ਕੈਨੇਡਾ ਵਿੱਚ ਬਰਫ਼ 'ਤੇ ਭੰਗੜਾ ਸਿਖਾਉਂਦੇ ਪੰਜਾਬੀ ਨੂੰ ਮਿਲੋ

ਵੀਡੀਓ ਕੈਪਸ਼ਨ, ਕੈਨੇਡਾ ਵਿੱਚ ਬਰਫ਼ 'ਤੇ ਭੰਗੜਾ ਸਿਖਾਉਂਦੇ ਪੰਜਾਬੀ ਨੂੰ ਮਿਲੋ

ਉੱਤਰੀ ਕੈਨੇਡਾ ਵਿੱਚ ਇਸ ਵੇਲੇ ਕਾਫ਼ੀ ਠੰਡ ਪੈ ਰਹੀ ਹੈ ਜਿੱਥੇ ਤਾਪਮਾਨ ਮਾਈਨਸ 45 ਡਿਗਰੀ ਸੈਲਸੀਅਸ ਤੱਕ ਵੀ ਚਲਾ ਜਾਂਦਾ ਹੈ,ਪਰ ਇਹ ਸਭ ਗੁਰਦੀਪ ਪੰਧੇਰ ਨੂੰ ਨਹੀਂ ਰੋਕ ਸਕਿਆ। ਜੋ ਬਰਫ਼ ਵਿੱਚ ਭੰਗੜਾ ਪਾ ਰਹੇ ਹਨ। ਗੁਰਦੀਪ ਪੰਜਾਬ ਵਿੱਚ ਭੰਗੜਾ ਟੀਚਰ ਸਨ ਤੇ ਉਹ ਇੱਥੇ ਵੀ ਪਿਛਲੇ 25 ਸਾਲਾਂ ਤੋਂ ਭੰਗੜਾ ਸਿਖਾ ਰਹੇ ਹਨ।

ਗੁਰਦੀਪ ਦਾ ਭੰਗੜਾ ਕੈਨੇਡਾ ਵਿੱਚ ਬਹੁਤ ਮਸ਼ਹੂਰ ਹੈ, ਇੱਥੋਂ ਤੱਕ ਕਿ ਫੌਜੀ ਵੀ ਉਨ੍ਹਾਂ ਨਾਲ ਭੰਗੜਾ ਪਾਉਂਦੇ ਹਨ। ਆਰਕਟਿਕ ਵਿੱਚ ਬੱਚੇ ਬੜੇ ਹੀ ਚਾਅ ਨਾਲ ਗੁਰਦੀਪ ਪੰਧੇਰ ਤੋਂ ਭੰਗੜਾ ਸਿੱਖ ਰਹੇ ਹਨ।

ਰਿਪੋਰਟ- ਸ਼ਬਨਮ ਬਸ਼ੀਰ ਮਹਿਮੂਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)