀੜ ਵਾਲੇ ਇਲਾਕੇ ਵਿੱਚ ਪਹੁੰਚ ਕੇ ਉਸ ਨੂੰ ਪਾਇਆ ਜਾ ਸਕੇ।

  5. ਕੈਪਟਨ ਅਮਰਿੰਦਰ ਨੇ ਕਿਹਾ, ਕੋਰੋਨਾਵਾਇਰਸ ਦੇ ਕਾਲ 'ਚ ਕੇਂਦਰ ਦੀ ਵੱਡੀ ਮਦਦ ਦੀ ਲੋੜ

    ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਦੇ ਵਿੱਤੀ ਤੇ ਗੈਰ-ਵਿੱਤੀ ਮਦਦ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ 1947 ਤੋਂ ਬਾਅਦ ਪਹਿਲੀ ਵਾਰ ਅਜਿਹੇ ਹਾਲਾਤ ਬਣੇ ਹਨ ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਮਦਦ ਦੀ ਸਖ਼ਤ ਲੋੜ ਹੈ। ਇਸ ਦੇ ਨਾਲ ਹੀ ਇੰਗਲੈਂਡ ਵਿੱਚ ਲੌਕਡਾਊਨ ਖੁੱਲ੍ਹਣ ਮਗਰੋਂ ਦੁਕਾਨਾਂ ਉੱਤੇ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਚੀਨ ਵਿੱਚ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲੌਕਡਾਊਨ ਵਿੱਚ ਸਖ਼ਤੀ ਕੀਤੀ ਜਾ ਰਹੀ ਹੈ। ਰਿਪੋਰਟ - ਸੁਮਨਦੀਪ ਕੌਰ, ਐਡਿਟ - ਰਾਜਨ ਪਪਨੇਜਾ

  6. ਇੰਗਲੈਂਡ ਵਿੱਚ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਦੁਕਾਨਾਂ ਮੂਹਰੇ ਲੱਗੀਆਂ ਲੰਬੀਆਂ ਕਤਾਰਾਂ

    ਤਿੰਨ ਮਹੀਨਿਆਂ ਦੇ ਲੌਕਡਾਊਨ ਤੋਂ ਬਾਅਦ ਇੰਗਲੈਂਡ ਵਿੱਚ ਕੁਝ ਢਿੱਲ ਦਿੱਤੀ ਗਈ ਹੈ ਅਤੇ ਜਿਸ ਤੋਂ ਬਾਅਦ ਦੁਕਾਨਾਂ ਅੱਗੇ ਲੰਬੀਆਂ ਕਤਾਰਾਂ ਲੱਗੀਆਂ ਨਜ਼ਰ ਆਈਆਂ।

    ਲੰਡਨ ਵਿੱਚ ਪ੍ਰਾਈਮਾਰਕ ਦੀਆਂ ਦੁਕਾਨਾਂ ਦੇ ਬਾਹਰ ਲਾਈਨਾਂ ਦੇਖਣ ਨੂੰ ਮਿਲੀਆਂ ਅਤੇ ਬਰਮਿੰਘਮ ਵਿੱਚ ਇਨ੍ਹਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ ਵਜੇ ਦਾ ਹੈ।

    ਕੱਪੜਿਆਂ ਦੀਆਂ ਬਾਕੀ ਦੁਕਾਨਾਂ 23 ਮਾਰਚ ਤੱਕ ਬੰਦ ਹੋਣ ਕਰਕੇ ਇਸ ਨੇ ਆਨਲਾਈਨ ਸ਼ੌਪਿੰਗ ਮੁਹੱਈਆਂ ਨਹੀਂ ਕਰਵਾਈ ਹੈ ਅਤੇ ਲੋਕ ਸਿਰਫ਼ ਦੁਕਾਨ ਤੋਂ ਹੀ ਖਰੀਦਦਾਰੀ ਕਰ ਸਕਦੇ ਹਨ।

    ਇੰਗਲੈਂਡ ਵਿੱਚ ਸਾਰੀਆਂ ਦੁਕਾਨਾਂ ਨੂੰ ਖੁੱਲ੍ਹਣ ਆਗਿਆ ਹੈ, ਹਾਲਾਂਕਿ ਰਿਟੇਲਰਾਂ ਨੂੰ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣ ਕਰਨ ਦੀ ਹਦਾਇਤ ਹੈ।

