ਪਾਕਿਸਤਾਨ: ਪੇਸ਼ਾਵਰ 'ਚ ਸਿੱਖਾਂ ਅਤੇ ਹਿੰਦੂਆਂ ਲਈ ਸ਼ਮਸ਼ਾਨ ਘਾਟ ਨਾ ਹੋਣ ਕਾਰਨ ਕਰਨਾ ਪੈਂਦਾ 100 ਕਿਲੋਮੀਟਰ ਦਾ ਸਫ਼ਰ
ਪੇਸ਼ਾਵਰ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਸ਼ਮਸ਼ਾਨ ਘਾਟ ਦੀ ਅਣਹੋਂਦ ਕਾਰਨ ਸੈਂਕੜੇ ਪਰਿਵਾਰਾਂ ਕੋਲ ਆਪਣੇ ਸਥਾਨਕ ਲੋਕਾਂ ਦੀ ਕਬਰਿਸਤਾਨ ਵਿਚ ਆਪਣੇ ਅਜ਼ੀਜ਼ਾਂ ਨੂੰ ਦਫ਼ਨਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ।
ਬਹੁਤੇ ਹਿੰਦੂ ਅਤੇ ਸਿੱਖ ਸਸਕਾਰ ਕਰਨ ਨੂੰ ਤਰਜੀਹ ਦਿੰਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਸ਼ਮਸ਼ਾਨ ਘਾਟ ਨਾ ਹੋਣ ਕਰਕੇ ਉਹ ਆਪਣੇ ਧਰਮਾਂ ਮੁਤਾਬਕ ਆਖ਼ਰੀ ਰਸਮਾਂ ਨਹੀਂ ਨਿਭਾ ਸਕਦੇ।
ਸਰਕਾਰ ਦਾ ਕਹਿਣਾ ਹੈ ਕਿ ਘੱਟ ਗਿਣਤੀ ਭਾਈਚਾਰੇ ਲਈ ਸ਼ਮਸ਼ਾਨ ਘਾਟ ਦਾ ਬਣਨਾ ਪ੍ਰਕਿਰਿਆ ਵਿੱਚ ਹੈ।
ਰਿਪੋਰਟ- ਸਿਰਾਜਉੱਦੀਨ, ਪੇਸ਼ਾਵਰ