You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਦੱਖਣੀ ਕੋਰੀਆ ਤੇ ਚੀਨ ਦੇ ਵੂਹਾਨ ’ਚ ਮੁੜ ਪਰਤਿਆ ਕੋਰੋਨਾ; 12 ਮਈ ਤੋਂ ਦਿੱਲੀ ਤੋਂ ਸਪੈਸ਼ਲ ਯਾਤਰੀ ਟਰੇਨਾਂ

ਪੂਰੀ ਦੁਨੀਆਂ 'ਚ ਕੋਰੋਨਾਵਾਇਰਸ ਦੇ ਮਾਮਲੇ 40 ਲੱਖ ਟੱਪੇ। ਭਾਰਤ ਵਿੱਚ ਲਾਗ ਦੇ ਮਾਮਲੇ ਕਰੀਬ 63 ਹਜ਼ਾਰ ਅਤੇ 2109 ਮੌਤਾਂ ਹੋਈਆਂ ਹਨ।

ਲਾਈਵ ਕਵਰੇਜ

  1. ਕੋਰੋਨਾਵਾਇਰਸ ਬਾਰੇ ਅਸੀਂ ਬੀਬੀਸੀ ਪੰਜਾਬੀ ਦਾ ਲਾਈਵ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ। ਤੁਸੀਂ 11 ਮਈ ਦੀ ਅਪਡੇਟ ਲਈ ਇੱਥੇ ਕਲਿੱਕ ਕਰੋ।

  2. ਕੋਰੋਨਾਵਾਇਰਸ: ਦੇਸ ਦੁਨੀਆਂ ਦਾ ਮੁੱਖ ਅਪਡੇਟ

    • ਲੌਕਡਾਊਨ ਦੀਆਂ ਪਾਬੰਦੀਆਂ ਘਟਣ ਤੋਂ ਬਾਅਦ ਦੱਖਣੀ ਕੋਰੀਆ ਵਿੱਚ ਕੋਰੋਨਵਾਇਰਸ ਦੇ ਮਾਮਲੇ ਫਿਰ ਆਉਣੇ ਸ਼ੁਰੂ ਹੋ ਗਏ ਹਨ। ਜਿਸ ਮਗਰੋਂ ਨੂੰ ਰਾਜਧਾਨੀ ਸਿਓਲ ਦੇ ਸਾਰੇ ਕਲੱਬ ਅਤੇ ਬਜ਼ਾਰ ਦੁਬਾਰਾ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ।
    • ਜਰਮਨੀ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉੱਥੇ ਲਾਗ ਦੇ ਮਾਮਲਿਆਂ ਵਿੱਚ ਉਛਾਲ ਦੇਖਿਆ ਜਾ ਰਿਹਾ ਹੈ। ਜਰਮਨੀ ਕੋਰੋਨਾਵਾਇਰਸ ਨਾਲ ਦੁਨੀਆਂ ਦਾ ਸੱਤਵਾਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਹੈ। ਜਿੱਥੇ ਐਤਵਾਰ ਤੱਕ ਮਰੀਜ਼ਾਂ ਦੀ ਗਿਣਤੀ 69,218 ਸੀ ਜਦਕਿ ਮ੍ਰਿਤਕਾਂ ਦੀ ਗਿਣਤੀ 7,395 ਸੀ।
    • ਚੀਨ ਦੇ ਵੂਹਾਨ ਵਿੱਚ 1 ਮਹੀਨੇ ਮਗਰੋਂ ਕੋਰੋਨਾਵਾਇਰਸ ਦੀ ਵਾਪਸੀ। ਸਥਾਨਕ ਮੀਡੀਆ ਮੁਤਾਬਕ ਕੋਵਿਡ-19 ਦੇ 89 ਸਾਲਾ ਮਰੀਜ਼ ਦੀ ਹਾਲਤ ਗੰਭੀਰ ਹੈ ਅਤੇ ਉਸ ਵਿੱਚ ਪਹਿਲਾਂ ਇਸ ਬੀਮਾਰੀ ਦੇ ਲੱਛਣ ਦਿਖਾਈ ਨਹੀਂ ਦਿੱਤੇ ਸਨ।
    • ਭਾਰਤ ਵਿੱਚ 12 ਮਈ ਤੋਂ ਦਿੱਲੀ ਤੋਂ ਚੱਲਣਗੀਆ 15 ਸ਼ਹਿਰਾਂ ਨੂੰ 15 ਜੋੜੀ ਰੇਲ ਗੱਡੀਆਂ
    • ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਪੁਸ਼ਟ ਮਾਮਲਿਆਂ ਦੀ ਗਿਣਤੀ 40 ਲੱਖ ਤੋਂ ਪਾਰ ਹੋ ਗਈ ਹੈ। ਜਦਕਿ ਲਗਭਗ 2.80 ਲੱਖ ਲੋਕ ਜਾਨਾਂ ਗੁਆ ਚੁੱਕੇ ਹਨ।
    • ਅਮਰੀਕਾ ਵਿੱਚ ਲਾਗ ਦੇ ਕੇਸਾਂ ਦੀ ਗਿਣਤੀ 13,12,099 ਹੋ ਗਈ ਹੈ ਜਦ ਕਿ 78,862 ਜਣੇ ਮਹਾਂਮਾਰੀ ਕਾਰਨ ਜਾਨ ਗੁਆ ਚੁੱਕੇ ਹਨ
    • ਪੰਜਾਬ ਵਿੱਚ ਮਾਮਲੇ 1762 ਜਦਕਿ 31 ਮੌਤਾਂ ਹੋ ਚੁੱਕੀਆਂ ਹਨ।
    • ਭਾਰਤ ਵਿੱਚ ਲਾਗ ਦੇ ਮਾਮਲੇ ਕਰੀਬ 62,900 ਤੱਕ ਪਹੁੰਚੇ ਅਤੇ 2109 ਮੌਤਾਂ, 19 ਹਜ਼ਾਰ ਤੋਂ ਵੱਧ ਠੀਕ ਵੀ ਹੋਏ
  3. ਭਾਰਤੀ ਰੇਲ ਮੰਤਰਾਲੇ ਨੇ ਇਹ ਫੈਸਲਾ ਦੇਰ ਸ਼ਾਮ ਕੀਤਾ ਹੈ

