ਕੈਪਟਨ ਅਮਰਿੰਦਰ ਨੇ ਕਿਹਾ 14 ਅਪ੍ਰੈਲ ਤੋਂ ਬਾਅਦ ਕਰਫਿਊ ਵਧਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ
ਮਹਾਂਮਾਰੀ ਕੋਰੋਨਾਵਾਇਰਸ ਦਾ ਪੂਰੀ ਦੁਨੀਆਂ ਵਿੱਚ ਕਹਿਰ ਜਾਰੀ ਹੈ। ਪ੍ਰਭਾਵਿਤ ਲੋਕਾਂ ਦਾ ਅੰਕੜਾ 10 ਲੱਖ ਪਾਰ ਅਤੇ ਮੌਤਾਂ 53, 000 ਹੋਈਆਂ
ਲਾਈਵ ਕਵਰੇਜ
ਕੋਰੋਨਾਵਾਇਰਸ: ਲੌਕਡਾਊਨ ਵਿੱਚ ਦਿੱਤੀ ਢਿੱਲ ਦੇ ਬਾਵਜੂਦ ਇਨ੍ਹਾਂ ਚੀਜ਼ਾ ਦਾ ਰੱਖੋ ਧਿਆਨ
ਤਬਲੀਗ਼ੀ ਜਮਾਤ ਦੇ ਮੁਖੀ ਮੁਹੰਮਦ ਸਾਦ ਬਾਰੇ ਜਾਣੋ 'ਜੋ ਦੂਜਿਆਂ ਦੀ ਘੱਟ ਸੁਣਦੇ ਹਨ'
ਕੋਰੋਨਾਵਾਇਰਸ ਦੇ ਮਰੀਜ਼ ਸਾਡੀ ਹਮਦਰਦੀ ਦੇ ਪਾਤਰ ਹਨ ਜਾਂ ਇਲਜ਼ਾਮਤਰਾਸ਼ੀ ਦੇ
ਕੋਰੋਨਾਵਾਇਰਸ ਦੇ ਮਾਮਲੇ ਚੀਨ ਵਿੱਚ ਕਿਉਂ ਘੱਟ ਰਹੇ ਹਨ
ਅਸੀਂ ਆਪਣਾ ਅੱਜ ਦਾ ਲਾਈਵ ਇੱਥੇ ਹੀ ਖ਼ਤਮ ਕਰਦੇ ਹਾਂ। ਕਲ੍ਹ ਤੁਹਾਡੇ ਲਈ ਤਾਜ਼ਾ ਅਪਡੇਟ ਲੈ ਕੇ ਆਵਾਂਗੇ
ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
ਕੋਰੋਨਾਵਾਇਰਸ ਨਾਲ ਜੁੜੇ 13 ਅਹਿਮ ਸਵਾਲਾਂ ਦੇ ਜਵਾਬ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਇੱਕ ਵੱਡੇ ਵਾਇਰਸ ਦੇ ਪਰਿਵਾਰ ਨਾਲ ਸਬੰਧਿਤ ਹੈ ਜੋ ਇਨਸਾਨ ਜਾਂ ਜਾਨਵਰਾਂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਸਿੰਗਾਪੁਰ ਅਗਲੇ ਹਫ਼ਤੇ ਤੋਂ ਇੱਕ ਮਹੀਨੇ ਲਈ ਹੋਏਗਾ ਬੰਦ
- ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਅਗਲੇ ਹਫ਼ਤੇ ਤੋਂ ਇੱਕ ਮਹੀਨੇ ਲਈ ਜ਼ਰੂਰੀ ਕੰਮਾਂ ਨੂੰ ਛੱਡ ਕੇ ਬਾਕੀ ਸਭ ਸੰਸਥਾਵਾਂ ਤੇ ਸਕੂਲ ਬੰਦ ਰਹਿਣਗੇ।
- 8 ਮਿਲੀਅਨ ਵਾਲੇ ਦੇਸ ਸਿੰਗਾਪੁਰ ਵਿੱਚ ਹੁਣ ਤੱਕ 5 ਮੌਤਾਂ ਅਤੇ 1049 ਕੋਰੋਨਾਵਾਇਰਸ ਪੌਜੀਟਿਵ ਮਾਮਲੇ ਸਾਹਮਣੇ ਆਏ ਹਨ।
