BBC 100 Women 2020: ਇੱਕ ਕੁੜੀ ਦੀ ਕਹਾਣੀ ਜਿਸ ਦਾ ਹਿਰਾਸਤ 'ਚ ਕੀਤਾ ਗਿਆ 'ਕੁਆਰੇਪਣ ਦਾ ਟੈਸਟ'
ਕੋਈ ਵਿਗਿਆਨਕ ਜਾਂ ਕਲੀਨਿਕਲ ਆਧਾਰ ਨਾ ਹੋਣ ਦੇ ਬਾਵਜੂਦ ਯੂਐੱਨ ਅਨੁਸਾਰ 20 ਤੋਂ ਵੀ ਵੱਧ ਦੇਸਾਂ ਵਿੱਚ 'ਕੁਆਰੇਪਣ ਦੇ ਟੈਸਟ' ਕੀਤੇ ਜਾ ਰਹੇ ਹਨ। ਬੀਬੀਸੀ ਅਰਬੀ ਨੇ ਮਿਸਰ ਵਿੱਚ ਇੱਕ ਪੁਰਾਣੀ ਸਿਆਸੀ ਕੈਦੀ ਈਸਰਾ ਨਾਲ ਗੱਲਬਾਤ ਕੀਤੀ, ਜਿਸਨੇ ਜੇਲ੍ਹ ਵਿੱਚ ਆਪਣੇ ਸਮੇਂ ਦੌਰਾਨ ਜ਼ਬਰਦਸਤੀ “ਕੁਆਰੇਪਣ ਦੇ ਟੈਸਟਾਂ” ਦੇ ਤਜਰਬੇ ਬਾਰੇ ਦੱਸਿਆ।
ਉਸ ਦੀ ਪਛਾਣ ਲੁਕਾਉਣ ਲਈ ਉਸ ਦਾ ਨਾਮ ਬਦਲ ਦਿੱਤਾ ਗਿਆ ਹੈ। ਬੀਬੀਸੀ 100 Women ਹਰ ਸਾਲ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਔਰਤਾਂ ਦੀਆਂ ਕਹਾਣੀਆਂ ਸਾਂਝੀਆਂ ਕਰਦਾ ਹੈ।