ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ। ਤੁਸੀਂ 9 ਮਈ ਦੀਆਂ ਅਪਡੇਟਸ ਲਈ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ। ਇਹ ਲਾਈਵ ਪੇਜ ਇੱਥੇ ਹੀ ਬੰਦ ਕਰਦੇ ਹਾਂ। ਧੰਨਵਾਦ
ਕੋਰੋਨਾਵਾਇਰਸ ਅਪਡੇਟ: ਟਰੰਪ ਨੇ ਕਿਹਾ ਅਮਰੀਕਾ ਵਿੱਚ 2 ਕਰੋੜ ਲੋਕਾਂ ਦੀਆਂ ਨੌਕਰੀਆਂ ਜਾਣਾ 'ਹੈਰਾਨ ਕਰਨ ਵਾਲਾ ਨਹੀਂ', ਫੇਸਬੁੱਕ ਅਤੇ ਗੂਗਲ ਦੇ ਕਰਮਚਾਰੀ ਸਾਲ ਦੇ ਅਖੀਰ ਤੱਕ ਘਰੋਂ ਕੰਮ ਕਰ ਸਕਣਗੇ
ਯੂਰਪ ਵਿੱਚ ਮੌਤਾਂ ਜਾਰੀ ਪਰ ਦਰ ਘਟੀ। ਦੁਨੀਆਂ ਭਰ ਵਿੱਚ 2.69 ਲੱਖ ਤੋਂ ਵੱਧ ਮੌਤਾਂ। ਲਾਗ ਦੇ ਮਾਮਲੇ ਸਾਢੇ 38 ਲੱਖ ਤੋਂ ਪਾਰ
ਲਾਈਵ ਕਵਰੇਜ
ਹੁਣ ਤੱਕ ਦੀਆਂ ਪੰਜਾਬ, ਦੇਸ ਅਤੇ ਦੁਨੀਆਂ ਦੀਆਂ ਖ਼ਬਰਾਂ
- ਪੰਜਾਬ ਸਰਕਾਰ ਨੇ ਪ੍ਰੀ-ਬੋਰਡ ਰਿਜ਼ਲਟ ਦੇ ਆਧਾਰ ’ਤੇ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ’ਚ ਪਰਮੋਟ ਕਰਨ ਦੀ ਗੱਲ ਕਹੀ ਹੈ ਜਦਕਿ 12ਵੀਂ ਦੇ ਵਿਦਿਆਰਥੀਆਂ ਲਈ ਫੈਸਲਾ ਭਾਰਤ ਸਰਕਾਰ ਉੱਤੇ ਛੱਡ ਦਿੱਤਾ ਹੈ।
- ਮਨੁੱਖੀ ਸਰੋਤ ਮੰਤਰਾਲੇ ਨੇ ਕਿਹਾ ਹੈ ਕਿ 1 ਤੋਂ 15 ਜੁਲਾਈ ਦੇ ਵਿਚਕਾਰ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਕਰਾਏਗਾ ਜੋ ਕੋਰੋਨਾਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਕਾਰਨ ਨਹੀਂ ਹੋ ਸਕੀਆਂ ਸਨ।
- ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 3390 ਨਵੇਂ ਕੇਸ ਸਾਹਮਣੇ ਆਏ ਹਨ। ਲਾਗ ਦੇ ਮਾਮਲੇ 56,000 ਦਾ ਅੰਕੜਾ ਪਾਰ ਕਰ ਚੁੱਕੇ ਹਨ।
- ਪੰਜਾਬ ਤੋਂ ਤੁਰਦਿਆਂ ਅੰਬਾਲਾ ਪਹੁੰਚੇ ਪਰਵਾਸੀ ਮਜ਼ਦੂਰਾਂ ਨੂੰ ਹਰਿਆਣਾ ਪੁਲਿਸ ਵੱਲੋਂ ਵਾਪਸ ਪੰਜਾਬ ਭੇਜਿਆ ਗਿਆ।
- ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਦਰ ਅਪ੍ਰੈਲ ਵਿੱਚ 4.4% ਤੋਂ ਵੱਧ ਕੇ 14.7% ਹੋ ਗਈ ਹੈ, ਜਿਸ ਨਾਲ ਕਰੀਬ 2 ਕਰੋੜ ਨੌਕਰੀਆਂ ਖ਼ਤਮ ਹੋ ਗਈਆਂ ਹਨ।
- ਫੌਕਸ ਨਿਊਜ਼ ਚੈਨਲ 'ਤੇ ਟਰੰਪ ਨੇ ਕਿਹਾ ਕਿ ਅਪ੍ਰੈਲ ਵਿੱਚ ਕਰੀਬ 2 ਕਰੋੜ ਲੋਕਾਂ ਦੀ ਨੌਕਰੀ ਜਾਣ ਦੀ "ਪੂਰੀ ਉਮੀਦ" ਸੀ ਅਤੇ ਇਹ "ਕੋਈ ਹੈਰਾਨੀ" ਵਾਲੀ ਗੱਲ ਨਹੀਂ ਹੈ।
- ਚੀਨ ਨੇ ਕਿਹਾ ਹੈ ਕਿ ਉਹ ਕੋਰੋਨਾ ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਇਨਫੈਕਸ਼ਨ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਾਲੀ ਸਮੀਖਿਆ ਦਾ ਸਮਰਥਨ ਕਰੇਗਾ।
