ਪਾਕਿਸਤਾਨ ਵਿੱਚ ਕਿਸਾਨਾਂ ਦੇ ਕੀ ਹਨ ਮੁੱਦੇ
ਆਪਣੇ ਗੁਆਂਢੀ ਮੁਲਕ ਭਾਰਤ ਵਾਂਗ ਪਾਕਿਸਤਾਨ ਵਿੱਚ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਦੀ ਰਾਹ ’ਤੇ ਹਨ...ਕੁਝ ਕਿਸਾਨ ਪਿਛਲੇ ਮਹੀਨੇ ਵਿਰੋਧ ਪ੍ਰਦਰਸ਼ਨ ਕਰਨ ਲਈ ਲਾਹੌਰ ਵਿਚ ਇਕੱਠੇ ਹੋਏ । ਪੁਲਿਸ ਕਾਰਵਾਈ ਦੌਰਾਨ ਕਥਿਤ ਤੌਰ 'ਤੇ ਜ਼ਖਮੀ ਹੋਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ ਅਤੇ ਇਹ ਵਿਰੋਧ ਪ੍ਰਦਰਸ਼ਨ ਰੁਕ ਗਿਆ।
ਮਾਹਰ ਪਾਕਿਸਤਾਨ ਦੇ ਖੇਤੀਬਾੜੀ ਸੈਕਟਰ ਨੂੰ ਇੱਕ ਅਜ਼ਾਦ ਮਾਰਕੀਟ ਦੇ ਅਧੀਨ ਕੰਮ ਕਰਨ ਵਾਲਾ ਨਹੀਂ ਮੰਨਦੇ। ਕਿਉਂਕਿ ਬਹੁਤੇ ਖੇਤੀ ਉਤਪਾਦਾਂ ਦੀਆਂ ਕੀਮਤਾਂ ਵੱਡੇ ਅਦਾਰਿਆਂ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ।
ਇਸ ਸਾਲ ਦੇ ਸ਼ੁਰੂ ਵਿੱਚ ਪਾਕਿਸਤਾਨ ਨੂੰ ਕਣਕ ਅਤੇ ਖੰਡ ਦੇ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਮਾੜੇ ਪ੍ਰਬੰਧਾਂ ਨੂੰ ਲੈਕੇ ਸਰਕਾਰ ਦੀ ਸਖ਼ਤ ਅਲੋਚਨਾ ਵੀ ਹੋਈ। ਕਣਕ ਅਤੇ ਗੰਨੇ ਲਈ ਸਮਰਥਨ ਮੁੱਲ ਘੱਟ ਨਿਰਧਾਰਤ ਕਰਨ ਲਈ ਵੀ ਸਰਕਾਰ ਦੀ ਨਿੰਦਾ ਹੋ ਰਹੀ ਹੈ।
ਰਿਪੋਰਟ- ਅਲੀ ਕਾਜ਼ਮੀ, ਲਾਹੌਰ