  4. ਭਾਰਤ ਵਿੱਚ ਪਰਸੋਂ ਤੋਂ ਰੇਲਾਂ ਹੋਣਗੀਆਂ ਮੁੜ ਸ਼ੁਰੂ

    ਰੇਲ ਮੰਤਰਾਲਾ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਹ 12 ਮਈ ਤੋਂ ਰੇਲ ਸਵੇ ਮੁੜ ਸ਼ੁਰੂ ਕਰਨ ਜਾ ਰਿਹਾ ਹੈ।

    ਇਹ 15 ਜੋੜੀ ਗੱਡੀਆਂ ਰਾਜਧਾਨੀ ਦਿੱਲੀ ਨੂੰ ਦੇਸ਼ ਦੇ ਹੋਰ 15 ਸ਼ਹਿਰਾਂ ਨਾਲ ਜੋੜਨਗੀਆਂ।

    ਰੇਲ ਗੱਡੀਆਂ ਵਿੱਚ ਟਿਕਟ ਆਈਆਰਟੀਸੀ ਦੀ ਵੈਬਸਾਈਟ ਰਾਹੀਂ 11 ਮਈ ਸ਼ਾਮ 4 ਵਜੇ ਬੁਕਿੰਗ ਕੀਤੀ ਜਾ ਸਕਗੀ।

  5. ਵੂਹਾਨ ਵਿੱਚ 1 ਮਹੀਨੇ ਮਗਰੋਂ ਕੋਰੋਨਾਵਾਇਰਸ ਦੀ ਵਾਪਸੀ

    ਸਥਾਨਕ ਮੀਡੀਆ ਮੁਤਾਬਕ ਕੋਵਿਡ-19 ਦੇ 89 ਸਾਲਾ ਮਰੀਜ਼ ਦੀ ਹਾਲਤ ਗੰਭੀਰ ਹੈ ਅਤੇ ਉਸ ਵਿੱਚ ਪਹਿਲਾਂ ਇਸ ਬੀਮਾਰੀ ਦੇ ਲੱਛਣ ਦਿਖਾਈ ਨਹੀਂ ਦਿੱਤੇ ਸਨ।

    ਦੱਸਿਆ ਜਾ ਰਿਹਾ ਹੈ ਕਿ ਇਸ ਮਰੀਜ਼ ਦੇ ਆਲੇ-ਦੁਆਲੇ ਵਾਲਿਆਂ ਉੱਪਰ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂਹਨ।

    ਚੀਨ ਦੀ ਕੌਮੀ ਸਿਹਸ ਕਮਿਸਨ ਨੇ ਲਾਗ ਦੇ 14 ਨਵੇਂ ਕੇਸ ਦਰਜ ਕੀਤੇ ਹਨ। ਜਿਨ੍ਹਾਂ ਵਿੱਚ ਇਹ ਕੇਸ ਵੀ ਸ਼ਾਮਲ ਹੈ।

