ਸੋਨਾ ਕਿੱਥੋਂ ਆਉਂਦਾ ਹੈ ਤੇ ਕੀ ਇਹ ਖ਼ਤਮ ਹੋ ਰਿਹਾ ਹੈ
ਪਿਛਲੇ ਮਹੀਨੇ ਸੋਨੇ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਹੋਇਆ। ਸੋਨੇ ਦੀ ਕੀਮਤ 2000 ਡਾਲਰ (ਲਗਭਗ 1,60,000 ਭਾਰਤੀ ਰੁਪਏ) ਪ੍ਰਤੀ ਔਸਤ ਹੋ ਗਈ ਸੀ।
ਕੀਮਤਾਂ ਵਧਣ ਪਿੱਛੇ ਸੋਨੇ ਦੇ ਵਪਾਰੀਆਂ ਦਾ ਹੱਥ ਸੀ ਪਰ ਇਸ ਦੇ ਨਾਲ ਹੀ ਹੁਣ ਸੋਨੇ ਦੀ ਸਪਲਾਈ ਬਾਰੇ ਵੀ ਗੱਲਾਂ ਹੋਣ ਲੱਗ ਪਈਆਂ ਹਨ। ਸਵਾਲ ਉੱਠ ਰਹੇ ਹਨ ਕਿ ਕੀ ਸੋਨੇ ਦਾ ਭੰਡਾਰ ਖ਼ਤਮ ਹੋ ਜਾਵੇਗਾ?