ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਬਣਨ ਵਾਲੇ ਮੰਦਿਰ ਖ਼ਿਲਾਫ਼ ਫ਼ਤਵਾ ਕਿਉਂ
ਇਹ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਦ ਵਿੱਚ ਪਹਿਲੇ ਹਿੰਦੂ ਮੰਦਿਰ ਦੀ ਕੰਸਟ੍ਰਕਸ਼ਨ ਸਾਈਟ ਹੈ। ਪਾਕਿਸਤਾਨ ਦੀ ਸਰਕਾਰ ਨੇ ਮੰਦਿਰ ਲਈ ਤਕਰੀਬਨ ਚਾਰ ਕਨਾਲ ਜ਼ਮੀਨ ਅਲਾਟ ਕੀਤੀ ਹੈ।
ਕੁਝ ਲੋਕ ਮੰਦਰ ਬਣਾਉਣ ਦਾ ਵਿਰੋਧ ਵੀ ਕਰ ਰਹੇ ਹਨ, ਇਸਲਾਮਾਬਾਦ ਦੇ ਇੱਕ ਵਕੀਲ ਨੇ ਹਾਈਕੋਟ ਵਿੱਚ ਮੰਦਿਰ ਦਾ ਕੰਮ ਰੋਕਣ ਲਈ ਅਰਜ਼ੀ ਦਿੱਤੀ ਹੈ। ਵਕੀਲ ਨੂੰ ਇਤਰਾਜ਼ ਹੈ ਕਿ ਸ਼ਹਿਰ ਦੇ ਮਾਸਟਰ ਪਲਾਨ ਵਿੱਚ ਇਹ ਪਲਾਟ ਮੰਦਿਰ ਲਈ ਨਹੀਂ ਸੀ। ਅਦਾਲਤ ਨੇ ਸਟੇਅ ਆਰਡਰ ਜਾਰੀ ਨਹੀਂ ਕੀਤਾ ਪਰ ਕੈਪੀਟਲ ਡਿਵੈਲਪਮੈਂਟ ਅਥਾਰਿਟੀ ਦੇ ਅਫਸਰਾਂ ਨੂੰ ਤਲਬ ਕੀਤਾ ਹੈ।
ਇਮਰਾਨ ਖ਼ਾਨ ਕਹਿੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਲਈ ਘੱਟ ਗਿਣਤੀਆਂ ਦੇ ਹੱਕ ਵੀ ਮੁਸਲਮਾਨਾਂ ਦੇ ਬਰਾਬਰ ਹਨ। ਹਾਲਾਂਕਿ ਉਨ੍ਹਾਂ ਦੇ ਸਹਿਯੋਗੀ ਦਲ ਵੀ ਨਵੇਂ ਮੰਦਿਰ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਹਨ।
ਹਿੰਦੂ ਭਾਈਚਾਰਾ ਇਸ ਨਾਲ ਕਾਫ਼ੀ ਨਾਰਾਜ਼ ਅਤੇ ਗੁੱਸੇ ਵਿੱਚ ਹੈ। ਇੱਕ ਦੇਵਬੰਦੀ ਮਦਰੱਸੇ ਨੇ ਨਵਾਂ ਮੰਦਿਰ ਬਣਾਉਣ ਖ਼ਿਲਾਫ਼ ਫਤਵਾ ਵੀ ਦਿੱਤਾ ਹੈ ਪਰ ਸਰਕਾਰ ਇਸ ਫਤਵੇ ਦੇ ਹੱਕ ਵਿੱਚ ਨਹੀਂ ਹੈ।
ਰਿਪੋਰਟ- ਸ਼ੁਮਾਇਲਾ ਜਾਫ਼ਰੀ