ਪਰਵਾਸੀ ਕੈਂਪਾਂ 'ਚ ਇਹ ਬੱਚੇ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ?
ਮਨੋਵਿਗਿਆਨੀਆਂ ਮੁਤਾਬਕ ਲੈਸਬੋਸ ਦੇ ਯੂਨਾਨੀ ਪਰਵਾਸੀ ਕੈਂਪਾਂ ਵਿੱਚ ਇਹ ਬੱਚੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਕੈਂਪ 2000 ਲੋਕਾਂ ਲਈ ਬਣਾਏ ਗਏ ਸਨ ਪਰ ਇਸ ਵੇਲੇ ਇੱਥੇ 18,000 ਨਾਲੋਂ ਵੱਧ ਲੋਕ ਰਹਿ ਰਹੇ ਹਨ।
ਇਨ੍ਹਾਂ ਕੈਂਪਾਂ ਵਿੱਚ ਪਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਹੀ ਬੱਚੇ ਕੈਂਪਾਂ ਵਿੱਚ ਚੰਗਾ ਮਾਹੌਲ ਨਾ ਹੋਣ ਕਰਕੇ ਮਾਨਸਿਕ ਤਣਾਅ ਮਹਿਸੂਸ ਕਰਦੇ ਹਨ।