ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ: ਪੀਐੱਮ ਨਰਿੰਦਰ ਮੋਦੀ ਦੋਵੇਂ ਸੂਬਿਆਂ ਦੇ ਨਤੀਜਿਆਂ ਤੋਂ ਬਾਅਦ ਕੀ ਬੋਲੇ

ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸੁਆਗਤ ਹੈ। ਇਸ ਲਾਈਵ ਪੇਜ ਜ਼ਰੀਏ ਅਸੀਂ ਹਰਿਆਣਾ ਤੇ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੇ ਕਰਾਂਗੇ।

ਸਾਰ

  • ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ, ਭਾਜਪਾ ਨੂੰ ਹੈਟ੍ਰਿਕ ਦੀ ਆਸ ਤਾਂ ਕਾਂਗਰਸ ਨੂੰ 10 ਸਾਲ ਬਾਅਦ ਵਾਪਸੀ ਦੀ
  • ਹਰਿਆਣਾ ਵਿੱਚ ਭੁਪਿੰਦਰ ਸਿੰਘ ਹੁੱਡਾ ਨੇ ਮੁੱਖ ਮੰਤਰੀ ਦੀ ਦਾਅਵੇਦਾਰੀ ਬਾਰੇ ਕਿਹਾ - ਨਾ ਟਾਇਰਡ ਤੇ ਨਾ ਰਿਟਾਇਰਡ
  • ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ, ਫ਼ਾਰੁਖ਼ ਅਬਦੁੱਲਾ ਨੇ ਪੀਡੀਪੀ ਦਾ ਸਮਰਥਨ ਲੈਣ ਦੀ ਜਤਾਈ ਸੰਭਾਵਨਾ

ਲਾਈਵ ਕਵਰੇਜ

  1. ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ: ਹੁਣ ਤੱਕ ਕੀ-ਕੀ ਹੋਇਆ

    ਨਰਿੰਦਰ ਮੋਦੀ

    ਤਸਵੀਰ ਸਰੋਤ, BJP/X

    ਅੱਜ ਦੇ ਇਸ ਲਾਈਵ ਪੇਜ ਨੂੰ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ, ਜਾਂਦੇ-ਜਾਂਦੇ ਇੱਕ ਸੰਖੇਪ ਨਜ਼ਰ ਅੱਜ ਦੀਆਂ ਮੁੱਖ ਖ਼ਬਰਾਂ ʼਤੇ..

    • ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਭਾਜਪਾ ਦੀ ਹੈਟ੍ਰਿਕ, ਜਿੱਤੀਆਂ 48 ਸੀਟਾਂ, ਮਿਲਿਆ ਬਹੁਮਤ
    • ਕਾਂਗਰਸੀ ਆਗੂ ਨੇ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਮਾਹੌਲ ਹੱਕ ਵਿੱਚ ਸੀ ਪਰ ਨਤੀਜੇ ਹੈਰਾਨ ਕਰ ਦੇਣ ਵਾਲੇ ਹਨ।
    • ਕਾਂਗਰਸੀ ਆਗੂ ਵਿਨੇਸ਼ ਫ਼ੋਗਾਟ ਨੇ ਜੁਲਾਨਾ ਵਿਧਾਨ ਸਭਾ ਹਲਕੇ ਤੋਂ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ।
    • ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਫ਼ਾਰੁਖ਼ ਅਬਦੁੱਲਾ ਦੀ ਪਾਰਟੀ ਫਾਰੂਕ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਨੂੰ ਬਹੁਮਤ ਹਾਸਿਲ ਹੋਇਆ ਹੈ।
    • ਉਧਰ ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੌਸ਼ਹਿਰਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਤੋਂ ਹਾਰ ਗਏ ਹਨ।
    • ਆਮ ਆਦਮੀ ਪਾਰਟੀ ਨੇ ਜੰਮੂ-ਕਸ਼ਮੀਰ ਵਿੱਚ ਖੋਲ੍ਹਿਆ ਖਾਤਾ, ਡੋਡਾ ਸੀਟ ਤੋਂ ਜਿੱਤੇ ਮਹਿਰਾਜ ਮਲਿਕ।
  2. ਆਮ ਆਦਮੀ ਪਾਰਟੀ ਨੇ ਜੰਮੂ-ਕਸ਼ਮੀਰ ਵਿੱਚ ਖੋਲ੍ਹਿਆ ਖਾਤਾ, ਡੋਡਾ ਸੀਟ ਤੋਂ ਜਿੱਤੇ ਮਹਿਰਾਜ ਮਲਿਕ

    ਮਹਿਰਾਜ ਮਲਿਕ

    ਤਸਵੀਰ ਸਰੋਤ, @MEHRAJMALIKAAP

    ਜੰਮੂ-ਕਸ਼ਮੀਰ ਦੀ ਡੋਡਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿਰਾਜ ਮਲਿਕ ਨੇ ਚਾਰ ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

    ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਗਜੇ ਸਿੰਘ ਰਾਣਾ 18 ਹਜ਼ਾਰ ਤੋਂ ਵੱਧ ਵੋਟਾਂ ਨਾਲ ਦੂਜੇ ਸਥਾਨ 'ਤੇ ਹਨ। ਕਾਂਗਰਸੀ ਉਮੀਦਵਾਰ ਖ਼ਾਲਿਦ ਨਜੀਬ ਸੁਹਰਾਵਰਦੀ 13 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੇ।

    2014 ਵਿੱਚ ਇੱਥੇ ਭਾਜਪਾ ਦੇ ਸ਼ਕਤੀ ਰਾਜ ਪਰਿਹਾਰ ਨੇ ਜਿੱਤ ਦਰਜ ਕੀਤੀ ਸੀ।

  3. ਚੋਣ ਨਤੀਜਿਆਂ ਬਾਰੇ ਕੀ ਬੋਲੇ ਪੀਐੱਮ ਮੋਦੀ

    ਪੀਐੱਮ ਮੋਦੀ

    ਹਰਿਆਣਾ ਵਿੱਚ ਭਾਜਪਾ ਦੀ ਜਿੱਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਸੰਬੋਧਨ ਕੀਤਾ।

