ਖੂਹ ਵਿੱਚ ਡਿੱਗੇ ਹਾਥੀ ਨੂੰ ਪਿੰਡ ਵਾਸੀਆਂ ਨੇ ਕਿਵੇਂ ਕੱਢਿਆ ਬਾਹਰ
ਸ੍ਰੀ ਲੰਕਾ ਦੇ ਮੁੱਲਾਈਤੀਵੂ ਜ਼ਿਲ੍ਹੇ ਦੇ ਪਨੀਕਾਂਕੁੱਲਮ ਪਿੰਡ ਵਿੱਚ ਇੱਕ ਹਾਥੀ ਖੂਹ ਵਿੱਚ ਡਿੱਗ ਗਿਆ ਸੀ।
ਪਿੰਡਵਾਸੀਆਂ ਨੇ ਜਦੋਂ ਹਾਥੀ ਨੂੰ ਖੂਹ ਵਿੱਚ ਦੇਖਿਆ ਤਾਂ ਸਭ ਨੇ ਮਿਲ ਕੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।
ਛੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਹਾਥੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਬਾਅਦ ਵਿੱਚ ਜੰਗਲ ਵਿੱਚ ਭੇਜ ਦਿੱਤਾ ਗਿਆ।