ਇਕੱਲੇ ਨਿਊ ਯਾਰਕ 'ਚ ਮੌਤਾਂ ਦਾ ਅੰਕੜਾ 10,000 ਤੋਂ ਪਾਰ, ਭਾਰਤ 'ਚ ਵੀ ਮਾਮਲੇ ਵਧੇ

ਅਮਰੀਕਾ ਵਿੱਚ ਹੁਣ ਤੱਕ ਸਭ ਤੋਂ ਵੱਧ ਮੌਤਾਂ ਹੋਈਆਂ ਹਨ ਜਦਕਿ ਇਟਲੀ ਵਿੱਚ ਹੁਣ ਤੱਕ 19 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ।

ਲਾਈਵ ਕਵਰੇਜ

  1. 5 ਇਤਿਹਾਸਕ ਘਟਨਾਵਾਂ ਜਦੋਂ ਪੰਜ ਪਿਆਰਿਆਂ ਦੀ ਸਰਬਉੱਚਤਾ ਸਥਾਪਿਤ ਹੋਈ

  2. ਅੱਜ ਦਾ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਕੁਝ ਘੰਟਿਆਂ ਬਾਅਦ ਅਸੀਂ ਦੇਸ ਦੁਨੀਆਂ ਦੀਆਂ ਤਾਜ਼ਾ ਅਪਡੇਟ ਲੈ ਕੇ ਮੁੜ ਹਾਜ਼ਿਰ ਹੋਵਾਂਗੇ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ FACEBOOK, INSTAGRAM, TWITTER ਅਤੇ YouTube ਅਤੇ ਸਿੱਧਾ ਇਨ੍ਹਾਂ ਪਲੇਟਫਾਰਮਾਂ 'ਤੇ ਪਹੁੰਚੋ।

  3. ਕੋਰੋਨਾਵਾਇਰਸ: ਆਉਣ ਵਾਲੇ ਕੁਝ ਹਫ਼ਤੇ ਭਾਰਤ ਲਈ ਗੰਭੀਰ ਕਿਉਂ ਤੇ ਕੀ ਕਹਿੰਦੇ ਹਨ ਮਾਹਿਰ

  4. ਪਟਿਆਲਾ ਹਮਲਾ: ਪੰਜਾਬ ਪੁਲਿਸ ਦੇ ਆਪ੍ਰੇਸ਼ਨ ਦਾ ਹਰ ਪਹਿਲੂ

  5. ਕੋਰੋਨਾਵਾਇਰਸ: ਵਿਸਾਖੀ ਮੌਕੇ ਹਰਿਮੰਦਰ ਸਾਹਿਬ ਸਣੇ ਦੇਸ਼ ਦੇ ਗੁਰਦੁਆਰਿਆਂ 'ਚ ਸੁੰਨ

  6. ਨਿਹੰਗਾਂ ਦਾ ਪਿਛੋਕੜ ਅਤੇ ਇਨ੍ਹਾਂ ਨਾਲ ਜੁੜੇ 4 ਵਿਵਾਦ

  7. ਇਕੱਲੇ ਨਿਊ ਯਾਰਕ ਵਿੱਚ 10,000 ਤੋਂ ਵੱਧ ਮੌਤਾਂ

    ਅਮਰੀਕਾ ਦੇ ਨਿਊ ਯਾਰਕ ਵਿੱਚ ਮੌਤਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋ ਗਿਆ ਹੈ।

    ਗਵਰਨਰ ਐਂਡਰਿਊ ਕਿਊਮੋ ਮੁਤਾਬਕ ਇੱਕ ਦਿਨ ਅੰਦਰ 671 ਮੌਤਾਂ ਹੋਈਆਂ ਜਿਸ ਕਰਕੇ ਸਿਰਫ ਨਿਊ ਯਾਰਕ ਵਿੱਚ ਕੋਰੋਨਾਵਾਇਰਸ ਕੇਰਕੇ 10,056 ਮੌਤਾਂ ਹੋਈਆਂ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਮੌਤਾਂ ਅਮਰੀਕਾ ਵਿੱਚ ਹੋਈਆਂ ਹਨ
  8. ਲੌਕਡਾਊਨ ਦੌਰਾਨ ਇੰਟਰਨੈੱਟ ਦੀ ਸਪੀਡ ਵਧਾਉਣ ਦੇ 7 ਸੌਖੇ ਤਰੀਕੇ

