ਕੋਰੋਨਾਵਾਇਰਸ ਅਪਡੇਟ: ਕੰਬੋਡੀਆ ਵਿੱਚ ਲਾਗ ਦਾ ਹੁਣ ਕੋਈ ਮਾਮਲਾ ਨਹੀਂ, ਪੰਜਾਬ 'ਚ ਲੌਕਡਾਊਨ 31 ਮਈ ਤੱਕ ਜਾਰੀ ਰਹੇਗਾ

ਯੂਪੀ ਦੇ ਔਰਈਆ ਜ਼ਿਲ੍ਹੇ ਵਿੱਚ ਦੋ ਟਰੱਕਾਂ ਦੀ ਟੱਕਰ ਵਿੱਚ ਮਜ਼ਦੂਰਾਂ ਦੀ ਮੌਤ ਹੋਈ ਹੈ। ਕੋਰੋਨਾਵਾਇਰਸ ਦੇ ਪੂਰੀ ਦੁਨੀਆਂ ਵਿੱਚ ਕੇਸਾਂ ਦੀ ਗਿਣਤੀ 45 ਲੱਖ ਤੋਂ ਪਾਰ

ਲਾਈਵ ਕਵਰੇਜ

  1. ਕੋਰੋਨਾਵਾਇਰਸ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। 17 ਮਈ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ।

  2. ਦੇਸ ਤੇ ਦੁਨੀਆਂ ਦੇ ਅਪਡੇਟ

    • ਪੰਜਾਬ ਵਿੱਚ 18 ਮਈ ਤੋਂ ਕਰਫਿਊ ਨਹੀਂ, ਲੌਕਡਾਊਨ 31 ਮਈ ਤਕ ਜਾਰੀ ਰਹੇਗਾ
    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 45 ਲੱਖ ਪਾਰ ਕਰ ਚੁੱਕੇ ਹਨ ਅਤੇ ਮ੍ਰਿਤਕਾਂ ਦੀ ਗਿਣਤੀ 3 ਲੱਖ ਤੋਂ ਵੱਧ ਹੋ ਗਈ ਹੈ
    • ਕੰਬੋਡੀਆ ਵਿੱਚ ਹੁਣ ਲਾਹ ਦਾ ਕੋਈ ਮਾਮਲਾ ਨਹੀਂ
    • ਟਰੰਪ ਨੇ ਕਿਹਾ ਵੈਕਸੀਨ ਆਵੇ ਜਾਂ ਨਾ ਆਵੇ ਅਮਰੀਕਾ ਖੁੱਲ੍ਹੇਗਾ
    • ਬ੍ਰਿਟੇਨ ਵਿਚ ਮਰਨ ਵਾਲਿਆਂ ਦਾ ਅੰਕੜਾ 34,000 ਪਾਰ
    • ਸੰਕਟ ਤੋਂ ਬਾਅਦ ਪਹਿਲਾ ਵੱਡਾ ਖੇਡ ਮੁਕਾਬਲਾ, ਜਰਮਨੀ ਵਿੱਚ ਖਾਲੀ ਸਟੇਡੀਅਮ ਵਿੱਚ ਹੋਵੇਗਾ ਮੈਚ
  3. ਕੋਰੋਨਾਵਾਇਰਸ ਕਿਸੇ ਚੀਜ਼ 'ਤੇ ਕਿੰਨੀ ਦੇਰ ਜਿਉਂਦਾ ਰਹਿ ਸਕਦਾ ਹੈ?

    ਸਾਹ ਰਾਹੀਂ ਫ਼ੈਲਣ ਵਾਲੇ ਹੋਰ ਵਿਸ਼ਾਣੂਆਂ ਵਾਂਗ ਹੀ ਕੋਰੋਨਾਵਾਇਰਸ ਵੀ ਰੋਗੀ ਵਿਅਕਤੀ ਦੇ ਖੰਘਣ ਜਾਂ ਛਿੱਕਣ ਸਮੇਂ ਨੱਕ-ਮੂੰਹ ਵਿੱਚੋਂ ਨਿਕਲੇ ਛਿੱਟਿਆਂ ਨਾਲ ਫੈਲਦਾ ਹੈ।

    ਇਸ ਗੱਲ ਦੇ ਵੀ ਸਬੂਤ ਹਨ ਕਿ ਬਿਮਾਰ ਵਿਅਕਤੀ ਦੇ ਮਲ ਵਿੱਚ ਵੀ ਇਹ ਵਿਸ਼ਾਣੂ ਕਾਫੀ ਦੇਰ ਤੱਕ ਜਿਊਂਦੇ ਰਹਿ ਸਕਦੇ ਹਨ

