CAA: 'ਤੇ ਭਾਰਤ ਨੂੰ ਕੋਸਣ ਵਾਲੇ ਇਮਰਾਨ ਖ਼ਾਨ ਦੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦਾ ਕੀ ਹਾਲ ਹੈ

ਵੀਡੀਓ ਕੈਪਸ਼ਨ, ‘ਗ਼ਲਤ ਹੈ ਕਿ ਮੁਸਲਮਾਨ ਇਸਲਾਮਿਕ ਦੇਸਾਂ ਵਿੱਚ ਸੁਰੱਖਿਅਤ ਹਨ’

ਪਾਕਿਸਤਾਨ ਦੇ ਕਵੇਟਾ ਦੇ ਮਾਰੀਆਬਾਦ ਵਿੱਚ ਰਹਿੰਦੇ ਸ਼ੀਆ ਹਜ਼ਾਰਾ ਕਬੀਲੇ ਦੇ ਲੋਕਾਂ 'ਤੇ ਬੀਤੇ ਦੋ ਦਹਾਕਿਆਂ ਵਿੱਚ ਕਈ ਵਾਰ ਹਮਲੇ ਹੋ ਚੁੱਕੇ ਹਨ। ਬੀਤੇ ਦੋ ਦਹਾਕਿਆਂ ਵਿੱਚ ਕਈ ਵਾਰ ਹਮਲੇ ਹੋ ਚੁੱਕੇ ਹਨ।

ਇਸ ਤੋਂ ਇਲਾਵਾ ਅਹਿਮਦੀਆ ਭਾਈਚਾਰੇ ਦੀਆਂ ਜੜ੍ਹਾਂ ਮੁਸਲਮਾਨ ਧਰਮ ਤੋਂ ਹੁੰਦੇ ਹੋਏ ਵੀ, ਇਸ ਭਾਈਚਾਰੇ ਨੂੰ ਪਾਕਿਸਤਾਨ ਦੀ ਸਰਕਾਰ ਵੱਲੋਂ ਗ਼ੈਰ-ਇਸਲਾਮੀ ਘੱਟ ਗਿਣਤੀ ਭਾਈਚਾਰਾ ਮੰਨਿਆ ਜਾਂਦਾ ਹੈ। ਕਾਨੂੰਨ ਮੁਤਾਬਿਕ ਅਹਿਮਦੀਆ ਭਾਈਚਾਰਾ ਆਪਣੇ ਇਬਾਦਤ ਦੇ ਸਥਾਨ ਨੂੰ ਮਸਜਿਦ ਨਹੀਂ ਕਹਿ ਸਕਦੇ ਹਨ।

ਉਹ ਕੁਰਾਨ ਨਹੀਂ ਪੜ੍ਹ ਸਕਦੇ ਹਨ ਤੇ ਜਨਤਕ ਤੌਰ 'ਤੇ ਆਪਣੇ ਧਾਰਮਿਕ ਰੀਤਾਂ ਦਾ ਪ੍ਰਦਰਸ਼ਨ ਨਹੀਂ ਕਰ ਸਕਦੇ ਹਨ। ਮਨੁੱਖੀ ਹੱਕਾਂ ਦੀ ਕਾਰਕੁਨ ਜਲੀਲਾ ਹੈਦਰ ਦਾ ਕਹਿਣਾ ਹੈ ਕਿ ਇਹ ਸਮਝਣਾ ਗ਼ਲਤ ਹੈ ਕਿ ਮੁਸਲਮਾਨ ਇਸਲਾਮਿਕ ਦੇਸਾਂ ਵਿੱਚ ਸੁਰੱਖਿਅਤ ਹਨ। ਉਨ੍ਹਾਂ ਦੱਸਿਆ, "ਜੇ ਤੁਸੀਂ ਲੋਕਾਂ ਨੂੰ ਧਰਮ ਜਾਂ ਵਿਚਾਰਧਾਰਾ ਦੇ ਆਧਾਰ 'ਤੇ ਵੱਖ-ਵੱਖ ਕਰੋਗੇ ਤੇ ਇੱਕੋ ਧਰਮ ਵਾਲੇ ਲੋਕਾਂ ਨੂੰ ਕਿਸੇ ਖਾਸ ਦੇਸ ਵੱਲ ਭੇਜੋਗੇ ਤਾਂ ਇਹ ਸਹੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਰਕ ਕਾਫ਼ੀ ਨਕਾਰਤਮਕ ਹੈ।"

ਰਿਪੋਰਟ: ਸ਼ੁਮਾਇਲਾ ਜਾਫ਼ਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)