  7. ਕੋਰੋਨਾਵਾਇਰਸ ਲੌਕਡਾਊਨ: ਕੀ ਤੁਹਾਡੀਆਂ ਵੀ ਇਹ ਆਦਤਾਂ ਬਦਲ ਗਈਆਂ ਨੇ

    ਕੋਰੋਨਾਵਾਇਰਸ ਨੇ ਪੂਰੀ ਦੁਨੀਆਂ 'ਚ ਐਮਰਜੈਂਸੀ ਦੇ ਹਾਲਾਤ ਬਣਾਏ ਹਨ। ਭਾਰਤ ਸਣੇ ਦੁਨੀਆਂ ਭਰ ਦੀਆਂ ਸਰਕਾਰਾਂ ਇਸ ਵਾਇਰਸ ਨਾਲ ਲੜਾਈ ਲੜਨ 'ਚ ਹਰ ਸੰਭਵ ਕਦਮ ਚੁੱਕ ਰਹੀਆਂ ਹਨ।

    ਕੋਰੋਨਾਵਾਇਰਸ ਕਾਰਨ ਕਾਰੋਬਾਰ ਬੰਦ ਪਏ ਹਨ, ਅੰਤਰਰਾਸ਼ਟਰੀ ਆਵਾਜਾਈ ਰੁਕੀ ਪਈ ਹੈ। ਕੰਪਨੀਆਂ ਖ਼ਾਸ ਤੌਰ 'ਤੇ ਆਈਟੀ ਸੈਕਟਰ ਲੋਕਾਂ ਨੂੰ ਘਰੋਂ ਹੀ ਕੰਮ ਦੀ ਸੁਵਿਧਾ ਦੇ ਰਹੀ ਹੈ।

    ਇਸ ਨਾਲ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਆਵਾਜਾਈ, ਖਾਣ-ਪੀਣ, ਘੁੰਮਣ-ਫ਼ਿਰਨ, ਸਮਾਜਿਕ ਮੇਲ-ਜੋਲ ਅਤੇ ਕੰਮ ਕਾਜ ਸਬੰਧੀ ਵਿਵਹਾਰ ਅਤੇ ਆਦਤਾਂ 'ਚ ਵੀ ਬਦਲਾਅ ਆਉਣ ਦੀ ਸੰਭਾਵਨਾ ਹੈ। ਨਾਲ ਹੀ ਕੰਪਨੀਆਂ ਲਈ ਅਤੇ ਅਰਥਵਿਵਸਥਾ ਦੇ ਦੂਜੇ ਸੈਕਟਰਾਂ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਬਦਲਣ ਵਾਲੀਆਂ ਹਨ। ਪੂਰੀ ਖ਼ਬਰ ਪੜ੍ਹੋ

  8. ਬੀਜਿੰਗ ਵਿੱਚ ਲੋਕਲ-ਟਰਾਂਸਮਿਸ਼ਨ ਦੇ 36 ਨਵੇਂ ਕੇਸ

    ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਡਰ ਵਿਚਾਲੇ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਲੋਕਲ-ਟਰਾਂਸਮਿਸ਼ਨ ਦੇ 36 ਨਵੇਂ ਕੇਸ ਸਾਹਮਣੇ ਆਏ ਹਨ।

    ਹਾਲਾਂਕਿ, ਸ਼ਨੀਵਾਰ ਨੂੰ 36 ਕੇਸ ਮਿਲੇ ਸੀ। ਪਰ ਇਸ ਤੋਂ ਪਹਿਲਾਂ ਪਿਛਲੇ 50 ਦਿਨਾਂ ਦੌਰਾਨ ਬੀਜਿੰਗ ਵਿੱਚ ਕੋਈ ਕੇਸ ਨਹੀਂ ਆਇਆ ਸੀ।