    ਇਸਦਾ ਮਤਲਬ ਇਹ ਹੋਇਆ ਕਿ ਪਖਾਨੇ ਦੀ ਵਰਤੋਂ ਕਰਨ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਨਾ ਧੋਣ ਵਾਲਾ ਵਿਅਕਤੀ ਜਿੱਥੇ ਵੀ ਹੱਥ ਲਾਵੇਗਾ ਇਨ੍ਹਾਂ ਵਿਸ਼ਾਣੂਆਂ ਨੁੰ ਫੈਲਾਵੇਗਾ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    Coronavirus
  4. ਗੰਭੀਰ ਰੂਪ 'ਚ ਬਿਮਾਰ ਮਰੀਜ਼ਾਂ ਵਿੱਚ ਖ਼ਤਰਨਾਕ ਖੂਨ ਦੇ ਮਿਲੇ ਕਲੋਟ

    ਰਿਚਰਡ ਗੈਲਪਿਨ, ਬੀਬੀਸੀ ਪੱਤਰਕਾਰ

    ਡਾਕਟਰੀ ਮਾਹਰਾਂ ਦੇ ਅਨੁਸਾਰ, 30% ਮਰੀਜ਼ ਜੋ ਕੋਰੋਨਾਵਾਇਰਸ ਨਾਲ ਗੰਭੀਰ ਰੂਪ ਵਿੱਚ ਬਿਮਾਰ ਹਨ, ਉਨ੍ਹਾਂ ਦੇ ਖੂਨ ਵਿੱਚ ਖ਼ਤਰਨਾਕ ਕਲੋਟ (ਗਤਲੇ) ਬਣ ਰਹੇ ਹਨ।

    ਇਨ੍ਹਾਂ ਬਲੱਡ ਕਲੋਟ ਨੂੰ ਥ੍ਰੋਮੋਬਸਿਸ ਵੀ ਕਿਹਾ ਜਾਂਦਾ ਹੈ, ਇਹ ਮਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਵਧਾ ਸਕਦੇ ਹਨ। ਇਸ ਵਾਇਰਸ ਕਾਰਨ ਫੇਫੜਿਆਂ ਵਿੱਚ ਗੰਭੀਰ ਜਲਣ ਵੀ ਹੋ ਸਕਦੀ ਹੈ।

    ਦੁਨੀਆਂ ਭਰ ਦੇ ਮਰੀਜ਼ ਵਿਸ਼ਾਣੂ ਦੀਆਂ ਬਹੁਤ ਸਾਰੀਆਂ ਡਾਕਟਰੀ ਪੇਚੀਦਗੀਆਂ ਦੁਆਰਾ ਪ੍ਰਭਾਵਿਤ ਹੋ ਰਹੇ ਹਨ, ਜਿਨ੍ਹਾਂ ਵਿਚੋਂ ਕੁਝ ਘਾਤਕ ਹੋ ਸਕਦੇ ਹਨ।

    ਖੂਨ ਦੇ ਗਤਲੇ ਆਮ ਤੌਰ 'ਤੇ ਲੱਤ ਵਿੱਚ ਪਾਏ ਜਾਂਦੇ ਹਨ ਜੋ ਕਿ ਜਾਨਲੇਵਾ ਹੋ ਸਕਦੇ ਹਨ।

    Corona

    ਤਸਵੀਰ ਸਰੋਤ, Brian McClure

  5. ਹਵਾਈ ਵਿੱਚ ਬੀਚ ਦੀਆਂ ਫੋਟੋਆਂ ਪੋਸਟ ਕਰਨ ਤੋਂ ਬਾਅਦ ਸੈਲਾਨੀ ਗ੍ਰਿਫ਼ਤਾਰ

    ਨਿਊਯਾਰਕ ਦੇ ਰਹਿਣ ਵਾਲੇ 23 ਸਾਲਾ ਸੈਲਾਨੀ ਨੂੰ ਕੁਆਰੰਟੀਨ ਨਿਯਮ ਦੀ ਉਲੰਘਣਾ ਕਰਨ ਦੇ ਲਈ ਹਵਾਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

    ਹਵਾਈ ਰਾਜਪਾਲ ਦੇ ਦਫਤਰ ਨੇ ਦੱਸਿਆ ਕਿ ਆਰੋਪੀ ਸੋਮਵਾਰ ਨੂੰ ਓਹਾਇਓ ਪਹੁੰਚਿਆ ਅਤੇ ਆਪਣੇ ਕਈ ਤਸਵੀਰਾਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ।