    ਚੀਨ ਵਿੱਚ ਹੁਣ ਤੱਕ ਲਾਗ ਦੇ 82, 901 ਕੇਸ ਆਏ ਹਨ ਅਤੇ 4,633 ਮੌਤਾਂ ਹੋ ਚੁੱਕੀਆਂ ਹਨ।

    ਚੀਨ ਦੇ ਹੁਬੇਈ ਸੂਬੇ ਦੇ ਵੂਹਾਨ ਸ਼ਹਿਰ ਤੋਂ ਹੀ ਪਿਛਲੇ ਸਾਲ ਦਸੰਬਰ ਵਿੱਚ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ ਸੀ।

    ਇਸ ਤੋਂ ਬਾਅਦ ਸਖ਼ਤੀ ਨਾਲ ਲਾਗੂ ਕੀਤੇ ਗਏ ਲੌਕਡਾਊਨ ਰਾਹੀਂ ਇਸ ਵਬ੍ਹਾ ਉੱਪਰ ਕਾਬੂ ਪਾਇਆ ਜਾ ਸਕਿਆ ਸੀ।

  6. ਕੋਰੋਨਾਵਾਇਰਸ ਨਾਲ ਕਿਵੇਂ ਲੜਦਾ ਹੈ ਸਾਡਾ ਸਰੀਰ

    ਕੋਰੋਨਾਵਾਇਰਸ ਦੀ ਕੋਈ ਦਵਾਈ ਅਜੇ ਤੱਕ ਨਹੀਂ ਆਈ ਹੈ। ਪਰ ਬਹੁਤ ਸਾਰੇ ਲੋਕੀਂ ਠੀਕ ਵੀ ਹੋ ਰਹੇ ਹਨ।

    ਕੋਰੋਨਾਵਾਇਰਸ ਨਾਲ ਸਾਡਾ ਸਰੀਰ ਕਿਵੇਂ ਲੜਦਾ ਹੈ, ਦੇਖੋ ਇਹ ਵੀਡੀਓ

  7. ਕੋਰੋਨਾਵਾਇਰਸ ਤੋਂ ਪੰਜਾਬ ਕਿਵੇਂ ਲੜੇ ਕੇਂਦਰ ਸਾਡੇ 'ਤੇ ਛੱਡੇ- ਕੈਪਟਨ- ਕੈਪਟਨ ਅਮਰਿੰਦਰ ਸਿੰਘ

    ਕੋਰੋਨਾਵਾਇਰਸ ਦੇ ਦੌਰ ਵਿੱਚ ਪੂਰੀ ਦੁਨੀਆਂ ਇਸ ਸੰਕਟ ਤੋਂ ਦੋ ਚਾਰ ਹੋ ਰਹੀ ਹੈ। ਭਾਰਤ ਵਿੱਚ ਵੀ ਲੌਕਡਾਊਨ ਹੈ ਅਤੇ ਕੇਸ ਵਧ ਰਹੇ ਹਨ।

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਖ਼ਾਸ ਗੱਲਬਾਤ ਦੌਰਾਨ ਇਸ ਗੱਲ ਦੀ ਨਾਖੁਸ਼ੀ ਜ਼ਾਹਿਰ ਕੀਤੀ ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਖੁੱਲ੍ਹ ਨਹੀਂ ਦੇ ਰਹੀ ਕਿ ਉਹ ਆਪ ਆਪਣੇ ਸੂਬੇ ਦੀਆਂ ਜ਼ਰੂਰਤਾਂ ਮੁਤਾਬਕ ਰਣਨੀਤੀ ਬਣਾਉਣ ਅਤੇ ਅਮਲ ਕਰਨ।

    ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਬੈਠਾ ਜੁਆਇੰਟ ਸਕੱਤਰ ਕੀ ਜਾਣੇ ਕਿ ਸੂਬਿਆਂ ਦੀਆਂ ਕੀ ਲੋੜਾਂ ਹਨ।

    ਇਸ ਖ਼ਾਸ ਇੰਟਰਵਿਊ ਦਾ ਪਹਿਲਾ ਭਾਗ ਅਸੀਂ ਹੁਣ ਦਿਖਾ ਰਹੇ ਹਾਂ ਅਤੇ ਦੁਜਾ ਹਿੱਸਾ 11 ਮਈ ਦਿਨ ਸੋਮਵਾਰ ਨੂੰ ਨਸ਼ਰ ਕੀਤਾ ਜਾਵੇਗਾ।