    ਚੀਨ ਦੀ ਵਾਈਸ ਪ੍ਰੀਮੀਅਰ ਸੁਨ ਚੁਨਲਾਨ ਨੇ ਅਧਿਕਾਰੀਆਂ “ਸਾਰਥਕ ਕਦਮ” ਪੁੱਟਣ ਲਈ ਕਿਹਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਇਆ ਕਿ ਇਸ ਦੇ ਫੈਲਣ ਦਾ ਖ਼ਤਰਾ ਵੀ ਵਧੇਰੇ ਹੈ।

    ਹਾਲਾਂਕਿ, ਸੰਕਟ ਨੂੰ ਸ਼ਹਿਰ ਦੇ ਵੱਡੇ ਬਾਜ਼ਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਬਾਜ਼ਾਰ ਦੇ ਜਨਰਲ ਮੈਨੇਜਰ ਤੇ ਹੋਰਨਾਂ ਸਥਾਨਕ ਅਧਿਕਾਰੀਆਂ ਨੂੰ ਬਰਖ਼ਾਸਤ ਵੀ ਕਰ ਦਿੱਤਾ ਗਿਆ ਹੈ।

  9. ਇੰਗਲੈਂਡ ਵਿੱਚ ਪੁਲਿਸ ਦੀ ਮੰਗ, ਮੁਜ਼ਾਹਰੇ ਬੰਦ ਹੋੋੋਣ

    ਯੂਕੇ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਦੇ ਵੇਲੇ ਇੰਗਲੈਂਡ ਤੇ ਵੇਲਜ਼ ਵਿੱਚ ਹਰ ਤਰੀਕੇ ਦੇ ਮੁਜ਼ਾਹਰੇ ਉੱਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਪੁਲਿਸ ਫੈਡਰੇਸ਼ਨ ਦੇ ਚੇਅਰਮੈਨ ਜੌਨ ਐਪਟਰ ਨੇ ਕਿਹਾ ਕਿ ਮੁਜ਼ਾਹਰਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਪਰ ਇਸ ਵੇਲੇ ਸਮਾਂ ਕਾਫੀ ਔਖਾ ਹੈ। ਅਜਿਹੇ ਵੇਲੇ ਵਿੱਚ ਪੁਲਿਸ ਅਫ਼ਸਰਾਂ ਤੇ ਲੋਕਾਂ ਦੋਵਾਂ ਨੂੰ ਲਾਗ ਲਗਣ ਦਾ ਖ਼ਤਰਾ ਹੈ।

    ਬੀਤੇ ਦਿਨਾਂ ਵਿੱਚ ਅਮਰੀਕੀ ਅਫਰੀਕੀ ਜੌਰਜ ਫਲਾਇਡ ਦੀ ਮੌਤ ਦੇ ਰੋਸ ਵਜੋਂ ਹੋਏ ਮੁਜ਼ਾਹਰਿਆਂ ਵਿੱਚ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

  10. ਇੰਗਲੈਂਡ ਵਿੱਚ ਖੁੱਲ੍ਹੇ ਚਿੜਿਆਘਰ

    ਇੰਗਲੈਂਡ ਵਿੱਚ ਲੌਕਡਾਊਨ ਦੇ ਖੋਲ੍ਹੇ ਜਾਣ ਮਗਰੋਂ ਜਿੱਥੇ ਦੁਕਾਨਾਂ ਨੂੰ ਖੋਲ੍ਹਿਆ ਗਿਆ ਹੈ ਉੱਥੇ ਹੀ ਸਫਾਰੀਜ਼ ਤੇ ਚਿੜ੍ਹਿਆਘਰਾਂ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ।ਉੱਥੇ ਵੀ ਹੁਣ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ।

  11. ਨਸਲਵਾਦ ਬਾਰੇ ਪੰਜਾਬੀ ਸ਼ਾਇਰਾ ਦੀ ਇਸ ਕਵਿਤਾ ਬਾਰੇ ਤੁਹਾਡੇ ਕੀ ਵਿਚਾਰ ਹਨ

    ਪੂਰੀ ਦੁਨੀਆਂ ਵਿੱਚ ਨਸਲਵਾਦ ਬਾਰੇ ਚਰਚਾ ਵਿਚਾਲੇ ਪੰਜਾਬੀ ਸ਼ਾਇਰਾ ਦੀ ਕਵਿਤਾ ‘ਦੱਸ ਨੀ ਮਾਏ’ ਇਸ ਸਮੱਸਿਆ ਬਾਰੇ ਚਾਨਣਾ ਪਾ ਰਹੀ ਹੈ।