    ਉਨ੍ਹਾਂ ਕਿਹਾ, "ਹਰਿਆਣਾ 1966 ਵਿੱਚ ਬਣਿਆ ਸੀ... ਹਰਿਆਣਾ ਵਿੱਚ ਹੁਣ ਤੱਕ 13 ਚੋਣਾਂ ਹੋਈਆਂ ਅਤੇ 10 ਚੋਣਾਂ ਵਿੱਚ ਲੋਕਾਂ ਨੇ ਪੰਜ ਸਾਲਾਂ ਬਾਅਦ ਸਰਕਾਰ ਬਦਲੀ ਹੈ। ਪਿਛਲੀਆਂ ਤਿੰਨ ਚੋਣਾਂ ਵਿੱਚ ਅਜਿਹਾ ਨਹੀਂ ਹੋਇਆ ਹੈ। ਇਹ ਪਹਿਲੀ ਵਾਰ ਹੈ ਤਿੰਨ ਵਾਰ ਵਿੱਚ ਕਾਮਯਾਬ ਰਹੀ ਹੈ।"

    "ਹਰਿਆਣਾ ਦੇ ਲੋਕਾਂ ਨੇ ਨਾ ਸਿਰਫ਼ ਸਾਨੂੰ ਜਿਤਾਇਆ ਹੈ, ਸਗੋਂ ਸਾਨੂੰ ਬਹੁਮਤ ਵੀ ਦਿੱਤਾ ਹੈ ਅਤੇ ਜ਼ਿਆਦਾ ਵੋਟ ਸ਼ੇਅਰ ਨਾਲ ਉਨ੍ਹਾਂ ਨੇ ਪੂਰੇ ਦਿਲ ਨਾਲ ਸਾਡੇ ਲਈ ਵੋਟ ਪਾਈ।"

    ਜੰਮੂ-ਕਸ਼ਮੀਰ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ, "ਦਹਾਕਿਆਂ ਦੇ ਇੰਤਜ਼ਾਰ ਮਗਰੋਂ ਆਖ਼ਰਕਾਰ ਸ਼ਾਂਤੀਮਈ ਢੰਗ ਨਾਲ ਵੋਟਾਂ ਪਈਆਂ, ਵੋਟਾਂ ਦੀ ਗਿਣਤੀ ਹੋਈ ਇਹ ਭਾਰਤ ਦੇ ਸੰਵਿਧਾਨ ਦੀ ਜਿੱਤ ਹੈ।"

    ਉਨ੍ਹਾਂ ਨੇ ਅੱਗੇ ਕਿਹਾ, "ਵੋਟ ਫੀਸਦ ਦੇ ਹਿਸਾਬ ਨਾਲ ਦੇਖੀਏ ਤਾਂ ਉਸ ਵਿੱਚ ਜਿੰਨੀਆਂ ਵੀ ਪਾਰਟੀਆਂ ਚੋਣ ਲੜ ਰਹੀਆਂ ਸਨ, ਉਨ੍ਹਾਂ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ।"

    ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਖਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

    ਜੰਮੂ ਕਸ਼ਮੀਰ ਵਿਧਾਨ ਸਭਾ ਦੇ ਚੋਣ ਨਤੀਜੇ ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

  4. ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨੌਸ਼ਹਿਰਾ ਸੀਟ ਤੋਂ ਹਾਰੇ

    ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ

    ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੌਸ਼ਹਿਰਾ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਤੋਂ ਹਾਰ ਗਏ ਹਨ।

    ਨੌਸ਼ਹਿਰਾ ਸੀਟ 'ਤੇ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਸੁਰਿੰਦਰ ਕੁਮਾਰ ਚੌਧਰੀ ਨੂੰ 35 ਹਜ਼ਾਰ 69 ਵੋਟਾਂ ਮਿਲੀਆਂ ਹਨ।

    ਜਦਕਿ ਰਵਿੰਦਰ ਰੈਨਾ ਨੂੰ 27 ਹਜ਼ਾਰ 250 ਵੋਟਾਂ ਮਿਲੀਆਂ। ਰੈਨਾ 7 ਹਜ਼ਾਰ 819 ਵੋਟਾਂ ਨਾਲ ਹਾਰ ਗਏ।

    90 ਸੀਟਾਂ ਵਾਲੀ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਗਠਜੋੜ 'ਚ ਚੋਣ ਲੜ ਰਹੇ ਸਨ। ਜਦਕਿ ਭਾਜਪਾ ਅਤੇ ਪੀਡੀਪੀ ਨੇ ਇਕੱਲਿਆਂ ਹੀ ਚੋਣਾਂ ਲੜੀਆਂ ਸਨ।

    ਜੰਮੂ ਕਸ਼ਮੀਰ ਵਿਧਾਨ ਸਭਾ ਦੇ ਚੋਣ ਨਤੀਜੇ ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

  5. ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਗਠਜੋੜ ਨੂੰ ਬਹੁਮਤ

    ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਇਸ ਵਿੱਚ ਫਾਰੂਕ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਨੂੰ ਬਹੁਮਤ ਹਾਸਿਲ ਹੋਇਆ ਹੈ।

    ਭਾਜਪਾ ਨੂੰ 29 ਸੀਟਾਂ ਮਿਲੀਆਂ ਹਨ, ਪੀਡੀਪੀ ਨੂੰ ਤਿੰਨ ਸੀਟਾਂ ਮਿਲੀਆਂ ਹਨ ਅਤੇ 10 ਸੀਟਾਂ ਹੋਰਨਾਂ ਨੇ ਜਿੱਤੀਆਂ ਹਨ।