  8. 20 ਹਜ਼ਾਰ ਮਜ਼ਦੂਰਾਂ ਨੂੰ ਭੇਜਣ ਲਈ ਪੰਜਾਬ ਸਰਕਾਰ ਨੇ ਕੀਤਾ 01 ਕਰੋੜ ਦਾ ਖ਼ਰਚਾ

    ਪੰਜਾਬ ਤੋਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਵਿਚ ਭੇਜਣ ਦਾ ਸਿਲਸਿਲਾ ਪੰਜਾਬ ਤੋਂ ਕਾਫ਼ੀ ਤੇਜ਼ੀ ਨਾਲ ਚੱਲ ਰਿਹਾ ਹੈ।

    ਸਰਕਾਰੀ ਅੰਕੜਿਆਂ ਮੁਤਾਬਕ ਅੱਜ ਦੁਪਹਰਿ ਤੱਕ ਪੰਜਾਬ ਵਿਚੋਂ 16 ਵਿਸ਼ੇਸ਼ ਰੇਲ ਗੱਡੀਆਂ ਰਵਾਨਾ ਹੋ ਚੁੱਕੀਆਂ ਹਨ।

    ਪੰਜਾਬ ਸਰਕਾਰ ਨੇ 20,000 ਪਰਵਾਸੀ ਮਜ਼ਦੂਰਾਂ ਨੂੰ ਭੇਜਣ ਲ਼ਈ ਕਰੀਬ ਇੱਕ ਕਰੋੜ ਰੁਪਇਆ ਖਰਚਿਆ ਹੈ।

  9. ਕੋਵਿਡ-19 ਖ਼ਿਲਾਫ਼ ਜੰਗ ਲਈ ਭਾਰਤ ਕੋਲ ਇੰਨਾ ਹੈ ਸਾਜੋ-ਸਮਾਨ

  10. ਕਿਹੜੇ ਲੱਛਣਾ ਵਾਲੇ ਸਖ਼ਸ਼ ਨੂੰ ਠੀਕ ਹੋਣ 'ਚ ਕਿੰਨਾ ਸਮਾਂ ਲੱਗਦਾ ਹੈ

    ਕੋਰੋਨਾਵਾਇਰਸ ਦੇ ਕਈ ਤਰ੍ਹਾਂ ਦੇ ਲੱਛਣ ਦੱਸੇ ਗਏ ਹਨ, ਪਰ ਕਿਹੜੇ ਲੱਛਣਾ ਵਾਲੇ ਵਿਅਕਤੀ ਨੂੰ ਠੀਕ ਹੋਣ ਵਿਚ ਕਿੰਨਾ ਸਮਾਂ ਲੱਗਦਾ ਹੈ, ਇਸ ਬਾਰੇ ਦੇਖੋ ਬੀਬੀਸੀ ਪੰਜਾਬੀ ਦਾ ਇਹ ਵੀਡੀਓ

  11. ਅੰਕੜਿਆਂ ਦਾ ਨਾਟਕ ਖੇਡ ਰਹੀ ਹੈ ਯੂਕੇ ਸਰਕਾਰ - 'ਲੌਕਡਾਊਨ ਛੇਤੀ ਖਤਮ ਹੋਇਆ ਤਾਂ ਲੱਖ ਤੱਕ ਜਾਵੇਗਾ ਮੌਤਾਂ ਦਾ ਅੰਕੜਾ'

    ਕੈਂਬ੍ਰਿਜ ਯੂਨੀਵਰਸਿਟੀ ਦੇ ਇਕ ਨਾਮਵਰ ਅੰਕੜਾ ਵਿਗਿਆਨੀ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਬ੍ਰਿਟੇਨ ਵਿਚ ਸਰਕਾਰ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਦੀ ਬਜਾਏ ਨੰਬਰਾਂ ਦਾ ਨਾਟਕ ਖੇਡ ਰਹੀ ਹੈ।

    ਡੇਵਿਡ ਸਪੀਗਲਹੈਲਟਰ ਨੇ ਸਰਕਾਰ ਦੀ ਰੋਜ਼ਾਨਾ ਬ੍ਰੀਫਿੰਗ ਦੀ ਅਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਇਹ ਬ੍ਰੀਫਿੰਗ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੂਚਿਤ ਕਰਨ ਵਾਲੀ ਟੀਮ ਦੀ ਤਿਆਰੀ ਨਾਲ ਹੁੰਦੀ ਹੈ ਨਾ ਕਿ ਮਾਹਰਾਂ ਦੀ ਸਲਾਹ ਨਾਲ।

    ਉਨ੍ਹਾਂ ਕਿਹਾ, "ਮੈਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਇਹ ਅੰਕੜੇ ਉਨ੍ਹਾਂ ਲੋਕਾਂ ਦੁਆਰਾ ਤਿਆਰ ਕੀਤੇ ਜਾਣ ਅਤੇ ਪੇਸ਼ ਕੀਤੇ ਜਾਣ ਜੋ ਇਸ ਦੀਆਂ ਸ਼ਕਤੀਆਂ ਅਤੇ ਕਮੀਆਂ ਨੂੰ ਜਾਣਦੇ ਸਨ ਅਤੇ ਦਰਸ਼ਕਾਂ ਦਾ ਥੋੜਾ ਸਤਿਕਾਰ ਕਰਦੇ ਹਨ।"

