ਕੋਰੋਨਾਵਾਇਰਸ: ਉਹ ਸ਼ਹਿਰ ਜਿੱਥੇ ਇੱਕ ਹੀ ਡਾਕਟਕ ਬਚੀ, ਬਾਕੀ ਭੱਜ ਗਏ
ਯਮਨ ਦੇ ਸ਼ਹਿਰ ਏਡਨ ਵਿੱਚ ਜਦੋਂ ਕੋਰੋਨਾਵਾਇਰਸ ਫੈਲਿਆਂ ਤਾਂ ਸਿਰਫ਼ ਇੱਕ ਹੀ ਹਸਪਤਾਲ ਸੀ ਜਿੱਥੇ ਇਲਾਜ ਚੱਲ ਰਿਹਾ ਸੀ।
ਕੋਰੋਨਾਵਾਇਰਸ ਦੇ ਡਰੋਂ ਅਤੇ ਪੀਪੀਈ ਕਿੱਟ ਨਾ ਹੋਣ ਕਾਰਨ ਜ਼ਿਆਦਾਤਰ ਡਾਕਟਰ ਸ਼ਹਿਰ ਛੱਡ ਕੇ ਚਲੇ ਗਏ।
ਵਾਇਰਸ ਫੈਲਣ ਤੋਂ ਤਕਰਬੀਨ ਛੇ ਮਹੀਨੇ ਬਾਅਦ ਬੀਬੀਸੀ ਇੱਕਲੌਤਾ ਕੌਮਾਂਤਰੀ ਬ੍ਰੋਡਕਾਸਟਰ ਹੈ ਜੋ ਯਮਨ ਪਹੁੰਚਿਆ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਇੱਥੇ ਮਹਾਂਮਾਰੀ ਨਾਲ ਕਿਵੇਂ ਜੂਝ ਰਹੇ ਹਨ।