ਬੈਰੂਤ ਧਮਾਕਾ: ਅਮੋਨੀਅਮ ਨਾਈਟ੍ਰੇਟ ਕਿੰਨਾ ਖ਼ਤਰਨਾਕ ਜਿਸ ਕਾਰਨ ਧਮਾਕਾ ਹੋਇਆ

ਵੀਡੀਓ ਕੈਪਸ਼ਨ, ਬੈਰੂਤ ਧਮਾਕਾ: ਅਮੋਨੀਅਮ ਨਾਈਟ੍ਰੇਟ ਕਿੰਨਾ ਖ਼ਤਰਨਾਕ ਜਿਸ ਕਾਰਨ ਧਮਾਕਾ ਹੋਇਆ

ਲਿਬਨਾਨ ਦੀ ਰਾਜਧਾਨੀ ਬੈਰੁਤ ਦੇ ਕੰਢੇ ਤੋਂ ਅੱਜ ਤੋਂ ਲਗਭਗ 6 ਸਾਲ ਪਹਿਲਾਂ ਇੱਕ ਸਮੁੰਦਰੀ ਜਹਾਜ਼ ਜ਼ਬਤ ਕੀਤਾ ਗਿਆ ਸੀ, ਜਿਸ 'ਚੋਂ ਤਕਰੀਬਨ 3 ਹਜ਼ਾਰ ਟਨ ਅਮੋਨੀਅਮ ਨਾਈਟ੍ਰੇਟ ਬਰਾਮਦ ਕੀਤਾ ਗਿਆ ਸੀ।

ਉਦੋਂ ਤੋਂ ਹੀ ਇਸ ਅਮੋਨੀਅਮ ਨਾਈਟ੍ਰੇਟ ਨੂੰ ਬੰਦਰਗਾਹ ਦੇ ਨੇੜੇ ਪੈਂਦੇ ਇੱਕ ਗੋਦਾਮ 'ਚ ਰੱਖ ਦਿੱਤਾ ਗਿਆ ਸੀ।

ਮੰਗਲਵਾਰ ਦੀ ਸ਼ਾਮ ਨੂੰ ਅਮੋਨੀਅਮ ਨਾਈਟ੍ਰੇਟ ਦੇ ਇਸ ਵੱਡੇ ਜ਼ਖੀਰੇ 'ਚ ਹੀ ਧਮਾਕਾ ਹੋਇਆ ਅਤੇ ਦੇਖਦਿਆਂ ਹੀ ਦੇਖਦਿਆਂ ਦਰਜਨਾਂ ਲੋਕਾਂ ਦੀਆਂ ਜਾਨਾਂ ਚੱਲੀਆਂ ਗਈਆਂ।

ਇਸ ਧਮਾਕੇ 'ਚ ਤਕਰੀਬਨ ਚਾਰ ਹਜ਼ਾਰ ਲੋਕ ਜ਼ਖਮੀ ਹੋਏ।

ਇਸ ਭਿਆਨਕ ਧਮਾਕੇ ਤੋਂ ਬਾਅਦ ਹਰ ਕਿਸੇ ਦੇ ਦਿਮਾਗ 'ਚ ਇੱਕ ਹੀ ਸਵਾਲ ਆ ਰਿਹਾ ਹੈ ਕਿ ਇਹ ਅਮੋਨੀਅਮ ਨਾਈਟ੍ਰੇਟ ਹੈ ਕੀ ਅਤੇ ਇਹ ਇੰਨ੍ਹਾਂ ਖ਼ਤਰਨਾਕ ਕਿਉਂ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)