    ਉਸ ਆਦਮੀ ਨੇ ਆਪਣੇ ਹੋਟਲ ਤੋਂ ਬਾਹਰ ਆ ਕੇ ਜਨਤਕ ਟਰਾਂਸਪੋਰਟ ਦੁਆਰਾ ਬਹੁਤ ਸਾਰੀਆਂ ਥਾਵਾਂ 'ਤੇ ਯਾਤਰਾ ਕੀਤੀ ਸੀ, ਜਦੋਂ ਕਿ ਉਸਨੂੰ ਕੁਆਰੰਟੀਨ ਹੋਣਾ ਚਾਹੀਦਾ ਸੀ।

    ਹਵਾਈ ਨੇ ਟਾਪੂਆਂ ਦੇ ਸੈਲਾਨੀਆਂ ਨੂੰ 14 ਦਿਨਾਂ ਲਈ ਸੈਲਫ਼ ਕੁਆਰੰਟੀਨ ਹੋਣ ਦਾ ਨਿਯਮ ਰੱਖਿਆ ਹੈ।

    corona

    ਤਸਵੀਰ ਸਰੋਤ, Getty Images

  6. "ਮੈਡਮ ਲੋਕਾਂ ਨੂੰ ਪੈਸੇ ਦੀ ਲੋੜ ਹੈ, ਨੰਬਰਾਂ ਦੀ ਬੰਬਾਰੀ ਨਹੀਂ" - ਮਨੀਸ਼ ਤਿਵਾੜੀ

    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਵਿਸ਼ੇਸ਼ ਆਰਥਿਕ ਪੈਕੇਜ ਨੂੰ ਲੈ ਕੇ ਦਿੱਤੀ ਗਈ ਅੱਜ ਦੀ ਜਾਣਕਾਰੀ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਟਵੀਟ ਕੀਤਾ - "ਮੈਡਮ ਲੋਕਾਂ ਨੂੰ ਪੈਸੇ ਦੀ ਜ਼ਰੂਰਤ ਹੈ। ਡੀਸੀਟੀ - ਸਿੱਧੀ ਨਕਦ ਟ੍ਰਾਂਸਫਰ - ਰੋਜ਼ਾਨਾ ਨੰਬਰਾਂ ਦੀ ਬੰਬਾਰੀ ਨਹੀਂ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਬ੍ਰਿਟੇਨ ਵਿਚ ਮਰਨ ਵਾਲਿਆਂ ਦਾ ਅੰਕੜਾ 34,000 ਪਾਰ

    ਬ੍ਰਿਟੇਨ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 34,078 ਹੋ ਗਈ ਹੈ। ਇੰਗਲੈਂਡ ਵਿੱਚ 181 ਲੋਕਾਂ ਦੀ ਮੌਤ ਤੋਂ ਬਾਅਦ, ਇਹ ਗਿਣਤੀ 24,527 ਹੈ।

    ਸਕਾਟਲੈਂਡ ਵਿੱਚ 41 ਲੋਕਾਂ ਦੀ ਮੌਤ ਹੋਣ ਤੋਂ ਬਾਅਦ, ਇਹ ਅੰਕੜਾ 2,094 'ਤੇ ਪਹੁੰਚ ਗਿਆ ਹੈ।

    ਵੇਲਜ਼ ਵਿ$ਚ 1,191 ਅਤੇ ਉੱਤਰੀ ਆਇਰਲੈਂਡ ਵਿ$ਚ 473 ਲੋਕਾਂ ਦੀ ਮੌਤ ਹੋ ਗਈ ਹੈ।

    ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿ$ਚ ਹੋਈਆਂ ਮੌਤਾਂ ਦਾ ਅੰਕੜਾਂ ਜ਼ਿਆਦਾਤਰ ਹਸਪਤਾਲ ਦੀਆਂ ਮੌਤਾਂ ਦਾ ਹੈ।

    corona

    ਤਸਵੀਰ ਸਰੋਤ, Getty Images

  8. ਰਾਹੁਲ ਗਾਂਧੀ ਨੇ ਦਿੱਲੀ ਦੀਆਂ ਸੜਕਾਂ 'ਤੇ ਕੀਤੀ ਪਰਵਾਸੀ ਮਜ਼ਦੂਰਾਂ ਨਾਲ ਮੁਲਾਕਾਤ

    ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਪਰਵਾਸੀ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਜੋ ਦਿੱਲੀ ਤੋਂ ਆਪਣੇ ਘਰਾਂ ਵੱਲ ਤੁਰ ਰਹੇ ਸਨ।