- ਜੌਹਨ ਹੌਪਕਿਨਸ ਮੁਤਾਬਕ ਜਰਮਨੀ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਦਾ ਅੰਕੜਾ 1000 ਤੋਂ ਪਾਰ ਹੋਇਆ।
- ਫਰਾਂਸ ਵਿੱਚ 18 ਮਾਰਚ ਤੋਂ ਹੁਣ ਤੱਕ 400 ਮਰੀਜਾਂ ਨੂੰ ਇਲਾਜ ਲਈ ਹਾਈ-ਸਪੀਡ ਟਰੇਨਾਂ ਰਾਹੀਂ ਭੇਜਿਆਗਿਆ ਹੈ।
ਬਟਾਲਾ ਵਿੱਚ ਮੌਸਮ ਸਾਫ਼ ਹੋਣ ਤੋਂ ਬਾਅਦ ਦਾ ਨਜ਼ਾਰਾ
ਬਟਾਲਾ ਵਿੱਚ ਵੀ ਸਾਫ਼ ਮੌਸਮ ਹੋਣ ਕਾਰਨ ਛੱਤ ਉੱਪਰੋਂ ਪਹਾੜੀਆਂ ਨਜ਼ਰ ਆ ਰਹੀਆਂ ਹਨ।
ਕੋਰੋਨਾਵਾਇਰਸ ਕਾਰਨ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ ਅਤੇ ਆਵਾਜਾਈ ਬਿਲਕੁੱਲ ਬੰਦ ਹੈ। ਇਸ ਦੇ ਅਸਰ ਵਜੋਂ ਸਾਫ਼ ਅਸਮਾਨ ਨਜ਼ਰ ਆ ਰਿਹਾ ਹੈ।

ਤਸਵੀਰ ਸਰੋਤ, Gurpreet Chawla
ਤਸਵੀਰ ਕੈਪਸ਼ਨ, ਬਟਾਲਾ ਵਿੱਚ ਮੌਸਮ ਸਾਫ਼ ਹੋਣ ਕਾਰਨ ਨਜ਼ਰ ਆਉਣ ਲੱਗੀਆਂ ਪਹਾੜੀਆਂ ਸਾਫ਼ ਮੌਸਮ ਕਾਰਨ ਨਜ਼ਰ ਆਉਣ ਲੱਗੀਆਂ ਪਹਾੜੀਆਂ
ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ ਭਰ ਵਿੱਚ 14 ਅਪ੍ਰੈਲ ਤੱਕ ਲੌਕਡਾਊਨ ਹੈ। ਜਿਸ ਕਾਰਨ ਆਵਾਜਾਈ ਰੁਕ ਗਈ ਹੈ ਅਤੇ ਮੌਸਮ ਸਾਫ਼ ਹੋ ਗਿਆ ਹੈ।
ਇਹੀ ਵਜ੍ਹਾ ਹੈ ਕਿ ਕਈ ਪਿੰਡਾਂ ਤੇ ਸ਼ਹਿਰਾਂ ਤੋਂ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਨਜ਼ਰ ਆ ਰਹੀਆਂ ਹਨ। ਜਲੰਧਰ ਤੋਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।

ਤਸਵੀਰ ਸਰੋਤ, Pal Singh Nauli
ਤਸਵੀਰ ਕੈਪਸ਼ਨ, ਜਲੰਧਰ ਵਿੱਚ ਸਾਫ਼ ਮੌਸਮ ਹੋਣ ਕਾਰਨ ਪਹਾੜੀਆਂ ਨਜ਼ਰ ਆ ਰਹੀਆਂ ਹਨ ਕੋਰੋਨਾਵਾਇਰਸ ਦੇ ਹੁਣ ਤੱਕ ਭਾਰਤ ਵਿੱਚ ਕਿੰਨੇ ਟੈਸਟ ਹੋਏ
ਆਈਸੀਐੱਮਆਰ ਦੇ ਡਾ. ਬੈਨਰਜੀ ਨੇ ਮੌਜੂਦਾ ਕੋਰੋਨਾਵਾਇਰਸ ਟੈਸਟਾਂ ਬਾਰੇ ਜਾਣਕਾਰੀ ਦਿੱਤੀ।
