ਬਲਦੇਵ ਕੁਮਾਰ: ਪਾਕਿਸਤਾਨ ’ਚ ਇਮਰਾਨ ਦੀ ਪਾਰਟੀ ਦੇ ਸਿੱਖ ਆਗੂ ਨੇ ਭਾਰਤ ’ਚ ਪਨਾਹ ਮੰਗੀ
ਪਾਕਿਸਤਾਨ ਦੇ ਸਿੱਖ ਸਿਆਸੀ ਆਗੂ ਬਲਦੇਵ ਕੁਮਾਰ ਭਾਰਤ ’ਚ ਖੰਨਾ ਵਿਖੇ ਆਪਣੇ ਸਹੁਰੇ ਘਰ ਪਹੁੰਚੇ ਹਨ। ਉਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਪਨਾਹ ਦੇਵੇ।
ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ’ਚ ਰਹੇ ਬਲਦੇਵ ਪਾਕਿਸਤਾਨ ਦੇ ਹਾਲਾਤ ਬਾਰੇ ਦਾਅਵੇ ਕਰ ਰਹੇ ਹਨ, ਜਿਨ੍ਹਾਂ ਦੀ ਤਸਦੀਕ ਬੀਬੀਸੀ ਨਹੀਂ ਕਰ ਸਕਦਾ।