ਪ੍ਰਿੰਸ ਫਿਲਿਪ ਨਾਲ ਜੁੜੀਆਂ ਕੁਝ ਯਾਦਾਂ...
ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ II ਦੇ ਪਤੀ, ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਬਕਿੰਘਮ ਪੈਲੇਸ ਨੇ ਦਿੱਤੀ ਹੈ।
ਪ੍ਰਿੰਸ ਫਿਲਿਪ ਦਾ ਰਾਜਕੁਮਾਰੀ ਐਲਿਜ਼ਾਬੇਥ ਨਾਲ ਵਿਆਹ, ਉਨ੍ਹਾਂ ਦੇ ਮਹਾਰਾਣੀ ਬਣਨ ਤੋਂ ਪੰਜ ਸਾਲ ਪਹਿਲਾਂ 1947 ਵਿੱਚ ਹੋਇਆ ਸੀ।
ਪ੍ਰਿੰਸ ਫਿਲਿਪ ਬਰਤਾਨਵੀ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸ਼ਾਹੀ ਅਹੁਦੇ 'ਤੇ ਰਹਿਣ ਵਾਲੇ ਰੋਇਲ ਰਹੇ ਹਨ।
ਬਕਿੰਘਮ ਪੈਲੇਸ ਨੇ ਬਿਆਨ ਵਿੱਚ ਕਿਹਾ, "ਬੇਹੱਦ ਦੁੱਖ ਨਾਲ ਮਹਾਰਾਣੀ ਨੇ ਆਪਣੇ ਪਤੀ ਦਿ ਪ੍ਰਿੰਸ ਫਿਲਿਪ, ਡਿਊਕ ਆਫ ਐਡਿਨਬਰਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਪ੍ਰਿੰਸ ਫਿਲਿਪ ਦਾ ਸਵੇਰੇ ਵਿੰਡਸਰ ਕੈਸਟਲ ਵਿੱਚ ਦੇਹਾਂਤ ਹੋਇਆ।"
ਸ਼ਾਹੀ ਜੋੜੇ ਦੇ ਚਾਰ ਬੱਚੇ, ਅੱਠ ਪੋਤੇ ਤੇ 10 ਪੜਪੋਤੇ ਹਨ।
ਪ੍ਰਿੰਸ ਫਿਲਿਪ ਕੁਝ ਸਮਾਂ ਪਹਿਲਾਂ ਹੀ ਇਲਾਜ਼ ਤੋਂ ਬਾਅਦ ਪਰਤੇ ਸਨ।