    ਨਿਊਜ਼ ਏਜੰਸੀ ਏ.ਐੱਨ.ਆਈ. ਦੇ ਅਨੁਸਾਰ, ਇਹ ਵਰਕਰ ਸੁਖਦੇਵ ਵਿਹਾਰ ਫਲਾਈਓਵਰ ਵੱਲ ਆਪਣੇ ਗ੍ਰਹਿ ਰਾਜਾਂ ਵੱਲ ਜਾ ਰਹੇ ਸਨ, ਜਦੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਉਨ੍ਹਾਂ ਨੂੰ ਮਿਲੇ।

    ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਵਰਕਰਾਂ ਨਾਲ ਮਿਲਦਿਆਂ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ।

    ਰਾਹੁਲ ਗਾਂਧੀ ਦੀਆਂ ਤਸਵੀਰਾਂ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਟਵੀਟ ਕੀਤੀਆਂ ਹਨ।

    ਉਨ੍ਹਾਂ ਨੇ ਇਸ 'ਤੇ ਲਿਖਿਆ ਕਿ ਇਹ ਕਾਮੇ ਸਾਡੇ ਲੋਕ ਹਨ ਅਤੇ ਉਹਨਾਂ ਦੇ ਦੁੱਖ ਸਮਝਣੇ ਪੈਣਗੇ, ਉਹਨਾਂ ਨੂੰ ਇਕੱਲਾ ਨਹੀਂ ਛੱਡਿਆ ਜਾ ਸਕਦਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. 18 ਮਈ ਤੋਂ ਪੰਜਾਬ 'ਚ ਕਰਫਿਊ ਨਹੀਂ ਹੋਵੇਗਾ, ਪੰਜਾਬ ਟ੍ਰਾਂਸਪੋਰਟ ਵੀ ਹੋਵੇਗਾ ਸ਼ੁਰੂ

    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ:-

    18 ਤਰੀਕ ਤੋਂ ਪੰਜਾਬ ਟ੍ਰਾਂਸਪੋਰਟ ਸ਼ੁਰੂ ਕਰਾਂਗੇ

    18 ਮਈ ਤੋਂ ਪੰਜਾਬ 'ਚ ਕਰਫਿਊ ਨਹੀਂ ਹੋਵੇਗਾ, 31 ਮਈ ਤੱਕ ਲੌਕਡਾਊਨ ਜਾਰੀ ਰਹੇਗਾ

    ਲੌਕਡਾਊਨ 'ਚ ਵੀ ਕਾਫੀ ਢਿੱਲ ਦਿੱਤੀ ਜਾਵੇਗੀ

    18 ਮਈ ਤੋਂ ਖੋਲ੍ਹਾਂਗੇ ਕਈ ਬਿਜ਼ਨੇਸ, ਵੱਧ ਤੋਂ ਵੱਧ ਛੋਟ ਦੇਣ ਦੀ ਕਰਾਂਗੇ ਕੋਸ਼ਿਸ਼

    ਕਨਫਾਈਨਮੈਂਟ ਜ਼ੋਨ 'ਚ ਵੀ ਖੁੱਲ੍ਹਣਗੀਆਂ ਹਿਦਾਇਤਾਂ ਨਾਲ ਫੈਕਟਰੀਆਂ

    ਆਰਥਿਕਤਾ ਤੇ ਰੁਜ਼ਗਾਰ ਵਧਾਉਣ 'ਤੇ ਜੋਰ

  10. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਲੋਕਾਂ ਦੇ ਸਵਾਲਾਂ ਦੇ ਜਵਾਬ

    • ਇਲਾਜ ਲੱਭਣ ਤੋਂ ਬਾਅਦ ਹੀ ਸਕੂਲ ਖੁੱਲ੍ਹਣਗੇ
    • 10 ਜੂਨ ਤੋਂ ਸ਼ੁਰੂ ਕਰਾਂਗੇ ਝੋਨੇ ਦੀ ਬਿਜਾਈ
    • ਪਹਿਲਾਂ ਬਿਜਾਈ ਸ਼ੁਰੂ ਕੀਤੀ ਤਾਂ ਆਉਣਗੀਆਂ ਮੁਸ਼ਕਲਾਂ
    • ਲੌਕਡਾਊਨ-4 'ਚ ਕਈ ਰਿਆਇਤਾਂ ਦੇਵਾਂਗੇ
    • ਜ਼ੋਨ ਸਿਸਟਮ ਨਾਲ ਮੈਂ ਸਹਿਮਤ ਨਹੀਂ ਹਾਂ
  11. ਕੰਬੋਡੀਆ ਵਿੱਚ ਕੋਰੋਨਾਵਾਇਰਸ ਦਾ ਹੁਣ ਕੋਈ ਕੇਸ ਨਹੀਂ

