ਕਿਮ ਜੋਂਗ ਉਨ ਦੀ ਸਿਹਤ ਵਿਗੜਨ ਦੀਆਂ ਅਟਕਲਾਂ: ਕੌਣ ਹੈ ਉੱਤਰੀ ਕੋਰੀਆ ਦਾ ਵਾਰਸ
ਕਿਮ ਜੋਂਗ ਦੀ ਸਿਹਤ ਨਾਲ ਜੁੜੀਆਂ ਅਫ਼ਵਾਹਾਂ ਨੇ ਉਸ ਵੇਲੇ ਹਵਾ ਫੜੀ ਜਦੋਂ, ਉੱਤਰੀ ਕੋਰੀਆ ਦੇ ਮੁਖੀ, 15 ਅਪ੍ਰੈਲ ਨੂੰ ਆਪਣੇ ਦਾਦਾ ਦੇ ਜਨਮਦਿਨ ਦੇ ਜਸ਼ਨ ਵਿੱਚ ਸ਼ਾਮਲ ਨਹੀਂ ਹੋਏ ਸਨ। ਕਿਮ ਜੋਂਗ ਉਨ ਦੇ ਦਾਦਾ ਕਿਮ ਇਲ ਸੰਗ ਉੱਤਰੀ ਕੋਰੀਆ ਦੇ ਸੰਸਥਾਪਕ ਸਨ।
ਅਜਿਹੇ ਵਿੱਚ ਉਨ੍ਹਾਂ ਦੇ ਬਿਮਾਰ ਹੋਣ ਦੀਆਂ ਜਾਂ ਉਨ੍ਹਾਂ ਦੀ ਮੌਤ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਇਸ ਮਾਮਲੇ 'ਤੇ ਉਸ ਵੇਲੇ ਤੱਕ ਪੱਕੇ ਤੌਰ 'ਤੇ ਕੁਝ ਵੀ ਕਹਿਣਾ ਔਖਾ ਹੋਵੇਗਾ, ਜਦੋਂ ਤੱਕ ਉੱਤਰੀ ਕੋਰੀਆ ਦਾ ਮੀਡੀਆ ਆਪ ਕੋਈ ਐਲਾਨ ਨਹੀਂ ਕਰ ਦਿੰਦਾ।
ਪਰ ਜੇਕਰ ਕਿਮ ਜੋਂਗ ਦੀ ਸਿਹਤ ਬਾਰੇ ਆ ਰਹੀਆਂ ਖ਼ਬਰਾਂ ਅਤੇ ਕਈ ਤਰ੍ਹਾਂ ਜੇ ਕਿਆਸਾਂ ਵਿਚਾਲੇ ਇਹ ਵੀ ਚਰਚਾ ਛਿੜ ਗਈ ਹੈ ਕਿ ਅਜਿਹੇ ਵਿੱਚ ਉੱਤਰੀ ਕੋਰੀਆਂ ਦੀ ਕਮਾਨ ਕਿਸ ਦੇ ਹੱਥ ਜਾ ਸਕਦੀ ਹੈ।