    ਉੱਧਰ ਵਿਗਿਆਨਕ ਸਲਾਹਕਾਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਤਾਂ ਜੇਕਰ ਛੇਤੀ ਨਾਲ ਲੌਕਡਾਊਨ ਖ਼ਤਮ ਕੀਤਾ ਗਿਆ ਤਾਂ ਮੌਤਾਂ ਦੀ ਗਿਣਤੀ 100000 ਨੂੰ ਪਾਰ ਕਰ ਸਕਦੀ ਹੈ।

    ਸੰਡੇ ਟਾਇਮਜ਼ ਵਿਚ ਬਿਨਾਂ ਨਾਂ ਦੱਸੇ ਵਿਗਿਆਨੀ ਦੀ ਸਲਾਹ ਛਾਪੀ ਗਈ ਹੈ, ਅੱਜ ਸ਼ਾਮ ਨੂੰ ਹੀ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਲੌਕਡਾਊਨ ਖਤਮ ਕਰਨ ਵਾਲੀ ਰਣਨੀਤੀ ਦਾ ਖ਼ੁਲਾਸਾ ਕਰਨਾ ਹੈ।

  12. ਟਰੰਪ ਦਾ ਮਲੇਰੀਆ ਵਿਰੋਧੀ ਦਵਾਈ ਨੂੰ ਪ੍ਰਮੋਟ ਕਰਨਾ ‘‘ਪੂਰੀ ਤਰ੍ਹਾਂ ਲਾਪਰਵਾਹੀ’’

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਮਲੇਰੀਆ ਵਿਰੋਧੀ ਦਵਾਈ ਨੂੰ ਪ੍ਰਮੋਟ ਕਰਨਾ ਪੂਰੀ ਤਰ੍ਹਾਂ ਬਿਨਾਂ ਸੋਚਿਆਂ ਸਮਝਿਆ ਲਾਪਰਵਾਹੀ ਵਾਲਾ ਕਦਮ ਸੀ। ਇਹ ਦਾਅਵਾ ਯੂਕੇ ਸਰਕਾਰ ਦੇ ਸਲਾਹਕਾਰ ਨੇ ਕੀਤਾ ਹੈ।

    ਟਰੰਪ ਵਾਇਟਹਾਊਸ ਪ੍ਰੈਸ ਕਾਨਫਰੰਸ ਦੌਰਾਨ ਹਾਈਡ੍ਰੋਕਸੀਕਲੋਰੋਕੁਇਨ ਦਾ ਜ਼ਿਕਰ ਕਰਦੇ ਰਹੇ ਹਨ।

    ਪਰ ਯੂਕੇ ਦੀ ਵਾਇਰਸ ਦੇ ਖ਼ਤਰੇ ਬਾਰੇ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਮੁਖੀ ਪ੍ਰੋਫੈਸਰ ਪੀਟਰ ਹੋਰਬੀ ਨੇ ਬੀਬੀਸੀ ਪੱਤਰਕਾਰ ਐਂਡਰਿਊ ਮਾਰ ਦੇ ਸ਼ੋਅ ਦੌਰਾਨ ਕਿਹਾ ਕਿ ਕਮੇਟੀ ਪੂਰੀ ਤਰ੍ਹਾਂ ਹਾਈਡ੍ਰੋਕਸੀਕਲੋਰੋਕੁਇਨ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹੈ।

    ਹੌਰਬੀ ਨੇ ਕਿਹਾ ਕਿ ਇਸ ਦਵਾਈ ਦੇ ਸਾਇਡ ਇਫ਼ੈਕਟਸ ਭਲੀਭਾਂਤ ਜਾਣੂ ਹਨ। ਕਈ ਅਜਿਹੇ ਮਰੀਜ਼ ਦੇਖੇ ਗਏ ਜਿੰਨ੍ਹਾਂ ਉੱਤੇ ਇਸ ਨੇ ਜ਼ਹਿਰੀਲਾ ਅਸਰ ਦਿਖਾਇਆ।

    ਹੌਰਬੀ ਨੇ ਕਿਹਾ ਕਿ ਇਸ ਦਾ ਠੋਸ ਆਧਾਰ ਹੈ ਕਿ ਅਸੀਂ ਇਸੇ ਸਾਲ ਅਜਿਹੀ ਦਵਾਈ ਦੀ ਖੋਜ ਕਰ ਲਵਾਂਗੇ ਜੋ ਵਾਕਈ ਅਸਰਦਾਰ ਹੋਵੇਗੀ।

