ਵੈਲਨਟਾਇਨ ਡੇਅ : ਪਾਕਿਸਤਾਨ ਦੇ ‘ਮਿੱਠੂ ਅਤੇ ਮਿੱਠੀ’ ਦੀ ਜੋੜੀ ਦੀ ਅਨੋਖੀ ਮੁਹੱਬਤ ਦਾ ਕਿੱਸਾ

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ‘ਮਿੱਠੂ ਅਤੇ ਮਿੱਠੀ’ਦੀ ਜੋੜੀ ਦਾ ਹੁਣ ਕੀ ਹਾਲ ਹੈ?

ਪਾਕਿਸਤਾਨ ਦੇ ‘ਮਿੱਠੂ ਅਤੇ ਮਿੱਠੀ’ਦੀ ਜੋੜੀ ਨਾਲ ਅਸੀਂ ਇੱਕ ਸਾਲ ਪਹਿਲਾਂ ਮਿਲੇ ਸੀ...ਉਹ ਅਜੇ ਵੀ ਨਾਲ ਹਨ। ਇਸ ਇੱਕ ਸਾਲ ਵਿੱਚ, ਮੁਖ਼ਤਾਰ ਅਹਿਮਦ ਅਤੇ ਸ਼ਾਹੀਨ ਅਖ਼ਤਰ ਦੀ ਜ਼ਿੰਦਗੀ ’ਚ ਕਈ ਬਦਲਾਅ ਆਏ ਹਨ ਪਰ ਅਜਿਹਾ ਵੀ ਨਹੀਂ ਹੈ ਕਿ ਸਭ ਕੁੱਝ ਹੀ ਬਦਲ ਗਿਆ।

ਬੀਤੇ ਤਿੰਨ ਸਾਲਾਂ ’ਚ ਪਹਿਲੀ ਵਾਰ ਉਹ ਸਰਦ ਰਾਤਾਂ ’ਚ ਖੁੱਲ੍ਹੇ ਆਸਮਾਨ ਦੇ ਹੇਠਾਂ ਨਹੀਂ ਸੋਏ ਹੁਣ ਉਨ੍ਹਾਂ ਨੂੰ ਭੁੱਖਾ ਨਹੀਂ ਰਹਿਣਾ ਪੈਂਦਾ।

ਆਪਣੇ 9 ਬੱਚਿਆਂ ਨੂੰ ਖੋਹਣ ਤੋਂ ਬਾਅਦ ਸ਼ਾਹੀਨ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਸੀ ਪਰ ਮੁਖ਼ਤਾਰ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ।

ਉਨ੍ਹਾਂ ਦੇ ਹਾਲਾਤ ਜ਼ਰੂਰ ਬਦਲੇ ਹਨ ਪਰ ਪਿਆਰ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ।

ਰਿਪੋਰਟ- ਉਮਰ ਦਰਾਜ਼ ਨਾਂਗਿਆਨਾ ਅਤੇ ਵਕਾਸ ਅਨਵਰ

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)