ਸੂਡਾਨ: ਉਹ ਸਕੂਲ ਜਿੱਥੇ ਬੱਚਿਆਂ ਨੂੰ ਜ਼ੰਜੀਰਾਂ ਨਾਲ ਬੰਨ੍ਹਿਆ ਜਾਂਦਾ ਹੈ
ਮੁਹੰਮਦ ਨਾਦੇਰ ਨੂੰ ਅਤੇ ਉਸ ਦੇ ਦੋਸਤਾਂ ਨੂੰ ਉਨ੍ਹਾਂ ਦੇ ਅਧਿਆਪਕ ਕੁੱਟਦੇ ਸਨ। ਉਹ ਇਕ ਇਸਲਾਮਿਕ ਸਕੂਲ ਜਿਸ ਨੂੰ ‘ਖਾਲਵਾ’ ਕਿਹਾ ਜਾਂਦਾ ਹੈ, ਵਿੱਚ ਪੜ੍ਹਦੇ ਸਨ।
ਸੂਡਾਨ ਵਿੱਚ 30,000 ਖਾਲਵਾ ਹਨ। ਉੱਥੇ ਮੁਫ਼ਤ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਪਰ ਹਿੰਸਾਂ ਦੀਆਂ ਸ਼ਿਕਾਇਤਾਂ ਇੱਥੇ ਆਮ ਗੱਲ ਹੈ।
ਖਾਲਵਾ ਨੂੰ ਧਾਰਮਿਕ ਲੀਡਰਾਂ, ਜਿਨ੍ਹਾਂ ਨੂੰ ‘ਸ਼ੇਖ’ ਕਿਹਾ ਜਾਂਦਾ ਹੈ, ਵਲੋਂ ਚਲਾਇਆ ਜਾਂਦਾ ਹੈ। ਉਸ ਭਾਈਚਾਰੇ ਵਿੱਚ ਸ਼ੇਖਾਂ ਦਾ ਕਾਫ਼ੀ ਬੋਲਬਾਲਾ ਹੈ।
ਪਰਿਵਾਰ ਮੁਸ਼ਕਲ ਨਾਲ ਹੀ ਉਨ੍ਹਾਂ ’ਤੇ ਕੋਈ ਇਲਜ਼ਾਮ ਲਗਾ ਸਕਦੇ ਹਨ। ਪਰ ਮੁਹੰਮਦ ਨਾਦੇਰ ਦਾ ਪਰਿਵਾਰ ਹਰ ਹਾਲਤ ’ਚ ਨਿਆਂ ਚਾਹੁੰਦਾ ਹੈ।