- ਭਾਰਤ ਵਿੱਚ ਕੋਰੋਨਾਵਾਇਰਸ ਦੇ ਟੈਸਟ ਲਈ 182 ਲੈਬ ਮੌਜੂਦ ਹਨ।
- ਇਨ੍ਹਾਂ ਵਿੱਚੋਂ 130 ਸਰਕਾਰੀ ਅਤੇ 52 ਨਿੱਜੀ ਲੈਬ ਹਨ।
- ਕੱਲ੍ਹ ਕੋਰੋਨਾਵਾਇਰਸ ਲਈ 8000 ਸੈਂਪਲ ਟੈਸਟ ਕੀਤੇ ਗਏ। ਸਭ ਤੋਂ ਵੱਧ ਕੱਲ ਹੀ ਟੈਸਟ ਕੀਤੇ।
- ਹੁਣ ਤੱਕ ਕੋਰੋਨਾਵਾਇਰਸ ਕੋਵਿਡ-19 ਲਈ 66000 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

ਤਸਵੀਰ ਸਰੋਤ, Neeraj Priyadarshi
ਤਸਵੀਰ ਕੈਪਸ਼ਨ, ਹੁਣ ਤੱਕ ਕੋਰੋਨਾਵਾਇਰਸ ਕੋਵਿਡ-19 ਲਈ 66000 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ ਪੰਜਾਬ ਵਿੱਚ ਕੋਰੋਨਾਵਾਇਰਸ ਦੇ 51 ਕੇਸ
- ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਰੀਜਾਂ ਦੀ ਗਿਣਤੀ 51 ਹੋ ਗਈ ਹੈ ਜਦੋਂਕਿ 5 ਲੋਕਾਂ ਦੀ ਮੌਤ ਹੋਈ ਹੈ।
- ਪੌਜ਼ੀਟਿਵ ਮਾਮਲਿਆਂ ਵਿੱਚੋਂ ਇੱਕ ਵਿਅਕਤੀ ਠੀਕ ਹੋਇਆ ਹੈ।
- ਅੱਜ ਲੁਧਿਆਣਾ ਦਾ ਰਹਿਣ ਵਾਲਾ ਇੱਕ ਵਿਅਕਤੀ ਪੌਜ਼ੀਟਿਵ ਪਾਇਆ ਗਿਆ।
- ਤਿੰਨ ਵਿਅਕਤੀ ਅੰਮ੍ਰਿਤਸਰ ਤੋਂ ਕੋਰੋਨਾਵਾਇਰਸ ਪੌਜ਼ੀਟਿਵ ਪਾਏ ਗਏ ਹਨ। ਇੰਨ੍ਹਾਂ ਵਿੱਚੋਂ 2 ਵਿਅਕਤੀ ਕੋਰੋਨਾਵਾਇਰਸ ਪੌਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ।
- ਜਿੰਨੇ ਵੀ ਕੋਰੋਨਾਵਾਇਰਸ ਪੌਜ਼ੀਟਿਵ ਮਾਮਲੇ ਪਾਏ ਗਏ ਹਨ ਉਹ ਸਭ ਵਿਦੇਸ਼ ਤੋਂ ਆਏ ਹਨ। ਹਾਲੇ ਤੱਕ ਕਮਿਊਨੀ ਟਰਾਂਸਮਿਸ਼ਨ ਨਹੀਂ ਹੋਇਆ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਅਮਰੀਕਾ ਵਿੱਚ 2.45 ਲੱਖ ਕੇਸ
ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 2.45 ਲੱਖ ਕੇਸ ਸਾਹਮਣੇ ਆਏ ਹਨ ਜੋ ਦੁਨੀਆਂ ਦੇ ਸਾਰੇ ਦੇਸਾਂ ਵਿੱਚੋਂ ਸਭ ਤੋਂ ਵੱਧ ਹਨ। ਪਿਛਲੇ 24 ਘੰਟਿਆਂ ਵਿੱਚ 1000 ਲੋਕਾਂ ਦੀ ਮੌਤ ਹੋਈ ਹੈ।