  9. ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਕੇ 176 ਹੋਈ

    ਲੁਧਿਆਣਾ ਵਿੱਚ ਕੋਰੋਨਾਵਾਇਰਸ ਦਾ ਨਵਾਂ ਮਾਮਲਾ 1, ਪਠਾਨਕੋਟ ਵਿੱਚ 2, ਮੋਹਾਲੀ ਵਿੱਚ 1 ਅਤੇ ਜਲੰਧਰ ਵਿੱਚ 2 ਮਾਮਲੇ ਸਾਹਮਣੇ ਆਏ ਹਨ। ਯਾਨਿ ਪੰਜਾਬ ਵਿੱਚ ਅੱਜ ਕੁੱਲ ਨਵੇਂ 6 ਮਾਮਲੇ ਸਾਹਮਣੇ ਆਏ ਹਨ

  10. ਕਾਂਗਰਸ ਵਿਧਾਇਕ ਦੇ ਸਸਕਾਰ ਵੇਲੇ ਨਹੀਂ ਦਿਖੀ ਸੋਸ਼ਲ ਡਿਸਟੈਂਸਿੰਗ

    ਬੀਬੀਸੀ ਪੰਜਾਬੀ ਲਈ ਸਤ ਸਿੰਘ ਦੀ ਰਿਪੋਰਟ

    ਹਰਿਆਣਾ ਦੇ ਬੜੋਦਾ ਤੋਂ ਕਾਂਗਰਸੀ ਵਿਧਾਇਕ ਕ੍ਰਿਸ਼ਨ ਹੁੱਡਾ ਦਾ ਦੇਹਾਂਤ ਹੋ ਗਿਆ।

    ਉਨ੍ਹਾਂ ਦੇ ਸਸਕਾਰ ਮੌਕੇ ਸੈਂਕੜੇ ਲੋਕਾਂ ਦਾ ਇਕੱਠ ਹੋਇਆ ਪਰ ਕੋਰੋਨਾਵਾਇਰਸ ਦੇ ਦੌਰ ਵਿੱਚ ਲੋਕ ਸੋਸ਼ਲ ਡਿਸਟੈਂਸਿੰਗ ਭੁੱਲ ਗਏ।

    ਹਰਿਆਣਾ

    ਤਸਵੀਰ ਸਰੋਤ, Sat singh/bbc

    ਤਸਵੀਰ ਕੈਪਸ਼ਨ, ਹਰਿਆਣਾ ਦੇ ਬੜੋਦਾ ਤੋਂ ਕਾਂਗਰਸੀ ਵਿਧਾਇਕ ਕ੍ਰਿਸ਼ਨ ਹੁੱਡਾ ਦੇ ਸਸਕਾਰ ਮੌਕੇ ਸੈਂਕੜੇ ਲੋਕਾਂ ਦਾ ਇਕੱਠ
    ਹਰਿਆਣਾ

    ਤਸਵੀਰ ਸਰੋਤ, ੇੋSAT SINGH/BBC

    ਤਸਵੀਰ ਕੈਪਸ਼ਨ, ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਦੇ ਯੋਗੇਸ਼ਵਰ ਦੱਤ ਨੂੰ ਹਰਾਇਆ ਸੀ
  11. ਪਹਿਲਾਂ ਵੀ ਤਬਾਹੀ ਮਚਾ ਚੁੱਕੇ ਕੋਰੋਨਾ ਲਈ ਟੀਕਾ ਕਿਉਂ ਨਹੀਂ ਬਣ ਸਕਿਆ