- ਫੇਸਬੁੱਕ ਅਤੇ ਗੂਗਲ ਨੇ ਆਪਣੇ ਦਫ਼ਤਰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ ਪਰ ਕਰਮਚਾਰੀਆਂ ਨੂੰ ਬਾਕੀ ਸਾਲ ਘਰ ਤੋਂ ਕੰਮ ਕਰਨਾ ਜਾਰੀ ਰੱਖਣਾ ਹੋਵੇਗਾ।
ਜੌਨਸਨ ਨੇ ਪੁਤਿਨ ਨੂੰ 'ਦੁਨੀਆਂ ਦੇ ਗਰੀਬ ਦੇਸ਼ਾਂ' ਦੀ ਮਦਦ ਕਰਨ ਲਈ ਕਿਹਾ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਹਾਂਮਾਰੀ ਨਾਲ ਨਜਿੱਠਣ ਲਈ ਕੇਂਦਰਿਤ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ।
ਯੂਕੇ ਅਗਲੇ ਮਹੀਨੇ ਵਿਸ਼ਵ ਨੇਤਾਵਾਂ ਦੀ ਵਰਚੁਅਲ ਬੈਠਕ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ।
ਡਾਉਨਿੰਗ ਸਟ੍ਰੀਟ ਨੇ ਦੱਸਿਆ ਕਿ ਇੱਕ ਫੋਨ ਕਾਲ ਵਿੱਚ, ਜੌਨਸਨ ਨੇ ਪੁਤਿਨ ਨੂੰ "ਦੁਨੀਆਂ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਕੋਰੋਨਾਵਾਇਰਸ ਨਾਲ ਨਜਿੱਠਣ ਵਿੱਚ ਸਹਾਇਤਾ ਕਰਨ ਲਈ" ਸ਼ਾਮਲ ਹੋਣ ਲਈ ਕਿਹਾ।
ਪਿਛਲੇ ਮਹੀਨੇ ਘੋਸ਼ਿਤ ਕੀਤੀ ਗਈ ਇਸ ਕਾਨਫ਼ਰੰਸ ਦਾ ਉਦੇਸ਼ ਵਿਸ਼ਵ ਨੇਤਾਵਾਂ, ਦਾਨੀਆਂ ਅਤੇ ਟੀਕਾ ਨਿਰਮਾਤਾਵਾਂ ਨੂੰ ਗਲੋਬਲ ਟੀਕਾਕਰਣ ਬਾਡੀ 'ਗਾਵੀ' ਦਾ ਸਮਰਥਨ ਕਰਨ ਲਈ ਲਿਆਉਣਾ ਹੈ।

ਫੇਸਬੁੱਕ ਅਤੇ ਗੂਗਲ ਦੇ ਕਰਮਚਾਰੀ ਸਾਲ ਦੇ ਅਖੀਰ ਤੱਕ ਘਰੋਂ ਕੰਮ ਕਰ ਸਕਣਗੇ
ਫੇਸਬੁੱਕ ਅਤੇ ਗੂਗਲ ਨੇ ਆਪਣੇ ਦਫ਼ਤਰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ ਪਰ ਕਰਮਚਾਰੀਆਂ ਨੂੰ ਬਾਕੀ ਸਾਲ ਘਰ ਤੋਂ ਕੰਮ ਕਰਨਾ ਜਾਰੀ ਰੱਖਣਾ ਹੋਵੇਗਾ।
ਗੂਗਲ ਨੇ ਅਸਲ ਵਿੱਚ ਕਿਹਾ ਸੀ ਕਿ ਉਹ ਘਰੋਂ ਕੰਮ ਕਰਨ ਦੀ ਨੀਤੀ 1 ਜੂਨ ਤੱਕ ਜਾਰੀ ਰੱਖੇਗਾ, ਪਰ ਇਸ ਨੂੰ ਹੋਰ ਸੱਤ ਮਹੀਨਿਆਂ ਲਈ ਵਧਾਇਆ ਜਾ ਰਿਹਾ ਹੈ, ਜਦੋਂ ਕਿ ਫੇਸਬੁੱਕ 6 ਜੁਲਾਈ ਨੂੰ ਆਪਣੇ ਦਫ਼ਤਰਾਂ ਨੂੰ ਦੁਬਾਰਾ ਖੋਲ੍ਹਣ ਦਾ ਵਿਚਾਰ ਕਰ ਰਿਹਾ ਹੈ।
ਗੂਗਲ ਦੇ ਮੁੱਖ ਕਾਰਜਕਾਰੀ ਸੁੰਦਰ ਪਿਚਾਈ ਦਾ ਕਹਿਣਾ ਹੈ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਦਫ਼ਤਰ ਵਾਪਸ ਜਾਣ ਦੀ ਜ਼ਰੂਰਤ ਹੈ ਉਹ ਜੁਲਾਈ ਤੋਂ ਸੁਰੱਖਿਆ ਦੇ ਵਧੇ ਹੋਏ ਉਪਾਅ ਦੇ ਨਾਲ ਅਜਿਹਾ ਕਰ ਸਕਣਗੇ, ਪਰ ਜੋ ਲੋਕ ਘਰ ਤੋਂ ਆਪਣੀ ਨੌਕਰੀ ਕਰ ਸਕਦੇ ਹਨ ਉਹ ਸਾਲ ਦੇ ਅੰਤ ਤੱਕ ਅਜਿਹਾ ਕਰ ਸਕਦੇ ਹਨ।