  12. ਨਾਈਜੀਰੀਆ ਦੇ ਡਾਕਟਰ ਹੜਤਾਲ ’ਤੇ

    ਨਾਈਜੀਰੀਆ ਦੀਆਂ ਮੁੱਖ ਡਾਕਟਰਸ ਯੂਨੀਅਨਸ ਵਿਚੋਂ ਇੱਕ ਯੂਨੀਅਨ ਦੇ ਮੈਂਬਰ ਘੱਟ ਤਨਖ਼ਾਹ ਤੇ ਸਿਹਤ ਵਰਕਰਾਂ ਲਈ ਪੀਪੀਈਸ ਕਿੱਟਾਂ ਦੀ ਘਾਟ ਕਰਕੇ ਸੋਮਵਾਰ ਤੋਂ ਹੜਤਾਲ ’ਤੇ ਹਨ।

    ਰੈਸੀਡੈਂਟ ਐਸੋਸੀਏਸ਼ਨ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਕੋਰੋਨਾਵਾਇਰਸ ਇਲਾਜ ਸਣੇ ਐਮਰਜੈਂਸੀ ਸੇਵਾਵਾਂ ਤੇ ਹੋਰ ਸੇਵਾਵਾਂ ਮੁਹੱਈਆ ਨਹੀਂ ਕਰਵਾਉਣਗੇ।

    ਸੰਘ ਦੇ ਪ੍ਰਧਾਨ ਅਲਿਯੂ ਸੋਕੋਮਾ ਨੇ ਕਿਹਾ ਹੈ ਕਿ ਸਰਕਾਰ ਡਾਕਟਰਾਂ ਦੀ ਮੰਗਾਂ ਦਾ ਜਵਾਬ ਦੇਣ ਵਿੱਚ ਅਸਫ਼ਲ ਰਹੀ ਹੈ, ਜਿਸ ਵਿੱਚ ਮਹਾਂਮਾਰੀ ਦੌਰਾਨ ਵਧੇ ਹੋਏ ਜੋਖ਼ਮ ਦੇ ਮੱਦੇਨਜ਼ਰ ਵਾਧੂ ਭੁਗਤਾਨ ਦੀ ਮੰਗ ਵੀ ਸ਼ਾਮਲ ਹੈ।

    ਨਾਈਜੀਰੀਆ ਵਿੱਚ ਕੋਰੋਨਾਵਾਇਰਸ ਦੇ 15 ਹਜ਼ਾਰ ਕੇਸ ਅਤੇ 400 ਤੋਂ ਵੱਧ ਮੌਤਾਂ ਹੋਈਆਂ ਹਨ।

    ਐਸੋਸੀਏਸ਼ਨ ਨਾਈਜੀਰੀਆ ਦੇ ਡਾਕਟਰਾਂ ਦੇ ਲਗਭਗ ਇੱਕ ਤਿਹਾਈ ਦੀ ਅਗਵਾਈ ਕਰਦਾ ਹੈ।

  13. ਲੌਕਡਾਊਨ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ: ਕੇਜਰੀਵਾਲ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਲੌਕਡਾਊਨ ਵਧਾਉਣ ਨੂੰ ਲੈ ਕੇ ਕੋਈ ਯੋਜਨਾ ਨਹੀਂ ਹੈ।

    ਉਨ੍ਹਾਂ ਨੇ ਕਿਹਾ, “ਕਈ ਲੋਕ ਇਹੀ ਅਟਕਲਾਂ ਲਗਾ ਰਹੇ ਹਨ ਕਿ ਦਿੱਲੀ ਵਿੱਚ ਲੌਕਡਾਊਨ ਵਧਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਅਜਿਹੀ ਕੋਈ ਯੋਜਨਾ ਨਹੀਂ ਹੈ।”

