ਜ਼ਿੰਬਾਬਵੇ ਵਿੱਚ ਖਾਣੇ ਤੋਂ ਬਿਨਾਂ ਦਵਾਈ ਖਾਣ ਨੂੰ ਮਜਬੂਰ ਹਨ ਲੋਕ
ਜਿੰਬਾਬਵੇ ਵਿੱਚ 40 ਸਾਲਾਂ ਦਾ ਸਭ ਤੋਂ ਭਿਆਨਕ ਅਕਾਲ ਪਿਆ ਹੋਇਆ ਹੈ। ਅਜਿਹੇ ਵਿੱਚ ਸਰਕਾਰੀ ਪ੍ਰਣਾਲੀ ਦਾ ਭ੍ਰਿਸ਼ਟਾਚਾਰ ਬਲਦੀ ’ਤੇ ਤੇਲ ਪਾ ਰਿਹਾ ਹੈ। ਲੋਕ ਦਵਾਈ ਤੇ ਖਾਣੇ ਲਈ ਭੀਖ ਮੰਗਣ ਨੂੰ ਮਜਬੂਰ ਹਨ ਪਰ ਅਕਸਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਬੇਕਾਰ ਹੀ ਰਹਿ ਜਾਂਦੀਆਂ ਹਨ।