ਪਾਕਿਸਤਾਨ 'ਚ ਮੁਸ਼ੱਰਫ਼ ਵਲੋਂ ਸ਼ਰੀਫ਼ ਦਾ ਤਖਤਾ ਪਲਟਣ ਦੀ ਕਹਾਣੀ, ਪੱਤਰਕਾਰਾਂ ਦੀ ਜ਼ੁਬਾਨੀ

ਵੀਡੀਓ ਕੈਪਸ਼ਨ, ਪਾਕਿਸਤਾਨ 'ਚ ਤਖ਼ਤਾ ਪਲਟ ਹੋਇਆ ਤਾਂ ਫੌਜ ਨੇ ਇੰਝ ਕਬਜ਼ਾਏ ਮੀਡੀਆ ਅਦਾਰੇ

ਪਾਕਿਸਤਾਨ ’ਚ 1999 ’ਚ ਹੋਏ ਤਖ਼ਤਾ ਪਲਟ ਦੀ ਕਹਾਣੀ ਪੱਤਰਕਾਰਾਂ ਦੀ ਜ਼ੁਬਾਨੀ। ਜਨਰਲ ਪਰਵੇਜ਼ ਮੁਸ਼ੱਰਫ਼ ਨੇ ਨਵਾਜ਼ ਸ਼ਰੀਫ ਸਰਕਾਰ ਦਾ ਤਖ਼ਤਾ ਪਲਟਿਆ ਸੀ।

ਪਰਵੇਜ਼ ਮੁਸ਼ੱਰਫ਼ ਨੇ ਬਿਆਨ ਦਿੱਤਾ, ‘‘ਭਰਾਵੋ ਤੇ ਭੈਣੋਂ ਤੁਹਾਡੀ ਫੌਜ ਨੇ ਤੁਹਾਡੀ ਕਦੇ ਵੀ ਹੇਠੀ ਨਹੀਂ ਕਰਵਾਈ ਹੈ ਨਾ ਹੀ ਕਰਵਾਏਗੀ। ਖ਼ੂਨ ਦੀ ਆਖਰੀ ਬੂੰਦ ਤੱਕ ਅਸੀਂ ਪਾਕਿਸਤਾਨ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਾਂਗੇ। ਮੇਰੀ ਤੁਹਾਡੇ ਤੋਂ ਗੁਜ਼ਾਰਿਸ਼ ਹੈ ਕਿ ਸ਼ਾਂਤੀ ਬਣਾਈ ਰੱਖੋ ਅਤੇ ਸੱਤਾ ਦੀ ਮੁੜ ਸਥਾਪਤੀ ਅਤੇ ਪਾਕਿਸਤਾਨ ਦੇ ਚੰਗੇ ਭਵਿੱਖ ਲਈ ਫੌਜ ਦੀ ਹਮਾਇਤ ਕਰੋ।’’