    ਜੰਮੂ-ਕਸ਼ਮੀਰ
  6. ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ- ਭੁਪਿੰਦਰ ਹੁੱਡਾ

    ਭੁਪਿੰਦਰ ਸਿੰਘ ਹੁੱਡਾ

    ਤਸਵੀਰ ਸਰੋਤ, ANI

    ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਇਹ ਲੋਕਤੰਤਰ ਹੈ ਜੋ ਲੋਕਾਂ ਦਾ ਫ਼ੈਸਲਾ ਹੋਵੇਗਾ ਉਸ ਨੂੰ ਸਵੀਕਾਰ ਕੀਤਾ ਜਾਵੇਗ। ਮਾਹੌਲ ਹੱਕ ਵਿੱਚ ਸੀ ਪਰ ਨਤੀਜੇ ਹੈਰਾਨ ਕਰ ਦੇਣ ਵਾਲੇ ਹਨ।

    ਇਸ ਦੌਰਾਨ ਨੇ ਉਨ੍ਹਾਂ ਨੇ ਤੰਤਰ ਅਤੇ ਕਈ ਸ਼ਿਕਾਇਤਾਂ ਦਾ ਵੀ ਜ਼ਿਕਰ ਕੀਤਾ ਹੈ।

    ਉਨ੍ਹਾਂ ਨੇ ਕਿਹਾ, "ਅਸੀਂ ਬਹੁਤ ਸਾਰੀਆਂ ਸੀਟਾਂ ਥੋੜ੍ਹੀਆਂ-ਥੋੜ੍ਹੀਆਂ ਵੋਟਾਂ ਤੋਂ ਹਾਰੇ ਹਾਂ। ਇਸ ਦੀ ਜਾਂਚ ਕਰਾਂਗੇ ਇਸ ਵਿੱਚ ਤੰਤਰ ਦਾ ਕਿੰਨਾ ਕੁ ਰੋਲ ਹੈ। ਕਈ ਥਾਵਾਂ ਤੋਂ ਕਈ ਸ਼ਿਕਾਇਤਾਂ ਵੀ ਮਿਲੀਆਂ ਹਨ। ਇਸ ਬਾਰੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਜਾਵੇਗੀ। ਪਰ ਇਸ ਵਿੱਚ ਕੋਈ ਦੋ-ਰਾਇ ਨਹੀਂ ਹੈ ਕਿ ਇਹ ਹੈਰਾਨੀਜਨਕ ਹੈ।"

    ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਾਣਨ ਲਈ ਇਥੇ ਕਲਿੱਕ ਕਰੋ।

  7. ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਕਾਂਗਰਸ ਦੀ ਵੱਡੀ ਟਿੱਪਣੀ

    ਜੈਰਾਮ ਰਮੇਸ਼

    ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਕਾਂਗਰਸ ਹਾਈਕਮਾਂਡ ਦੀ ਪ੍ਰਤੀਕਿਰਿਆ ਆਈ ਹੈ।

    ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਲੋਕਤੰਤਰ ਦੀ ਹਾਰ ਹੋਈ ਹੈ ਅਤੇ ਤੰਤਰ ਦੀ ਜਿੱਤ ਹੋਈ ਹੈ।

    ਜੈਰਾਮ ਰਮੇਸ਼ ਨੇ ਕਿਹਾ,“ਸਾਡੇ ਤੋਂ ਜਿੱਤ ਖੋਹੀ ਗਈ ਹੈ, ਤੰਤਰਾਂ ਦੀ ਦੁਰਵਰਤੋਂ ਕੀਤੀ ਗਈ ਹੈ।”

    ਉਨ੍ਹਾਂ ਕਿਹਾ,“ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਹੈਰਾਨ ਕੀਤਾ ਹੈ। ਅਸੀਂ ਇਹ ਨਤੀਜੇ ਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਜਿਨ੍ਹਾਂ ਸੀਟਾਂ ’ਤੇ ਸਾਡੇ ਹਾਰਨ ਦੀ ਗੁੰਜਾਇਸ਼ ਵੀ ਨਹੀਂ ਸੀ ਅਸੀਂ ਉਥੋਂ ਵੀ ਹਾਰੇ ਹਾਂ। ਮੈਂ ਸਮਝਦਾ ਹਾਂ ਕਿ ਇਹ ਨਤੀਜਾ ਲੋਕ ਭਾਵਨਾ ਦੇ ਖ਼ਿਲਾਫ਼ ਹੈ।”

    ਉਨ੍ਹਾਂ ਕਿਹਾ ਕਿ ਹਰਿਆਣਾ ’ਚੋਂ ਚੋਣਾਂ ਸਬੰਧੀ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਚੋਣ ਕਮਿਸ਼ਨ ਤੱਕ ਪਹੁੰਚਾਵਾਂਗੇ।

    ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਪਾਰਟੀ ਵੱਲੋਂ ਕਿਥੇ ਗਲਤੀ ਹੋਈ ਹੈ, ਉਸ ਬਾਰੇ ਵੀ ਚਿੰਤਨ ਕੀਤਾ ਜਾਵੇਗਾ। ਭਾਵੇਂ ਚੋਣ ਕਮਿਸ਼ਨ ਨੇ ਨਤੀਜੇ ਦੇਰ ਨਾਲ ਐਲਾਨੇ ਜਾਣ ਦੀ ਕਾਂਗਰਸ ਵੱਲੋਂ ਕੀਤੀ ਸ਼ਿਕਾਇਤ ਨੂੰ ਗਲਤ ਦੱਸਿਆ ਹੈ।

    ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਾਣਨ ਲਈ ਇਥੇ ਕਲਿੱਕ ਕਰੋ।

  8. ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਅਪਡੇਟ ਜਾਣੋ

    ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਅਪਡੇਟ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੰਮੂ-ਕਸ਼ਮੀਰ ਵਿੱਚ 47 ਸੀਟਾਂ ਉੱਤੇ ਜੇਕੇਐੱਨਸੀ+ ਅੱਗੇ ਚੱਲ ਰਹੀ ਹੈ ਅਤੇ ਹਰਿਆਣਾ ਵਿੱਚ ਭਾਜਪਾ 50 ਸੀਟਾਂ ’ਤੇ ਅੱਗੇ ਚੱਲ ਰਹੀ ਹੈ

    ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਖਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

    ਜੰਮੂ ਕਸ਼ਮੀਰ ਵਿਧਾਨ ਸਭਾ ਦੇ ਚੋਣ ਨਤੀਜੇ ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

  9. ਵਿਨੇਸ਼ ਫੋਗਾਟ ਜੁਲਾਨਾ ਸੀਟ ਤੋਂ ਜਿੱਤਣ ਤੋਂ ਬਾਅਦ ਕੀ ਬੋਲੇ?

    ਵਿਨੇਸ਼

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ ਨੇ ਜੁਲਾਨਾ ਸੀਟ ਤੋਂ ਜਿੱਤ ਦਰਜ ਕੀਤੀ ਹੈ

    ਹਰਿਆਣਾ ਦੀ ਜੁਲਾਨਾ ਸੀਟ ਤੋਂ ਜਿੱਤ ਦਰਜ ਕਰਨ ਤੋਂ ਬਾਅਦ ਵਿਨੇਸ਼ ਫੋਗਾਟ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।

    ਵਿਨੇਸ਼ ਫੋਗਾਟ ਅੱਜ ਜੀਂਦ ਵਿੱਚ ਸਨ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਹੁਣ ਖੇਡ ਜਾਂ ਸਿਆਸਤ ਵਿਚੋਂ ਕਿਸ ਨੂੰ ਚੁਣਨਗੇ।

    ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ,“ਰਾਜਨੀਤੀ ਵਿੱਚ ਜੇ ਆ ਗਏ ਹਾਂ ਤਾਂ ਇਧਰ ਹੀ ਧਿਆਨ ਰੱਖਾਂਗੇ। ਲੋਕਾਂ ਨੇ ਪਿਆਰ ਦਿੱਤਾ ਹੈ। ਅਜਿਹੇ ਵਿੱਚ ਹੁਣ ਲੋਕਾਂ ਲਈ ਕੰਮ ਕਰਾਂਗੇ।”

    ਉਨ੍ਹਾਂ ਨੇ ਕਿਹਾ,“ਅਜਿਹਾ ਤਾਂ ਹੈ ਨਹੀਂ ਕਿ ਅਸੀਂ ਦੋਵੇਂ (ਰਾਜਨੀਤੀ ਅਤੇ ਕੁਸ਼ਤੀ) ਚੀਜ਼ਾਂ ਕਰ ਸਕਦੇ ਹਾਂ।”

    ਜੁਲਾਨਾ ਤੋਂ ਵਿਨੇਸ਼ ਫੋਗਾਟ ਨੇ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਦੂਜੇ ਨੰਬਰ ’ਤੇ ਭਾਜਪਾ ਦੇ ਯੋਗੇਸ਼ ਕੁਮਾਰ ਨੂੰ 59 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਹਨ।

    ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਾਣਨ ਲਈ ਇਥੇ ਕਲਿੱਕ ਕਰੋ।

  10. ਹਰਿਆਣਾ ਵਿਧਾਨ ਸਭਾ ਦੇ ਚੋਣ ਨਤੀਜਿਆਂ ਬਾਰੇ ਕਾਂਗਰਸ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਦਾ ਜਵਾਬ

    ਚੋਣ ਕਮਿਸ਼ਨ

    ਤਸਵੀਰ ਸਰੋਤ, ANI

    ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਹਰਿਆਣਾ ਚੋਣ ਨਤੀਜਿਆਂ ਨੂੰ ਹੌਲੀ-ਹੌਲੀ ਅਪਡੇਟ ਕੀਤੇ ਜਾਣ ਬਾਰੇ ਕਾਂਗਰਸ ਦੀ ਸ਼ਿਕਾਇਤ ʼਤੇ ਕਮਿਸ਼ਨ ਨੇ ਜਵਾਬ ਦਿੱਤਾ ਹੈ।

    ਚੋਣ ਕਮਿਸ਼ਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ 4 ਜੂਨ, 2024 ਨੂੰ ਵੀ ਕਾਂਗਰਸ ਵੱਲੋਂ ਅਜਿਹਾ ਹੀ ਮੁੱਦਾ ਉਠਾਇਆ ਗਿਆ ਸੀ। ਇਸ ਦੌਰਾਨ ਵੀ ਕਮਿਸ਼ਨ ਨੇ ਇਸ ਨੂੰ ਰੱਦ ਕਰ ਦਿੱਤਾ ਸੀ।

    ਚੋਣ ਕਮਿਸ਼ਨ ਨੇ ਕਿਹਾ, "ਅਸੀਂ ਦੱਸਿਆ ਸੀ ਕਿ ਚੋਣ ਨਿਯਮਾਂ ਅਨੁਸਾਰ ਪੋਲਿੰਗ ਸਟੇਸ਼ਨਾਂ 'ਤੇ ਗਿਣਤੀ ਹੁੰਦੀ ਹੈ। ਜੋ ਤੁਸੀਂ (ਕਾਂਗਰਸ) ਮੈਮੋਰੰਡਮ ਦਿੱਤਾ ਹੈ ਕਿ ਹਰਿਆਣਾ ਦੇ ਚੋਣ ਨਤੀਜੇ ਵੈਬਸਾਈਟ 'ਤੇ ਹੌਲੀ-ਹੌਲੀ ਅਪਡੇਟ ਹੋ ਰਹੇ ਹਨ, ਉਸ ਬਾਰੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ, ਪੋਲਿੰਗ ਸਟੇਸ਼ਨਾਂ 'ਤੇ ਗਿਣਤੀ ਉਮੀਦਵਾਰਾਂ ਦੀ ਮੌਜੂਦਗੀ ਵਿੱਚ ਹੋ ਰਹੀ ਹੈ।"

    ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ ਸੀ, ʻ"ਲੋਕ ਸਭਾ ਨਤੀਜਿਆਂ ਵਾਂਗ ਹਰਿਆਣਾ 'ਚ ਵੀ ਚੋਣ ਰੁਝਾਨਾਂ ਨੂੰ ਜਾਣਬੁੱਝ ਕੇ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਹੌਲੀ-ਹੌਲੀ ਸ਼ੇਅਰ ਕੀਤਾ ਜਾ ਰਿਹਾ ਹੈ। ਕੀ ਭਾਜਪਾ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ?”