ਉੱਥੇ ਹੀ ਸਪੇਨ ਵਿੱਚ ਮਰਨ ਵਾਲਿਆਂ ਦਾ ਅੰਕੜਾ 10935 ਪਹੁੰਚ ਗਿਆ ਹੈ।
ਰੋਹਤਕ ਦੀ 72 ਸਾਲਾ ਕੋਰੋਨਾਵਾਇਰਸ ਪੌਜ਼ੀਟਿਵ ਔਰਤ ਦੀ ਮੌਤ
ਬੀਬੀਸੀ ਪੰਜਾਬੀ ਲਈ ਸਤ ਸਿੰਘ ਦੀ ਰਿਪੋਰਟ: ਰੋਹਤਕ ਦੇ ਰਹਿਣ ਵਾਲੇ ਇੱਕ 72 ਸਾਲਾ ਕੋਰੋਨਾਵਾਇਰਸ ਪੌਜ਼ੀਟਿਵ ਔਰਤ ਦੀ ਮੌਤ ਹੋ ਗਈ ਹੈ। ਉਹ ਦਿੱਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਸਨ। ਮ੍ਰਿਤਕ ਦੇਹ ਦਾ ਖਾਸ ਧਿਆਨ ਰੱਖਣ ਕਾਰਨ ਪਰਿਵਾਰ ਉਨ੍ਹਾਂ ਦਾ ਅੰਤਮ ਸਸਕਾਰ ਦਿੱਲੀ ਵਿੱਚ ਹੀ ਕਰੇਗਾ।
ਮ੍ਰਿਤਕਾ ਦੇ ਪੁੱਤਰ ਦਾ ਟੈਸਟ ਨੈਗੇਟਿਵ ਆਇਆ ਸੀ ਜਦੋਂਕਿ ਧੀ ਨੂੰ ਰੋਹਤਕ ਵਿੱਚ ਕੁਆਰੰਟਾੀਨ ਕੀਤਾ ਹੋਇਆ ਹੈ।
ਮ੍ਰਿਤਕਾ ਨੂੰ ਰੋਹਤਕ ਦੇ ਇੱਕ ਨਿੱਜੀ ਹਸਪਤਾਲ ਵਿੱਚ 27 ਫਰਵਰੀ ਨੂੰ ਦਾਖਲ ਕੀਤਾ ਗਿਆ ਸੀ ਪਰ ਹਾਲਤ ਵਿਗੜਨ ਕਾਰਨ ਦਿੱਲੀ ਲਿਜਾਇਆ ਗਿਆ। 30 ਮਾਰਚ ਨੂੰ ਉਹ ਕੋਰੋਨਾਵਾਇਰਸ ਦੀ ਪੌਜ਼ੀਟਿਵ ਪਾਈ ਗਈ ਸੀ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ ਯੂਕੇ ਵਿੱਚ ਇੱਕ ਦਿਨ 'ਚ 684 ਮੌਤਾਂ
ਯੂਕੇ ਵਿੱਚ ਇੱਕ ਦਿਨ ਵਿੱਚ 684 ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜੇ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਹਨ। ਯੂਕੇ ਵਿੱਚ ਮਰਨ ਵਾਲਿਆਂ ਦਾ ਅੰਕੜਾ 3605 ਹੋ ਗਿਆ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੋਰੋਨਾਵਾਇਰਸ: ਕੀ ਤੁਹਾਡੇ ਵੀ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕੁਝ ਫ਼ਰਕ ਹੈ
ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ
ਕਰਫ਼ਿਊ ਦਾ ਉਲੰਘਣ ਕਰਨ ਵਾਲਿਆਂ ਖਿਲਾਫ਼ ਗੁਰਦਾਸਪੁਰ ਪੁਲਿਸ ਨੇ ਬਣਾਈ ਓਪਨ ਜੇਲ੍ਹ, ਸੋਸ਼ਲ ਡਿਸਟੈਂਸਿੰਗ ਪ੍ਰਤੀ ਕਰਨਗੇ ਜਾਗਰੂਕ
ਬੀਬੀਸੀ ਪੰਜਾਈ ਲਈ ਗੁਰਪ੍ਰੀਤ ਚਾਵਲਾ ਦੀ ਰਿਪੋਰਟ: ਬਟਾਲਾ ਵਾਂਗ ਹੀ ਗੁਰਦਾਸਪੁਰ ਪੁਲਿਸ ਨੇ ਵੀ ਕਰਫਿਊ ਦਾ ਉਲੰਘਣ ਕਰਨ ਵਾਲਿਆਂ ਲਈ ਓਪਨ ਜੇਲ੍ਹਾਂ ਸਥਾਪਤ ਕੀਤੀਆਂ ਹਨ।
ਬਟਾਲਾ ਦੇ ਐੱਸਐੱਸਪੀ ਓਪਿੰਦਰਜੀਤ ਘੁੰਮਨ ਨੇ ਕਿਹਾ ਕਿ ਗੁਰਦਾਸਪੁਰ ਦੇ ਡੀਸੀ ਮੁੰਹਮਦ ਇਸ਼ਫਾਕ ਦੇ ਨਿਰਦੇਸ਼ ਅਨੁਸਾਰ ਪੁਲਿਸ ਲਾਈਨ ਨੂੰ ਓਪਨ ਜੇਲ੍ਹ ਬਣਾਇਆ ਜਾਵੇਗਾ। ਜੋ ਨਿਯਮ ਤੋੜੇਗਾ ਉਸ ਨੂੰ ਡਿਜ਼ਾਸਟਰ ਮੈਨੇਜਮੈਂਟ ਐਕਟ- 2005 ਦੇ ਅਧੀਨ ਪੁਲਿਸ ਲਾਈਨ ਵਿੱਚ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ, “ਅੱਜ ਪੁਲਿਸ ਨੇ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਨੂੰ ਪੁਲਿਸ ਲਾਈਨ ਲਿਆਂਦਾ ਗਿਆ ਜਿੱਥੇ ਸੀਨੀਅਰ ਅਫ਼ਸਰ ਸੋਸ਼ਲ ਡਿਸਟੈਂਸਿੰਗ ਬਾਰੇ ਜਾਗਰੂਕਤਾ ਫੈਲਾਉਣਗੇ।”

ਤਸਵੀਰ ਸਰੋਤ, Gurpreet chawla
ਤਸਵੀਰ ਕੈਪਸ਼ਨ, ਗੁਰਦਾਸਪੁਰ ਵਿੱਚ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਲਈ ਬਣਾਈ ਓਪਨ ਜੇਲ੍ਹ 
ਤਸਵੀਰ ਸਰੋਤ, Gurpreet Chawla
ਤਸਵੀਰ ਕੈਪਸ਼ਨ, ਪੁਲਿਸ ਲਾਈਨ ਵਿੱਚ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਜਾਣਕਾਰੀ ਦਿੱਤੀ ਜਾਵੇਗੀ 14 ਅਪ੍ਰੈਲ ਤੋਂ ਬਾਅਦ ਕਰਫਿਊ ਵਧਾਉਣ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ- ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ 14 ਅਪ੍ਰੈਲ ਤੋਂ ਬਾਅਦ ਕਰਫਿਊ ਵਧਾਉਣ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਹ ਹਾਲਾਤ ਤੇ ਨਿਰਭਰ ਕਰੇਗਾ।