  12. ਕੋਰੋਨਾਵਾਇਰਸ ਤੋਂ ਬਾਅਦ ਨੇਕ-ਭਾਵਨਾਵਾਂ ਨਾਲ ਦੁਨੀਆਂ ਵਧੀਆ ਕਿਵੇਂ ਬਣ ਸਕਦੀ ਹੈ, ਅਰੀ ਵੱਲ੍ਹਾ, ਬੀਬੀਸੀ ਲਈ

    ਅੱਜ ਮਨੁੱਖਤਾ ਦੇ ਦਰਪੇਸ਼ ਕਿਹੜੀਆਂ ਸਭ ਤੋਂ ਫ਼ਸਵੀਆਂ ਮੁਸ਼ਕਲਾਂ ਹਨ। ਜ਼ਰਾ ਉਨ੍ਹਾਂ ਬਾਰੇ ਸੋਚੋ ਅਤੇ ਹੱਲ ਸੁਝਾਓ।

    ਬਦਲਦਾ ਵਾਤਾਵਰਣ? ਤੁਸੀਂ ਕਹੋਗੇ ਕਾਰਬਨ ਘਟਾਓ ਤੇ ਸਵੱਛ ਊਰਜਾ ਅਪਣਾਓ।

    ਪ੍ਰਵਾਸ? ਤੁਸੀਂ ਕਹੋਗੇ ਕਿ ਵੀਜ਼ੇ ਦੀ ਪ੍ਰਕਿਰਿਆ ਨੂੰ ਦਰਸੁਤ ਕਰੋ ਤੇ ਸਰਹੱਦਾਂ ਦੀ ਰਾਖੀ ਦੇ ਨਵੇਂ ਰਾਹ ਦੇਖੋ।

    ਕੋਰੋਨਾਵਾਇਰਸ
    ਤਸਵੀਰ ਕੈਪਸ਼ਨ, ਕਾਤਲ ਭੀੜ ਅਤੇ ਜਮ੍ਹਾਂਖੋਰੀ ਉਸ ਸਮੇਂ ਵਧਦੀ ਹੈ ਜਦੋਂ ਭਾਵਨਾਵਾਂ ਲਾਗ਼ ਵਾਂਗ ਫ਼ੈਲ ਜਾਂਦੀਆਂ ਹਨ
  13. ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ASI ਹਰਜੀਤ ਸਿੰਘ ਨੂੰ ਵੀਡੀਓ ਕਾਲ ਕੀਤੀ

    ਪਟਿਆਲਾ 'ਚ ਨਿਹੰਗਾਂ ਦੇ ਹਮਲੇ 'ਚ ASI ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ। ਪੀਜੀਆਈ ਚੰਡੀਗੜ੍ਹ 'ਚ ਕਈ ਘੰਟਿਆਂ ਦੀ ਸਰਜਰੀ ਦੌਰਾਨ ਹੱਥ ਮੁੜ ਜੋੜ ਦਿੱਤਾ ਗਿਆ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਕੋਰੋਨਾ ਪੌਜ਼ਿਟਿਵ ਆਏ ਪੁਲਿਸ ਅਫ਼ਸਰ ਦੇ 15 ਸਹਿਕਰਮੀ ਕੁਆਰੰਟਾਇਨ ਕੀਤੇ

    ਲੁਧਿਆਣਾ ਪੁਲਿਸ ਦੇ ਏਸੀਪੀ ਰੈਂਕ ਦੇ ਅਧਿਕਾਰੀ ਦੇ ਕੋਰੋਨਾ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਕਰੀਬ 15 ਸਹਿਕਰਮੀਆਂ ਨੂੰ ਕੁਆਰੰਟਾਇਨ ਕੀਤਾ ਗਿਆ ਹੈ।

    ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੀੜਤ ਅਫ਼ਸਰ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਵੀ ਏਕਾਂਤਵਾਸ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰਿਆਂ ਦਾ ਟੈਸਟ ਕਰਵਾਇਆ ਜਾ ਰਿਹਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਜਿਹੜੇ ਲੋਕ ਆਂਡਾ-ਮੀਟ ਖਾਂਦੇ ਨੇ, ਕੀ ਉਨ੍ਹਾਂ ਨੂੰ ਕੋਰੋਨਾਵਾਇਰਸ ਦਾ ਜ਼ਿਆਦਾ ਖ਼ਤਰਾ ਹੈ?