    ਕਾਂਗਰਸ ਨੇ ਕੀ ਕਿਹਾ?

    ਚੋਣ ਕਮਿਸ਼ਨ ਨੂੰ ਦਿੱਤੇ ਮੰਗ ਪੱਤਰ ਵਿੱਚ ਕਾਂਗਰਸ ਨੇ ਕਿਹਾ ਕਿ ਨੌਂ ਤੋਂ ਗਿਆਰਾਂ ਵਜੇ ਦੇ ਵਿਚਕਾਰ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਨਤੀਜੇ ਅਪਡੇਟ ਕਰਨ ਵਿੱਚ ਦੇਰੀ ਹੋ ਰਹੀ ਹੈ। ਇਸ ਨਾਲ ਅਜਿਹੇ ਬਿਰਤਾਂਤਾਂ ਨੂੰ ਫੈਲਾਉਣ ਵਿੱਚ ਮਦਦ ਮਿਲੇਗੀ, ਜੋ ਸਾਰੀ ਪ੍ਰਕਿਰਿਆ ਨੂੰ ਕਮਜ਼ੋਰ ਕਰਨਗੇ।

    ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਾਣਨ ਲਈ ਇਥੇ ਕਲਿੱਕ ਕਰੋ।

  11. ਫਾਰੂਕ ਅਬਦੁੱਲਾ - ‘ਉਮਰ ਅਬਦੁੱਲਾ ਮੁੱਖ ਮੰਤਰੀ ਬਣ ਜਾਣਗੇ’

    ਐਨਸੀ ਆਗੂ ਫਾਰੂਕ ਅਬਦੁੱਲਾ ਨੇ ਐਲਾਨ ਕੀਤਾ ਕਿ ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਬਣਨ ਲਈ ਤਿਆਰ ਹਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਐਨਸੀ ਆਗੂ ਫਾਰੂਕ ਅਬਦੁੱਲਾ ਨੇ ਐਲਾਨ ਕੀਤਾ ਕਿ ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਬਣਨ ਲਈ ਤਿਆਰ ਹਨ

    ਨੈਸ਼ਨਲ ਕਾਨਫਰੰਸ (ਐਨਸੀ) ਅਤੇ ਕਾਂਗਰਸ ਗਠਜੋੜ ਜੰਮੂ-ਕਸ਼ਮੀਰ ਵਿੱਚ ਸਰਕਾਰ ਬਣਾਉਣ ਦੇ ਨੇੜੇ ਹੋ ਗਿਆ ਹੈ। ਐਨਸੀ ਆਗੂ ਫਾਰੂਕ ਅਬਦੁੱਲਾ ਨੇ ਐਲਾਨ ਕੀਤਾ ਕਿ ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਬਣਨ ਲਈ ਤਿਆਰ ਹਨ।

    ਨੈਸ਼ਨਲ ਕਾਨਫਰੰਸ ਦੇ ਮੁੱਖੀ ਫਾਰੂਕ ਅਬਦੁੱਲਾ ਨੇ ਕਿਹਾ, "10 ਸਾਲਾਂ ਬਾਅਦ ਲੋਕਾਂ ਨੇ ਸਾਨੂੰ ਆਪਣਾ ਫਤਵਾ ਦਿੱਤਾ ਹੈ। ਅਸੀਂ ਅੱਲ੍ਹਾ ਅੱਗੇ ਅਰਦਾਸ ਕਰਦੇ ਹਾਂ ਕਿ ਅਸੀਂ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੇ ਉਤਰੀਏ... ਇੱਥੇ 'ਪੁਲਿਸ ਰਾਜ' ਨਹੀਂ ਸਗੋਂ 'ਲੋਕਾਂ ਦਾ ਰਾਜ' ਹੋਵੇਗਾ।"

    "ਜੇਲ੍ਹਾਂ ਵਿੱਚ ਬੰਦ ਬੇਕਸੂਰ ਲੋਕਾਂ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈ। ਮੈਨੂੰ ਉਮੀਦ ਹੈ ਕਿ ਇੰਡੀਆ ਗਠਜੋੜ ਦੇ ਭਾਈਵਾਲ ਇੱਥੇ ਰਾਜ ਦਾ ਦਰਜਾ ਬਹਾਲ ਕਰਨ ਲਈ ਸਾਡੇ ਨਾਲ ਲੜਨਗੇ...ਮੈਂ ਸਮਝਦਾ ਹਾਂ ਕਿ ਉਮਰ ਅਬਦੁੱਲਾ ਮੁੱਖ ਮੰਤਰੀ ਬਣ ਜਾਣਗੇ।"

    ਫਾਰੂਕ ਅਬਦੁੱਲਾ ਨੇ ਹਰਿਆਣਾ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ 'ਤੇ ਟਿੱਪਣੀ ਕਰਦਿਆਂ ਕਿਹਾ "ਮੈਨੂੰ ਦੁੱਖ ਹੈ ਕਿ ਉਹ (ਕਾਂਗਰਸ) (ਹਰਿਆਣਾ ਵਿੱਚ) ਨਹੀਂ ਜਿੱਤੇ... ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੇ ਅੰਦਰੂਨੀ ਵਿਵਾਦਾਂ ਕਾਰਨ ਹੋਇਆ ਹੈ।"

