ਚੇ ਗੁਵੇਰਾ ਭਾਰਤ ਆਏ ਸੀ ਤਾਂ ਕਿਨ੍ਹਾਂ ਨੂੰ ਮਿਲੇ ਅਤੇ ਭਾਰਤੀਆਂ ਬਾਰੇ ਕੀ ਕਿਹਾ ਸੀ
14 ਜੂਨ, 1928 ਨੂੰ ਲਾਤਿਨੀ ਅਮਰੀਕੀ ਕ੍ਰਾਂਤੀਕਾਰੀ ਚੇ ਗਵੇਰਾ ਦਾ ਜਨਮ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ। ਚੇ ਉਹ ਸ਼ਖ਼ਸ ਸਨ ਜੋ ਪੇਸ਼ੇ ਤੋਂ ਡਾਕਟਰ ਸਨ, 33 ਸਾਲ ਦੀ ਉਮਰ ਵਿੱਚ ਕਿਊਬਾ ਦੇ ਉਦਯੋਗ ਮੰਤਰੀ ਬਣੇ ਪਰ ਫਿਰ ਲਾਤਿਨੀ ਅਮਰੀਕੀ 'ਚ ਕ੍ਰਂਤੀ ਦਾ ਸੰਦੇਸ਼ ਪਹੁੰਚਾਉਣ ਲਈ ਇਹ ਅਹੁਦਾ ਛੱਡ ਕੇ ਫਿਰ ਜੰਗਲਾਂ 'ਚ ਪਹੁੰਚ ਗਏ।
ਇੱਕ ਵੇਲੇ ਅਮਰੀਕਾ ਦਾ ਸਭ ਤੋਂ ਵੱਡਾ ਦੁਸ਼ਮਣ, ਅੱਜ ਕਈ ਲੋਕਾਂ ਦੀ ਨਜ਼ਰ ਵਿੱਚ ਮਹਾਨ ਕ੍ਰਾਂਤੀਕਾਰੀ ਹੈ। ਅਮਰੀਕਾ ਦੀ ਵਧਦੀ ਤਾਕਤ ਨੂੰ 50ਵਿਆਂ ਅਤੇ 60ਵਿਆਂ ਵਿੱਚ ਚੁਣੌਤੀ ਦੇਣ ਵਾਲਾ ਇਹ ਨੌਜਵਾਨ- ਅਰਨੇਸਤੋ ਚੇਅ ਗਵਾਰਾ ਅਰਜ਼ਨਟੀਨਾ ਵਿੱਚ ਪੈਦਾ ਹੋਇਆ ਸੀ। ਇਹ ਘੱਟ ਹੀ ਲੋਕਾਂ ਦੀ ਜਾਣਕਾਰੀ ਵਿੱਚ ਹੈ ਕਿ ਚੇ ਨੇ ਭਾਰਤ ਦੀ ਵੀ ਯਾਤਰਾ ਕੀਤੀ ਸੀ।
ਉਦੋਂ ਉਹ ਕਿਊਬਾ ਦੀ ਸਰਕਾਰ ਵਿੱਚ ਮੰਤਰੀ ਸਨ। ਚੇ ਨੇ ਭਾਰਤ ਦੀ ਯਾਤਰਾ ਤੋਂ ਬਾਅਦ 1959 ਵਿੱਚ ਭਾਰਤ ਰਿਪੋਰਟ ਲਿਖੀ ਸੀ ਜੋ ਫਿਦੇਲ ਕਾਸਤਰੋ ਨੂੰ ਸੌਂਪੀ ਸੀ।