    ਦਿੱਲੀ ਵਿੱਚ ਲੌਕਡਾਊਨ ਵਿੱਚ ਛੋਟ ਮਿਲਣ ਦੇ ਨਾਲ ਹੀ ਕੋਰੋਨਾਵਾਇਰਸ ਲਾਗ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਹੀ ਹੈ, ਜਿਸ ਕਾਰਨ ਦਿੱਲੀ ਵਿੱਚ ਫਿਰ ਤੋਂ ਲੌਕਡਾਊਨ ਲਾਗੂ ਕਰਨ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ ਪਰ ਹੁਣ ਸੂਬੇ ਦੇ ਮੁੱਖ ਮੰਤਰੀ ਨੇ ਬਿਆਨ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ।

  14. ਵੀਅਤਨਾਮ ਨੇ ਕੋਰੋਨਾ ਨੂੰ ਕਿਵੇਂ ਹਰਾਇਆ?

    ਚੀਨ ਦੇ ਨਾਲ ਲੰਬੀ ਸਰਹੱਦ ਅਤੇ 9.7 ਕਰੋੜ ਦੀ ਆਬਾਦੀ ਵਾਲੇ ਵੀਅਤਨਾਮ ਵਿੱਚ ਕੋਰੋਨਾਵਾਇਰਸ ਲਾਗ ਦੇ ਕੁੱਲ 330 ਮਾਮਲੇ ਸਾਹਮਣੇ ਆਏ ਤੇ ਇੱਕ ਵੀ ਮੌਤ ਨਹੀਂ ਹੋਈ।

    ਤਾਂ ਵੀਅਤਨਾਮ ਨੇ ਅਜਿਹਾ ਕੀ ਕੀਤਾ ਜਿਸ ਵਿੱਚ ਇੱਥੇ ਲਾਗ ਫੈਲਿਆ ਨਹੀਂ ?

    ਮਾਹਰਾਂ ਦਾ ਮੰਨਣਾ ਹੈ ਕਿ ਵੀਅਤਨਾਮ ਨੂੰ ਲਾਗ ’ਤੇ ਕਾਬੂ ਪਾਉਣ ਲਈ ਥੋੜ੍ਹਾ ਜਿਹਾ ਸਮਾਂ ਮਿਲਿਆ ਅਤੇ ਉਸ ਨੇ ਇਸ ਦਾ ਪੂਰਾ ਲਾਹਾ ਲਿਆ।

    ਵੀਅਤਨਾਮ ਨੇ ਲਾਗ ’ਤੇ ਕਾਬੂ ਪਾਉਣ ਲਈ ਉਹ ਜ਼ਰੂਰੀ ਕਦਮ ਤਤਕਾਲ ਕਦਮ ਚੁੱਕੇ ਜਿਨ੍ਹਾਂ ਨੂੰ ਲਾਗੂ ਕਰਨ ਵਿੱਚ ਕਈ ਦੇਸ਼ਾਂ ਨੂੰ ਮਹੀਨਿਆਂ ਲਗ ਗਏ।

    ਯਾਤਰਾ ਸਬੰਧੀ ਪਾਬੰਦੀਆਂ, ਚੀਨ ਦੇ ਨਾਲ ਸਰਹੱਦ ’ਤੇ ਨੇੜਿਓਂ ਨਜ਼ਰ ਰੱਖਣ ਅਤੇ ਬੰਦ ਕਰਨ ਦੇ ਨਾਲ ਹੀ ਸੀਮਾ ਤੇ ਦੂਜੀਆਂ ਥਾਵਾਂ ’ਤੇ ਚੈਕਿੰਗ ਦੀ ਸੁਵਿਧਾ ਵਧਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਗਿਆ।

    ਮਾਰਚ ਦੇ ਮੱਧ ਤੱਕ ਵੀਅਤਨਾਮ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਜਾਂ ਉਨ੍ਹਾਂ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਸੈਂਟਰਾਂ ਵਿੱਚ ਭੇਜ ਰਿਹਾ ਸੀ।