ਇੱਕ ਬੁਲਾਰੇ ਨੇ ਕਿਹਾ, “ਫੇਸਬੁੱਕ ਨੇ ਕੰਮ ਵਿੱਚ ਵਾਪਸੀ ਦੇ ਫਲਸਫੇ ਵਿੱਚ ਅਗਲਾ ਕਦਮ ਚੁੱਕਿਆ ਹੈ। ਅੱਜ, ਅਸੀਂ ਐਲਾਨ ਕੀਤਾ ਹੈ ਕਿ ਜਿਹੜਾ ਵੀ ਵਿਅਕਤੀ ਆਪਣਾ ਕੰਮ ਘਰ ਬੈਠਿਆ ਕਰ ਸਕਦਾ ਹੈ, ਉਹ ਸਾਲ ਦੇ ਅੰਤ ਤੱਕ ਅਜਿਹਾ ਕਰ ਸਕਦਾ ਹੈ।”

ਤਸਵੀਰ ਸਰੋਤ, Getty Images
LIVE ਗ੍ਰਾਫਿਕਸ ਰਾਹੀਂ ਜਾਣੋ ਦੇਸ ਦੁਨੀਆਂ ਵਿੱਚ ਕੋਰੋਨਾਵਾਇਰਸ ਦਾ ਕਿੰਨਾ ਅਸਰ
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇਕਲਿੱਕ ਕਰੋ।

ਤਸਵੀਰ ਸਰੋਤ, Getty Images
ਸਾਊਦੀ ਅਰਬ ਵਿੱਚ 30 ਪਾਕਿਸਤਾਨੀ ਨਾਗਰਿਕਾਂ ਦੀ ਮੌਤ, ਸਾਹਿਰ ਬਲੋਚ, ਬੀਬੀਸੀ ਉਰਦੂ
ਸਾਊਦੀ ਅਰਬ ਵਿੱਚ ਹੁਣ ਤੱਕ ਲਗਭਗ 30 ਪਾਕਿਸਤਾਨੀ ਨਾਗਰਿਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ।
ਸਾਊਦੀ ਅਰਬ ਵਿੱਚ ਪਾਕਿਸਤਾਨ ਦੇ ਰਾਜਦੂਤ ਰਾਜਾ ਅਲੀ ਏਜਾਜ਼ ਨੇ ਇੱਕ ਵਰਚੁਅਲ ਟਾਊਨ ਹਾਲ ਦੌਰਾਨ ਇਹ ਅੰਕੜਾ ਜ਼ਾਹਰ ਕੀਤਾ।
ਕੁਲ ਮਿਲਾ ਕੇ, ਮੱਧ ਪੂਰਬੀ ਦੇਸ਼ ਵਿੱਚ ਰਹਿ ਰਹੇ ਅਤੇ ਕੰਮ ਕਰ ਰਹੇ ਲਗਭਗ 150 ਪਾਕਿਸਤਾਨੀਆਂ ਨੂੰ ਇਹ ਵਾਇਰਸ ਲੱਗਿਆ ਹੈ।
ਇੱਕ ਦਿਨ ਪਹਿਲਾਂ, ਵਿਦੇਸ਼ੀ ਪਾਕਿਸਤਾਨੀਆਂ ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ, ਜ਼ੁਲਫੀ ਬੁਖ਼ਾਰੀ ਨੇ ਇਸਲਾਮਾਬਾਦ ਵਿੱਚ ਹੋਏ ਇੱਕ ਹੋਰ ਵਰਚੁਅਲ ਟਾਊਨ ਹਾਲ ਦੀ ਬੈਠਕ ਵਿੱਚ ਕਿਹਾ ਸੀ ਕਿ ਕਤਰ ਵਿੱਚ 700 ਪਾਕਿਸਤਾਨੀਆਂ ਨੂੰ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਨੂੰ ਮੁਫਤ ਵਿੱਚ ਵਿਸ਼ੇਸ਼-ਪ੍ਰਬੰਧਿਤ ਉਡਾਣਾਂ ’ਤੇ ਘਰ ਲਿਆਂਦਾ ਜਾਣਾ ਸੀ।

ਤਸਵੀਰ ਸਰੋਤ, AFP
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਸਾਨੂੰ ਟੈਲੀਫੋਨ ਨੇ ਚਿੱਠੀਆਂ ਭੁਲਾ ਦਿੱਤੀਆਂ ਤਾਂ ਕੀ ਕੋਰੋਨਾਵਾਇਰਸ ਸਾਨੂੰ ਹੱਥ ਮਿਲਾਉਣਾ ਭੁਲਾ ਦੇਵੇਗਾ
ਕੋਰੋਨਾਵਇਰਸ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਮਨੁੱਖ ਇੱਕ ਦੂਜੇ ਨੂੰ ਛੋਹਣ ਦੇ ਆਪਣੇ ਕਦੀਮੀਂ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਸੁਭਾਅ ਦਾ ਇੱਕ ਅੰਗ ਹੈ ਹੱਥ ਮਿਲਾਉਣਾ।
ਲੇਖਕ ਜੇਮਜ਼ ਜੈਫ਼ਰੀ ਇਸ ਲੇਖ ਵਿੱਚ ਮਹਾਂਮਾਰੀ ਦਾ ਸਮਾਂ ਲੰਘ ਜਾਣ ਤੋਂ ਬਾਅਦ ਇਸ ਦੇ ਬਦਲਾਂ ਦੀ ਚਰਚਾ ਕਰ ਰਹੇ ਹਨ।
