ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੇ ਜਨਤਕ ਪ੍ਰੋਗਰਾਮ ’ਚ ਵਗੇ ਹੰਝੂ
ਅਕਸਰ ਹਥਿਆਰਾਂ ਨਾਲ ਜੁੜੇ ਆਪਣੇ ਫ਼ਸੈਲਿਆਂ ਤੇ ਕਠੋਰਤਾ ਲਈ ਜਾਣੇ ਜਾਂਦੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਸ਼ਨੀਵਾਰ ਨੂੰ ਹੋਈ ਸੈਨਾ ਪਰੇਡ ’ਚ ਭਾਵੁਕ ਹੋ ਗਏ।
ਸ਼ਾਇਦ ਇਹ ਅਜਿਹਾ ਪਹਿਲਾ ਮੌਕਾ ਹੋਵੇਗਾ ਜਦੋਂ ਦੁਨੀਆਂ ਨੇ ਕਿਮ ਨੂੰ ਇਸ ਤਰ੍ਹਾਂ ਜਨਤਕ ਥਾਂ ’ਤੇ ਭਾਵੁਕ ਹੁੰਦਿਆਂ ਵੇਖਿਆ ਹੋਵੇ।