ਮਾਨੁਸ਼ੀ ਛਿੱਲਰ: ਮਿਸ ਇੰਡਿਆ ਤੋਂ ਮਿਸ ਵਰਲਡ ਤੱਕ

ਮਾਨੁਸ਼ੀ ਛਿੱਲਰ ਦਾ ਸਫ਼ਰ ਤਸਵੀਰਾਂ ਰਾਹੀਂ

ਮਾਨੁਸ਼ੀ ਛਿੱਲਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੀ ਮਾਨੁਸ਼ੀ ਛਿੱਲਰ ਨੇ ਮਿਸ ਵਰਲਡ 2017 ਦਾ ਤਾਜ ਆਪਣੇ ਨਾਮ ਕਰ ਲਿਆ ਹੈ। ਉਨ੍ਹਾਂ ਤੋਂ ਪਹਿਲਾਂ ਇਹ ਖ਼ਿਤਾਬ 17 ਸਾਲ ਪਹਿਲਾਂ 2000 ਵਿੱਚ ਪ੍ਰਿਅੰਕਾ ਚੋਪੜਾ ਨੇ ਜਿੱਤੀਆਂ ਸੀ।
ਛਿੱਲਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਛਿੱਲਰ ਨੇ ਚੀਨ ਦੇ ਸਾਨੀਆ ਸ਼ਹਿਰ ਏਰੀਨਾ ਵਿੱਚ ਆਪਣੇ ਜਵਾਬਾਂ ਨਾਲ ਵਿਰੋਧੀਆਂ ਨੂੰ ਪਿੱਛੇ ਛੱਡਿਆ।
ਮਿਸ ਇੰਗਲੈਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਕਾਬਲੇ ਵਿੱਚ ਦੂਜੇ ਥਾਂ ਉੱਤੇ ਮਿਸ ਇੰਗਲੈਂਡ ਸਟੇਫਨੀ ਹਿੱਲ ਰਹੇ।
ਮਿਸ ਵਰਲਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 1997 ਵਿੱਚ ਡਾਇਨਾ ਹੇਡਨ ਅਤੇ 1994 ਵਿੱਚ ਐਸ਼ਵਰਿਆ ਰਾਏ ਮਿਸ ਵਰਲਡ ਬਣੇ ਸਨ। ਮਿਸ ਵਰਲਡ ਬਣਨ ਵਾਲੀ ਪਹਿਲੀ ਭਾਰਤੀ ਸੁੰਦਰੀ ਰੀਟਾ ਫਾਰਿਆ ਸਨ ਜਿਨ੍ਹਾਂ ਨੇ 1966 ਵਿੱਚ ਇਹ ਖ਼ਿਤਾਬ ਆਪਣੇ ਨਾਮ ਕੀਤਾ ਸੀ।
ਛਿੱਲਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਛਿੱਲਰ ਨੇ ਚੀਨ ਦੇ ਸਾਨੀਆ ਸ਼ਹਿਰ ਏਰੀਨਾ ਵਿੱਚ ਸੰਗਠਿਤ ਸਮਾਰੋਹ ਵਿੱਚ ਦੁਨੀਆ ਦੇ ਵੱਖਰੇ ਹਿੱਸੀਆਂ ਤੋਂ 108 ਸੁੰਦਰੀਆਂ ਨੂੰ ਪਛਾੜ ਕੇ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ।
ਮਿਸ ਵਰਲਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਸ ਵਰਲਡ ਦੀ ਵੈੱਬਸਾਈਟ 'ਤੇ ਮੌਜੂਦ ਮਾਨੁਸ਼ੀ ਦੇ ਪ੍ਰੋਫਾਈਲ ਦੇ ਅਨੁਸਾਰ ਉਹ ਹਿਰਦਾ ਰੋਗ ਸਰਜਨ ਬਣਨਾ ਚਾਹੁੰਦੇ ਹਨ ਅਤੇ ਪੇਂਡੂ ਇਲਾਕਿਆਂ ਵਿੱਚ ਬਹੁਤ ਸਾਰੇ ਗੈਰ-ਲਾਭਕਾਰੀ ਹਸਪਤਾਲ ਖੋਲ੍ਹਣਾ ਚਾਹੁੰਦੇ ਹਨ।
ਮਾਨੁਸ਼ੀ ਛਿੱਲਰ

