ਉੱਤਰੀ ਕੋਰੀਆ 'ਚ ਕਿਮ ਜੋਂਗ ਦੇ ਅੱਗੇ ਫੌਜੀਆਂ ਨੇ 'ਲੋਹੇ ਦੇ ਘਸੁੰਨ' ਕਿਉਂ ਦਿਖਾਏ
ਉੱਤਰੀ ਕੋਰੀਆ ਦੇ ਫੌਜੀਆਂ ਨੇ ਆਪਣੇ ਆਗੂ ਕਿਮ ਜੋਂਗ ਉਨ ਲਈ ਕਰਤਬ ਰਾਜਧਾਨੀ ਪਿਓਂਗਯਾਂਗ 'ਚ ਇੱਕ ਡਿਫ਼ੈਂਸ ਸ਼ੋਅ ਦੌਰਾਨ ਦਿਖਾਏ।
ਦੇਸ਼ ਦੇ ਸਰਕਾਰੀ ਮੀਡੀਆ ਮੁਤਾਬਕ ਇਹ ਪ੍ਰਦਰਸ਼ਨ ਦੁਸ਼ਮਣਾਂ ਨੂੰ "ਲੋਹੇ ਦੇ ਘਸੁੰਨ" ਦਿਖਾਉਣ ਲਈ ਸੀ।
ਇੱਟਾਂ ਅਤੇ ਟਾਇਲਾਂ ਤੋੜਨ ਤੋਂ ਇਲਾਵਾ ਫ਼ੌਜੀਆਂ ਨੇ ਕਿੱਲਾਂ ਅਤੇ ਕੱਚ ਉੱਪਰ ਲੇਟ ਕੇ ਵੀ ਦਿਖਾਇਆ ਤੇ ਕੰਕਰੀਟ ਸਲੈਬਾਂ ਆਪਣੇ ਪਿੰਡੇ 'ਤੇ ਤੋੜੀਆਂ।
ਇਸ ਤੋਂ ਇਲਾਵਾ ਸਰੀਏ ਮੋੜੇ ਅਤੇ ਸੰਗਲ ਤੋੜ ਕੇ ਦਿਖਾਏ ਗਏ।