ਬਲੋਚਿਸਤਾਨ ’ਤੇ ਹਮਲਾ: ‘ਸਾਡੇ ਦਿਲ ਖ਼ੂਨ ਦੇ ਹੰਝੂ ਰੋ ਰਹੇ ਹਨ, ਕੋਈ ਅਲਫ਼ਾਜ਼ ਨਹੀਂ ਮਿਲ ਰਿਹਾ’
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਘੱਟ ਗਿਣਤੀਆਂ ਸ਼ਿਆ ਹਜ਼ਾਰਾ ਭਾਈਚਾਰੇ 'ਤੇ ਹੋਏ ਹਮਲੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਹੈ।
ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਨੇ ਇਸਦੀ ਜ਼ਿੰਮੇਵਾਰੀ ਲਈ ਹੈ।
ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਇਸਲਾਮਿਕ ਸਟੇਟ ਨੇ ਅਮਾਕ ਸਮਾਚਾਰ ਏਜੰਸੀ ਨੂੰ ਇੱਕ ਚਿੱਠੀ ਭੇਜ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।