ਅਫ਼ਗਾਨਿਸਤਾਨ: ਕਾਬੁਲ ਦੀਆਂ ਸੜ੍ਹਕਾਂ ਤੋਂ ਤਾਲਿਬਾਨ ਦੀਆਂ ਬੰਦੂਕਾਂ ਨੂੰ ਚੁਣੌਤੀ ਦੀ ਸ਼ੁਰੂਆਤ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇੱਕ ਗਰੁੱਪ ਅਫ਼ਗਾਨ ਝੰਡੇ ਦੇ ਨਾਲ ਰੈਲੀ ਕੱਢਦਾ ਨਜ਼ਰ ਆਇਆ।

ਸਾਲ 1919 ’ਚ ਅਫ਼ਗਾਨਿਸਤਾਨ ਨੂੰ ਬ੍ਰਿਟੇਨ ਤੋਂ ਮਿਲੀ ਆਜ਼ਾਦੀ ਦੇ ਸਲਾਨਾ ਜਲਸੇ ‘ਤੇ ਕਈ ਮੀਟਰ ਲੰਬੇ ਝੰਡੇ ਦੇ ਨਾਲ ਮੁਜ਼ਾਹਰਾ ਕੀਤਾ ਗਿਆ ਮੁਜ਼ਾਹਰਾਕਾਰੀ ਇੱਥੇ ਨਾਅਰਾ ਲਗਾ ਰਹੇ ਹਨ, ‘ਸਾਡਾ ਝੰਡਾ, ਸਾਡੀ ਪਛਾਣ’

ਇਸੇ ਤਰ੍ਹਾਂ ਦਾ ਮੁਜ਼ਾਹਰਾ ਗ੍ਰੀਸ ਵਿੱਚ ਵੀ ਕੀਤਾ ਗਿਆ, ਜਿੱਥੇ ਅਫ਼ਗਾਨ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਡਰ ਜਤਾਇਆ

ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਉਨ੍ਹਾਂ ਦੇ ਦੇਸ਼ ਨੂੰ ਅੱਧ ਵਿਚਾਲੇ ਨਾ ਛੱਡਣ ਦੀ ਅਪੀਲ ਕੀਤੀ।

ਬੈਲਜੀਅਮ ‘ਚ ਰਹਿਣ ਵਾਲੇ ਅਫ਼ਗਾਨ ਲੋਕਾਂ ਨੇ ਵੀ ਤਾਲਿਬਾਨ ਖ਼ਿਲਾਫ਼ ਮੁਜ਼ਾਹਰਾ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)