ਉਨ੍ਹਾਂ ਕਿਹਾ, “ਇਸ ਮੌਕੇ ਕੁੱਝ ਵੀ ਕਹਿਣਾ ਸੰਭਵ ਨਹੀਂ ਹੈ ਕਿ ਕਰਫਿਊ ਹਟੇਗਾ ਜਾਂ ਵਧੇਗਾ। ਜੇ ਹਾਲਾਤ ਸੁਧਰ ਜਾਂਦੇ ਹਨ ਤਾਂ ਇੰਨੀਆਂ ਸਖ਼ਤ ਪਾਬੰਦੀਆਂ ਦੀ ਲੋੜ ਨਹੀਂ ਪਏਗੀ। ਪਰ ਜੇ ਹਾਲਾਤ ਵਿਗੜੇ ਤਾਂ ਸਰਕਾਰ ਨੂੰ ਕਾਬੂ ਕਰਨ ਲਈ ਕਰਫਿਊ ਜਾਂ ਲੌਕਡਾਊਨ ਕਰਨਾ ਪਏਗਾ।”

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਰਫ਼ਿਊ ਹਟੇਗਾ ਜਾਂ ਵਧੇਗਾ ਇਹ ਉਦੋਂ ਦੇ ਹਾਲਾਤ ਤੇ ਨਿਰਭਰ ਕਰੇਗਾ ਤਬਲੀਗੀ ਜਮਾਤ ਦੇ 636 ਮੈਂਬਰ ਹਰਿਆਣਾ ਦੇ ਨੂਹ ਤੋਂ ਮਿਲੇ
ਹਰਿਆਣਾ ਪੁਲਿਸ ਨੇ 48 ਘੰਟਿਆਂ ਵਿੱਚ ਤਬਲੀਗੀ ਜਮਾਤ ਦੇ ਕੁੱਲ 1305 ਲੋਕਾਂ ਦੀ ਪਛਾਣ ਕੀਤੀ ਹੈ ਜੋ ਕਿ ਸੂਬੇ ਦੇ 15 ਜ਼ਿਲ੍ਹਿਆ ਵਿੱਚ ਸਨ।
ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਨੇ ਦੱਸਿਆ ਕਿ ਹਰਿਆਣਾ ਪੁਲਿਸ ਨੂੰ ਨਿਜ਼ਾਮੂਦੀਨ ਮਰਕਜ਼ ਦੇ ਹਾਲਾਤ ਬਾਰੇ ਕੇਂਦਰੀ ਏਜੰਸੀਆਂ ਨੇ 31 ਮਾਰਚ ਨੂੰ ਜਾਣਕਾਰੀ ਦਿੱਤੀ ਸੀ।
ਇਨ੍ਹਾਂ ਵਿੱਚੋਂ 500 ਵਰਕਰਾਂ ਨੇ ਮੰਨਿਆ ਕਿ ਉਹ ਨਿਜ਼ਾਮੂਦੀਨ ਨੇੜੇ ਬੰਗੇਵਾਲੀ ਮਸਜਿਦ ਵਿੱਚ ਗਏ ਸਨ। ਇਨ੍ਹਾਂ ਵਿੱਚ 8 ਲੋਕ ਕੋਰੋਨਾਵਾਇਰਸ ਦੇ ਪੌਜ਼ੀਟਿਵ ਪਾਏ ਗਏ ਹਨ।
ਇਨ੍ਹਾਂ ਵਿੱਚ 106 ਵਿਦੇਸ਼ੀ ਹਨ ਜੋ ਕਿ ਫਰੀਦਾਬਾਦ, ਅੰਬਾਲਾ, ਪਾਣੀਪਤ, ਪਲਵਲ ਅਤੇ ਨੂਹ ਤੋਂ ਮਿਲੇ ਸਨ।
ਇਹ ਫਿਲੀਪਿੰਜ਼, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਥਾਈਲੈਂਡ ਦੇ ਰਹਿਣ ਵਾਲੇ ਹਨ।
57 ਵਿਦੇਸ਼ੀ ਅਤੇ 528 ਤਬਲੀਗੀ ਜਮਾਤ ਦੇ ਮੈਂਬਰ, ਕੁੱਲ 636 ਮੈਂਬਰ ਨੂਹ ਤੋਂ ਮਿਲੇ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਤਬਲੀਗੀ ਜਮਾਤ ਦੇ ਜ਼ਿਆਦਾਤਰ ਲੋਕ ਨੂਹ ਤੋਂ ਮਿਲੇ