    ਕੰਬੋਡੀਆ ਨੇ ਕਿਹਾ ਹੈ ਕਿ ਦੇਸ ਦਾ ਆਖਰੀ ਕੋਰੋਨਾਵਾਇਰਸ ਮਰੀਜ਼ ਠੀਕ ਹੋ ਗਿਆ ਹੈ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

    ਸਿਹਤ ਅਧਿਕਾਰੀਆਂ ਨੇ ਕਿਹਾ ਕਿ ਅਜੇ ਪਾਬੰਦੀਆਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਸਿਹਤ ਮੰਤਰੀ ਮੈਮ ਬਨਹੈਨਗ ਨੇ ਕਿਹਾ ਕਿ ਸਾਰੇ ਕੌਮਾਂਤਰੀ ਬਾਰਡਰਸ ਤੇ ਸਿਹਤ ਦੀ ਜਾਂਚ ਕੀਤੀ ਜਾਵੇਗੀ।

    ਜਾਨਸ ਹੌਪਕਿੰਸ ਯੂਨੀਵਰਸਿਟੀ ਮੁਤਾਬਕ ਕੰਬੋਡੀਆ ਵਿੱਚ 122 ਕੇਸ ਸਨ ਅਤੇ ਕੋਈ ਮੌਤ ਨਹੀਂ ਹੋਈ ਹੈ।

    Coronavirus

    ਤਸਵੀਰ ਸਰੋਤ, Getty Images

  12. ਪੀਐੱਮ ਮੋਦੀ ਨੇ ਵੈਂਟੀਲੇਟਰ ਦੇਣ ਲਈ ਲਈ ਕੀਤਾ ਧੰਨਵਾਦ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਂਟੀਲੇਟਰ ਦੇਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਧੰਨਵਾਦ ਕੀਤਾ ਹੈ।

    ਮੋਦੀ ਨੇ ਟਵੀਟ ਕੀਤਾ - "ਅਸੀਂ ਸਾਰੇ ਮਿਲ ਕੇ ਇਸ ਮਹਾਂਮਾਰੀ ਨਾਲ ਲੜ ਰਹੇ ਹਾਂ। ਅਜਿਹੇ ਸਮੇਂ ਇਹ ਹਮੇਸ਼ਾ ਅਹਿਮ ਹੁੰਦਾ ਹੈ ਕਿ ਹਰ ਕੋਈ ਮਿਲ ਕੇ ਇਸ ਦੁਨੀਆਂ ਨੂੰ ਸਿਹਤਯਾਬ ਕਰੇ ਅਤੇ ਕੋਵਿਡ -19 ਤੋਂ ਮੁਕਤ ਰੱਖੇ।"

    ਇਸ ਤੋਂ ਪਹਿਲਾਂ, ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਟਵੀਟ ਕਰਕੇ ਲਿਖਿਆ ਸੀ- “ਮੈਨੂੰ ਇਹ ਐਲਾਨ ਕਰਦਿਆਂ ਮਾਣ ਹੈ ਕਿ ਅਮਰੀਕਾ ਸਾਡੇ ਦੋਸਤ ਭਾਰਤ ਨੂੰ ਵੈਂਟੀਲੇਟਰ ਦਾਨ ਕਰੇਗਾ। ਅਸੀਂ ਇਸ ਮਹਾਂਮਾਰੀ ਵਿੱਚ ਭਾਰਤ ਅਤੇ ਨਰਿੰਦਰ ਮੋਦੀ ਦੇ ਨਾਲ ਖੜੇ ਹਾਂ। ਅਸੀਂ ਮਿਲ ਕੇ ਟੀਕੇ ਬਣਾਵਾਂਗੇ। ਅਸੀਂ ਮਿਲ ​​ਕੇ ਇਸ ਅਦਿੱਖ ਦੁਸ਼ਮਣ ਨੂੰ ਹਰਾਵਾਂਗੇ। ”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਆਈਟੀਆਈ ਦੀਆਂ ਕੁੜੀਆਂ ਨੇ 10 ਲੱਖ ਤੋਂ ਵੱਧ ਮਾਸਕ ਤਿਆਰ ਕੀਤੇ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 78 ਸਰਕਾਰੀ ਆਈਟੀਆਈ ਦੀਆਂ ਕੁੜੀਆਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੇ 10 ਲੱਖ ਤੋਂ ਵੱਧ ਮਾਸਕ ਤਿਆਰ ਕੀਤੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਨਿੱਜੀ ਕੰਪਨੀਆਂ ਨੂੰ ISRO ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ-ਨਿਰਮਲਾ ਸੀਤਾਰਮਨ