    ਬੇਸ਼ੱਕ ਇਹ ਕਿਫ਼ਾਇਤੀ ਹੈ ਪਰ ਇਸ ਨੂੰ ਲਾਗੂ ਕਰਨ ਵਿੱਚ ਕਾਫੀ ਮਿਹਨਤ ਲੱਗੀ ਹੈ। ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਦੂਜੇ ਦੇਸ਼ਾਂ ਨੂੰ ਇਸ ਤੋਂ ਸਿੱਖਿਆ ਲੈਣ ’ਚ ਵੀ ਹੁਣ ਕਾਫੀ ਦੇਰ ਹੋ ਗਈ ਹੈ।

  15. ਮੁੰਬਈ ਦੀਆਂ ਲੋਕਲ ਰੇਲ ਗੱਡੀਆਂ ਮੁੜ ਸ਼ੁਰੂ, ਪਰ ਆਮ ਲੋਕ ਅਜੇ ਯਾਤਰਾ ਨਹੀਂ ਕਰ ਸਕਣਗੇ

    ਮੁੰਬਈ ਦੀਆਂ ਸਥਾਨਕ ਰੇਲ ਗੱਡੀਆਂ, ਜਿਹੜੀਆਂ ਕੋਰੋਨਾ ਲੌਕਡਾਊਨ ਕਾਰਨ ਮੁਲਤਵੀ ਕੀਤੀਆਂ ਗਈਆਂ ਸਨ, ਸੋਮਵਾਰ ਤੋਂ ਮੁੜ ਟਰੈਕ 'ਤੇ ਦਿਖੀਆਂ।

    15 ਜੂਨ ਨੂੰ, ਪਹਿਲੀ ਲੋਕਲ ਰੇਲ ਸਵੇਰੇ ਸਾਢੇ ਪੰਜ ਵਜੇ ਚਰਚਗੇਟ ਤੋਂ ਵਿਰਾੜ ਤੱਕ ਚਲੀ।

    ਹਾਲਾਂਕਿ, ਅਜੇ ਆਮ ਲੋਕਾਂ ਨੂੰ ਇਨ੍ਹਾਂ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਹੈ। ਇਹ ਗੱਡੀਆਂ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਲਈ ਚਲਾਈਆਂ ਗਈਆਂ ਹਨ।

    ਲੋਕ ਆਈਕਾਰਡ ਦਿਖਾਉਣ ਤੋਂ ਬਾਅਦ ਹੀ ਲੋਕ ਰੇਲਵੇ ਸਟੇਸ਼ਨ ਵਿੱਚ ਦਾਖਲ ਹੋ ਸਕਣਗੇ।

  16. ਵੀਅਤਨਾਮ ਨੇ ਕੋਰੋਨਾ ਨੂੰ ਕਿਵੇਂ ਹਰਾਇਆ?

    ਚੀਨ ਨੇ ਨਾਲ ਇੱਕ ਲੰਬੀ ਸਰਹੱਦ ਅਤੇ 9.7 ਕਰੋੜ ਦੀ ਆਬਾਦੀ ਵਾਲੇ ਵੀਅਤਨਾਮ ਵਿੱਚ ਕੋਰੋਨਾ ਦੇ ਕੁੱਲ 330 ਮਾਮਲੇ ਸਾਹਮਣੇ ਆਏ ਅਤੇ ਇੱਕ ਵੀ ਮੌਤ ਨਹੀਂ ਹੋਈ।

    ਮਾਹਰ ਮੰਨਦੇ ਹਨ ਕਿ ਵੀਅਤਨਾਮ ਨੂੰ ਲਾਗ ਨਾਲ ਲੜ੍ਹਨ ਲਈ ਥੋੜਾ ਸਮਾਂ ਮਿਲਿਆ ਅਤੇ ਉਨ੍ਹਾਂ ਨੇ ਇਸ ਦੀ ਪੂਰੀ ਵਰਤੋਂ ਕੀਤੀ।

    ਵੀਅਤਨਾਮ ਨੇ ਅਜਿਹਾ ਕੀ ਕੀਤਾ ਜਿਸ ਨਾਲ ਇੱਥੇ ਲਾਗ ਨਹੀਂ ਫੈਲੀ:

