ਸ਼ਿਲਾਜੀਤ ਦਾ ਪਾਕਿਸਤਾਨ ਦੇ ਪਹਾੜਾਂ 'ਚ ਲੱਭਣ ਦਾ ਪੂਰਾ ਸਫ਼ਰ ਵੇਖੋ
ਸ਼ਿਲਾਜੀਤ ਨੂੰ ਕੁਦਰਤੀ ਤੌਰ ’ਤੇ ਜਿਨਸੀ ਤਾਕਤ ਦਾ ਸਰੋਤ ਮੰਨਿਆ ਜਾਂਦਾ ਹੈ। ਕੁਝ ਭਾਸ਼ਾਵਾਂ ’ਚ ਇਸ ਨੂੰ ‘ਸਲਾਜੀਤ’ ਵੀ ਆਖਦੇ ਹਨ।
ਪਾਕਿਸਤਾਨ ਦੇ ਉੱਤਰੀ ਇਲਾਕੇ ’ਚ ਇਹ ਦੁਕਾਨਾਂ ’ਤੇ ਤਾਂ ਮਿਲਦਾ ਹੈ, ਪਰ ਪਹਾੜਾਂ ਤੋਂ ਲੱਭਿਆ ਕਿਵੇਂ ਜਾਂਦਾ ਹੈ?
ਬੀਬੀਸੀ ਦੀ ਟੀਮ ਇਹ ਦੇਖਣ ਪਹੁੰਚੀ ਅਤੇ ਇਸ ਦੀ ਪ੍ਰਸਿੱਧੀ ਦਾ ਕਾਰਨ ਵੀ ਲੱਭਣ ਦੀ ਕੋਸ਼ਿਸ਼ ਕੀਤੀ।