ਹੱਥ ਦੋ ਅਜਨਬੀ ਵੀ ਮਿਲਾ ਲੈਂਦੇ ਹਨ, ਜਿਨ੍ਹਾਂ ਨੇ ਸ਼ਾਇਦ ਕਦੇ ਮੁੜ ਨਾ ਮਿਲਣਾ ਹੋਵੇ ਤੇ ਕਿਸੇ ਵੱਡੇ ਸਮਝੌਤੇ ਦੇ ਪੂਰ ਚੜ੍ਹਨ 'ਤੇ ਵੀ ਦੋਵੇਂ ਧਿਰਾਂ ਹੱਥ ਹੀ ਮਿਲਾਉਂਦੀਆਂ ਹਨ। ਹੱਥ ਮਿਲਾਉਣਾ ਸ਼ਿਸ਼ਟਾਚਾਰ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਤਸਵੀਰ ਸਰੋਤ, gett
ਤਸਵੀਰ ਕੈਪਸ਼ਨ, ਮਨੁੱਖ ਜਿੰਨੇ ਤਣਾਅ 'ਚ ਹੁੰਦਾ ਹੈ, ਉਹ ਉਨੀਂ ਹੀ ਛੋਹ ਲੋਚਦਾ ਹੈ, ਕੋਰੋਨਾਵਾਇਰਸ ਨੇ ਉਹੀ ਖੋਹ ਲਈ ਹੈ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀ ਅਗਲੀਆਂ ਕਲਾਸਾਂ ’ਚ ਹੋਣਗੇ ਪਰਮੋਟ
ਪੰਜਾਬ ਸਰਕਾਰ ਨੇ ਪ੍ਰੀ-ਬੋਰਡ ਰਿਜ਼ਲਟ ਦੇ ਆਧਾਰ ’ਤੇ 5ਵੀਂ, 8ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਨੂੰ ਅਗਲੀਆਂ ਕਲਾਸਾਂ ’ਚ ਪਰਮੋਟ ਕਰਨ ਦੀ ਗੱਲ ਕਹੀ ਹੈ ਜਦਕਿ 12ਵੀਂ ਦੇ ਵਿਦਿਆਰਥੀਆਂ ਲਈ ਫੈਸਲਾ ਭਾਰਤ ਸਰਕਾਰ ਉੱਤੇ ਛੱਡ ਦਿੱਤਾ ਹੈ।
ਇਹ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਚੀਨ ਕੋਰੋਨਾਵਾਇਰਸ 'ਤੇ ਅੰਤਰਰਾਸ਼ਟਰੀ ਸਮੀਖਿਆ ਦਾ ਸਮਰਥਨ ਕਰੇਗਾ
ਚੀਨ ਨੇ ਕਿਹਾ ਹੈ ਕਿ ਉਹ ਕੋਰੋਨਾ ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਇਨਫੈਕਸ਼ਨ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਾਲੀ ਸਮੀਖਿਆ ਦਾ ਸਮਰਥਨ ਕਰੇਗਾ।
ਚੀਨ ਨੇ ਪਹਿਲਾਂ ਇਸ ਵਾਇਰਸ ਦੇ ਜਨਮ ਬਾਰੇ ਸੁਤੰਤਰ ਅੰਤਰਰਾਸ਼ਟਰੀ ਜਾਂਚ ਦੀ ਮੰਗ ਨੂੰ ਠੁਕਰਾ ਦਿੱਤਾ ਸੀ, ਜਿਸ ਤੋਂ ਬਾਅਦ ਇਸ ‘ਤੇ ਦਬਾਅ ਵਧਦਾ ਜਾ ਰਿਹਾ ਸੀ।
ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੁਆ ਚੂਨਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਵਾਇਰਸ ਦੇ ਜਨਮ ਦੇ ਸੰਬੰਧ ਵਿੱਚ ਡਬਲਯੂਐਚਓ ਦੇ ਹਰ ਯਤਨ ਵਿੱਚ ਸਹਿਯੋਗ ਕਰੇਗਾ।
ਪਰ ਉਸਨੇ ਇਸ ਨੂੰ ਜਾਂਚ ਵਜੋਂ ਮੰਨਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਸਮੀਖਿਆ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਮਹਾਂਮਾਰੀ ਬਾਰੇ ਅੰਤਰਰਾਸ਼ਟਰੀ ਯਤਨਾਂ ਦਾ ਤਜਰਬਾ ਕਿਵੇਂ ਹੋਇਆ ਅਤੇ ਕਿਹੜੀਆਂ ਕਮੀਆਂ ਸਨ।

ਤਸਵੀਰ ਸਰੋਤ, Reuters
ਤਸਵੀਰ ਕੈਪਸ਼ਨ, ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੁਆ ਚੂਨਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਵਾਇਰਸ ਦੇ ਜਨਮ ਦੇ ਸੰਬੰਧ ਵਿੱਚ ਡਬਲਯੂਐਚਓ ਦੇ ਹਰ ਯਤਨਾਂ ਵਿੱਚ ਸਹਿਯੋਗ ਕਰੇਗਾ। 2 ਕਰੋੜ ਨੌਕਰੀਆਂ ਜਾਣ ਦੀ ਸੀ 'ਪੂਰੀ ਉਮੀਦ' - ਟਰੰਪ