    • ਤੁਰੰਤ ਜ਼ਰੂਰੀ ਕਦਮ ਚੁੱਕੇ ਜਿਸ ਨੂੰ ਲਾਗੂ ਕਰਨ ਵਿਚ ਕਈ ਦੇਸ਼ਾਂ ਨੂੰ ਕਈ ਮਹੀਨੇ ਲੱਗ ਗਏ।
    • ਯਾਤਰਾ 'ਤੇ ਪਾਬੰਦੀਆਂ
    • ਚੀਨ ਨਾਲ ਲੱਗਦੀ ਸਰਹੱਦ ਨੂੰ ਬੰਦ ਕਰਨ ਦੇ ਨਾਲ ਨਿਗਰਾਨੀ ਰੱਖਣਾ
    • ਸਾਰੀਆਂ ਥਾਵਾਂ 'ਤੇ ਚੈਕਿੰਗ ਦੀ ਸਹੂਲਤ ਵਿੱਚ ਵਾਧਾ
    • ਮਾਰਚ ਦੇ ਅੱਧ ਤੱਕ, ਦੂਜੇ ਦੇਸ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਸੈਂਟਰਾਂ ਵਿੱਚ ਭੇਜ ਦਿੱਤਾ ਸੀ।
  17. ਕੋਰੋਨਾਵਾਇਰਸ ਕਰਕੇ ਜਹਾਜ਼ ਦਾ ਸਫ਼ਰ ਕਿੰਨਾ ਬਦਲੇਗਾ

    ਕੋਰੋਨਾਵਾਇਰਸ ਤੇ ਲੌਕਡਾਊਨ ਤੋਂ ਬਾਅਦ ਏਵੀਏਸ਼ਨ ਇੰਡਸਟਰੀ ਦਾ ਵੱਡਾ ਨੁਕਸਾਨ ਹੋਇਆ ਹੈ। ਹੁਣ ਏਅਰਪੋਰਟ ਤੇ ਜਾ ਕੇ ਜਹਾਜ਼ ਵਿੱਚ ਸਫ਼ਰ ਕਰਨ ਵਿੱਚ ਕੀ-ਕੀ ਬਦਲਾਅ ਆਉਣਗੇ, ਇਹ ਵੀਡੀਓ ਤੁਹਾਨੂੰ ਦੱਸ ਰਹੀ ਹੈ

  18. ਚੀਨ 'ਚ ਲਗਾਤਾਰ ਨਵੇੰ ਮਾਮਲੇ , ਯੂਕੇ ਤੇ ਫਰਾਂਸ 'ਚ ਪਾਬੰਦੀਆਂ ਹਟੀਆੰ

    • ਤਿੰਨ ਮਹੀਨੇ ਬਾਅਦ ਇੰਗਲੈੰਡ ਵਿਚ ਗੈਰ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਪਹਿਲੀ ਵਾਰ ਖੁਲ੍ਹ ਗਈਆਂ ਹਨ।
    • ਸੋਮਵਾਰ ਤੋੰ ਹਰ ਕਿਸੇ ਲਈ ਇੰਗਲੈੰਡ ਵਿਚ ਪਬਲਿਕ ਟਰਾਂਸਪੋਰਟ ਵਿਚ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ।
    • ਫਰਾਂਸ ਨੇ ਵੀ ਦੂਜਿਆਂ ਮੁਲਕਾ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ ਤੇ ਕੈਫੇ ਤੇ ਰੈਸਟੋਰੈਂਟ ਵੀ ੵਖੁੱਲ੍ਹ ਗਏ ਹਨ
    • ਦੂਜੇ ਯੂਰਪੀਅਨ ਮੁਲਕਾਂ ਨੇ ਵੀ ਲੌਕਡਾਊਨ ਦੀਆਂ ਪਾਬੰਦੀਆਂ ਘਟਾ ਦਿੱਤੀਆਂ ਹਨ।
    • ਚੀਨ ਵਿਚ ਦੂਜੀ ਵਾਰ ਸ਼ੁਰੂ ਹੋਇਆ ਨਵੇੰ ਕੇਸਾਂ ਦਾ ਸਿਲਸਿਲਾ ਜਾਰੀ ਹੈ, ਤੀਜੇ ਦਿਨ ਬੀਜਿੰਗ ਵਿਚ 36 ਨਵੇਂ ਮਾਮਲੇ ਸਾਹਮਣੇ ਆਏ ਹਨ।
  19. ਬੀਜਿੰਗ 'ਚ ਲਗਾਤਾਰ ਦੂਜੇ ਦਿਨ ਰਿਕਾਰਡ ਅੰਕੜੇ ਆਏ ਸਾਹਮਣੇ, ਇਕ ਹੋਰ ਬਾਜ਼ਾਰ ਦੇ ਨੇੜਲੇ ਇਲਾਕੇ ਬੰਦ