    ਕੀ ਚਿਕਨ ਜਾਂ ਮਾਸ ਖਾਣ ਨਾਲ ਕੋਰੋਨਾਵਾਇਰਸ ਹੋ ਸਕਦਾ ਹੈ। ਇਸ ਬਾਰੇ ਕੀ ਹਨ ਆਮ ਧਾਰਨਾਵਾਂ ਤੇ ਕੀ ਕਹਿੰਦੇ ਹਨ ਮਾਹਰ

    ਵੀਡੀਓ ਕੈਪਸ਼ਨ, Coronavirus: ਕੀ ਚਿਕਨ ਤੇ ਅੰਡਾ ਖਾਣ ਨਾਲ ਫੈਲ ਸਕਦਾ ਹੈ?
  16. ਭਾਰਤ ਵਿਚ ਹੁਣ ਤੱਕ 9152 ਮਾਮਲੇ, 308 ਮੌਤਾਂ

    ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਸੋਮਵਾਰ ਸ਼ਾਮ ਨੂੰ ਕੋਰੋਨਾ ਦੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ

    • ਭਾਰਤ ਵਿਚ ਕੋਰੋਨਾ ਲਾਗ ਦੇ 9152 ਕੇਸ ਆ ਚੁੱਕੇ ਹਨ ਜਦਕਿ ਹੁਣ ਤੱਕ 308 ਲੋਕਾਂ ਦੀ ਮੌਤ ਹੋ ਚੁੱਕੀ।
    • ਬੀਤੇ 24 ਘੰਟੇ ਦੌਰਾਨ 796 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 35 ਜਣਿਆਂ ਦੀ ਮੌਤ ਹੋ ਗਈ ਅਤੇ 141 ਲੋਕ ਠੀਕ ਹੋ ਗਏ ਹਨ।
    • ਇਸ ਮਹਾਮਾਰੀ ਨਾਲ ਹੁਣ ਤੱਕ ਦੇਸ ਵਿਚ 857 ਲੋਕ ਇਲਾਜ ਨਾਲ ਠੀਕ ਹੋ ਚੁੱਕੇ ਹਨ।
    • ਸਿਹਤ ਮੰਤਰਾਲੇ ਮੁਤਾਬਕ 30 ਕਰੋੜ ਲੋਕਾਂ ਨੂੰ ਆਰਥਿਕ ਮਦਦ ਦਿੱਤੀ ਗਈ ਹੈ।
    • ਹੁਣ ਤੱਕ 2,12,6, 212 ਟੈਸਟ ਕੀਤੇ ਜਾ ਚੁੱਕੇ ਹਨ ਅਤੇ ਅਗਲੇ 6 ਹਫ਼ਤਿਆਂ ਤੱਕ ਦੇਸ਼ ਦੇ ਸਾਹਮਣੇ ਕੋਈ ਸੰਕਟ ਨਹੀਂ ਹੈ।
    • ਗ੍ਰਹਿ ਮੰਤਰਾਲੇ ਮੁਤਾਬਕ ਕੁਝ ਸ਼ਰਤਾਂ ਉੱਤੇ ਅਧਾਰਿਤ ਟਰੱਕਾਂ ਨੂੰ ਇੱਕ ਦੂਜੇ ਸੂਬਿਆਂ ਵਿਚ ਜਾਣ ਦੀ ਛੂਟ ਦਿੱਤੀ ਗਈ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਕੇਂਦਰੀ ਸਿਹਤ ਸਯੁੰਕਤ ਸਕੱਤਰ ਲਵ ਅਗਰਵਾਲ
  17. ਕੋਰੋਨਾ ਅਪਡੇਟ : ਸੰਸਾਰ ਵਿਚ ਕੌਣ ਕਿੰਨਾ ਪ੍ਰਭਾਵਿਤ

