ਕੁਵੈਤ ਦੇ ਨਵੇਂ ਕਾਨੂੰਨ ਕਾਰਨ ਲੱਖਾਂ ਭਾਰਤੀਆਂ ਨੂੰ ਛੱਡਣਾ ਪੈ ਸਕਦਾ ਹੈ ਦੇਸ
ਕੁਵੈਤ ਵਿਚ ਪਰਵਾਸੀਆਂ ਬਾਰੇ ਜੋ ਕਾਨੂੰਨ ਬਣਾਇਆ ਜਾ ਰਿਹਾ ਹੈ, ਉਹ ਖਾੜੀ ਦੇਸ਼ ਵਿੱਚ ਵਸਦੇ ਭਾਰਤੀਆਂ ਦੇ ਮਨਾਂ ਵਿੱਚ 'ਫ਼ਿਕਰਾਂ' ਨੂੰ ਉਭਾਰ ਰਿਹਾ ਹੈ।
ਅੰਗਰੇਜ਼ੀ ਅਖ਼ਬਾਰ 'ਅਰਬ ਨਿਊਜ਼' ਦੇ ਅਨੁਸਾਰ, ਕੁਵੈਤ ਦੀ ਨੈਸ਼ਨਲ ਅਸੈਂਬਲੀ ਦੀ ਕਾਨੂੰਨੀ ਸਮਿਤੀ ਨੇ ਪਰਵਾਸੀਆਂ 'ਤੇ ਤਿਆਰ ਕੀਤੇ ਜਾ ਰਹੇ ਬਿਲ ਦੀ ਤਜਵੀਜ਼ ਨੂੰ ਜਾਇਜ਼ ਮੰਨਿਆ ਹੈ।
ਇਹ ਮਤਾ ਪ੍ਰਵਾਨਗੀ ਲਈ ਦੂਜੀਆਂ ਕਮੇਟੀਆਂ ਨੂੰ ਭੇਜਿਆ ਜਾ ਰਿਹਾ ਹੈ। ਇਸ ਕਾਨੂੰਨ ਦੇ ਖਰੜੇ ਵਿੱਚ ਕਿਹਾ ਗਿਆ ਹੈ ਕਿ ਕੁਵੈਤ ਵਿੱਚ ਰਹਿੰਦੇ ਭਾਰਤੀਆਂ ਦੀ ਗਿਣਤੀ ਦੇਸ਼ ਦੀ ਕੁਲ ਆਬਾਦੀ ਦੇ 15 ਫੀਸਦ ਤੱਕ ਸੀਮਿਤ ਹੋਣੀ ਚਾਹੀਦੀ ਹੈ।
ਇਹ ਮੰਨਿਆ ਜਾਂਦਾ ਹੈ ਕਿ ਉੱਥੇ ਰਹਿੰਦੇ ਤਕਰੀਬਨ 10 ਲੱਖ ਪਰਵਾਸੀ ਭਾਰਤੀਆਂ ਵਿੱਚੋਂ ਅੱਠ ਜਾਂ ਸਾਢੇ ਅੱਠ ਲੱਖ ਵਿਅਕਤੀਆਂ ਨੂੰ ਬਿੱਲ ਪਾਸ ਹੋਣ ਦੀ ਸਥਿਤੀ ਵਿੱਚ ਵਾਪਸ ਜਾਣਾ ਪੈ ਸਕਦਾ ਹੈ।
ਰਿਪੋਰਟ: ਫੈਸਲ ਮੁਹੰਮਦ ਅਲੀ