  12. ਹਰਿਆਣਾ ਤੇ ਜੰਮੂ-ਕਸ਼ਮੀਰ ਦੇ ਚੋਣ ਨਤੀਜਿਆਂ ਮਗਰੋਂ ਕੇਜਰੀਵਾਲ ਨੇ ਇਹ ਨਸੀਹਤ ਦਿੱਤੀ

    ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

    ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਅਤੇ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੱਤੀ ਹੈ।

    ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਸਭ ਤੋਂ ਵੱਡਾ ਸਬਕ ਇਹ ਹੈ ਕਿ ਕਿਸੇ ਨੂੰ ਕਦੇ ਵੀ ਲੋੜ ਤੋਂ ਵੱਧ ਭਰੋਸਾ ਨਹੀਂ ਰੱਖਣਾ ਚਾਹੀਦਾ ਹੈ।

    ਅਰਵਿੰਦ ਕੇਜਰੀਵਾਲ ਨੇ ਕਿਹਾ, "ਦੇਸ਼ ਦੀ ਓਨੀ ਹੀ ਸੇਵਾ ਕਰੋ ਜਿੰਨੀ ਰੱਬ ਨੇ ਤੁਹਾਨੂੰ ਦਿੱਤੀ ਹੈ। ਕਿਸੇ ਵੀ ਚੋਣ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਅੱਜ ਦੀਆਂ ਚੋਣਾਂ ਤੋਂ ਸਭ ਤੋਂ ਵੱਡਾ ਸਬਕ ਇਹ ਹੈ ਕਿ ਕਿਸੇ ਨੂੰ ਕਦੇ ਵੀ ਲੋੜ ਤੋਂ ਵੱਧ ਭਰੋਸਾ ਨਹੀਂ ਕਰਨਾ ਚਾਹੀਦਾ।"

    "ਹਰ ਚੋਣ ਵਿੱਚ ਹਰ ਸੀਟ ਔਖੀ ਹੁੰਦੀ ਹੈ। ਸਖ਼ਤ ਮਿਹਨਤ ਕਰੋ। ਕਿਸੇ ਕਿਸਮ ਦੀ ਅੰਦਰੂਨੀ ਲੜਾਈ ਨਹੀਂ ਹੋਣੀ ਚਾਹੀਦੀ। ਸਾਰਿਆਂ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।"

    ਹਰਿਆਣਾ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਵੱਖ-ਵੱਖ ਚੋਣਾਂ ਲੜੀਆਂ ਸਨ, ਜਦਕਿ ਆਖਰੀ ਦੌਰ ਤੱਕ ਦੋਵਾਂ ਵਿਚਾਲੇ ਗਠਜੋੜ ਦੀ ਚਰਚਾ ਚੱਲ ਰਹੀ ਸੀ।

  13. ਹਰਿਆਣਾ ਵਿਧਾਨ ਸਭਾ ਚੋਣਾਂ: ਵਿਨੇਸ਼ ਫ਼ੋਗਾਟ ਨੇ ਜੁਲਾਨਾ ਤੋਂ ਜਿੱਤ ਦਰਜ ਕਰਵਾਈ

    ਹਰਿਆਣਾ

    ਹਰਿਆਣਾ ਜੁਲਾਨਾ ਤੋਂ ਲਾਈਵ ਮਾਹੌਲ ਦਿਖਾ ਰਹੇ ਹਨ ਬੀਬੀਸੀ ਪੱਤਰਕਾਰ ਅਭਿਨਵ ਗੋਇਲ

    ਯੂ-ਟਿਊਬ ਉੱਤੇ ਲਾਈਵ ਦੇਖਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ

  14. ਹਰਿਆਣਾ ਵਿਧਾਨ ਸਭਾ ਚੋਣ ਨਤੀਜੇ: ਨਾਇਬ ਸੈਣੀ ਦੇ ਘਰ ਜਸ਼ਨ ਦਾ ਮਾਹੌਲ LIVE

    ਹਰਿਆਣਾ

    ਹਰਿਆਣਾ ਵਿਧਾਨ ਸਭਾ ਚੋਣਾਂ: ਨਾਇਬ ਸੈਣੀ ਦੇ ਘਰ ਜਸ਼ਨ ਦਾ ਮਾਹੌਲਕੁਰੂਕਸ਼ੇਤਰ ’ਚ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਲੋਕਾਂ ਨਾਲ ਗੱਲਬਾਤ ਕਰਦੇ ਹੋਏ।

    ਲਾਈਵ ਦੇਖਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

  15. ਹਰਿਆਣਾ ਤੇ ਜੰਮੂ-ਕਸ਼ਮੀਰ ਵਿੱਚ ਜਿੱਤ ਦੇ ਜਸ਼ਨਾਂ ਦੀਆਂ ਕੁਝ ਤਸਵੀਰਾਂ

    ਜੰਮੂ-ਕਸ਼ਮੀਰ ਵਿੱਚ ਜਿੱਤ ਦੀ ਖ਼ੁਸ਼ੀ ਮਨਾਉਣ ਦਾ ਇੱਕ ਅੰਦਾਜ਼
    ਤਸਵੀਰ ਕੈਪਸ਼ਨ, ਜੰਮੂ-ਕਸ਼ਮੀਰ ਵਿੱਚ ਜਿੱਤ ਦੀ ਖ਼ੁਸ਼ੀ ਮਨਾਉਣ ਦਾ ਇੱਕ ਅੰਦਾਜ਼
    ਜਸ਼ਨ ਦਾ ਮਾਹੌਲ
    ਜੰਮੂ ਕਸ਼ਮੀਰ ਤੋਂ ਆਈਆਂ ਕੁਝ ਤਸਵੀਰਾਂ
    ਤਸਵੀਰ ਕੈਪਸ਼ਨ, ਜੰਮੂ ਕਸ਼ਮੀਰ ਤੋਂ ਆਈਆਂ ਕੁਝ ਤਸਵੀਰਾਂ
    ਕਾਂਗਰਸ ਦੇ ਅਸ਼ੋਕ ਅਰੋੜਾ ਦਾ ਪਰਿਵਾਰ

