ਲੋਕ ਸਭਾ ਚੋਣਾਂ 2024 ਲਈ ਪੰਜਾਬ ਵਿੱਚ ਵੋਟਿੰਗ ਮੁਕੰਮਲ ਹੋਈ ਹੈ। ਬੀਬੀਸੀ ਪੰਜਾਬੀ ਨੇ ਪੂਰੇ ਦਿਨ ਵੋਟਿੰਗ ਦੀ ਖ਼ਾਸ ਕਵਰੇਜ ਕੀਤੀ ਹੈ। ਹੁਣ ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਸਮਾਪਤ ਕਰਨ ਜਾ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਧੰਨਵਾਦ। ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ:
- ਲੋਕ ਸਭਾ ਚੋਣਾਂ 2024 ਦੀਆਂ ਸੱਤਵੇਂ ਗੇੜ ਦੀਆਂ ਵੋਟਾਂ ਪੈਣ ਨਾਲ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਲਈ ਮਤਦਾਨ ਮੁਕੰਮਲ ਹੋ ਗਿਆ ਹੈ।
- ਦੇਸ਼ ਵਿੱਚ ਵੋਟ ਪ੍ਰਤੀਸ਼ਤਤਾ 59.45 ਫ਼ੀਸਦੀ ਰਹੀ ਹੈ। ਪੰਜਾਬ ਵਿੱਚ 55.86 ਫ਼ੀਸਦ ਵੋਟਾਂ ਪਈਆਂ ਹਨ।
- ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਬਠਿੰਡਾ ਵਿੱਚ ਪਈਆਂ ਜਿੱਥੇ 60.84 ਫ਼ੀਸਦ ਵੋਟਾਂ ਪਈਆਂ ਹਨ।
- ਸੂਬੇ ਵਿੱਚ ਸਭ ਤੋਂ ਘੱਟ ਵੋਟਾਂ ਅੰਮ੍ਰਿਤਸਰ ਵਿੱਚ 50.33 ਫ਼ੀਸਦ ਪਈਆਂ ਹਨ ।
- ਇੰਡੀਆ ਗਠਜੋੜ ਦੀ ਬੈਠਕ ਤੋਂ ਬਾਅਦ ਕਾਂਗਰਸ ਦੇ ਮੁਖੀ ਮਲਿਕਾਰਜੁਨ ਖੜਗੇ ਦਾਅਵਾ ਕੀਤਾ ਕਿ ਇੰਡੀਆ ਗਠਜੋੜ 295 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗਾ।


