    ਏਅਰਸਪੇਸ ਮੈਨੇਜਮੈਂਟ ਲਈ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤੇ।

    • ਸਿਰਫ਼ 60 ਫੀਸਦੀ ਭਾਰਤੀ ਫ੍ਰੀ ਏਅਰਸਪੇਸ ਉਪਲਬਧ ਹੈ।
    • ਅਸੀਂ ਲੰਬੇ ਰੂਟਾਂ ਰਾਹੀਂ ਲੰਘ ਰਹੇ ਹਾਂ ਜਿਸ ਕਾਰਨ ਵਧੇਰੇ ਖਰਚਾ ਪੈਂਦਾ ਹੈ ਅਤੇ ਗਾਹਕਾਂ ਨੂੰ ਵਧੇਰੇ ਪੈਸੇ ਦੇਣੇ ਪੈਂਦੇ ਹਨ।
    • ਪੀਪੀਪੀ ਮਾਡਲ ਦੇ ਤਹਿਤ ਹੁਣ ਛੇ ਹੋਰ ਹਵਾਈ ਅੱਡੇ ਨੀਲਾਮੀ ਲਈ ਤਿਆਰ ਹਨ।
    • ਬਿਹਤਰ ਵਿਸ਼ਵ ਪੱਧਰੀ ਸਹੂਲਤਾਂ ਲਈ 12 ਹਵਾਈ ਅੱਡਿਆਂ 'ਤੇ ਵਾਧੂ ਨਿਵੇਸ਼ ਕੀਤਾ ਜਾਵੇਗਾ।
    • ਏਏਆਈ ਲਈ 2,300 ਕਰੋੜ ਰੁਪਏ ਦਿੱਤੇ ਜਾਣਗੇ।
    • 12 ਹਵਾਈ ਅੱਡਿਆਂ ਲਈ ਨਿਵੇਸ਼ ਦੇ ਪਹਿਲੇ ਅਤੇ ਦੂਜੇ ਗੇੜ ਦੌਰਾਨ 13,000 ਕਰੋੜ ਰੁਪਏ ਮਿਲਣਗੇ।
    • ਨਿੱਜੀ ਕੰਪਨੀਆਂ ਨੂੰ ਇਸਰੋ ਦੀਆਂ ਸਹੂਲਤਾਂ ਵਰਤਣ ਦੀ ਇਜਾਜ਼ਤ ਹੋਵੇਗੀ।
    • ਸੈਟੇਲਾਈਟ, ਲਾਂਚ, ਸਪੇਸ-ਬੇਸਡ ਸਰਵਿਸਿਜ਼ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਬਰਾਬਰ ਮੌਕਾ ਦਿੱਤਾ ਜਾਵੇਗਾ।
    Lockdown

    ਤਸਵੀਰ ਸਰੋਤ, Getty Images

  15. ਘਰਾਂ ਨੂੰ ਤੁਰੇ ਮਜ਼ਦੂਰਾਂ ਦਾ ਲਹੂ ਰੇਲ ਦੀ ਪਟੜੀ ਤੋਂ ਲੈ ਕੇ ਸੜਕਾਂ 'ਤੇ ਡੁੱਲ੍ਹਣਾ ਜਾਰੀ

    ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿੱਚ ਦੋ ਟਰੱਕਾਂ ਦੀ ਟੱਕਰ ਕਾਰਨ 24 ਮਜ਼ਦੂਰਾਂ ਦੀ ਮੌਤ ਹੋ ਗਈ ਹੈ।