    • ਚੀਨ ਵਿਚ ਐਤਵਾਰ ਨੂੰ ਮੁੜ 108 ਪੌਜ਼ਿਟਿਵ ਕੇਸ ਸਾਹਮਣੇ ਆਏ, ਇਹ ਸਾਰੇ ਵਿਅਕਤੀ ਬਾਹਰੋਂ ਆਏ ਹਨ।
    • ਸਪੇਨ ਵਿਚ ਮੌਤਾਂ ਦੀ ਗਿਣਤੀ ਘਟ ਗਈ ਹੈ ਇਸ ਲਈ ਉੱਥੇ ਹੁਣ ਲੌਕਡਾਊਨ ਵਿਚ ਨਰਮੀ ਦੇਣੀ ਸ਼ੁਰੂ ਕਰ ਦਿੱਤੀ ਹੈ।
    • ਅਮਰੀਕਾ ਵਿਚ ਭਾਵੇਂ ਹਸਪਤਾਲ ਆਉਣ ਵਾਲੇ ਮਰੀਜ਼ ਘਟ ਰਹੇ ਹਨ ਪਰ ਮੌਤਾਂ ਦੀ ਗਿਣਤੀ 22000 ਨੂੰ ਪਾਰ ਕਰ ਗਈ ਹੈ।
    • ਯੂਕੇ ਵਿਚ ਵੀ ਕੋਰੋਨਾ ਕਾਰਨ 10 ਹਜ਼ਾਰ ਮੌਤਾਂ ਹੋ ਗਈਆਂ ਹਨ, ਪਰ ਮੁਲਕ ਦੇ ਪ੍ਰਧਾਨ ਮੰਤਰੀ ਤੰਦਰੁਸਤ ਹੋ ਕੇ ਘਰ ਆ ਗਏ ਹਨ
    • ਯੂਐੱਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਵਿਚ ਕੋਰੋਨਾ ਨਾਲ ਪੀੜਤਾਂ ਦੀ ਗਿਣਤੀ 18 ਲੱਖ ਨੂੰ ਟੱਪ ਗਈ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕਾ ਵਿਚ ਇੱਕ ਦਿਨ ਵਿਚ 2000 ਮੌਤਾ ਹੋ ਚੁੱਕੀਆਂ ਹਨ
  18. ਕੋਰੋਨਾਵਾਇਰਸ : ਪੰਜਾਬ ਦੀ ਅਪਡੇਟ

    ਪੰਜਾਬ ਦੇ ਸਿਹਤ ਵਿਭਾਗ ਦੇ ਵੈੱਬਸਾਇਟ ਮੁਤਾਬਕ ਸੂਬੇ ਵਿਚ ਕੋਰੋਨਾ ਨਾਲ 12 ਮੌਤਾਂ ਹੋ ਚੁੱਕੀਆਂ ਹਨ।