  13. ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ ਨਰਿੰਦਰ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਵੀਡੀਓ ਕਾਨਫਰਸਿੰਗ ਰਾਹੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਬਾਅਦ ਦੁਪਹਿਰ 3 ਵਜੇ ਮੁੱਖ ਮੰਤਰੀਆਂ ਨਾਲ ਕੋਵਿਡ-19 ਬਾਰੇ ਜ਼ਮੀਨੀ ਹਾਲਾਤ ਦਾ ਜ਼ਾਇਜਾ ਲੈਣਗੇ।

  14. ਕੋਰੋਨਾ ਲੌਕਡਾਊਨ: ਆਸਟਰੇਲੀਆ ਸਣੇ ਕਈ ਮੁਲਕਾਂ ਚ ਮੁਜ਼ਾਹਰੇ

    ਆਸਟਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਲੌਕਡਾਊਨ ਖ਼ਿਲਾਫ਼ ਮੁਜ਼ਾਹਰਾ ਕਰ ਰਹੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

    ਐਤਵਾਰ ਨੂੰ ਮੈਲਬਰਨ ਵਿਚ ਕਰੀਬ 150 ਲੋਕਾਂ ਨੇ ਸੂਬਾਈ ਸੰਸਦ ਅੱਗੇ ਮੁਜ਼ਾਹਰਾ ਕੀਤਾ।

    ਪੁਲਿਸ ਮੁਜ਼ਾਹਰਾਕਾਰੀਆਂ ਨੂੰ 1600 ਆਸਟ੍ਰੇਲੀਆਈ ਪਾਬੰਦੀਆਂ ਦੀ ਉਲੰਘਣਾ ਦਾ ਜੁਰਮਾਨਾ ਕਰ ਸਕਦੀ ਹੈ।

    ਆਸਟਰੇਲੀਆ ਕੌਮੀ ਪੱਧਰ ਦੇ ਲੌਕਡਾਊਨ ਦੀਆਂ ਪਾਬੰਦੀਆਂ ਨੂੰ ਹੌਲੀ ਹੌਲੀ ਹਟਾ ਰਿਹਾ ਹੈ।

    ਪਰ ਮੈਲਬਰਨ ਦੇ ਬੁੱਚੜਖਾਨੇ ਵਿਚ ਪੌਜ਼ਿਟਿਵ ਕੇਸ ਵਧਣ ਕਾਰਨ ਵਿਕਟੋਰੀਆਂ ਸੂਬੇ ਵਿਚ ਪਾਬੰਦੀਆਂ ਵਿਚ ਢਿੱਲ ਨਹੀਂ ਦਿੱਤੀ ਜਾ ਰਹੀ।

    ਐਤਵਾਰ ਨੂੰ ਇਹੋ ਜਿਹੇ ਮੁਜ਼ਾਹਰੇ ਅਮਰੀਕਾ, ਬ੍ਰਾਜ਼ੀਲ ਅਤੇ ਹੋਰ ਦੇਸਾਂ ਵਿਚ ਵੀ ਦੇਖਣ ਨੂੰ ਮਿਲੇ ਹਨ, ਲੋਕ ਸਮਾਜਿਕ ਦੂਰੀ ਦੇ ਨਿਯਮ ਦੀ ਉਲੰਘਣਾ ਕਰਕੇ ਸੜਕਾਂ ਉੱਤੇ ਉਤਰੇ ਹਨ।

  15. ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ

    ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

    ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

  16. WHO ਨੇ ਚੀਨ ਨਾਲ ਮਿਲੀਭੁਗਤ ਦੇ ਦਾਅਵੇ ਨੂੰ ਰੱਦ ਕੀਤਾ

    ਵਿਸ਼ਵ ਸਿਹਤ ਸੰਗਠਨ ਨੇ ਜਰਮਨੀ ਵਿਚ ਇਕ ਨਿਊਜ਼ ਅਦਾਰੇ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ ਕਿ ਸੰਸਾਰ ਪੱਧਰੀ ਚੇਤਾਵਨੀ ਜਾਰੀ ਕਰਨ ਵਿਚ ਦੇਰੀ ਲਈ ਚੀਨ ਨੇ ਕਿਹਾ ਸੀ।

    ਇਸ ਰਿਪੋਰਟ ਦੇ ਅਨੁਸਾਰ 21 ਜਨਵਰੀ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟ੍ਰੇਡੋਸ ਵਿਚਕਾਰ ਗੱਲਬਾਤ ਹੋਈ ਸੀ।