ਅਮਰੀਕਾ ਵਿੱਚ ਇਤਿਹਾਸਕ ਤੌਰ 'ਤੇ ਉੱਚ ਬੇਰੁਜ਼ਗਾਰੀ ਦੇ ਅੰਕੜੇ ਸਾਹਮਣੇ ਆਏ ਹਨ, ਪਰ ਰਾਸ਼ਟਰਪਤੀ ਡੌਨਲਡ ਟਰੰਪ ਅਜੇ ਵੀ ਆਰਥਿਕਤਾ ਨੂੰ ਲੈਕੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਆਸ਼ਾਵਾਦੀ ਲੱਗ ਰਹੇ ਹਨ।
ਫੌਕਸ ਨਿਊਜ਼ ਚੈਨਲ 'ਤੇ ਟਰੰਪ ਨੇ ਕਿਹਾ ਕਿ ਅਪ੍ਰੈਲ ਵਿੱਚ ਕਰੀਬ 2 ਕਰੋੜ ਲੋਕਾਂ ਦੀ ਨੌਕਰੀ ਜਾਣ ਦੀ "ਪੂਰੀ ਉਮੀਦ" ਸੀ ਅਤੇ ਇਹ "ਕੋਈ ਹੈਰਾਨੀ" ਵਾਲੀ ਗੱਲ ਨਹੀਂ ਹੈ।
ਉਨ੍ਹਾਂ ਕਿਹਾ, “ਮੈਂ ਕੀ ਕਰ ਸਕਦਾ ਹਾਂ... ਮੈਂ ਇਸਨੂੰ ਵਾਪਸ ਲਿਆ ਸਕਦਾ ਹਾਂ।”
ਨਵੰਬਰ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ, ਟਰੰਪ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਅਮਰੀਕੀ ਆਰਥਿਕਤਾ ਨੂੰ ਮੁੜ ਚਾਲੂ ਕਰਨ ਦੇ ਚਾਹਵਾਨ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਫੌਕਸ ਨਿਊਜ਼ ਚੈਨਲ 'ਤੇ ਟਰੰਪ ਨੇ ਕਿਹਾ ਕਿ ਅਪ੍ਰੈਲ ਵਿੱਚ ਕਰੀਬ 2 ਕਰੋੜ ਨੌਕਰੀਆਂ ਦੇ ਖ਼ਤਮ ਹੋਣ ਦੀ "ਪੂਰੀ ਉਮੀਦ" ਸੀ ਅਤੇ ਇਹ "ਕੋਈ ਹੈਰਾਨੀ" ਵਾਲੀ ਗੱਲ ਨਹੀਂ ਹੈ। 1 ਤੋਂ 15 ਜੁਲਾਈ ਵਿਚਕਾਰ CBSE ਕਰਵਾਏਗਾ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ
ਮਨੁੱਖੀ ਸਰੋਤ ਮੰਤਰਾਲੇ ਨੇ ਕਿਹਾ ਹੈ ਕਿ 1 ਤੋਂ 15 ਜੁਲਾਈ ਦੇ ਵਿਚਕਾਰ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਕਰਾਏਗਾ ਜੋ ਕੋਰੋਨਾਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਕਾਰਨ ਨਹੀਂ ਹੋ ਸਕੀਆਂ ਸਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਅਮਰੀਕਾ ’ਚ ਖ਼ਤਮ ਹੋਈਆਂ ਦੋ ਕਰੋੜ ਨੌਕਰੀਆਂ
ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਦਰ ਅਪ੍ਰੈਲ ਵਿੱਚ 4.4% ਤੋਂ ਵੱਧ ਕੇ 14.7% ਹੋ ਗਈ ਹੈ, ਜਿਸ ਨਾਲ ਕਰੀਬ 2 ਕਰੋੜ ਨੌਕਰੀਆਂ ਖ਼ਤਮ ਹੋ ਗਈਆਂ ਹਨ। ਇਹ ਸਭ ਹੋ ਰਿਹਾ ਹੈ ਕਿਉਂਕਿ ਕੋਰੋਨਵਾਇਰਸ ਮਹਾਂਮਾਰੀ ਕਾਰਨ ਅਰਥਚਾਰੇ ਨੂੰ ਵੱਡਾ ਝਟਕਾ ਲੱਗਿਆ ਹੈ।
ਇਹ ਨਵੰਬਰ 1982 ਦੇ ਬਾਅਦ ਅਮਰੀਕਾ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦੀ ਦਰ ਹੈ।
