Brexit: ਆਖ਼ਰ ਬ੍ਰਿਟੇਨ ਯੂਰਪੀਅਨ ਯੂਨੀਅਨ ਤੋਂ ਵੱਖ ਹੋ ਹੀ ਗਿਆ, ਪਰ ਦੇਖੋ ਉਸ ਤੋਂ ਪਹਿਲਾਂ ਕੀ-ਕੀ ਹੋਇਆ ਸੀ?

ਵੀਡੀਓ ਕੈਪਸ਼ਨ, ਆਖ਼ਰ ਬ੍ਰੈਗਿਜ਼ਟ ਹੋ ਗਿਆ, ਪਰ ਕਿਵੇਂ?

1 ਜਨਵਰੀ 2020 ਨੂੰ ਰਾਤ ਦੇ 11 ਵੱਜਣ ਦੇ ਨਾਲ ਹੀ ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਦਾ ਕਰੀਬ ਅੱਧੀ ਸਦੀ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ।

ਬ੍ਰਿਟੇਨ ਜਦੋਂ ਯੂਰਪੀ ਸੰਘ ਵਿੱਚ ਪਹਿਲੀ ਜਨਵਰੀ 1973 ਵਿੱਚ ਸ਼ਾਮਲ ਹੋਇਆ ਸੀ ਤਾਂ ਇਸ ਨੂੰ ਯੂਰਪੀਅਨ ਇਕਨੌਮਿਕ ਕਮਿਊਨਿਟੀ ਕਿਹਾ ਜਾਂਦਾ ਸੀ।

2016 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ 2015 ਦੀਆਂ ਆਮ ਚੋਣਾਂ ਵਿੱਚ ਕੀਤੇ ਵਾਅਦੇ ਮੁਤਾਬਕ ਯੂਰਪੀ ਸੰਘ ਚੋਂ ਬਾਹਰ ਜਾਣ ਲਈ ਦੂਜਾ ਰਫਰੈਂਡਮ ਕਰਵਾਇਆ।

ਉਸ ਸਮੇਂ ਤੋਂ ਬ੍ਰੈਗਜ਼ਿਟ ਹੋਣ ਤੱਕ ਤਿੰਨ ਪ੍ਰਧਾਨ ਮੰਤਰੀ ਅਤੇ ਦੋ ਰੈਫਰੈਂਡਮ ਹੋ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)