    ਚੀਨ ਵਿੱਚ ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਵਿਚ ਲਾਗ ਦੇ 49 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ, ਜਿਨ੍ਹਾਂ ਵਿਚੋਂ 36 ਮਾਮਲੇ ਰਾਜਧਾਨੀ ਬੀਜਿੰਗ ਦੇ ਹਨ।

    ਬੀਜਿੰਗ ਵਿਚ ਲਗਾਤਾਰ ਦੂਸਰੇ ਦਿਨ ਰਿਕਾਰਡ ਗਿਣਤੀ ਵਿਚ ਲਾਗ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ।

    ਇੱਕ ਦਿਨ ਪਹਿਲਾਂ ਵੀ ਇੱਥੇ ਲਗਭਗ ਇੰਨ੍ਹੇ ਹੀ ਲੋਕਾਂ ਦੇ ਕੋਰੋਨਾ ਪੀੜਤ ਹੋਣ ਦੀ ਖ਼ਬਰ ਮਿਲੀ ਸੀ।

    ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਬੀਜਿੰਗ ਦੇ ਹੇਡਿਅਨ ਇਲਾਕੇ ਵਿੱਚ ਇੱਕ ਹੋਰ ਥੋਕ ਬਾਜ਼ਾਰ ਨਾਲ ਜੁੜੇ ਕੁਝ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਸ ਬਾਜ਼ਾਰ ਅਤੇ ਆਸਪਾਸ ਦੇ 10 ਇਲਾਕਿਆਂ ਵਿੱਚ ਲੌਕਡਾਊਨ ਲਾ ਦਿੱਤਾ ਗਿਆ ਹੈ।

    ਸ਼ਿਨਫਾਡੀ ਨਾਮਕ ਇਹ ਮਾਰਕੀਟ ਬੰਦ ਕਰ ਦਿੱਤੀ ਗਈ ਹੈ ਅਤੇ ਆਸ ਪਾਸ ਦੇ ਹਜ਼ਾਰਾਂ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ।

    ਉਨ੍ਹਾਂ ਲੋਕਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਜਿਹੜੇ ਜਾਂ ਤਾਂ ਇਸ ਮਾਰਕੀਟ ਵਿੱਚ ਗਏ ਸੀ ਜਾਂ ਜਿਨ੍ਹਾਂ ਦਾ ਮਾਰਕੀਟ ਦੇ ਲੋਕਾਂ ਨਾਲ ਕੋਈ ਸੰਪਰਕ ਹੋਇਆ ਸੀ।

  20. ਪਿਛਲੇ 24 ਘੰਟਿਆਂ ਵਿੱਚ 11,502 ਕੋਰੋਨਾ ਮਾਮਲੇ ਦਰਜ, 325 ਲੋਕਾਂ ਦੀ ਮੌਤ

    ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 11,502 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ।

    ਇਸ ਦੇ ਨਾਲ ਦੀ ਐਤਵਾਰ ਨੂੰ 325 ਲੋਕਾਂ ਦੀ ਕੋਰੋਨਾ ਕਰਕੇ ਮੌਤ ਹੋਈ।

    ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਹੁਣ ਕੁੱਲ 3,32,424 ਕੋਰੋਨਾ ਮਾਮਲੇ ਹਨ ਜਿਨ੍ਹਾਂ ਵਿੱਚੋਂ 1,69,798 ਲੋਕ ਠੀਕ ਹੋ ਚੁੱਕੇ ਹਨ।

    ਇਸ ਤੋਂ ਇਲਾਵਾ ਅਜੇ ਤੱਕ ਦੇਸ ਵਿੱਚ ਕੋਰੋਨਾ ਕਰਕੇ 9520 ਮੌਤਾਂ ਹੋ ਚੁੱਕੀਆਂ ਹਨ।