ਤਸਵੀਰ ਸਰੋਤ, Manushi/Instagram

ਤਸਵੀਰ ਕੈਪਸ਼ਨ, ਮਾਨੁਸ਼ੀ ਛਿੱਲਰ ਸ਼ਾਸਤਰੀ ਨ੍ਰਤਿਆਂਗਨਾ ਹਨ। ਉਨ੍ਹਾਂ ਨੂੰ ਖੇਡਾਂ ਵਿੱਚ ਕਾਫ਼ੀ ਦਿਲਚਸਪੀ ਹੈ।
ਮਿਸ ਵਰਲਡ

ਤਸਵੀਰ ਸਰੋਤ, Manushi/Insta

ਤਸਵੀਰ ਕੈਪਸ਼ਨ, ਮਾਨੁਸ਼ੀ ਨੇ ਮਿਸ ਇੰਡੀਆ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਹੀ ਮਿਸ ਵਰਲਡ ਮੁਕਾਬਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਤੇ ਕਰੀਬ 25 ਦਿਨ ਪਹਿਲਾਂ ਇਸ ਦੇ ਲਈ ਚੀਨ ਗਈ।
ਮਾਨੁਸ਼ੀ

ਤਸਵੀਰ ਸਰੋਤ, Manushi/Insta

ਤਸਵੀਰ ਕੈਪਸ਼ਨ, ਮਾਨੁਸ਼ੀ ਹਰਿਆਣਾ ਤੋਂ ਹਨ। ਇਹ ਸੂਬਾ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਘੱਟ ਗਿਣਤੀ ਲਈ ਖ਼ਬਰਾਂ ਵਿੱਚ ਰਹਿੰਦਾ ਹੈ।
ਮਾਨੁਸ਼ੀ ਛਿੱਲਰ

ਤਸਵੀਰ ਸਰੋਤ, Manoj Dhaka

ਤਸਵੀਰ ਕੈਪਸ਼ਨ, ਮਿਸ ਇੰਡੀਆ ਮਾਨੁਸ਼ੀ ਛਿੱਲਰ
ਮਾਨੁਸ਼ੀ

ਤਸਵੀਰ ਸਰੋਤ, Manushi/Insta

ਤਸਵੀਰ ਕੈਪਸ਼ਨ, ਮਾਨੁਸ਼ੀ ਦੇ ਨਾਨਾ ਨੇ ਦੱਸਿਆ ਕਿ ਉਨ੍ਹਾਂ ਦੇ ਜੁਆਈ ਵੀ ਧੀ (ਮਾਨੁਸ਼ੀ) ਦਾ ਹੌਸਲਾ ਵਧਾਉਣ ਲਈ ਚੀਨ ਗਏ ਸਨ।
ਮਾਨੁਸ਼ੀ ਛਿੱਲਰ

ਤਸਵੀਰ ਸਰੋਤ, Majoj Dhaka

ਤਸਵੀਰ ਕੈਪਸ਼ਨ, ਮਾਨੁਸ਼ੀ ਛਿੱਲਰ ਮਿਸ ਇੰਡੀਆ ਬਣਨ ਤੋਂ ਬਾਅਦ।
ਮਾਨੁਸ਼ੀ

ਤਸਵੀਰ ਸਰੋਤ, Manushi/Insta

ਤਸਵੀਰ ਕੈਪਸ਼ਨ, ਇੱਕ ਸਵਾਲ ਦੇ ਜਵਾਬ ਵਿੱਚ ਮਾਨੁਸ਼ੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਾਂ ਸਭ ਤੋਂ ਜ਼ਿਆਦਾ ਸਨਮਾਨ ਦੀ ਹੱਕਦਾਰ ਹੈ।