ਮੰਗਲ ਗ੍ਰਹਿ 'ਤੇ ਲੈਂਡ ਕਰਨ ਦੀਆਂ ਉਹ ਕੋਸ਼ਿਸ਼ਾਂ ਜੋ ਕਾਮਯਾਬ ਤੇ ਨਾਕਾਮ ਹੋਈਆਂ
ਸਾਲ 2021 ’ਚ ਅਮਰੀਕਾ ਅਤੇ ਚੀਨ ਵੱਲੋਂ ਮੰਗਲ ਗ੍ਰਹਿ ’ਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਨਾਸਾ ਦੇ Perseverance ਦਾ 18 ਫਰਵਰੀ ਨੂੰ ਮਾਰਸ਼ ਦੀ ਸਤਹਿ 'ਤੇ ਪਹੁੰਚਣ ਦਾ ਸਮਾਂ ਮਿਥਿਆ ਗਿਆ ਹੈ।
ਜੇਕਰ ਇਹ ਸਫ਼ਲ ਰਹਿੰਦਾ ਹੈ ਤਾਂ ਇਹ ਕਿਸੇ ਦੂਜੇ ਗ੍ਰਹਿ ’ਤੇ ਭੇਜਿਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਸਟੀਕ ਵਾਹਨ ਹੋਵੇਗਾ।
ਚੀਨ ਦਾ Tianwen-1 ਅਜਿਹੀ ਹੀ ਕੋਸ਼ਿਸ਼ ਮਈ ਜਾਂ ਜੂਨ ਵਿੱਚ ਕਰੇਗਾ। ਆਓ ਜਾਣਦੇ ਹਾਂ ਕਿ ਪਹਿਲਾਂ ਕੀਤੀਆਂ ਗਈਆਂ ਕੋਸ਼ਿਸ਼ ਕਿਹੋ ਜਿਹੀਆਂ ਰਹੀਆਂ।
