ਰਸਾਇਣ ਨਾਲ ਭਰਿਆ ਇਹ ਮਾਲ ਜਹਾਜ਼ ਕਿੱਥੇ ਡੁੱਬ ਰਿਹਾ ਹੈ

ਵੀਡੀਓ ਕੈਪਸ਼ਨ, ਰਸਾਇਣ ਨਾਲ ਭਰਿਆ ਇਹ ਮਾਲ ਜਹਾਜ਼ ਕਿੱਥੇ ਡੁੱਬ ਰਿਹਾ ਹੈ

ਰਸਾਇਣ ਨਾਲ ਭਰਿਆ ਇਹ ਮਾਲ ਜਹਾਜ਼ ਸ੍ਰੀਲੰਕਾ ਦੇ ਕੰਢੇ ’ਤੇ ਡੁੱਬ ਰਿਹਾ ਹੈ, ਜਿਸ ਕਾਰਨ ਵਾਤਾਵਰਣ ਦੀ ਤਬਾਹੀ ਦਾ ਖਦਸ਼ਾ ਹੋ ਰਿਹਾ ਹੈ।

ਸਿੰਗਾਪੁਰ-ਰਜਿਸਟਰਡ X-ਪ੍ਰੈਸ ਪਰਲ ਨੂੰ ਲਗਭਗ ਦੋ ਹਫ਼ਤੇ ਪਹਿਲਾਂ ਅੱਗ ਲੱਗੀ ਸੀ।

ਜੇ ਇਹ ਜਹਾਜ਼ ਡੁੱਬ ਜਾਂਦਾ ਹੈ ਤਾਂ ਤੇਲ ਦੀਆਂ ਟੈਂਕੀਆਂ ’ਚੋਂ ਸੈਂਕੜੇ ਟਨ ਤੇਲ ਸਮੁੰਦਰ ’ਚ ਲੀਕ ਹੋ ਜਾਵੇਗਾ ਤੇ ਨੇੜਲੇ ਸਮੁੰਦਰੀ ਜੀਵਾਂ ਨੂੰ ਤਬਾਹ ਕਰ ਦੇਵੇਗਾ।

ਪਿਛਲੇ ਕੁਝ ਦਿਨ ਸ੍ਰੀਲੰਕਾ ਤੇ ਭਾਰਤੀ ਸਮੁੰਦਰੀ ਫ਼ੌਜਾਂ ਨੇ ਅੱਗ ਬੁਝਾਉਣ ਤੇ ਸਮੁੰਦਰੀ ਜਹਾਜ਼ ਨੂੰ ਡੁੱਬਣ ਤੋਂ ਬਚਾਉਣ ਦੀ ਸਾਂਝੀ ਕੋਸ਼ਿਸ਼ ਕੀਤੀ ਸੀ ਪਰ ਮੌਨਸੂਨ ਹਵਾਵਾਂ ਨੇ ਇਸ ਕਾਰਜ ਵਿੱਚ ਰੁਕਾਵਟ ਪਾ ਰਹੀਆਂ ਹਨ।

ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)