ਅਫ਼ਗਾਨਿਸਤਾਨ 'ਚ ਧਰਤੀ ਹੇਠ ਕਿਹੜੇ ਖਜ਼ਾਨੇ ਹਨ ਜਿਨ੍ਹਾਂ 'ਤੇ ਪੂਰੀ ਦੁਨੀਆਂ ਦੀ ਨਜ਼ਰ ਹੈ
ਦੁਨੀਆ ਦੀਆਂ ਨਜ਼ਰਾਂ ਅਫਗਾਨਿਸਤਾਨ ਵਿੱਚ ਜ਼ਮੀਨ ਦੇ ਹੇਠਾਂ ਦੱਬੀ ਅਥਾਹ ਦੌਲਤ 'ਤੇ ਹਨ। ਇੱਥੇ ਸੋਨਾ, ਤਾਂਬਾ ਅਤੇ ਬਹੁਤ ਘੱਟ ਉਪਲਬਧ ਲਿਥੀਅਮ ਹੈ।
ਇੱਕ ਅਨੁਮਾਨ ਦੇ ਅਨੁਸਾਰ, ਉਨ੍ਹਾਂ ਦੀ ਕੀਮਤ ਇੱਕ ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਹੋ ਸਕਦੀ ਹੈ, ਪਰ ਹੁਣ ਇਹ ਸਵਾਲ ਉੱਠ ਰਹੇ ਹਨ ਕਿ ਤਾਲਿਬਾਨ ਦੇ ਦੇਸ਼ ਉੱਤੇ ਕਬਜ਼ਾ ਕਰਨ ਦੇ ਬਾਅਦ ਇਸ ਸੰਪਤੀ ਉੱਤੇ ਕਿਸਦਾ ਅਧਿਕਾਰ ਹੋਵੇਗਾ?
ਸੋਵੀਅਤ ਅਤੇ ਅਮਰੀਕੀ ਵਿਗਿਆਨੀ ਦਾਅਵਾ ਕਰਦੇ ਹਨ ਕਿ ਅਫਗਾਨਿਸਤਾਨ ਦੀਆਂ ਪਹਾੜੀਆਂ ਅਤੇ ਵਾਦੀਆਂ ਵਿੱਚ ਬਹੁਤ ਸਾਰੇ ਕੀਮਤੀ ਖਣਿਜ ਹਨ ਜਿਵੇਂ ਕਿ ਤਾਂਬਾ, ਬੌਕਸਾਈਟ, ਲੋਹਾ ਧਾਤ ਅਤੇ ਸੋਨਾ ਅਤੇ ਮਾਰਬਲ।
ਵਪਾਰ ਲਈ ਉਚਿਤ ਦੇਸ਼ਾਂ ਦੀ ਆਪਣੀ ਰੈਕਿੰਗ ਵਿੱਚ, ਵਿਸ਼ਵ ਬੈਂਕ ਨੇ ਅਫ਼ਗਾਨਿਸਤਾਨ ਨੂੰ 190 ਵਿੱਚੋਂ 173 ਵਾਂ ਦਰਜਾ ਦਿੱਤਾ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਭ੍ਰਿਸ਼ਟ ਦੇਸ਼ਾਂ ਦੀ ਰੈਂਕਿੰਗ ਵਿੱਚ ਇਹ 180 ਵਿੱਚੋਂ 165ਵੇਂ ਸਥਾਨ 'ਤੇ ਹੈ।
ਇੱਕ ਅਨੁਮਾਨ ਦੇ ਮੁਤਾਬਕ, ਅਫ਼ਗਾਨਿਸਤਾਨ ਕੋਲ ਲਿਥੀਅਮ ਅਤੇ ਹੋਰ ਦੁਰਲੱਭ ਧਾਤਾਂ ਦਾ 3 ਟ੍ਰਿਲੀਅਨ ਡਾਲਰ ਦਾ ਭੰਡਾਰ ਹੈ।
ਰਿਪੋਰਟ- ਐਲੇਕਸੀ ਕਾਲਮਿਕੋਵ, ਬੀਬੀਸੀ ਪੱਤਰਕਾਰ
ਐਡਿਟ- ਸਦਫ਼ ਖ਼ਾਨ