ਕੋਰੋਨਾ ਨੂੰ ਹਰਾ ਕੇ 'ਦਿ ਰੌਕ' ਨੇ ਦੱਸਿਆ: 'ਇਸ ਬਿਮਾਰੀ ਨੂੰ ਹਲਕਾ ਨਾ ਸਮਝੋ'
ਅਦਾਕਾਰ ਅਤੇ ਮਨੋਰੰਜਕ ਕੁਸ਼ਤੀ WWE ਦੇ ਸਿਤਾਰੇ 'ਦਿ ਰੌਕ' ਡਵੇਨ ਜੌਨਸਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੋਰੋਨਾਵਾਇਰਸ ਨੂੰ ਹਰਾਇਆ ਹੈ।
ਜੌਨਸਨ ਨੇ ਸਲਾਹ ਦਿੱਤੀ ਕਿ ਆਪਣੇ ਸਰੀਰ ਨੂੰ ਤਾਕਤ ਦਿਓ ਅਤੇ ਹੌਸਲਾ ਬਣਾ ਕੇ ਰੱਖੋI ਨਾਲ ਹੀ ਉਨ੍ਹਾਂ ਨੇ ਕਿਹਾ ਕਿ ਢਿੱਲੇ ਨਾ ਪਵੋ, ਅਹਿਤਿਆਤ ਰੱਖੋ, "ਇਹ ਬਿਮਾਰੀ ਬਹੁਤ ਵੱਡੀ ਮੁਸ਼ਕਲ ਅਤੇ ਚੁਣੌਤੀ ਹੈ"।