ਰਵਾਂਡਾ ਨਸਲਕੁਸ਼ੀ: ਆਪਣੇ ਦੋ ਬੱਚਿਆਂ ਦੇ ਕਾਤਲ ਨੂੰ ਮਾਫ਼ ਕਰਨ ਵਾਲੀ ਮਾਂ
25 ਸਾਲ ਪਹਿਲਾਂ 6 ਅਪਰੈਲ 1994 'ਚ ਸ਼ੁਰੂ ਹੋਈ ਇਸ ਨਸਲਕੁਸ਼ੀ 'ਚ ਰਵਾਂਡਾ ਦੇ ਤੁਤਸੀ ਭਾਈਚਾਰੇ ਦੇ ਕਰੀਬ 8 ਲੱਖ ਲੋਕ ਮਾਰੇ ਗਏ ਸਨ। ਮਾਰੇ ਗਏ ਲੋਕਾਂ 'ਚ ਹਮਲਾਵਰ ਹੁਤੂ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਸਨ।
ਅੱਜ ਵੀ ਪੀੜਤਾਂ ਦੇ ਜਖ਼ਮ ਅੱਲ੍ਹੇ ਹਨ। ਬੀਬੀਸੀ ਨੇ ਇੱਕ ਅਜਿਹੀ ਮਾਂ ਨਾਲ ਗੱਲ ਕੀਤੀ ਜਿਸ ਨੇ ਆਪਣੇ ਦੋ ਬੱਚਿਆਂ ਦੇ ਕਤਲ ਕਰਨ ਵਾਲੇ ਕਾਤਲ ਨੂੰ ਮਾਫ਼ ਕਰ ਦਾ ਫ਼ੈਸਲਾ ਲਿਆ।