ਹਾਂਗ-ਕਾਂਗ: ਬੱਚੇ ਵੀ ਮੁਜ਼ਾਹਰਿਆਂ ’ਚ ਹਿੱਸਾ ਲੈ ਰਹੇ ਹਨ ਤਾਂ ਜੋ ‘ਸਹੀ ਮਾਅਨਿਆਂ ’ਚ ਆਜ਼ਾਦ’ ਹੋ ਸਕਣ

ਵੀਡੀਓ ਕੈਪਸ਼ਨ, ਹਾਂਗਕਾਂਗ: 'ਮੈਂ ਉਹ ਨਹੀਂ ਹਾਂ ਜੋ ਛੇ ਮਹੀਨੇ ਪਹਿਲਾਂ ਸੀ'

ਹਾਂਗ-ਕਾਂਗ ਦੇ ਮੁਜ਼ਾਹਰਿਆਂ ਵਿਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਮਾਨਸਿਕ ਤੌਰ ਤੇ ਕਾਫ਼ੀ ਝਟਕਾ ਲੱਗਿਆ ਹੈ।

ਪੌਲੀਟੈਕਨਿਕ ਯੂਨੀਵਰਸਿਟੀ ਦੀ ਤਾਜ਼ਾ ਘੇਰਾਬੰਦੀ ਦੌਰਾਨ ਸੈਂਕੜੇ ਨੌਜਵਾਨ ਮੁਜ਼ਾਹਰਾਕਾਰੀ ਯੂਨੀਵਰਸਿਟੀ ਕੈਂਪਸ ਵਿਚ ਹਿਰਾਸਤ ਵਿਚ ਲਏ ਗਏ ਸਨ।

ਮਨੋਵਿਗਿਆਨੀ ਚਿਤਾਵਨੀ ਦਿੰਦੇ ਹਨ ਕਿ ਨੌਜਵਾਨਾਂ ਉੱਤੇ ਪ੍ਰਦਰਸ਼ਨਾਂ ਦਾ ਨੁਕਸਾਨਦੇਹ ਅਸਰ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਵੀਂ ਪੀੜ੍ਹੀ ਦਾ ਹਿੱਸਾ ਹਨ ਜੋ ਦੂਜੇ ਵਿਕਸਿਤ ਦੇਸਾਂ ਦੇ ਨੌਜਵਾਨਾਂ ਨਾਲੋਂ ਬਹੁਤ ਵੱਖਰੇ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)