ਪਾਬਲੋ ਐਸਕੋਬਾਰ ਨੂੰ ਮਾਰਨ ਦੀ ਸੁਪਾਰੀ ਲੈਣ ਵਾਲੇ ਕਿਉਂ ਹੋ ਗਏ ਸਨ ਨਾਕਾਮ
ਪੈਸੇ ਲੈ ਕੇ ਕਤਲ ਕਰਨ ਵਾਲੇ ਇੱਕ ਬ੍ਰਿਟਿਸ਼ ਗਰੁੱਪ ਨੇ 1989 ਵਿੱਚ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਅਪਰਾਧੀ ਦੀ ਦੁਨੀਆਂ ਵਿੱਚ ਪੈਰ ਰੱਖੇ ਸਨ।
ਇਸ ਗਰੁੱਪ ਦਾ ਇਰਾਦਾ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਅਪਰਾਧੀ ਦਾ ਕਤਲ ਕਰਨਾ ਸੀ ਅਤੇ ਇਸ ਗਰੁੱਪ ਦੀ ਅਗਵਾਈ ਸਕੌਟਲੈਂਡ ਦੇ ਪੀਟਰ ਮੈਕਲੇਜ਼ ਕਰ ਰਹੇ ਸਨ।
ਇਹ ਲੋਕ ਪਾਬਲੋ ਐਸਕੋਬਾਰ ਦਾ ਕਤਲ ਕਰਨਾ ਚਾਹੁੰਦੇ ਸਨ, ਜੋ ਉਸ ਵੇਲੇ ਕੋਲੰਬੀਆ ਹੀ ਨਹੀਂ, ਸਗੋਂ ਦੁਨੀਆਂ ਭਰ ਵਿੱਚ ਸਭ ਤੋਂ ਖ਼ਤਰਨਾਕ ਮੰਨੇ ਜਾਣ ਵਾਲੇ ਮੈਡਲਿਨ ਡਰੱਗਸ ਕਾਰਟੇਲ ਦਾ ਮੁਖੀ ਹੁੰਦਾ ਸੀ। ਜੁਰਮ ਦੀ ਦੁਨੀਆਂ ਦੇ ਇਤਿਹਾਸ ਵਿੱਚ ਪਾਬਲੋ ਐਸਕੋਬਾਰ ਨੂੰ ਸਭ ਤੋਂ ਅਮੀਰ ਗੈਂਗਸਟਰ ਮੰਨਿਆ ਜਾਂਦਾ ਰਿਹਾ ਹੈ।
ਐਡਿਟ- ਰਾਜਨ ਪਪਨੇਜਾ