ਪਿਛਲੇ ਹਫ਼ਤੇ 32 ਲੱਖ ਅਮਰੀਕੀ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਦੀ ਮੰਗ ਕੀਤੀ ਸੀ ਕਿਉਂਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਆਰਥਿਕ ਮੰਦੀ ਵੱਧਦੀ ਜਾ ਰਹੀ ਹੈ।
ਭੱਤੇ ਨੂੰ ਲੈ ਕੇ ਨਵੀਆਂ ਅਰਜ਼ੀਆਂ ਲਗਾਤਾਰ ਆ ਰਹੀਆਂ ਹਨ ਜਿਸ ਨਾਲ ਬੇਰੁਜ਼ਗਾਰੀ ਦੇ ਦਾਅਵਿਆਂ ਦੀ ਕੁੱਲ ਸੰਖਿਆ 3.3 ਕਰੋੜ ਤੱਕ ਪਹੁੰਚ ਗਈ ਹੈ, ਜੋ ਕਿ ਯੂਐਸ ਦੇ ਲਗਭਗ 20% ਕਰਮਚਾਰੀ ਹਨ।
ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਨੂੰ ਵੱਡੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਵੇਗਾ।

ਤਸਵੀਰ ਸਰੋਤ, Getty Images
ਪਰਵਾਸੀ ਮਜ਼ਦੂਰਾਂ ਨੂੰ ਅੰਬਾਲਾ ਤੋਂ ਵਾਪਸ ਪੰਜਾਬ ਭੇਜਿਆ ਗਿਆ
ਬੀਬੀਸੀ ਸਹਿਯੋਗੀ ਸਤ ਸਿੰਘ ਦੀ ਰਿਪੋਰਟ: ਪੰਜਾਬ ਤੋਂ ਤੁਰਦਿਆਂ ਅੰਬਾਲਾ ਪਹੁੰਚੇ ਪਰਵਾਸੀ ਮਜ਼ਦੂਰਾਂ ਨੂੰ ਹਰਿਆਣਾ ਪੁਲਿਸ ਵੱਲੋਂ ਵਾਪਸ ਪੰਜਾਬ ਭੇਜਿਆ ਗਿਆ।
ਇਹ ਖ਼ਬਰਾਂ ਸੁਣਕੇ ਕਿ ਅੰਬਾਲਾ ਸਟੇਸ਼ਨ ਤੋਂ ਬਿਹਾਰ ਅਤੇ ਯੂਪੀ ਲਈ ਰੇਲਗੱਡੀ ਰਵਾਨਾ ਕੀਤੀ ਜਾ ਰਹੀ ਹੈ, ਵੱਡੀ ਗਿਣਤੀ ਵਿੱਚ ਪੰਜਾਬ ਤੋਂ ਮਜ਼ਦੂਰ ਪੈਦਲ ਆਏ ਸਨ। ਡਿਊਟੀ 'ਤੇ ਤਾਇਨਾਤ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਵਾਪਸ ਪੰਜਾਬ ਵੱਲ ਧੱਕ ਦਿੱਤਾ।

ਤਸਵੀਰ ਸਰੋਤ, SAT SINGH / BBC
ਤਸਵੀਰ ਕੈਪਸ਼ਨ, ਪਰਵਾਸੀ ਮਜ਼ਦੂਰਾਂ ’ਤੇ ਅੰਬਾਲਾ ’ਚ ਹੋਇਆ ਲਾਠੀਚਾਰਜ 
ਤਸਵੀਰ ਸਰੋਤ, SAT SINGH / BBC

ਤਸਵੀਰ ਸਰੋਤ, SAT SINGH / BBC
ਤਸਵੀਰ ਕੈਪਸ਼ਨ, ਪਰਵਾਸੀ ਮਜ਼ਦੂਰਾਂ ’ਤੇ ਅੰਬਾਲਾ ’ਚ ਹੋਇਆ ਲਾਠੀਚਾਰਜ 42 ਜ਼ਿਲ੍ਹਿਆਂ ਵਿੱਚ 28 ਦਿਨਾਂ ਤੋਂ ਕੋਈ ਕੇਸ ਨਹੀਂ
ਭਾਰਤ ਵਿਚ ਕੋਰੋਨਾਵਾਇਰਸ ਦੀ ਰਿਕਵਰੀ ਦੀ ਦਰ 29.36 ਫ਼ੀਸਦ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗੱਰਵਾਲ ਨੇ ਸ਼ੁੱਕਰਵਾਰ ਸ਼ਾਮ ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਦਿੱਤੀ। ਹੁਣ ਤੱਕ ਦੇਸ ਵਿਚ 16,540 ਮਰੀਜ਼ ਠੀਕ ਹੋ ਚੁੱਕੇ ਹਨ।
- ਪਿਛਲੇ 28 ਦਿਨਾਂ ਵਿੱਚ ਦੇਸ਼ ਦੇ 42 ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਲਾਗ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।
- 29 ਜ਼ਿਲ੍ਹਿਆਂ ਵਿੱਚ, ਪਿਛਲੇ 21 ਦਿਨਾਂ ਵਿੱਚ ਕੋਰੋਨਾ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।