    ਤਸਵੀਰ ਸਰੋਤ, Kamal Saini/BBC

    ਤਸਵੀਰ ਕੈਪਸ਼ਨ, ਕਾਂਗਰਸ ਦੇ ਅਸ਼ੋਕ ਅਰੋੜਾ ਦੇ ਥਾਨੇਸਰ ਵਿਧਾਨ ਸਭਾ ਹਲਕੇ ਤੋਂ ਜਿੱਤ ਦਰਜ ਕਰਵਾਉਣ ਤੋਂ ਬਾਅਦ ਖ਼ੁਸ਼ੀ ਮਨਾਉਂਦਾ ਪਰਿਵਾਰ
    ਵਿਨੇਸ਼ ਫ਼ੋਗਾਟ ਦੀ ਜਿੱਤ ਤੋਂ ਬਾਅਦ ਜੁਲਾਨਾ ਵਿੱਚ ਜਸ਼ਨ ਦਾ ਮਾਹੌਲ
    ਤਸਵੀਰ ਕੈਪਸ਼ਨ, ਵਿਨੇਸ਼ ਫ਼ੋਗਾਟ ਦੀ ਜਿੱਤ ਤੋਂ ਬਾਅਦ ਜੁਲਾਨਾ ਵਿੱਚ ਜਸ਼ਨ ਦਾ ਮਾਹੌਲ
    ਵਿਨੇਸ਼ ਦੇ ਸਮਰਥਕ
    ਤਸਵੀਰ ਕੈਪਸ਼ਨ, ਵਿਨੇਸ਼ ਦੇ ਸਮਰਥਕ
    ਵਿਨੇਸ਼ ਫ਼ੋਗਾਟ
    ਤਸਵੀਰ ਕੈਪਸ਼ਨ, ਵਿਨੇਸ਼ ਫ਼ੋਗਾਟ ਦੀ ਜਿੱਤ ਵਿੱਚ ਸ਼ਾਮਲ ਹੋਣ ਜੁਲਾਨਾ ਪਹੁੰਚੀਆਂ ਔਰਤਾਂ
    ਵਿਨੇਸ਼ ਦੇ ਸਮਰਥਕ
  16. ਹਰਿਆਣਾ ਵਿਧਾਨ ਸਭਾ ਚੋਣਾਂ: ਵਿਨੇਸ਼ ਫ਼ੋਗਾਟ ਨੇ ‘ਚੋਣ ਦੰਗਲ’ ਜਿੱਤੀ

    ਵਿਨੇਸ਼ ਫੋਗਾਟ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ ਨੇ ਜੁਲਾਨਾ ਤੋਂ ਜਿੱਤ ਦਰਜ ਕਰਵਾਈ

    ਕਾਂਗਰਸੀ ਆਗੂ ਵਿਨੇਸ਼ ਫ਼ੋਗਾਟ ਨੇ ਜੁਲਾਨਾ ਵਿਧਾਨ ਸਭਾ ਹਲਕੇ ਤੋਂ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕਰਵਾਈ।

    ਵਿਨੇਸ਼ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਖ਼ਿਲਾਫ਼ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਚੱਲੇ ਧਰਨੇ ਦਾ ਅਹਿਮ ਹਿੱਸਾ ਸਨ। ਪੈਰਿਸ ਓਲੰਪਿਕਸ ਵਿੱਚ ਤਗ਼ਮਾ ਖੁੰਝਣ ਤੋਂ ਬਾਅਦ ਦੇਸ਼ ਭਰ ਦੇ ਖੇਡ ਪ੍ਰਸ਼ੰਸਕ ਉਨ੍ਹਾਂ ਦੇ ਹੱਕ ਵਿੱਚ ਉੱਤਰ ਆਏ ਸਨ।

    ਵਿਨੇਸ਼ ਨੇ ਆਪਣੀ ਵਿਰੋਧੀ ਭਾਜਪਾ ਦੇ ਯੋਗੇਸ਼ ਕੁਮਾਰ ਨੂੰ ਮਾਤ ਦਿੱਤੀ ਹੈ।

  17. ਹਰਿਆਣਾ ਵਿਧਾਨ ਸਭਾ ਚੋਣਾਂ: ਵੱਡੇ ਸਿਆਸੀ ਆਗੂਆਂ ’ਚੋਂ ਕੌਣ ਅੱਗੇ, ਕੌਣ ਪਿੱਛੇ

    ਹਰਿਆਣਾ ਵਿਧਾਨ ਸਭਾ ਚੋਣਾਂ ਨਤੀਜੇ

    ਅੰਬਾਲਾ ਕੈਂਟ ਸੀਟ ਤੋਂ ਅਨਿਲ ਵਿਜ ਅੱਗੇ ਹਨ ਤੇ ਉਚਾਨਾ ਕਲਾਂ ਤੋਂ ਦੁਸ਼ਯੰਤ ਚੌਟਾਲਾ ਪਿੱਛੇ ਹਨ।

  18. ਹਰਿਆਣਾ ਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ

    ਆਮ ਆਦਮੀ ਪਾਰਟੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਹਰਿਆਣਾ ਵਿਧਾਨ ਸਭਾ ਚੋਣ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ ਉੱਤੇ ਚੋਣ ਰੈਲੀਆਂ ਕੀਤੀਆਂ ਸਨ

    ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ ਆਮ ਆਦਮੀ ਪਾਰਟੀ ਨੂੰ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੌਰਾਨ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਨਜ਼ਰ ਆ ਰਿਹਾ ਹੈ।

    ਹਰਿਆਣਾ ਵਿੱਚ ਵੱਡੇਪੱਧਰ ਚੋਣ ਪ੍ਰਚਾਰ ਦੌਰਾਨ ਰੈਲੀਆਂ ਕਰਨ ਦੇ ਬਾਵਜੂਦ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।

    ਦੂਜੇ ਪਾਸੇ ਜੰਮੂ-ਕਸ਼ਮੀਰ ਵਿੱਚ ਮਹਿਜ਼ ਇੱਕ ਵਿਧਾਨ ਸਭਾ ਹਲਕੇ ਡੋਡਾ ਵਿੱਚ ਆਮ ਆਦਮੀ ਪਾਰਟੀ ਦੇ ਮਹਿਰਾਜ ਮਲਿਕ ਅੱਗੇ ਚੱਲ ਰਹੇ ਹਨ ਅਤੇ ਬਾਕੀ ਬਚੀਆਂ ਸਾਰੀਆਂ ਸੀਟਾਂ ਉੱਤੇ ਪਾਰਟੀ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਨਜ਼ਰ ਆ ਰਹੀ ਹੈ।

  19. ਰੁਝਾਨਾਂ ਦੇ ਅਪਡੇਟ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

    ਜੈਰਾਮ ਰਮੇਸ਼

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੈਰਾਮ ਰਮੇਸ਼

    ਕਾਂਗਰਸ ਨੇ ਮੰਗਲਵਾਰ ਨੂੰ ਇਲਜ਼ਾਮ ਲਾਇਆ ਕਿ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੀ ਵੈੱਬਸਾਈਟ 'ਤੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਅਪਡੇਟ 'ਹੌਲੀ' ਹੋ ਗਈ ਹੈ।

    'ਰੁਝਾਨਾਂ ਨੂੰ ਅਪਡੇਟ ਕਰਨ ਵਿੱਚ ਅਸਾਧਾਰਨ ਅਤੇ ਅਸਵੀਕਾਰਨਯੋਗ ਦੇਰੀ' ਨੂੰ ਲੈ ਕੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ।

    ਪੱਤਰ ਵਿੱਚ ਜੈਰਾਮ ਰਮੇਸ਼ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੇ ਅਧਿਕਾਰੀਆਂ ਨੂੰ ਵੈਬਸਾਈਟ ਨੂੰ "ਸੱਚੇ ਅਤੇ ਸਹੀ ਅੰਕੜਿਆਂ ਨਾਲ ਅਪਡੇਟ ਕਰਨ ਲਈ ਤੁਰੰਤ ਨਿਰਦੇਸ਼ ਜਾਰੀ ਕਰਨ ਤਾਂ ਜੋ ਝੂਠੀਆਂ ਖ਼ਬਰਾਂ ਅਤੇ ਖਤਰਨਾਕ ਬਿਰਤਾਂਤਾਂ ਦਾ ਤੁਰੰਤ ਖੰਡਨ ਕੀਤਾ ਜਾ ਸਕੇ"।

    ਕਾਂਗਰਸ ਨੇ ਅੱਗੇ ਪੱਤਰ ਰਾਹੀਂ ਚੋਣ ਕਮਿਸ਼ਨ ਨੂੰ ਸਵਾਲ ਕਰਦਿਆਂ ਲਿਖਿਆ "ਕੀ ਭਾਜਪਾ ਪੁਰਾਣੇ ਅਤੇ ਗੁੰਮਰਾਹਕੁੰਨ ਰੁਝਾਨਾਂ ਨੂੰ ਸਾਂਝਾ ਕਰਕੇ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ?"

    ਰਮੇਸ਼ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ,“ਸਾਨੂਂ ਆਸ ਹੈ ਕਿ ਚੋਣ ਕਮਿਸ਼ਨ ਸਾਡੀ ਸ਼ਿਕਾਇਤ ਦਾ ਜਵਾਬ ਦੇਵੇਗਾ।”

    ਰੁਝਾਨਾਂ ਦੇ ਅਪਡੇਟ ਨੂੰ ਲੈ ਕੇ ਜੈਰਾਮ ਰਮੇਸ਼ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

    ਤਸਵੀਰ ਸਰੋਤ, X/Jairam Ramesh

    ਤਸਵੀਰ ਕੈਪਸ਼ਨ, ਰੁਝਾਨਾਂ ਦੇ ਅਪਡੇਟ ਨੂੰ ਲੈ ਕੇ ਜੈਰਾਮ ਰਮੇਸ਼ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

    ਭਾਰਤੀ ਚੋਣ ਕਮਿਸ਼ਨ ਦੇ ਰੁਝਾਨਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਇਸ ਸਮੇਂ 90 ਵਿੱਚੋਂ 45 ਸੀਟਾਂ 'ਤੇ ਅੱਗੇ ਹੈ।

  20. ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਅਪਡੇਟ

    ਈਵੀਐੱਮ ਮਸ਼ੀਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੰਮੂ-ਕਸ਼ਮੀਰ ਵਿੱਚ 50 ਸੀਟਾਂ ਉੱਤੇ ਜੇਕੇਐੱਨਸੀ+ ਅੱਗੇ ਚੱਲ ਰਹੀ ਹੈ ਅਤੇ ਹਰਿਆਣਾ ਵਿੱਚ ਭਾਜਪਾ 49 ਸੀਟਾਂ ’ਤੇ ਅੱਗੇ ਚੱਲ ਰਹੀ ਹੈ

    ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਖਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

    ਜੰਮੂ ਕਸ਼ਮੀਰ ਵਿਧਾਨ ਸਭਾ ਦੇ ਚੋਣ ਨਤੀਜੇ ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।