    ਕੌਰੋਨਾ ਪੌਜ਼ਿਟਿਵ ਕੇਸਾਂ ਦੀ ਗਿਣਤੀ 171 ਨੂੰ ਪਾਰ ਕਰ ਗਈ ਹੈ।

    ਸੂਬੇ ਵਿਚ 8557 ਲੋਕਾਂ ਨੂੰ ਅਹਿਤਿਆਤ ਦੇ ਤੌਰ ਉੱਤੇ ਏਕਾਂਤਵਾਸ ਵਿਚ ਰੱਖਿਆ ਗਿਆ ਹੈ।

    ਪੰਜਾਬ ਵਿਚ ਸਭ ਤੋਂ ਵੱਧ 46 ਕੇਸ ਇਕੱਲੇ ਮੁਹਾਲੀ ਜ਼ਿਲ੍ਹੇ ਵਿਚ ਹਨ।

    ਜਦਕਿ ਦੂਜੇ ਨੰਬਰ ਉੱਤੇ ਜਲੰਧਰ ਜ਼ਿਲ੍ਹਾਂ ਪਹੁੰਚ ਗਿਆ ਹੈ ਜਿੱਥੇ 17 ਮਾਮਲੇ ਹਨ।

    ਲੁਧਿਆਣਾ ਵਿਚ ਇੱਕ ਏਸੀਪੀ ਰੈਂਕ ਦਾ ਪੁਲਿਸ ਅਫ਼ਸਰ ਵੀ ਪੌਜ਼ਿਟਿਵ ਪਾਇਆ ਗਿਆ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Sidhu PR

    ਤਸਵੀਰ ਕੈਪਸ਼ਨ, ਲੋੜਵੰਦਾਂ ਨੂੰ ਸਮੱਗਰੀ ਵੰਡਦਿਆਂ ਨਵਜੋਤ ਸਿੰਘ ਸਿੱਧੂ
  19. ਪੰਜਾਬ ਵਿਚ ਮੰਡੀਆਂ ਦੀ ਖ਼ਰੀਦ 5 ਅਪ੍ਰੈਲ ਤੋਂ, ਹੋਰ ਕੀ ਨੇ ਪ੍ਰਬੰਧ

    ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਜਲੰਧਰ ਦੇ ਕਮਿਸ਼ਨਰ ਦਵਿੰਦਰ ਸ਼ਰਮਾ ਨੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ

    • ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ।
    • ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਵੇਚਣ ਲਈ ਯੂਨੀਕ ਆਈ ਡੀ ਦਿੱਤੀ ਜਾਵੇਗੀ।
    • ਮੰਡੀਆਂ ਵਿੱਚ ਸੈਨੇਟਾਈਜ਼ਰ ਤੇ ਹੱਥ ਧੋਣ ਲਈ ਪਾਣੀ ਦਾ ਹੋਵੇਗਾ ਵਿਸ਼ੇਸ਼ ਪ੍ਰਬੰਧ ਹੋਵੇਗਾ।
    • ਪਹਿਲੇ 20 ਦਿਨ ਛੋਟੇ ਕਿਸਾਨਾਂ ਦੀ ਕਣਕ ਖਰੀਦੀ ਜਾਵੇਗੀ।
    • ਪੰਜਾਬ ਸਰਕਾਰ ਨੇ ਕੇਂਦਰ ਨੂੰ ਤਜ਼ਵੀਜ ਭੇਜੀ ਹੈ ਕਿ ਜੂਨ ਵਿੱਚ ਕਣਕ ਵੇਚਣ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇ 200 ਰੁਪਏ ਕੁਇੰਟਲ ਬੋਨਸ
    ਕੋਰੋਨਾਵਾਇਰਸ

    ਤਸਵੀਰ ਸਰੋਤ, Jalandhar PR

    ਤਸਵੀਰ ਕੈਪਸ਼ਨ, ਜਲੰਧਰ ਵਿਚ ਕਣਕ ਮੰਡੀ ਦਾ ਕਮਿਸ਼ਨਰ ਦਵਿੰਦਰ ਸ਼ਰਮਾ ਜ਼ਾਇਜ਼ਾ ਲੈਂਦੇ ਹੋਏ
  20. ਕੋਰੋਨਾਵਾਇਰਸ: ਅਟਾਰੀ ਸਰਹੱਦ ਬੰਦ ਹੋਣ ਕਰਕੇ ਲੋਕਾਂ ਲਈ ਘਰ ਚਲਾਉਣਾ ਲਈ ਹੋਇਆ ਔਖਾ