    ਜਰਮਨ ਨਿਊਜ਼ ਵੈਬਸਾਈਟ ਦਾ ਦਾਅਵਾ ਹੈ, "ਜਰਮਨੀ ਦੀ ਖੁਫੀਆ ਏਜੰਸੀ ਬੀਐਨਡੀ ਨੂੰ ਪਤਾ ਲੱਗਿਆ ਹੈ ਕਿ ਚੀਨ ਨੇ ਵਿਸ਼ਵ ਸਿਹਤ ਸੰਗਠਨ ਨਾਲ ਗੱਲ ਕੀਤੀ ਹੈ ਅਤੇ ਇਸ ਨੂੰ ਕੋਰੋਨਾ ਵਾਇਰਸ ਦੇ ਫੈਲਣ ਬਾਰੇ ਵਿਸ਼ਵਵਿਆਪੀ ਚੇਤਾਵਨੀ ਜਾਰੀ ਕਰਨ ਵਿੱਚ ਦੇਰੀ ਕਰਨ ਦੀ ਅਪੀਲ ਕੀਤੀ ਹੈ।"

    "ਬੀ ਐਨ ਡੀ ਨੂੰ ਯਕੀਨ ਹੈ ਕਿ ਇਸ ਸੰਦੇਸ਼ ਦਾ ਐਕਸਚੇਂਜ ਸ਼ੀ ਜਿਨਪਿੰਗ ਅਤੇ ਡਾਕਟਰ ਟ੍ਰੈਡੋਜ਼ ਵਿਚਕਾਰ 21 ਜਨਵਰੀ ਨੂੰ ਹੋਈ ਇੱਕ ਗੱਲਬਾਤ ਦੌਰਾਨ ਹੋਇਆ ਸੀ।"

    ਪਰ ਵਿਸ਼ਵ ਸਿਹਤ ਸੰਗਠਨ ਨੇ ਇਸ ਦਾਅਵੇ ਨੂੰ ਰੱਦ ਕੀਤਾ ਹੈ।

    ਵਿਸ਼ਵ ਸਿਹਤ ਸੰਗਠਨ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਡਾਕਟਰ ਟ੍ਰੈਡੋਸ ਬਾਰੇ ਡੇਰ ਸਪੀਗਲ ਦੀ ਖ਼ਬਰਾਂ ਵਿੱਚ ਕਹੀਆਂ ਗੱਲਾਂ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹਨ।

  17. ਕੋੋਰੋਨਾ ਪੰਜਾਬ ਅਪਡੇਟ : ਡੀਐੱਸਪੀ ਤੇ ਇੱਕ ਸਿਪਾਹੀ ਦਾ ਸੈਂਪਲ ਪੌਜ਼ਿਟਿਵ

    ਪੰਜਾਬ ਵਿਚ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਦੋ ਡਾਕਟਰ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।

    ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈਣ ਗਏ 42 ਪੁਲਿਸ ਮੁਲਾਜ਼ਮਾਂ ਵਿਚੋਂ ਇੱਕ ਡੀਐੱਸਪੀ ਤੇ ਇੱਕ ਸਿਪਾਹੀ ਦਾ ਸੈਂਪਲ ਵੀ ਪੌਜ਼ਿਟਿਵ ਆਇਆ ਹੈ।

    ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿਚ ਕੁੱਲ ਕੇਸ 1762 ਹੋ ਗਏ ਹਨ, ਜਦਕਿ ਮੌਤਾਂ ਦੀ ਗਿਣਤੀ ਵੀ ਵਧ ਕੇ 31 ਹੋ ਗਈ ਹੈ।

    151 ਮਰੀਜ਼ ਹੁਣ ਤੱਕ ਠੀਕ ਹੋਏ ਹਨ ਅਤੇ ਕਰੀਬ 22000 ਲੋਕਾਂ ਨੂੰ ਕੁਆਰੰਟਾਇਨ ਕੀਤਾ ਗਿਆ ਹੈ।

  18. 'ਸਰਕਾਰ ਮਜ਼ਦੂਰਾਂ ਨੂੰ ਭੇਜ ਰਹੀ ਹੈ ਤਾਂ ਲਿਆਉਣ ਦੀ ਵੀ ਜ਼ਿੰਮੇਵਾਰੀ ਲਵੇ'

    ਪਰਵਾਸੀ ਮਜ਼ਦੂਰ ਪੰਜਾਬ ਦੀ ਸਨਅਤ ਤੇ ਖੇਤੀ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਜ਼ਿਆਦਾਤਰ ਸਨਅਤ ਪਹਿਲਾਂ ਤੋਂ ਵੀ ਮਾੜੇ ਸਮੇਂ ਵਿੱਚੋਂ ਗੁਜ਼ਰ ਰਹੀ ਹੈ।