    ਹਾਦਸੇ ਵਿੱਚ ਕਈ ਮਜ਼ਦੂਰ ਜਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

    ਇਹ ਸਾਰੇ ਮਜ਼ਦੂਰ ਰਾਜਸਥਾਨ ਤੋਂ ਆ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਯੂਪੀ ਦੇ ਸੀਐਮ, ਬਸਪਾ ਅਤੇ ਸਮਾਜਵਾਦੀ ਮੁਖੀ ਨੇ ਅਫਸੋਸ ਜ਼ਾਹਿਰ ਕੀਤਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    Lockdown

    ਤਸਵੀਰ ਸਰੋਤ, Shoonya/BBC

  16. ਦਿੱਲੀ ਵਿੱਚ 438 ਨਵੇਂ ਕੇਸ

    ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਲਾਗ ਦੇ 438 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।

    ਰਾਜਧਾਨੀ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 9,333 ਹੋ ਗਈ ਹੈ।

    ਦਿੱਲੀ ਵਿੱਚ ਹੁਣ ਤੱਕ ਇਨਫੈਕਸ਼ਨ ਕਾਰਨ 129 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਦਿੱਲੀ

    ਤਸਵੀਰ ਸਰੋਤ, @CMODelhi

  17. ਸੰਕਟ ਤੋਂ ਬਾਅਦ ਪਹਿਲਾ ਵੱਡਾ ਖੇਡ ਮੁਕਾਬਲਾ, ਜਰਮਨੀ ਵਿੱਚ ਖਾਲੀ ਸਟੇਡੀਅਮ ਵਿੱਚ ਹੋਵੇਗਾ ਮੈਚ

    ਜਰਮਨ ਫੁੱਟਬਾਲ ਲੀਗ ਬੁੰਡੇਸਲੀਗਾ ਅੱਜ ਤੋਂ ਦੁਬਾਰਾ ਮੈਚਾਂ ਦਾ ਸਿਲਸਿਲਾ ਸ਼ੁਰੂ ਕਰ ਰਹੀ ਹੈ।

    ਸ਼ਨੀਵਾਰ ਨੂੰ ਬੰਦ ਸਟੇਡੀਅਮ ਵਿੱਚ ਛੇ ਮੈਚ ਖੇਡੇ ਜਾਣਗੇ।

    ਲੀਗ ਦੇ ਮੈਚ 13 ਮਾਰਚ ਨੂੰ ਮਹਾਂਮਾਰੀ ਦੇ ਕਾਰਨ ਰੋਕ ਦਿੱਤੇ ਗਏ ਸਨ ਜਦੋਂ ਜ਼ਿਆਦਾਤਰ ਟੀਮਾਂ ਦੇ ਮੈਚ ਬਾਕੀ ਸਨ।

    ਮੈਚਾਂ ਦੌਰਾਨ ਖਿਡਾਰੀਆਂ ਅਤੇ ਅਧਿਕਾਰੀਆਂ ਸਮੇਤ ਲਗਭਗ 300 ਲੋਕ ਸਟੇਡੀਅਮ ਅਤੇ ਉਨ੍ਹਾਂ ਦੇ ਕੋਲ ਮੌਜੂਦ ਹੋਣਗੇ।

    ਸਟੇਡੀਅਮ ਵਿੱਚ ਪੁਲਿਸ ਵੀ ਹੋਵੇਗੀ ਤਾਂਕਿ ਕੋਈ ਖੇਡ ਪ੍ਰੇਮੀ ਅੰਦਰ ਨਹੀਂ ਜਾ ਸਕੇ।

    ਖਿਡਾਰੀਆਂ ਦਾ ਟੈਸਟ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ।

    ਖਿਡਾਰੀਆਂ ਨੇ ਅਪ੍ਰੈਲ ਦੇ ਮੱਧ ਤੋਂ ਟਰੇਨਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਉਹ ਕੁਆਰੰਟੀਨ ਵਿੱਚ ਹੋਟਲ ਵਿੱਚ ਰਹਿ ਰਹੇ ਸੀ।