- 36 ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ਵਿੱਚ ਸੰਕਰਮਣ ਦੇ ਕੋਈ ਨਵੇਂ ਕੇਸ ਸਾਹਮਣੇ ਨਹੀਂ ਆਏ ਹਨ।
- 46 ਜ਼ਿਲ੍ਹਿਆਂ ਵਿੱਚ, ਪਿਛਲੇ ਸੱਤ ਦਿਨਾਂ ਵਿੱਚ ਕੋਰੋਨਾ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।
- ਹੁਣ ਤੱਕ ਦੇਸ਼ ਦੇ 216 ਜ਼ਿਲ੍ਹਿਆਂ ਵਿੱਚ ਕੋਵਿਡ -19 ਸੰਕਰਮਣ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਸਿੰਗਾਪੁਰ: ਰੋਬੋਟ ਕੁੱਤੇ ਕਰਨਗੇ ਡਿਸਟੈਂਸਿੰਗ ਦੀ ਨਿਗਰਾਨੀ
ਇਵੇਟ ਟਨ
ਸਿੰਗਾਪੁਰ
ਸਿੰਗਾਪੁਰ ਦੇ ਇੱਕ ਪਾਰਕ ਵਿੱਚ ਅੱਜ-ਕੱਲ੍ਹ ਰੋਬੋਟ ਡੌਗ ਚੱਕਰ ਲਗਾਉਂਦਾ ਦਿਖਾਈ ਦੇ ਰਿਹਾ ਹੈ। ਇਹ ਸਪੌਟ ਰੋਬੋਟ ਹੈ ਜਿਸ ਨੂੰ ਮੰਨੀ-ਪ੍ਰਮੰਨੀ ਰੋਬੋਟਿਕਸ ਕੰਪਨੀ ਬੋਸਟਨ ਡਾਇਨਮਿਕਸ ਨੇ ਬਣਾਇਆ ਹੈ।
ਸਿੰਗਾਪੁਰ ਦੀ ਸਰਕਾਰੀ ਏਜੰਸੀ ਗਵਟੇਕ ਮੁਤਾਬਕ ਇਹ ਰੋਬੋਟ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਵਾਉਣ ਵਿੱਚ ਮਦਦ ਕਰੇਗਾ।

ਤਸਵੀਰ ਸਰੋਤ, GOVTECH
ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ ਕੀ ਕੋਰੋਨਾਵਾਇਰਸ ਬੱਚਿਆਂ 'ਤੇ ਕੁਝ ਵੱਖਰੇ ਤਰੀਕੇ ਨਾਲ ਅਸਰ ਕਰ ਰਿਹਾ ਹੈ?
ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਬੱਚਿਆਂ 'ਤੇ ਕੁਝ ਵੱਖਰੇ ਤਰੀਕੇ ਨਾਲ ਅਸਰ ਕਰ ਰਿਹਾ ਹੈ? ਵਾਇਰਸ ਕਿਥੋਂ ਆਇਆ ਹੈ, ਇਹ ਜਾਣਨ ਲਈ ਲਗ ਸਕਦਾ ਹੈ ਸਾਲ
ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਮਹਾਂਮਾਰੀ ਦਾ ਵਾਇਰਸ ਅਸਲ ਵਿੱਚ ਕਿਥੋਂ ਆਇਆ ਹੈ, ਇਹ ਜਾਨਣ ਲਈ ਕਰੀਬ ਇੱਕ ਸਾਲ ਲੱਗ ਸਕਦਾ ਹੈ।
ਜੇਨੇਵਾ ਵਿੱਚ ਜਾਨਵਰਾਂ ਤੋਂ ਪੈਦਾ ਹੋਣ ਵਾਲੇ ਵਿਸ਼ਾਣੂਆਂ ਬਾਰੇ ਗੱਲ ਕਰਦਿਆਂ ਵਿਸ਼ਵ ਸਿਹਤ ਸੰਗਠਨ ਦੇ ਮਾਹਰ ਨੇ ਕਿਹਾ ਕਿ ਸਬੂਤਾਂ ਨੇ ਮੂਲ ਸਰੋਤ ਵਜੋਂ ਚਮਗਿੱਦੜ ਵੱਲ ਅਤੇ ਇੱਕ ਹੋਰ ਜੀਵ ਦੀ ਭੂਮਿਕਾ ਵੱਲ ਇਸ਼ਾਰਾ ਕੀਤਾ ਹੈ।
ਸੰਗਠਨ ਨੇ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਬਿਆਨ ਉੱਤੇ ਟਿੱਪਣੀ ਕਰਦਿਆਂ ਹੋਇਆ ਕਿਹਾ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਇਹ ਵਾਇਰਸ ਚੀਨ ਦੀ ਲੈਬ ਵਿੱਚ ਬਣਾਇਆ ਗਿਆ ਹੈ।
ਵਿਗਿਆਨੀ ਅਜੇ ਇਸ ਗੱਲ ਬਾਰੇ ਸਪੱਸ਼ਟ ਨਹੀਂ ਹਨ ਕਿ ਇਹ ਮਹਾਂਮਾਰੀ ਆਖ਼ਰ ਕਿਥੋਂ ਸ਼ੁਰੂ ਹੋਈ।