    ਸੂਬੇ ਦੇ ਜ਼ਿਆਦਾਤਰ ਸਨਅਤਕਾਰ ਮੰਨਦੇ ਹਨ ਕਿ ਪਰਵਾਸੀ ਕਾਮਿਆਂ ਦੇ ਜਾਣ ਨਾਲ ਸਨਅਤ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ ਹਾਲਾਂਕਿ ਕੁਝ ਸਨਅਤਕਾਰਾਂ ਦੀ ਰਾਏ ਇਸ ਤੋਂ ਅਲੱਗ ਵੀ ਹੈ।

  19. ਪੰਜਾਬ ਤੋਂ ਪਰਵਾਸੀ ਮਜ਼ਦੂਰਾਂ ਨੂੰ ਜ਼ੱਦੀ ਸੂਬਿਆਂ 'ਚ ਭੇਜਣਾ ਸਿਲਸਿਲਾ ਜਾਰੀ

    ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀ ਪਰਵਾਸੀ ਮਜ਼ਦੂਰਾਂ ਨੂੰ ਜੱਦੀ ਸੂਬਿਆਂ ਵਿਚੋਂ ਭੇਜਣ ਦਾ ਸਿਲਸਿਲਾ ਜਾਰੀ ਹੈ।

    ਅੰਮ੍ਰਿਤਸਰ ਤੋਂ ਵੀ ਅਜਿਹੀ ਹੀ ਰੇਲ ਗੱਡੀ ਅੱਜ 1100 ਤੋਂ ਵੱਧ ਪਰਵਾਸੀ ਮਜ਼ਦੂਰਾ ਨੂੰ ਭੇਜਿਆ ਗਿਆ।

    ਮਜ਼ਦੂਰਾਂ ਨੂੰ ਰੇਲ ਗੱਡੀ ਵਿਚ ਚੜਾਉਣ ਤੋਂ ਪਹਿਲਾਂ ਉਨ੍ਹਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ।

  20. ਪੰਜਾਬ 'ਚ ਪਹਿਲੀ ਵਾਰ ਦੋ ਡਾਕਟਰ ਪੌਜ਼ਿਟਿਵ ਪਾਏ ਗਏ

    ਪਾਲ ਸਿੰਘ ਨੌਲੀ

    ਜਲੰਧਰ ਵਿਚ ਦੋ ਡਾਕਟਰਾਂ ਸਣੇ 6 ਹੋਰ ਨਵੇਂ ਕੇਸ ਪਾਜ਼ੇਟਿਵ ਆਏ ਹਨ।ਇਸ ਦੀ ਪੁਸ਼ਟੀ ਨੋਡਲ ਅਫ਼ਸਰ ਡਾਕਟਰ ਟੀਪੀ ਸਿੰਘ ਸੰਧੂ ਨੇ ਕਰ ਦਿੱਤੀ ਹੈ।

    ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ 9 ਮਈ ਤੱਕ ਮੈਰੀਟੋਰੀਅਸ ਸਕੂਲ ਵਿੱਚ ਨਾਂਦੇੜ ਤੋਂ ਆਏ 132 ਸ਼ਰਧਾਲੂ ਸਨ ਤੇ ਉਨ੍ਹਾਂ ਵਿੱਚੋਂ 48 ਨੈਗਟਿਵ ਆਏ ਹਨ। 84 ਸ਼ਰਧਾਂਲੂਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

    ਅੱਜ ਕੁੱਲ 237 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।

    ਜਲੰਧਰ ਸ਼ਹਿਰ ਨਾਲ ਸਬੰਧਤ 6 ਹੋਰ ਨਵੇਂ ਕੇਸ ਪਾਜ਼ੇਟਿਵ ਆਏ ਹਨ ਉਨ੍ਹਾਂ ਵਿੱਚ ਕੂਲ ਰੋਡ `ਤੇ ਇੱਕ ਨਿੱਜੀ ਹਸਪਤਾਲ ਦੇ ਦੋ ਡਾਕਟਰ ਤੇ ਦੋ ਹੋਰ ਸਟਾਫ਼ ਮੈਂਬਰ ਤੇ 2 ਬਸਤੀ ਸ਼ੇਖ ਤੋਂ ਪਾਜ਼ੇਟਿਵ ਆਏ ਹਨ।

    ਜਲੰਧਰ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 173 ਹੋ ਗਈ ਹੈ। ਜਿਹੜੇ ਇਲਾਕਿਆਂ ਵਿੱਚੋਂ ਕੇਸ ਪਾਜ਼ੇਟਿਵ ਆਏ ਹਨ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਸੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।