    football

    ਤਸਵੀਰ ਸਰੋਤ, Getty Images

  18. ਮਾਈਨਿੰਗ ਖੇਤਰ ਲਈ ਖਜ਼ਾਨਾ ਮੰਤਰੀ ਦੇ ਐਲਾਨ

    ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਗੇ ਕਿਹਾ-

    • 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਇਨਫਰਾਸਟਰਕਚਰ ਲਈ ਮਾਈਨਿੰਗ ਖੇਤਰ ਵਿੱਚ ਕੀਤਾ ਜਾਵੇਗਾ
    • 500 ਮਾਈਨਿੰਗ ਬਲਾਕਾਂ ਦੀ ਨੀਲਾਮੀ ਕੀਤੀ ਜਾਏਗੀ
    • ਬੌਕਸਾਈਟ ਅਤੇ ਕੋਲਾ ਬਲਾਕਾਂ ਦੀ ਸੰਯੁਕਤ ਨਿਲਾਮੀ ਹੋਵੇਗੀ
    • ਇੱਕ ਖਣਿਜ ਸੂਚਕਾਂਕ ਬਣਾਇਆ ਜਾਏਗਾ
  19. ਰੱਖਿਆ ਖੇਤਰ ਵਿੱਚ ਐੱਫ਼ਡੀਆਈ 49 ਫੀਸਦ ਤੋਂ ਵਧਾ ਕੇ 74 ਫੀਸਦ ਕੀਤੀ ਗਈ

    ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਡਿਫੈਂਸ ਖੇਤਰ ਲਈ ਕਈ ਐਲਾਨ ਕੀਤੇ:-

    • ਅਸੀਂ ਹੁਣ ਇਸ ਨਤੀਜੇ ’ਤੇ ਪਹੁੰਚੇ ਹਾਂ ਕਿ ਅਸੀਂ ਹਥਿਆਰਾਂ ਅਤੇ ਪਲੇਟਫਾਰਮਾਂ ਦੀ ਇੱਕ ਸੂਚੀ ਬਣਾਵਾਂਗੇ ਜਿਸ ਨੂੰ ਬਰਾਮਦ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।
    • ਹਰ ਸਾਲ ਇਸ ਸੂਚੀ ਵਿੱਚ ਵਾਧਾ ਕੀਤਾ ਜਾਵੇਗਾ।
    • ਮਿਲੀਟਰੀ ਅਫੇਅਰਜ਼ ਵਿਭਾਗ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅਜਿਹਾ ਕੀਤਾ ਗਿਆ।
    • ਇਸ ਸੂਚੀ ਵਿਚਲੀਆਂ ਚੀਜ਼ਾਂ ਹੁਣ ਸਿਰਫ ਭਾਰਤ ਤੋਂ ਖਰੀਦੀਆਂ ਜਾਣਗੀਆਂ।
    • ਡਿਫੈਂਸ ਖੇਤਰ ਵਿੱਚ ਐੱਫ਼ਡੀਆਈ 49 ਫੀਸਦ ਤੋਂ ਵਧਾ ਕੇ 74 ਫੀਸਦ ਕੀਤੀ ਜਾਂਦੀ ਹੈ।
  20. ਕੋਲਾ ਸਿਰਫ਼ ਸਰਕਾਰ ਅਧੀਨ ਹੀ ਨਹੀਂ ਨਿੱਜੀ ਖੇਤਰ ਵਿੱਚ ਦੇਣ ਦਾ ਐਲਾਨ

    ਕੇਂਦਰੀ ਵਿੱਤ ਮੰਤਰੀ ਨੇ ਕੋਲਾ ਖੇਤਰ ਲਈ ਕਈ ਐਲਾਨ ਕੀਤੇ:-

    • ਹੁਣ ਤੱਕ ਕੋਲਾ ਕੇਂਦਰ ਸਰਕਾਰ ਅਧੀਨ ਰਿਹਾ ਹੈ। ਹੁਣ ਅਸੀਂ ਇਸ ਦੀ ਹੱਦ ਵਧਾ ਰਹੇ ਹਾਂ। ਸਿਰਫ਼ ਸਰਕਾਰ ਤੱਕ ਹੀ ਇਹ ਸੀਮਿਤ ਨਹੀਂ ਰਹਿਣ ਦੇਵਾਂਗੇ।
    • ਹੁਣ ਨਿੱਜੀ ਹੱਥਾਂ ਵਿੱਚ ਕੋਲਾ ਖੇਤਰ ਦੀ ਇਜਾਜ਼ਤ ਹੋਵੇਗੀ।
    • ਓਪਨ ਮਾਰਕਿਟ ਹੋਵੇਗੀ। ਇਸ ਨਾਲ ਦੇਸ ਦੇ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ।
    • 8 ਨਵੇਂ ਬਲਾਕ ਉਪਬਲਧ ਕਰਵਾਏ ਜਾਣਗੇ।
    • ਯੋਗਤਾ ਦੀ ਕੋਈ ਸ਼ਰਤ ਨਹੀਂ ਹੈ।
    Nirmala Sitharaman

    ਤਸਵੀਰ ਸਰੋਤ, Getty Images