ਬੀਬੀਸੀ ਦੇ ਜੈਨੇਵਾ ਪੱਤਰਕਾਰ ਇਮੋਜੇਨ ਫਾਊਲਕੇਸ ਦੀ ਰਿਪੋਰਟ ਮੁਤਾਬਕ ਸਬੂਤ ਵੂਹਾਨ ਦੀ ਮਾਰਕਿਟ ਵੱਲ ਇਸ਼ਾਰਾ ਕਰਦੇ ਹਨ ਪਰ ਸ਼ੁਰੂਆਤੀ 41 ਕੇਸਾਂ ਵਿਚੋਂ 27 ਕੇਸ ਸਿੱਧੇ ਮਾਰਕਿਟ ਨਾਲ ਜੁੜੇ ਹੋਏ ਸਨ।
ਇਸ ਵਾਇਰਸ ਨੇ ਚਮਗਿੱਦੜਾਂ ਵਿੱਚੋਂ ਪਹਿਲਾਂ ਕਿਸੇ ਹੋਰ ਜਾਨਵਰ ਨੂੰ ਪ੍ਰਭਾਵਿਤ ਕੀਤਾ ਹੋਣਾ ਤੇ ਫਿਰ ਇਨਸਾਨਾਂ ਤੱਕ ਪਹੁੰਚਾਇਆ ਪਰ ਇਹ ਜਾਨਵਰ ਕਿਹੜਾ ਹੈ ਇਹ ਸਪੱਸ਼ਟ ਨਹੀਂ ਹੈ।

ਤਸਵੀਰ ਸਰੋਤ, Getty Images
ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 3390 ਨਵੇਂ ਕੇਸ
ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 3390 ਨਵੇਂ ਕੇਸ ਸਾਹਮਣੇ ਆਏ ਹਨ।
ਉਨ੍ਹਾਂ ਨੇ ਦੱਸਿਆ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਫੀਸਦ 23.6% ਹੈ। ਹੁਣ ਤੱਕ ਕਰੀਬ 16,540 ਮਰੀਜ਼ ਠੀਕ ਹੋ ਚੁੱਕੇ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਬ੍ਰਾਜ਼ੀਲ: ਕੋਰੋਨਾ ਤੋਂ ਵੱਧ ਅਰਥਵਿਵਸਥਾ ਦਾ ਡਰ
ਬ੍ਰਾਜ਼ੀਲ ਦੇ ਵਿੱਤ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ‘ਦੇਸ਼ ਦੀ ਅਰਥਵਿਵਸਥਾ ਬਰਬਾਦੀ ਵੱਲ ਜਾ ਰਹੀ ਹੈ’।
ਵਿੱਤ ਮੰਤਰੀ ਪਾਓਲੋ ਗੁਏਡੇਸ ਨੇ ਕਿਹਾ ਹੈ ਕਿ ਲੌਕਡਾਊਨ ਕਾਰਨ ਦੇਸ਼ ਵਿੱਚ ਖਾਣ-ਪੀਣ ਦੀ ਸਮੱਗਰੀ ਦੀ ਬੜੀ ਦਿੱਕਤ ਹੋ ਰਹੀ ਹੈ ਜਿਸ ਨਾਲ ਦੇਸ਼ ਵਿੱਚ ਸਮਾਜਿਕ ਅਸ਼ਾਂਤੀ ਫੈਲ ਸਕਦੀ ਹੈ।
ਖਜ਼ਾਨਾ ਮੰਤਰੀ ਨੇ ਦੇਸ਼ ਦੇ ਕਈ ਉਦਯੋਗਪਤੀਆਂ ਨਾਲ ਮਿਲ ਕੇ ਸੁਪਰੀਮ ਕੋਰਟ ਬਾਹਰ ਪ੍ਰਦਰਸ਼ਨ ਵੀ ਕੀਤਾ। ਇਹ ਲੋਕ ਉਨ੍ਹਾਂ ਗਵਰਨਰਾਂ ਖ਼ਿਲਾਫ਼ ਹਨ ਜਿਨ੍ਹਾਂ ਨੇ ਆਪਣੇ ਸੂਬਿਆਂ ਵਿੱਚ ਲੌਕਡਾਊਨ ਲਗਾਇਆ ਹੈ।

ਤਸਵੀਰ ਸਰੋਤ, AFP
ਰੂਸ ਵਿੱਚ ਛੇਵੇਂ ਦਿਨ ਵੀ 10,000 ਤੋਂ ਵੱਧ ਨਵੇਂ ਮਾਮਲੇ
ਰੂਸ ਵਿੱਚ ਲਗਾਤਾਰ ਛੇਵੇਂ ਦਿਨ ਵੀ 10,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਰੂਸ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 10,699 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸਦੇ ਨਾਲ ਰੂਸ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਕੇ 1,87,859 ਹੋ ਗਏ ਹਨ।
ਬੀਤੇ 24 ਘੰਟਿਆਂ ਵਿੱਚ 98 ਲੋਕਾਂ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 1,723 ਹੋ ਗਈ ਹੈ।

